ਜੋਗਾ ਜਦੋਂ ਆਪਣੇ ‘ਜੋਗਾ’ ਵੀ ਨਹੀਂ ਰਿਹਾ

ਵਿਕਸਤ ਯੁੱਗ ਦੇ ਲੋਕਾਂ ਦੀ ਇਸ ਪ੍ਰਵਿਰਤੀ ਨੂੰ ਤੁਸੀਂ ਵੀ ਪ੍ਰਵਾਨ ਕਰੋਗੇ ਕਿ ਜਿਹੜਾ ਸਾਹਮਣੇ ਬੈਠ ਕੇ ਤੁਹਾਡੀਆਂ ਸਿਫ਼ਤਾਂ ਦਾ ‘ਲਵ-ਕੋਸ਼’ ਲਿਖ ਰਿਹਾ ਹੁੰਦਾ ਹੈ, ਬਾਹਰ ਉਹੀ ਤੁਹਾਡੀਆਂ ਬੁਰਾਈਆਂ ਦਾ ਤਿੱਖਾ ਨਸ਼ਤਰ ਬਣ ਕੇ ਕੁਝ ਵੀ ਵੱਢਣ-ਟੁੱਕਣ ਲਈ ਤਿਆਰ ਹੁੰਦਾ ਹੈ। ਪੈਸੇ ਨਾਲ ਅਮੀਰ ਤਾਂ ਹੋਇਆ ਜਾ ਸਕਦਾ ਏ, ਪਰ ਜੇ ਵੱਡੇ ਬਣਨ ਦਾ ਚਾਅ ਪੂਰਾ ਕਰਨਾ ਹੈ, ਤਾਂ ਲੋਕਾਂ ਦੇ ਦਿਲਾਂ ਦੀਆਂ ਕੁੰਡੀਆਂ ਤੋੜੋ।

ਗਧਾ ਤੇ ਕੁੱਤਾ ਇਕੱਠੇ ਪਾਲ ਕੇ ਵੇਖੋ, ਅੰਤਰ ਆਪਣੇ ਆਪ ਸਪਸ਼ਟ ਹੋ ਜਾਵੇਗਾ। ਕਈ ਲੱਭਣ ਗਏ ਆਪ ਇਸ ਕਰ ਕੇ ਗੁਆਚ ਗਏ, ਕਿਉਂਕਿ ਨਕਸ਼ਾ ਉਨ੍ਹਾਂ ਕੋਲ ਵੀ ਨਹੀਂ ਸੀ। ਜੇ ਮਨ ਨਫ਼ਰਤ ਦੇ ਕੁੱਜੇ ਵਿਚ ਢਕ ਕੇ ਈਰਖਾ ਦੀ ਅੱਗ ਵਿਚ ਸੁੱਟ ਆਏ ਹੋ ਤਾਂ ਅਰਦਾਸ ਇਕ ਲੱਤ ਭਾਰ ਖਲੋ ਕੇ ਜਾਂ ਨੱਕ ਰਗੜ ਕੇ ਵੀ ਪ੍ਰਵਾਨ ਨਹੀਂ ਹੋਵੇਗੀ। ਇਕ ਚਿੱਤ ਹੋ ਕੇ ਵੇਖਿਓ, ਉਨ੍ਹਾਂ ਦੇ ਨੱਕ ਨੂੰ ਹੀ ਵਧੇਰੇ ਰਗੜੇ ਸਹਿਣੇ ਪੈਂਦੇ ਹਨ ਜਿਨ੍ਹਾਂ ਨੇ ਪਹਿਲਾਂ ਇਸ ਦਾ ਖਿਆਲ ਹੀ ਨਹੀਂ ਰੱਖਿਆ ਹੁੰਦਾ। ਕੀਮਤੀ ਕੱਫਣ ਦੇ ਕੇ ਜਾਂ ਚੰਦਨ ਦੀ ਲੱਕੜੀ ਨਾਲ ਫੂਕ ਕੇ ਪਤਾ ਨਹੀਂ ਲੱਗ ਰਿਹਾ ਕਿ ਲੋਕ ਮੁਰਦੇ ਨੂੰ ਖੁਸ਼ ਕਰਨ ਲੱਗੇ ਹੋਏ ਨੇ, ਜਾਂ ਪਰਮਾਤਮਾ ਨੂੰ ਰਿਸ਼ਵਤ ਦੀ ਗਿਫਟ ਦਿੱਤੀ ਜਾ ਰਹੀ ਹੈ? ਮਰਦ ਤਾਂ ਚਲੋ ਵਿਸ਼ਵਾਸ ਪਾਤਰ ਹੁੰਦੇ ਈ ਘੱਟ ਹਨ, ਪਰ ਜੇ ਤਲਾਕ ਲੈ ਕੇ ਆਈ ਬੀਵੀ ਆਖੇ-‘ਤੂੰ ਤਾਂ ਮੇਰੇ ਸਾਹਾਂ ਦੀ ਪੂੰਜੀ ਆਂ’ ਤਾਂ ਥੋੜ੍ਹਾ-ਬਹੁਤਾ ਤਾਂ ਸ਼ੱਕ ਕੀਤਾ ਹੀ ਜਾ ਸਕਦਾ ਹੈ। ਕਿਸੇ ਦਾ ਬਣਨਾ ਸੁਖਾਲਾ ਨਹੀਂ, ਤੇ ਕਿਸੇ ਨੂੰ ਬਣਾਉਣਾ ਬਹੁਤ ਔਖਾ ਹੈ; ਇਸ ਕਰ ਕੇ ਹੁਣ ਦੋਸਤੀ, ਪ੍ਰੇਮ ਤੇ ਰਿਸ਼ਤੇਦਾਰੀ ਸ਼ੱਕ ਨਾਲ ਹੀ ਸ਼ੁਰੂ ਹੁੰਦੇ ਹਨ। ਕਈ ਝੁਕੇ ਤਾਂ ਮਿਹਰਬਾਨ ਅੱਗੇ ਉਹਦੀ ਮਿਹਰਬਾਨੀ ਲਈ ਹੀ ਸਨ, ਪਰ ਉਹ ਐਸਾ ਖਫ਼ਾ ਹੋਇਆ ਕਿ ਮੁੜ ਕੇ ਸਿੱਧੇ ਹੋਣ ਹੀ ਨਹੀਂ ਦਿੱਤੇ; ਜਿਵੇ:

ਐਸ਼ ਅਸ਼ੋਕ ਭੌਰਾ
“ਯਾਰ ਇਹ ਤੀਮੀਆਂ-ਤੂਮੀਆਂ ਵੀ ਕੁਛ ਨ੍ਹੀਂ ਹੁੰਦੀਆਂ। ਇਨ੍ਹਾਂ ਦਾ ਜਿੰਨਾ ਮਰਜ਼ੀ ਕਰੀ ਜਾਓ, ਲਹੂ ਈ ਪੀਨੀਆਂæææਕੀ ਕਰੂ ਹਮਾਤੜ ਆਦਮੀ।”
“ਉਹ ਲਹਿੰਬਰਾ, ਹਾਅ ਕੀ ‘ਕੱਲਾ ਈ ਬੋਲੀ ਜਾਨੈਂ ਸ਼ਦਾਈਆਂ ਵਾਂਗੂੰ?” ਬੋਹੜ ਹੇਠ ਬੈਠੇ ਕਰਮੇ ਨੇ ਬੁੜ-ਬੁੜ ਕਰਦੇ ਆਉਂਦੇ ਨੂੰ ਪੁੱਛਿਆ ਤਾਂ ਹੌਲੀ ਦੇਣੀ ਸੀ, ਪਰ ਅੱਗਿਉਂ ਉਹ ਹੋਰ ਉਖੜ ਕੇ ਪੈ ਨਿਕਲਿਆ-“ਆਹੋæææਤੈਨੂੰ ਕੰਜਰ ਦਿਆ ਹੁਣ ਮੈਂ ਸ਼ਦਾਈ ਲੱਗਦੈਂæææ’ਕੱਤੀ ਨੋਟ ਤੇਰੇ ਡਰੈਵਲ ਭਰਾ ਨੂੰ ਦਿੱਤੇ ਸੀ ਜਿਹੜਾ ਬੰਬੇ ਅੱਲ ਨੂੰ ਚੱਲਦੈ; ਤਾਂ ਕਿਤੇ ਅਮਲੀ ਦਾ ਘਰ ਵਸਿਐæææ।”
“ਤੇ ਹੁਣ ਕੀ ਹੋ ਗਿਐ?”
“ਕਰਮਿਆ, ਮੇਰੀ ਤਾਂ ਜਾਨ ਨਿਕਲੀ ਪਈ ਐ।”
“ਕੁਛ ਭੌਂਕ ਵੀ, ਐਵੇਂ ਵਿਸ ਘੋਲੀ ਜਾਨੈਂ।”
“ਚਮਚੇ ਤਾਂ ਮੈਂ ਦੋ-ਤਿੰਨ ਈ ਲਾਏ ਸੀ ਸਵੇਰੇ ਭੁੱਕੀ ਦੇ, ਘਰੋਂ ਨਿਕਲਿਆ ਤਾਂ ਲੰਬੜਾਂ ਦੀ ਟਾਹਲੀ ਹੇਠ ਮੁੰਡੇ ‘ਭਾਬੀ ਬਣਨ’ ਤਾਸ਼ ਖੇਡਦੇ ਸੀ। ਸਹੁਰੀ ਦਿਆਂ ਨੇ ਮੈਨੂੰ ਦੋ ਵਾਰੀ ‘ਭਾਬੀ’ ਬਣਾ ਤਾਂ। ਸੋਚਿਆ, ਚੱਲ ਘਰ ਜਾ ਕੇ ਤਿੱਖੇ ਮਿੱਠੇ ਆਲੀ ਕੈੜੀ ਜਿਹੀ ਚਾਹ ਪੀਨੇ ਆਂæææਭੋਰਾ ਅਮਲ ਖਿੜ’ਜੂ।”
“ਫੇæææ?”
“ਦੱਸਦਾਂ, ਤੂੰ ਵੀ ਸੁਣ ਕੇ ਮੇਰੇ ਬੰਨ੍ਹੀਓ ਧਾਹ ਮਾਰੇਂਗਾ! ਭਰਾਵਾ ਘਰ ਗਿਆ ਤਾਂ ਅੰਦਰੋਂ ਕੁੰਡਾ ਲੱਗਿਆ। ਮੈਂ ‘ਵਾਜ ਮਾਰੀ, ਪਈ ਲੱਛਮੀਏ! ਖੋਲ੍ਹ ਕੁੰਡਾ।æææਭਰਾਵਾ ਉਹ ਅੰਦਰੋਂ ਬਾਹਲਾ ਈ ਅਹੁਰਾ ਬੋਲੀ।”
“ਕੀ ਕਹਿ’ਤਾ ਉਹਨੇ?”
“ਕਰਮਿਆਂ, ਤੀਵੀਂ ਬਦਲਦੀ ਨੂੰ ਕਿਤੇ ਟੈਮ ਲਗਦਾæææਆਂਹਦੀ, ਜਾਹ ਚਲਾ ਜਾਹ ਮੈਂ ਨਾਉਂਦੀ ਆਂ ਤੇ ਨਾਹ ਕੇ ਜੋਗਾ ਕਰਨਾ।æææਮੈਂ ਤਾਂ ਮਚ ਪਿਆ, ਪਈ ਜੋਗਾ ਦੋ ਦਿਨ ਘਰ ਚਾਹ ਪੀਣ ਨੂੰ ਕੀ ਲੈ ਆਇਆ, ਸਾਲਾ ਉਪਰ ਦੀ ਹੋ ਗਿਐ ਕਾਣਾ ਜਿਹਾ। ਖੁੱਚਾਂ ਨਾ ਭਨੂੰ ਉਹਦੀਆਂ। ਲੁੱਚਾ ਮੰਗ ਕੇ ਮੈਥੋਂ ਭੁੱਕੀ ਪੀਂਦਾ, ਅੱਖ ਵੀ ਇਕ ਐ, ਬਾਂਹ ਵੀ ਜਮਾਂਦਰੂ ਸੁੱਕੀ ਪਈ ਐæææਚੱਕੀ ਜੋਗੇ ਦੀ?”
“ਉਹ ਕੁਛ ਬੋਲੀ?”
