ਕੈਗ ਰਿਪੋਰਟ: ਪੰਜਾਬ ਸਰਕਾਰ ਦੀਆਂ ਬੇਨੇਮੀਆਂ ਦੇ ਖੁਲਾਸੇ

ਚੰਡੀਗੜ੍ਹ: ਦੇਸ਼ ਦੇ ਲੇਖਾ ਨਿਰੀਖਕ ਤੇ ਮਹਾਂਲੇਖਾ ਪ੍ਰੀਖਕ (ਕੈਗ) ਵੱਲੋਂ ਪੰਜਾਬ ਸਰਕਾਰ ਬਾਰੇ ਪੇਸ਼ ਕੀਤੀ ਗਈ ਸਾਲਾਨਾ ਵਿੱਤੀ-ਲੇਖਾ ਰਿਪੋਰਟ ਵਿਚ ਵੱਡੇ ਪੱਧਰ ‘ਤੇ ਬੇਨੇਮੀਆਂ ਦੇ ਖੁਲਾਸੇ ਹੋਏ ਹਨ। ਕੈਗ ਨੇ ਇਹ ਵੀ ਦੱਸਿਆ ਹੈ ਕਿ ਸੂਬਾ ਸਰਕਾਰ ਜ਼ਿਆਦਾਤਰ ਕੇਂਦਰੀ ਸਕੀਮਾਂ ਦਾ ਫਾਇਦਾ ਲੈਣ ਵਿਚ ਨਾਕਾਮ ਰਹੀ ਹੈ।

ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਕਰੋੜਾਂ ਰੁਪਏ ਦੇ ਫੰਡ ਖ਼ਰਚ ਕੀਤੇ ਬਿਨਾਂ ਹੀ ਕੇਂਦਰ ਸਰਕਾਰ ਨੂੰ ਵਰਤੋਂ ਸਰਟੀਫਿਕੇਟ ਭੇਜ ਦਿੱਤੇ। ਸਮਾਜ ਭਲਾਈ ਦੀਆਂ ਗਰੀਬਾਂ ਤੇ ਖਾਸ ਤੌਰ ਉਤੇ ਲੜਕੀਆਂ ਨਾਲ ਸਬੰਧਤ ਸਕੀਮਾਂ ਦਾ ਪੈਸਾ ਜਾਰੀ ਨਾ ਹੋਣ ਕਰਕੇ ਇਨ੍ਹਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਨਹੀਂ ਪੁੱਜ ਸਕਿਆ।
ਪੰਜਾਬ ਸਰਕਾਰ ਨੂੰ ਵਿੱਤੀ ਦੁਰਪ੍ਰਬੰਧਾਂ ਕਰਕੇ ਸਾਲ 2013 ਤੇ 2014 ਦੌਰਾਨ 2300 ਕਰੋੜ ਰੁਪਏ ਤੋਂ ਵਧੇਰੇ ਦਾ ਨੁਕਸਾਨ ਹੋਇਆ ਹੈ। ਇਸ ਵਿਚੋਂ 221æ22 ਕਰੋੜ ਰੁਪਏ ਦਾ ਨਗਦ ਰਗੜਾ ਲੱਗਾ ਹੈ। ਪੰਜਾਬ ਕੋਲ ਨਗਦ ਪੈਸੇ ਦੀ ਘਾਟ ਹੈ ਜਿਸ ਕਰਕੇ ਖ਼ਜ਼ਾਨੇ ਨੇ ਲੰਘੇ ਸਾਲ ਵਿਚ 120 ਵਾਰ ਗੋਤਾ ਖਾਧਾ ਹੈ। ਸਾਲ 2012 ਤੇ 2013 ਵਿਚ ਇਹ ਗਿਣਤੀ 90 ਸੀ। ਕੈਗ ਦੀ ਰਿਪੋਰਟ ਵਿਚ ਇਕ ਹੋਰ ਅਹਿਮ ਗੱਲ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਿ ਸਰਕਾਰ ਨੂੰ ਪੁਰਾਣਾ ਕਰਜ਼ਾ ਚੁਕਾਉਣ ਲਈ ਹੋਰ ਕਰਜ਼ਾ ਲੈਣਾ ਪੈ ਰਿਹਾ ਹੈ ਤੇ ਲੰਘੇ ਵਿੱਤੀ ਸਾਲ ਦੌਰਾਨ ਲਏ ਕਰਜ਼ੇ ਦੀ 69æ11 ਫ਼ੀਸਦੀ ਰਕਮ ਪਹਿਲਾ ਕਰਜ਼ਾ ਚੁਕਾਉਣ ਕਰਕੇ ਕਿਰ ਗਈ ਹੈ। ਕੇਂਦਰ ਤੋਂ ਪਹਿਲਾਂ ਮਿਲੀ ਗ੍ਰਾਂਟ ਦੀ ਵਰਤੋਂ ਦਾ ਸਰਟੀਫਿਕੇਟ ਜਮ੍ਹਾਂ ਨਾ ਕਰਾਉਣ ਕਰਕੇ ਅਗਲੀ ਗ੍ਰਾਂਟ ਮਿਲਣ ਤੋਂ ਰਹਿ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ ਵਿਕਰੀ ਕਰ, ਵੈਟ, ਰਾਜ ਆਬਕਾਰੀ, ਮੋਟਰ ਵਾਹਨ ਆਦਿ ਕਰਾਂ ਦੀ ਉਗਰਾਹੀ ਦੇ 61,662 ਕੋਸ਼ਾਂ ਵਿਚ ਵਰਤੀ ਢਿੱਲਮਠ ਕਰਕੇ 47704 ਕਰੋੜ ਰੁਪਏ ਦਾ ਰਗੜਾ ਲੱਗਾ ਹੈ।
ਕੈਗ ਨੇ ਮਾਲ ਵਿਭਾਗ ਵਿਚ ਅਸ਼ਟਾਮ ਡਿਊਟੀ ਕਾਰਨ ਸਰਕਾਰ ਨੂੰ ਲੱਗੇ ਡੇਢ ਸੌ ਕਰੋੜ ਦੇ ਰਗੜੇ ਦਾ ਸਖ਼ਤ ਨੋਟਿਸ ਲਿਆ ਹੈ। ਇਸ ਵਿਚ ਸਭ ਤੋਂ ਵੱਡਾ ਘਾਟਾ ਸਾਲ 2012 ਤੇ 2013 ਦੌਰਾਨ ਬਣਾਏ ਦਸਤਾਵੇਜ਼ਾਂ ਉਤੇ 4,889,14 ਕਰੋੜ ਦੀ ਕੁੱਲ ਵਿਚਾਰਨਯੋਗ ਰਕਮ ਉੱਤੇ ਇਕ ਪ੍ਰਤੀਸ਼ਤ ਨਾਲ ਬਣਦਾ ਸੈੱਸ ਨਾ ਲਾਉਣ ਕਾਰਨ ਪਿਆ ਹੈ। ਉਸ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਵਿਭਾਗ ਵੱਲੋਂ 36æ62 ਕਰੋੜ ਰੁਪਏ ਦੀ ਲਾਗਤ ਦਾ ਹੈਲੀਕਾਪਟਰ ਖਰੀਦਣ ਦੇ ਮਾਮਲੇ ਵਿਚ ਕਿਹਾ ਗਿਆ ਹੈ। ਇਸ ਲਈ ਕੋਈ ਟੈਂਡਰ ਨਹੀਂ ਦਿੱਤਾ ਗਿਆ ਤੇ ਨਾ ਹੀ ਕੁਟੇਸ਼ਨਾਂ ਮੰਗੀਆਂ ਗਈਆਂ ਸਨ। ਹੋਰ ਤਾਂ ਹੋਰ ਨਿਗਮ ਤੇ ਕੌਂਸਲਾਂ ਦੀ ਪੰਜ ਕਿਲੋਮੀਟਰ ਦੀ ਬਾਹਰੀ ਹੱਦ ਅੰਦਰ ਚੱਲ ਤੇ ਅਚੱਲ ਜਾਇਦਾਦਾਂ ਪੂੰਜੀਕ੍ਰਿਤ ਕਰਨ ਨਾਲ 1æ20 ਕਰੋੜ ਦੀ ਅਸ਼ਟਾਮ ਡਿਊਟੀ ਵਿਚ ਭਾਰੀ ਊਣਤਾਈਆਂ ਪਾਈਆਂ ਗਈਆਂ ਹਨ।