“ਉਹਨੇ ਹੋਰ ਪਾ’ਤਾ ਬਲਦੀ ‘ਤੇææ ਆਂਹਦੀ, ਜਾਹ ਚਲਾ ਜਾਹæææਮੈਂ ਰਾਮ ਦੇਵ ਦੇ ਜੋਗੇ ਦੀ ਗੱਲ ਕਰਦੀ ਆਂæææ।”
“ਆਹੋ, ਉਹ ਜਿਹੜਾ ਸੁੱਕਿਆ ਜਿਹਾ ਟੈਲੀਵਿਜ਼ਨ ‘ਤੇ ਢਿੱਡ ਨਚਾਉਂਦਾ ਹੁੰਦਾæææ।”
“ਉਹੀ ਉਹੀæææਮੈਂ ਕਿਹਾ ਲੱਛਮੀਏ! ਤੇਰਾ ਡਮਾਕ ਹਿੱਲ ਗਿਐæææਉਹ ਤਾਂ ਕੰਜਰ ਦਾ ਛੜਾ ਐæææਉਹਦੇ ਕਿਥੋਂ ਜੰਮ ਪਿਐ ਜੋਗਾ।”
“ਲਹਿੰਬਰਾ, ਨਾਉਂਦੀ ਨਾਲ ਈ ਫੌਜੀਆਂ ਵਾਂਗੂੰ ਵੈਰਲਸ ਕਰੀ ਗਿਆ?” ਧੋਤੀ ‘ਕੱਠੀ ਕਰ ਕੇ ਪੈਰਾਂ ਭਾਰ ਬਹਿੰਦੇ ਨਾਜ਼ਰ ਨੇ ਵਿਚ ਦੀ ਹੋਰ ਛੱਡ ਦਿੱਤੀ।
“ਆ ਗਿਐ ਇਹ ਵੀ ਤੀਵੀਂ ਤਾਂ ਝਾੜਿਆ-ਝੰਬਿਆ ਘਰੋਂ। ਹੋਰ ਸਿੱਟੂ ‘ਮਰੀਕਾ ਵਾਂਗੂੰ ਬੰਬ।”
“ਕਰੀ ਜਾਹ ਗੱਲ ਕਰਮਿਆਂæææਨਾ ਤੋਪ ਮੇਰੇ ਵੱਲ ਕਰੀ ਜਾਨੈਂ ਐਵੇਂ।”
“ਲੈ ਬਈ ਕਰਮਿਆਂ! ਫੇ’ ਲੱਛਮੀ ਬਣਾ-ਸੁਆਰ ਕੇ ਆਂਹਦੀ, ਕਾਹਨੂੰ ਜੀਜਾ ਸਾਲਾ ਧੱਕੇ ਨਾ’ ਬਣੀ ਜਾਂਦੈæææਉਹ ਤਾਂ ਦੁਆਈਆਂ ਦਿੰਦੈæææਮੈਂ ਤਾਂ ਮਾਰੀ ਫੇ’ ਬੂਹੇ ਵਿਚ ਲੱਤ ਖਿੱਚ ਕੇ, ਪਈ ਅੱਜ ਨ੍ਹੀਂ ਛੱਡਦਾæææਉਹ ਜਿਹੜਾ ਅੱਡੇ ਵਿਚ ਦੁਆਈਆਂ ਵੇਚਦੈ ਕੈਲੇ ਦਾ ਜੋਗਾæææਉਹਦੀਆਂ ਹਰਾਮਦੇ ਦੀਆਂ ਲੱਤਾਂ ਭੰਨ ਕੇ ਟੁੱਟੀ ਮੰਜੀ ‘ਤੇ ਨਾ ਸੱਟੂੰæææਮੁੰਡੇ ਗਾਲ’ਤੇ ਨਸ਼ੇ ਦੀਆਂ ਗੋਲੀਆਂ ਕੈਪਸੂਲ ਵੇਚ-ਵੇਚ ਕੇæææਸਾਲਾ ਖੜੱਪੇ ਨਾਗ ਅਰਗੈæææਚਿੱਟੇ ਲੀੜਿਆਂ ਆਲਿਆਂ ਨਾਲ ਰਲ ਕੇ ਚਿੱਟਾ ਵੇਚਦੈæææਹੁਣ ਚਾਰ ਪੈਸੇ ਆ ਗਏ ਉਹਦੇ ਕੋਲ, ਤਾਂ ਤੈਂ ਹੁਣ ਉਹ ਜੋਗਾ ਕਰਨੈææ ਗਲਾ ਨਾ’ ਘੁੱਟੂੰ ਉਹਦਾ।”
“ਫੇ’ ਗੱਲ ਮੁੱਕੀ ਕਿ ਨਹੀਂ?”
“ਕਾਹਨੂੰ ਭੁੰਨੇ ਪੈਣ ਦੇਵੇ, ਅੱਗੇ ਵਧੀ ਜਾਵੇ। ਅਖੇ, ਮੇਰਾ ਚੂਲਾ ਦੁਖਦੈ। ਗੋਡੇ ਜੁੜੇ ਪਏ ਆæææਜੋਗਾ ਕਰੂੰ ਤਾਂ ਫੇ’ ਠੀਕ ਹੋ ਜੂੰæææਲੈ ਬਈ ਕਰਮਿਆਂæææਮੈਨੂੰ ਇੱਟ-ਰੋੜਾ ਨਾ ਲੱਭੇ, ਪਈ ਸਿੱਟਾਂ ਕੰਧ ਤੋਂ ਦੀ ਗੁਸਲਖਾਨੇ ਵਿਚ, ਪਾੜ ਦਿਆਂ ਸਿਰ ਇਸ ਤੀਵੀਂ ਦਾæææਭੋਰਾ ਸ਼ਰਮ ਕਰ, ਉਹ ਜਿਹੜਾ ਲੱਤਾਂ ਬੰਨ੍ਹਦੈ ਅੱਛਰੂ ਹੋਰਾਂ ਦਾ ਬੂੜਾ, ਖੂੰਡੀ ਨਾ’ ਤੁਰਦੈ, ਬੰਦਾ ਸਿਆਣਦਾ ਨ੍ਹੀਂæææਪਤਾ ਨਹੀਂ ਲਹਿੰਬਰ ਤੋਂ ਕਾਹਤੋਂ ਅੱਕੀ ਪਈ ਆæææਜੋਗਾ ਕਰਨੈ!”
“ਕਾਹਨੂੰ ਬੌਰਾ ਹੋਇਆ ਪਿਐਂ ਲਹਿੰਬਰਾ! ਤੈਨੂੰ ਕੀ ਪਤਾ ਓਸ ਜੋਗੇ ਦਾ।” ਮਾਸਟਰ ਹਰੀ ਕਿਸ਼ਨ ਨੇ ਵੀ ਸਾਈਕਲ ਥੜ੍ਹੇ ਨਾਲ ਖੜ੍ਹਾ ਕਰਦਿਆਂ ਕਿਹਾ।
“ਲਓ ਜੀ, ਸੁਣ ਲਓ ਪੜ੍ਹੇ-ਲਿਖੇ ਦੀ ਗੱਲ, ਪਈ ਲਹਿੰਬਰ ਨ੍ਹੀਂ ਜਾਣਦਾ ਉਸ ਜੋਗੇ ਨੂੰæææਸਾਰੇ ਪਿੰਡ ਦੇ ਮੈਂ ਜੋਗੇ ਗਣਾ’ਤੇæææਇਕ ਰਹਿ ਗਿਐ ਉਹ ਬਾਬੂ ਤੀਰਥ ਦਾ ਜੋਗਾæææਉਹ ਤਾਂ ਸਾਲੇ ਦੇ ਨਲੀ ਲਮਕਦੀ ਐæææਊਂ ਵੀ ਪੰਜ-ਸੱਤ ਸਾਲਾਂ ਦੈæææਤੂੰ ਮਾਹਟਰਾ ਕਿਹੜਾ ਜੋਗਾ ਜੇਬ ਵਿਚ ਨਵਾਂ ਈ ਪਾਈ ਫ਼ਿਰਦੈਂæææ?”
“ਅਮਲੀਆਂ ਆਲੀ ਗੱਲ ਕਰੀ ਜਾਨੈਂ, ਲੱਛਮੀ ਉਸ ਜੋਗੇ ਦੀ ਗੱਲ ਕਰਦੀ ਜਿਹੜਾ ‘ਯੋਗਾ’æææਅੰਗ ਪੈਰ ਹਲਾਉਣੇ, ਕਸਰਤ ਕਰਨੀæææਤੂੰ ਪਤਾ ਨ੍ਹੀਂ ਬਿਮਾਰ ਬੋਤਾ ਕਾਹਤੋਂ ਰੇਲ ਵਿਚ ਚੜ੍ਹਾਈ ਜਾਨੈਂ।”
“ਹਾਅ ਤਾਂ ਸਵੇਰੇ-ਸਵੇਰੇ ਨਿੱਕਰਾਂ ਪਾ ਕੇ ਸਿਰ ‘ਤੇ ਟੋਪੀਆਂ ਲਈ ਸਕੂਲ ਦੀ ਗਰਾਊਂਡ ਵਿਚ ਲੱਗੇ ਹੁੰਦੇ ਆ ਬਾਹਮਣਾਂ ਦੇ ਕੁੱਕੂ ਹੋਰੀਂ।æææਹੁਣ ਪਈ ਕਾਲਜੇ ਠੰਢ! ਮੈਂ ਤਾਂ ਸੋਚਿਆ ਪਤਾ ਨ੍ਹੀਂ ਕਿਹੜਾ ਲੱਛਮੀ ਨੂੰ ਆ ਗਿਆ ਪਸੰਦ ਜੋਗਾ।”
“ਹਲਾ ਮਾਹਟਰਾ! ਤੂੰ ਦੱਸ, ਪਈ ਸੈਕਲ ਨਾਲ ਝੋਲਾ ਟੰਗੀ ਫਿਰਦਾ ਤੂੰ ਕਿਥੋਂ ਆਇਐਂ?”
“ਕੀ ਦੱਸਾਂ! ਅਮਲੀ ਨੇ ਤਾਂ ਪਤਾ ਨ੍ਹੀਂ ਕਿਹੜੇ ਜੋਗੇ ਦੀ ਖੱਪ ਪਾਈ ਪਈ ਆæææਮੈਂ ਤਾਂ ਬਦਕਿਸਮਤ ਜੋਗੇ ਦੇ ਪਿੰਡੋਂ ਆਇਐਂ।”
“ਚੱਲ ਸਾਡੀ ਗੱਲ ਛੱਡ, ਸਾਡੇ ਤਾਂ ਡਮਾਕ ‘ਚ ਤੂੜੀ ਭਰੀ ਪਈ ਐ, ਤੂੰ ਦੱਸ ਕਿਹੜਾ ਜੋਗਾ ਉਜੜ ਗਿਐ?” ਇਕਦਮ ਢਿੱਲਾ ਜਿਹਾ ਮੂੰਹ ਕਰ ਕੇ ਲਹਿੰਬਰ ਨੇ ਵੀ ਸਾਫ਼ਾ ਮੋਢੇ ਤੋਂ ਲਾਹ ਕੇ ਹੇਠਾਂ ਵਿਛਾ ਕੇ ਆਸਣ ਲਾ ਲਿਆ।
“ਦਸ ਕੁ ਦਿਨ ਹੋਏ, ਮਰ ਗਿਆ ਲਹਿੰਬਰਾ ਜੋਗਾ। ਲੱਖ ਕਹੀ ਜਾਓ, ਪਰ ਇਹਨੂੰ ਕਹਿੰਦੇ ਆ ਲੋਹੜਾ ਹੋਇਐæææਮਸਾਂ ਸੱਠ ਕੁ ਸਾਲਾਂ ਦਾ ਹੋਊ ਜੋਗਾ।”
“ਮਾਹਟਰਾ, ਆਹ ਤਾਂ ਜਿਵੇਂ ਮੂੰਹ ਬੱਸ ਦਾ, ਤੇ ਪਿੱਛਾ ਟਰੱਕ ਦਾ ਹੋਵੇ, ਕਹਾਣੀ ਪੁੱਠੀ ਕਰ’ਤੀ ਸਾਰੀ। ਹੋਇਆ ਕੀ ਸੀ ਜੋਗੇ ਨੂੰ, ਤੇ ਜੋਗਾ ਹੈਗਾ ਕੌਣ ਸੀ।” ਤੇ ਮਾਸਟਰ ਹਰੀ ਕਿਸ਼ਨ ਰਾਜੇ ਹਰੀਸ਼ ਚੰਦਰ ਵਾਂਗ ਦੁਖੀ ਜੋਗੇ ਦੀ ਬਾਤ ਸੁਣਾਉਣ ਲੱਗ ਪਿਆæææ