ਇਸ ਦੌਰਾਨ ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ 1æ94 ਕਰੋੜ ਰੁਪਏ ਦੀ ਠਿੱਬੀ ਲਾਉਣ ਦਾ ਮਾਮਲਾ ਉਜਾਗਰ ਹੋਇਆ ਹੈ। ਪਾਵਰ ਕਾਰਪੋਰੇਸ਼ਨ ਵੱਲੋਂ ਪੰਜਾਬ ਸਿਹਤ ਮਹਿਕਮੇ ਨੂੰ ਗੁੰਮਰਾਹ ਕਰਦਿਆਂ ਸਰਕਾਰੀ ਹਸਪਤਾਲਾਂ ਤੋਂ ਗੈਰ-ਰਿਹਾਇਸ਼ੀ ਸਪਲਾਈ (ਐਨæਆਰæਐਸ਼) ਦਰਾਂ ਦੇ ਹਿਸਾਬ ਨਾਲ 1æ94 ਕਰੋੜ ਰੁਪਏ ਦੇ ਬਿੱਲ ਉਗਰਾਹ ਲਏ।
ਸਾਲਾਨਾ ਵਿੱਤੀ-ਲੇਖਾ ਰਿਪੋਰਟ ਵਿਚ ਪੰਜਾਬ ਪੁਲਿਸ ਬਾਰੇ ਹੈਰਾਨੀਜਨਕ ਖੁਲਾਸੇ ਕੀਤੇ ਗਏ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਪੁਲਿਸ ਨੇ 2æ17 ਕਰੋੜ ਦੀਆਂ ਮਸ਼ੀਨਗੰਨਾਂ/ਬੰਦੂਕਾਂ ਆਦਿ ਉਨ੍ਹਾਂ ਸਟੇਨਗੰਨਾਂ ਨਾਲ ਸਬੰਧਤ ਗੋਲੀਆਂ ਤੋਂ ਬਿਨਾਂ ਹੀ ਖਰੀਦ ਲਈਆਂ। ਇਥੇ ਹੀ ਬੱਸ ਨਹੀਂ, ਪੁਲਿਸ ਮਹਿਕਮੇ ਵੱਲੋਂ ਹਥਿਆਰਾਂ ਦੀ ਖਰੀਦ ਦੌਰਾਨ ਸੈਂਟਰਲ ਸੇਲਜ਼ ਟੈਕਸ (ਸੀæਐਸ਼ਟੀæ) ਦੀ ਅਦਾਇਗੀ ਕਰਦਿਆਂ 3æ35 ਕਰੋੜ ਰੁਪਏ ਰਾਸ਼ੀ ਵਾਧੂ ਹੀ ਦੇ ਦਿੱਤੀ ਗਈ। ਜਾਂਚ ਦੌਰਾਨ ਡੀæਜੀæਪੀæ ਪੰਜਾਬ ਦਫ਼ਤਰ, ਪੀæਏæਪੀæ ਜਲੰਧਰ, ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਦੇ ਦਫ਼ਤਰ, ਪੁਲਿਸ ਅਕੈਡਮੀ/ਪੁਲਿਸ ਸਿਖਲਾਈ ਸਕੂਲਾਂ ਦੀ ਜਾਂਚ ਰਿਕਾਰਡ ਸਹਿਤ ਕੀਤੀ ਗਈ।
_____________________________________________
ਕੈਗ ਦੀ ਰਿਪੋਰਟ ਨੇ ਪੰਜਾਬ ਸਰਕਾਰ ਦੀ ਪੋਲ ਖੋਲ੍ਹੀ: ਜਾਖੜ