ਜਿਸ ਸਾਲ ਫੌਜ ਨੇ ਦਰਬਾਰ ਸਾਹਿਬ ‘ਤੇ ਹੱਲਾ ਬੋਲਿਆ ਸੀ, ਉਸ ਤੋਂ ਇਕ ਸਾਲ ਪਹਿਲਾਂ ਜੋਗਾ ਫੌਜ ਵਿਚ ਭਰਤੀ ਹੋਇਆ ਸੀ। ‘ਕੱਲ੍ਹਾ-ਕਹਿਰਾ’ ਸੀ, ਮਾਂ-ਬਾਪ ਕਿਤੇ ਨਿੱਕੇ ਹੁੰਦੇ ਦੇ ਸੜਕ ਹਾਦਸੇ ਵਿਚ ਮਾਰੇ ਗਏ ਸਨ ਸਾਈਕਲ ‘ਤੇ ਜਾਂਦੇ। ਉਹ ਨਾਨਕੇ ਰਹਿ ਕੇ ਮਸਾਂ ਦਸ ਜਮਾਤਾਂ ਹੀ ਪੜ੍ਹ ਸਕਿਆ। ਛੋਹਲਾ ਗੱਭਰੂ ਸੀ, ਲੰਮਾ-ਝੰਮਾ। ਚੰਗਾ ਕੱਦ-ਕਾਠ। ਨਾਨਕਿਆਂ ਨੂੰ ਪਿੰਡ ਗੇੜਾ ਮਾਰਨ ਦਾ ਬਹਾਨਾ ਲਾ ਕੇ ਜਲੰਧਰ ਗਿਆ ਤੇ ਫੌਜ ਵਿਚ ਭਰਤੀ ਹੋ ਗਿਆ। ਚਲੋ ਨਾਨਕਿਆਂ ਦਾ ਵੀ ਹਮਾਤੜ ਪਰਿਵਾਰ ਸੀ। ਸੋਚਿਆ, ਆਪਣੇ ਪੈਰੀਂ ਖੜ੍ਹਾ ਹੋ ਜਾਵੇਗਾ। ਸੋ, ਨਾ ਚਾਹੁੰਦਿਆਂ ਵੀ ਮਾਮੇ-ਨਾਨਾ ਖੁਸ਼ ਜਿਹੇ ਹੋ ਗਏ।æææਰੰਗਰੂਟੀ ਪਿਛੋਂ ਆਉਂਦੇ ਦਾ ਹੀ ਨਾਨਕਿਆਂ ਨੇ ਰਿਸ਼ਤੇਦਾਰੀ ਵਿਚੋਂ ਦੂਰੋਂ-ਨੇੜਿਓਂ ਕੁੜੀ ਲੱਭ ਕੇ ਵਿਆਹ ਕਰ’ਤਾ। ਬੰਸੋ ਸੁਨੱਖੀ ਸੀ ਤੇ ਪੰਜ ਜਮਾਤਾਂ ਪਾਸ। ਸਾਲ ਪਿਛੋਂ ਜੋਗਾ ਛੁੱਟੀ ਆਉਂਦਾ, ਪਿੰਡ ਰਹਿੰਦਾ ਤੇ ਜਾਣ ਲੱਗਾ ਬੰਸੋ ਨੂੰ ਨਾਨਕੇ ਛੱਡ ਜਾਂਦਾ। ਇਉਂ ਚਾਰ-ਪੰਜ ਸਾਲ ਗੁਜ਼ਰ ਗਏ, ਪਰ ਬੰਸੋ ਦਾ ਪੈਰ ਭਾਰਾ ਨਾ ਹੋਇਆ। ‘ਉਪਰ ਆਲੇ ਦੇ ਘਰ ਦੇਰ’ ਦੇ ਚੱਕਰ ਵਿਚ ਫੌਜਣ ਵੀ ਫੌਜੀ ਦੀ ਉਡੀਕ ਨਾਲੋਂ ਕੁੱਖ ਭਰਨ ਦੀ ਉਡੀਕ ਵਿਚ ਰਹਿਣ ਲੱਗੀ। ਜਦੋਂ ਸਮਾਂ ਹੋਰ ਲੰਘਦਾ ਗਿਆ ਤਾਂ ਉਡੀਕ ਉਦਾਸੀ ਵਿਚ ਬਦਲ ਗਈ। ਜੋਗਾ ਵੀ ਸੋਚਦਾ ਸੀ, ਬਚਪਨ ਤਾਂ ਮਾਂ-ਬਾਪ ਬਿਨਾਂ ਅਸੀਂ ਗੁਜ਼ਾਰਿਆ ਹੀ ਹੈ, ਸਾਡੇ ਘਰ ਵਿਚ ਕੋਈ ਜੀਅ ਆਵੇ ਤਾਂ ਸਹੀ!æææ
ਹੌਲੀ-ਹੌਲੀ ਜੋਗੇ ਤੇ ਬੰਸੋ ਨੂੰ ਆਪਣੀ ਜ਼ਿੰਦਗੀ ਵਿਚ ਦੇਰ ਨਾਲੋਂ ਹਨ੍ਹੇਰ ਦਾ ਵੱਧ ਅਹਿਸਾਸ ਹੋਣ ਲੱਗ ਪਿਆ। ਪਹਿਲਾਂ ਡਾਕਟਰਾਂ ਦੇ ਚੱਕਰਾਂ ਤੋਂ ਆਸ ਦਾ ਸਫ਼ਰ ਸ਼ੁਰੂ ਹੋਇਆ, ਪਰ ਇਹ ਵੀ ਨਾ ਮੁੱਕਣ ਵਾਲਾ ਲੱਗਣ ਲੱਗ ਪਿਆ। ਫਿਰ ਨਾ ਚਾਹੁੰਦਿਆਂ ਵੀ ਧਰਮ ਦੇ ਨਕਲੀ ਠਿਕਾਣਿਆਂ ਵੱਲ ਮੱਲੋ-ਜ਼ੋਰੀ ਜ਼ਿੰਦਗੀ ਮੋੜ ਕੱਟਣ ਲੱਗ ਪਈ। ਉਮੀਦ ਫਿਰ ਹਟਕੋਰਿਆਂ ਨਾਲ ਲੱਗ ਕੇ ਰੋਣ ਲੱਗ ਪਈ ਤੇ ਬੰਸੋ ਮਾਂ ਬਣਨ ਦੀ ਮੱਧਮ ਚਾਹਤ ਵਿਚ ਕੁੱਖ ‘ਤੇ ਨਿਹੋਰਿਆਂ ਦਾ ਹੱਥ ਫੇਰ ਕੇ ਰੋਣ ਲੱਗ ਪੈਂਦੀ।æææ
ਜਦੋਂ ਵੀਹ ਸਾਲ ਫੌਜ ਵਿਚ ਜੋਗੇ ਦੀ ਨੌਕਰੀ ਪੂਰੀ ਹੋ ਗਈ, ਉਹ ਬਣ ਤਾਂ ਲੈਸਨੈਕ ਗਿਆ ਸੀ, ਪਰ ਔਲਾਦ ਦੀਆਂ ਫੀਤੀਆਂ ਲਾਉਣ ਤੋਂ ਡਾਢਾ ਜਿਵੇਂ ਮੁਨਕਰ ਹੀ ਹੋ ਗਿਆ ਹੋਵੇ। ਬੰਸੋ ਨੇ ਨਾਲ ਜਾਣ ਦੀ ਜ਼ਿਦ ਕਰ ਲਈ। ਉਦੋਂ ਜੋਗੇ ਦੀ ਡਿਊਟੀ ਅਸਾਮ ਵਿਚ ਡਿਬਰੂਗੜ੍ਹ ਸੀ। ‘ਕੱਲੇ-‘ਕੱਲੇ ਝੂਰਨ ਨਾਲੋਂ ਦੋਵੇਂ ‘ਕੱਠੇ ਇਕ-ਦੂਜੇ ਦੇ ਚਿਹਰਿਆਂ ਤੋਂ ਨਮੋਸ਼ੀ ਦੀ ਕਥਾ ਆਪਸ ਵਿਚ ਹੀ ਪੜ੍ਹਦੇ ਰਹੇ। ਥੱਕੀ ਜ਼ਿੰਦਗੀ ਤੇ ਅੱਕੀ ਨੌਕਰੀ ਤੋਂ ਜੋਗੇ ਨੇ ਲਾਂਭੇ ਹੋਣ ਦਾ ਮਨ ਬਣਾ ਲਿਆ। ਉਹ ਹੌਲਦਾਰ ਬਣਨ ਵਾਲਾ ਸੀ, ਪਰ ਉਸ ਨੇ ਰਿਟਾਇਰਮੈਂਟ ਮੰਗ ਲਈ।
ਇਤਫਾਕ ਇਹ ਹੋਇਆ ਕਿ ਫੌਜ ਛੱਡਣ ਵਿਚ ਮਹੀਨਾ ਕੁ ਰਹਿੰਦਾ ਸੀ, ਉਹਦਾ ਪੈਸੇ-ਧੇਲੇ ਤੇ ਪੈਨਸ਼ਨ ਦਾ ਹਿਸਾਬ-ਕਿਤਾਬ ਹੋ ਰਿਹਾ ਸੀ, ਤਾਂ ਅਸਾਮ ਦੇ ਇਸ ਖੇਤਰ ਵਿਚ ਭਿਆਨਕ ਹੜ੍ਹ ਆ ਗਏ। ਫੌਜ ਲੋਕਾਂ ਨੂੰ ਬਚਾਉਣ ਦੇ ਕਾਰਜਾਂ ਵਿਚ ਲੱਗੀ ਹੋਈ ਸੀ। ਬਹੁਤ ਸਾਰੇ ਲੋਕ ਹੜ੍ਹ ਗਏ ਸਨ। ਫੌਜ ਜਦੋਂ ਪੂਰੀ ਤਰ੍ਹਾਂ ਉਜੜੇ ਪਿੰਡ ਦੇ ਵਿਰਾਨ ਘਰ ਵਿਚ ਗਈ ਤਾਂ ਜੋਗਾ ਵੀ ਨਾਲ ਸੀ। ਅੱਠ ਕੁ ਦਿਨਾਂ ਵਿਚ ਪਾਣੀ ਉਤਰ ਚੁੱਕਾ ਸੀ। ਉਸ ਘਰ ਦੀ ਛੱਤ ‘ਤੇ ਜੋਗੇ ਨੇ ਕਿਸੇ ਬੱਚੇ ਦੀ ਮੱਧਮ ਜਿਹੀ ਅਵਾਜ਼ ਸੁਣੀ। ਜੋਗਾ ਜਦੋਂ ਛੱਤ ‘ਤੇ ਗਿਆ ਤਾਂ ਦਸਾਂ ਕੁ ਸਾਲਾਂ ਦੀ ਬੱਚੀ ਦੀ ਭੁੱਖ ਨਾਲ ਆਵਾਜ਼ ਵੀ ਨਹੀਂ ਸੀ ਨਿਕਲ ਰਹੀ। ਉਹਨੇ ਬੱਚੀ ਨੂੰ ਚੁੱਕ ਕੇ ਗਲੇ ਲਾਇਆ। ਫੌਜੀਆਂ ਵਾਲੀ ਖਾਕੀ ਬੋਤਲ ਵਿਚੋਂ ਪਾਣੀ ਮੂੰਹ ਨੂੰ ਲਾਇਆ, ਤਾਂ ਉਹ ‘ਮਾਂ ਮਾਂ’ ਕਹਿਣ ਲੱਗ ਪਈ। ਜੋਗੇ ਨੂੰ ਲੱਗਾ ਜਿਵੇਂ ਬੰਸੋ ਦੀ ਕੁੱਖ ਸੁਲੱਖਣੀ ਹੋ ਗਈ ਹੋਵੇ ਤੇ ਉਹਦੀਆਂ ਫਰਿਆਦਾਂ ਪ੍ਰਵਾਨ ਹੋ ਗਈਆਂ ਹੋਣ। ਉਹਨੇ ਆਪਣੇ ਮੁਖੀ ਸੂਬੇਦਾਰ ਮੇਜਰ ਨੂੰ ਅੱਖਾਂ ਵਿਚ ਪਾਣੀ ਭਰ ਕੇ ਕਿਹਾ, ‘ਸਰ ਤੁਹਾਨੂੰ ਪਤਾ, ਸਾਡੇ ਔਲਾਦ ਨਹੀਂ, ਤੇ ਜੇ ਸੰਭਵ ਹੋਵੇ ਤਾਂ ਇਸ ਬੱਚੀ ਨੂੰ ਮੈਂ ਗੋਦ ਲੈਣਾ ਚਾਹੁੰਦਾ।’æææ
ਅਫ਼ਸਰ ਨਾ ਬੋਲਿਆ। ਬੱਚੀ ਨੂੰ ਮਿਲਟਰੀ ਹਸਪਤਾਲ ਲਿਆਂਦਾ ਗਿਆ। ਪਤਾ ਲੱਗਾ ਕਿ ਉਹਨੂੰ ਮਿਰਗੀ ਦੀ ਸ਼ਿਕਾਇਤ ਸੀ ਤੇ ਜਦੋਂ ਹੜ੍ਹ ਦਾ ਪਾਣੀ ਵੇਖਣ ਲਈ ਉਹ ਛੱਤ ‘ਤੇ ਚੜ੍ਹੀ ਤਾਂ ਦੌਰਾ ਪੈ ਗਿਆ। ਮਾਂ-ਬਾਪ ਇਧਰ-ਉਧਰ ਬੱਚੀ ਦੀ ਭਾਲ ਵਿਚ ਆਪ ਰੁੜ੍ਹ ਗਏ। ਕਿਸੇ ਨੂੰ ਪਤਾ ਹੀ ਨਾ ਲੱਗਾ ਕਿ ਉਹ ਛੱਤ ‘ਤੇ ਚੜ੍ਹ ਗਈ ਸੀ!