ਵਿਧਾਨ ਸਭਾ ਵਿਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ‘ਤੇ ਕੇਂਦਰੀ ਫ਼ੰਡਾਂ ਦੀ ਦੁਰਉਪਯੋਗ ਤੇ ਕੇਂਦਰੀ ਫ਼ੰਡਾਂ ਨੂੰ ਹੋਰ ਕੰਮਾਂ ਵਿਚ ਖ਼ਰਚ ਕਰਨ ਦੇ ਦੋਸ਼ਾਂ ਨੂੰ ਕੈਗ ਵੱਲੋਂ ਸਾਲ 2013-14 ਦੀ ਵਿਧਾਨ ਸਭਾ ਵਿਚ ਪੇਸ਼ ਹੋਈ ਰਿਪੋਰਟ ਨੇ ਠੀਕ ਸਾਬਤ ਕਰ ਦਿੱਤਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਰਿਪੋਰਟ ਦੇ ਅਨੁਸਾਰ ਸਾਲ 2010-14 ਦੇ ਦੌਰਾਨ ਕਿਸ਼ੋਰ ਬੱਚੀਆਂ ਦੇ ਸ਼ਸਕਤੀਕਰਨ ਲਈ ਕੇਂਦਰ ਵੱਲੋਂ ਆਏ 12æ11 ਕਰੋੜ ਰੁਪਏ ਖ਼ਰਚ ਹੀ ਨਹੀਂ ਕੀਤੇ ਗਏ। ਕਿਸਾਨਾਂ ਲਈ ਆਰæਕੇæਵੀæਵਾਈ ਦੇ ਤਹਿਤ ਆਏ ਫ਼ੰਡਾਂ ਨੂੰ ਸਮੇਂ ਤੇ ਖ਼ਰਚ ਨਹੀਂ ਕੀਤਾ ਗਿਆ।
_____________________________________________
ਬੇਨੇਮੀਆਂ ਦਾ ਚਿੱਠਾ
ਅਸ਼ਟਾਮ ਡਿਊਟੀ ਕਾਰਨ ਸਰਕਾਰ ਨੂੰ ਲੱਗੇ ਡੇਢ ਸੌ ਕਰੋੜ ਦੇ ਰਗੜੇ
ਹੈਲੀਕਾਪਟਰ ਖਰੀਦਣ ਦੇ ਮਾਮਲੇ ਵਿਚ ਵੱਡੀਆਂ ਬੇਨੇਮੀਆਂ
ਪਾਵਰ ਕਾਰਪੋਰੇਸ਼ਨ ਨੇ ਸਿਹਤ ਮਹਿਕਮੇ ਨੂੰ ਗੁੰਮਰਾਹ ਕਰਕੇ 1æ94 ਕਰੋੜ ਦੇ ਬਿੱਲ ਉਗਰਾਹੇ
ਪੰਜਾਬ ਪੁਲਿਸ ਨੇ 2æ17 ਕਰੋੜ ਦੀਆਂ ਮਸ਼ੀਨਗੰਨਾਂ ਤੇ ਬੰਦੂਕਾਂ, ਗੋਲੀਆਂ ਤੋਂ ਬਿਨਾਂ ਹੀ ਖਰੀਦ ਲਈਆਂ
ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਫੰਡ ਸਿਰਫ 24 ਫ਼ੀਸਦੀ ਹੀ ਖ਼ਰਚੇ
ਪੰਜਾਬ ਸਰਕਾਰ ਵੱਲੋਂ ਸ਼ਗਨ ਸਕੀਮ ਜਾਰੀ ਕਰਨ ਵਿਚ ਕੀਤੀ ਜਾ ਰਹੀ ਹੈ ਦੇਰੀ
ਸਮਾਜਿਕ ਸਰੁੱਖਿਆ ਵਿਭਾਗ ਨੂੰ ਮਿਲੇ 37æ05 ਕਰੋੜ ਜਾਰੀ ਨਾ ਹੋਏ
ਅੰਗਹੀਣ ਬੱਚਿਆਂ ਦੇ ਵਜ਼ੀਫ਼ਿਆਂ ਲਈ ਜਾਰੀ 17æ38 ਕਰੋੜ ਰੁਪਏ ਅਣਵਰਤੇ
ਬਾਰਾਂ ਤੇ ਸਿਨੇਮਾ ਘਰਾਂ ਦੇ ਮਾਲਕਾਂ ਨੇ ਨਹੀਂ ਜਮ੍ਹਾਂ ਕਰਵਾਇਆ 1æ75 ਕਰੋੜ ਰੁਪਏ ਦਾ ਟੈਕਸ