ਡਿਪਟੀ ਕਮਿਸ਼ਨਰ ਨੇ ਗੋਦ ਲੈਣ ਦੀ ਅਰਜ਼ੀ ਮਨਜ਼ੂਰ ਕਰ ਲਈ, ਕਿਉਂਕਿ ਇਹ ਫੌਜੀ ਪ੍ਰਣਾਲੀ ਤਹਿਤ ਭੇਜੀ ਗਈ ਸੀ, ਤੇ ਸੇਵਾ ਮੁਕਤ ਹੋ ਕੇ ਜਦੋਂ ਜੋਗਾ ਪਿੰਡ ਆਇਆ ਤਾਂ ਬੰਸੋ ਦੀ ਉਂਗਲੀ ਫੜੀ ਬੱਚੀ ਵੇਖ ਕੇ ਢੋਲ ਵੱਜਿਆ। ਪਰਿਆ ਵਿਚ ਜੋਗੇ ਨੇ ਸਾਰਾ ਭੇਤ ਵੀ ਖੋਲ੍ਹ ਦਿੱਤਾ। ਬੱਚੀ ਦਾ ਨਾਂ ਜੀਵਨਜੋਤ ਰੱਖਿਆ ਗਿਆ।
ਜੀਵਨ ਜਵਾਨ ਹੋ ਗਈ ਤੇ ਉਹਦੀ ਮਿਰਗੀ ਦੀ ਬਿਮਾਰੀ ਦਾ ਇਲਾਜ ਵੀ ਇਕ ਤਰ੍ਹਾਂ ਨਾਲ ਪੂਰਾ ਹੋ ਗਿਆ ਸੀ। ਉਸ ਦਿਨ ਜੋਗਾ ਸ਼ਹਿਰ ਗਿਆ ਸੀ, ਇਸ ਕਰ ਕੇ ਕਿ ਜੀਵਨ ਨੇ ਬਾਰ੍ਹਵੀਂ ਪਾਸ ਕਰ ਲਈ ਹੈ ਤੇ ਕਾਲਜ ਦਾਖ਼ਲ ਕਰਾਉਣਾ ਹੈ। ਉਹਨੇ ਦਾਖ਼ਲਾ ਫਾਰਮ ਲੈਣਾ ਸੀ।
ਦਸ ਕੁ ਵਜੇ ਜੀਵਨ ਦੇ ਮਾਮਾ-ਮਾਮੀ ਆ ਗਏ। ਸਰਕਾਰੀ ਟੈਂਕੀ ‘ਤੇ ਲੱਗੀਆਂ ਟੂਟੀਆਂ ਵਿਚ ਬੰਸੋ ਲੀੜੇ ਸੁੱਕਣੇ ਪਾ ਕੇ ਆਈ ਸੀ। ਕਾਲੀ ਘਟਾ ਚੜ੍ਹੀ ਵੇਖ ਕੇ ਬੰਸੋ ਰੱਬ ਨੂੰ ਕੋਸਣ ਲੱਗੀ, ‘ਅੱਜ ਮਸਾਂ ਧੁੱਪ ਨਿਕਲੀ ਸੀ, ਫਿਰ ਦਾਦੇ ਮਗਾਉਣਾ ਆ ਗਿਆ ਛੂਟ ਵੱਟ ਕੇ। ਜਾਹ ਪੁੱਤ ਜੀਵਨæææਲੀੜੇ ਲਾਹ ਲਿਆ। ਇਹਨੇ ਕਿਥੇ ਸੁੱਕਣ ਦੇਣੇ ਆਂ’।æææਤੇ ਜਦੋਂ ਜੀਵਨ ਲੀੜੇ ਲਾਹ ਰਹੀ ਸੀ, ਤਾਂ ਮਾਂ ਦੀ ਚੁੰਨੀ ਤੇਜ਼ ਹਵਾ ਦੇ ਬੁੱਲੇ ਨਾਲ ਉਡ ਕੇ ਟੈਂਕੀ ਦੇ ਨਾਲ ਪੁਰਾਣੇ ਖੂਹ ਵਿਚ ਜਾ ਡਿਗੀ, ਤੇ ਜਿਉਂ ਹੀ ਜੀਵਨ ਖੂਹ ਅੰਦਰ ਝਾਕਣ ਲੱਗੀ, ਲਿਸ਼ਕਦੀ ਬਿਜਲੀ ਦੀ ਲਿਸ਼ਕੋਰ ਪਾਣੀ ਵਿਚ ਪਈ, ਤੇ ਭੋਲੀ ਧੀ ਨੂੰ ਮਿਰਗੀ ਦਾ ਦੌਰਾ ਫਿਰ ਪੈ ਗਿਆ। ਉਹ ਭੁੜਕ ਕੇ ਖੂਹ ਵਿਚ ਜਾ ਪਈ। ਅੱਧਾ ਕੁ ਖੂਹ ਮੀਂਹ ਦੇ ਪਾਣੀ ਨਾਲ ਭਰਿਆ ਪਿਆ ਸੀ। ਪਿੰਡ ‘ਕੱਠਾ ਹੋ ਗਿਆ। ਜੀਵਨ ਮਸਾਂ ਇਕ ਵਾਰ ਉਪਰ ਆਈ, ਤੇ ਉਹ ਵੀ ਤਰਦੀ ਹੋਈæææਜਾਹ ਜਾਂਦੀ ਹੋ ਗਈ ਸੀ! ਬੰਸੋ ਨੰਗੇ ਪੈਰੀਂ ਵਿਲਕਦੀ ਆਈ, ‘ਵੇ ਪਾਪੀਆ! ਤੈਨੂੰ ਖੁਆਜਾ ਪੀਰ ਆਖਦੇ ਆæææਤੈਥੋਂ ਬਚਾ ਕੇ ਤਾਂ ਅਸੀਂ ਇਸ ਧੀ ਨੂੰ ਲਿਆਏ ਸੀ’। ਤੇ ਖੂਹ ਦੀ ਮੌਣ ਦੁਆਲੇ ਪਾਗਲਾਂ ਵਾਂਗ ਘੁੰਮਦੀ ਬੰਸੋ ਵੀ ਧਾਹ ਦੇਣੀ ਵਿਚ ਜਾ ਪਈ, ਜਦੋਂ ਪੁਰਾਣੇ ਖੂਹ ਦੀਆਂ ਕਿਨਾਰੇ ਵਾਲੀਆਂ ਇੱਟਾਂ ਵੀ ਨਾਲ ਹੀ ਹੇਠਾਂ ਡਿਗ ਪਈਆਂ!æææ
ਚੰਦ ਮਿੰਟਾਂ ਵਿਚ ਦੋ ਜਾਨਾਂ! ਬੱਸ ਅੱਡੇ ਲਾਰੀ ਵਿਚੋਂ ਉਤਰਦੇ ਜੋਗੇ ਨੂੰ ਪਤਾ ਲੱਗਾ ਕਿ ਧੀ ਵੀ ਡੁੱਬ ਗਈ ਤੇ ਬੰਸੋ ਵੀ; ਉਹਨੇ ਭੱਜੇ ਆਉਂਦੇ ਨੇ ਮਾਰੀ ਛਾਲ ਉਸੇ ਖੂਹ ਵਿਚ।æææਤੇ ਵੰਸ਼ ਦਾ ਬਾਂਸ ਪੋਰੀਆਂ ਹੋ ਕੇ ਖਿਲਰ ਗਿਆ।æææ
“ਚਲੋ ਬਈ ਹੁਣ ਕੀ ਰਹਿ ਗਿਐ ਕੁਛ ਕਹਿਣੇ ਨੂੰæææਉਪਰ ਵਾਲਾ ਜਦੋਂ ਅੱਖਾਂ ਕੱਢਦੈ ਤਾਂ ਜੋਗਾ ਕੋਈ ਵੀ ਹੋਵੇ, ਕਾਸੇ ਜੋਗਾ ਨ੍ਹੀਂ ਛੱਡਦਾ।” ਕਰਮੇ ਦੀ ਗੱਲ ਸੁਣ ਕੇ ਲਹਿੰਬਰ ਵੀ ਬਿਨਾਂ ਬੋਲੇ ਹੀ ਚਲਾ ਗਿਆ। ਉਹਨੂੰ ਲੱਗਾ ਸੀ, ਕਈ ਬੱਕਰਾ ਤਾਂ ਨਹੀਂ ਵੱਢਦੇ, ਪਰ ਕਸਾਈ ਫਿਰ ਵੀ ਪੂਰੇ ਹੁੰਦੇ ਹਨ।

ਗੱਲ ਬਣੀ ਕਿ ਨਹੀਂ
ਐਸ਼ ਅਸ਼ੋਕ ਭੌਰਾ
ਮਾਡਰਨ ਛੜੇ
ਛੜਾ ਛੜੇ ਦੇ ਕੰਨ ਵਿਚ ਕਹਿਣ ਲੱਗਾ,
ਆਪਾਂ ਚੰਗਾ ਈ ਵਕਤ ਲੰਘਾ ਲਿਆ ਏ।
ਰੰਨਾਂ ਵਾਲਿਆਂ ਨਾਲ ਬੜੀ ਕੁਪੱਤ ਹੁੰਦੀ,
ਗੋਲਾ ਬੇਗੀ ਨੇ ਨਿੱਤ ਹੀ ਢਾਅ ਲਿਆ ਏ।
ਆਪਾਂ ਫੂਕ ਨਹੀਂ ਚੁੱਲ੍ਹੇ ਵਿਚ ਕਦੇ ਮਾਰੀ,
ਫੁਲਕਾ ਰੱਜ ਕੇ ਡੇਰੇ ਤੋਂ ਖਾਈਦਾ ਏ।
‘ਸਾਰੇ ਜਹਾਂ ਸੇ ਅੱਛਾ’ ਵੇਖਣੇ ਨੂੰ,
ਮੰਜਾ ਚਾੜ੍ਹ ਚੁਬਾਰੇ ‘ਤੇ ਡਾe੍ਹੀਦਾ ਏ।
ਹੋਵੇ ਮੰਤਰੀ ਅਫ਼ਸਰ ਕੋਈ ਪੁਲਿਸ ਵਾਲਾ,
ਬਹਿ ਕੇ ਦਫ਼ਤਰ ਹੀ ਮੁੱਛਾਂ ਵੱਟਦੇ ਨੇ।
ਕਿਤੇ ਲੁਕ ਨੇ ਆਥਣੇ ਘਰੇ ਦੇਖੀਂ,
ਸਾਰੇ ਬੀਵੀ ਦੀਆਂ ਤਲੀਆਂ ਚੱਟਦੇ ਨੇ।
ਜਾਗਰ ਕਰੇ ਕਮਾਈ ਬਾਹਰ ਮਰੇ ਟੁੱਟ ਕੇ,
ਮੌਜਾਂ ਘਰੇ ਜਗੀਰੋ ਲੁੱਟਦੀ ਆ।
ਇਹ ਚੋਪੜੀਆਂ ਤੇ ਪਰੌਂਠੇ ਫੂਕਣੇ ਆਂ,
ਲੱਤਾਂ ਰੋਜ਼ ਮਹੰਤ ਦੀਆਂ ਘੁੱਟਦੀ ਆ।
ਨਾ ਛੜਾ ਨਾ ਵਿਆਹਿਆ ਨਾ ਮੰਗ ਛੁੱਟੀ,
ਕੈਸਾ ਮੋਦੀ ਨੇ ਚੱਕਰ ਚਲਾ ਲਿਆ ਏ।
ਸੱਚੀਂ ਉਹਦੀਆਂ ਉਹੀਓ ਹੀ ਜਾਣਦਾ ਏ,
ਹੱਥ ਮੁਲਕ ਦੀ ਗੱਦੀ ਨੂੰ ਪਾ ਲਿਆ ਏ।
ਪਹਿਲਾਂ ਪੁੱਤ ਆਵੇ ਪਿਛੋਂ ਪਤੀ ਡੱਕ ਕੇ,
ਛਿੱਲ ਦੋਹਾਂ ਦੀ ਧੰਨੋ ਉਧੇੜਦੀ ਆ।
‘ਭੌਰੇ’ ਚੰਗੇ ਆਂ ਚੂੜੇ ਵਾਲੀਆਂ ਤੋਂ,
ਕਾਟੋ ਫੁੱਲਾਂ ‘ਤੇ ਛੜਿਆਂ ਦੀ ਖੇਡਦੀ ਆ।