ਪਾਵ ਭਾਜੀ ਤੇ ਪਨੇਰਾ ਬਰੈੱਡ

ਬਲਜੀਤ ਬਾਸੀ
ਭਾਰਤ ਵਿਚ ਰਹਿੰਦਿਆਂ ਮੈਂ ਸ਼ਾਇਦ ਹੀ ਕਦੇ ਕਿਸੇ ਗੁਜਰਾਤੀ ਨੂੰ ਦੇਖਿਆ ਜਾਣਿਆ ਹੋਵੇਗਾ। ਕਿਸੇ ਗੱਡੀ ਜਾਂ ਬੱਸ ਆਦਿ ਦੀ ਭੀੜ ਵਿਚ ਭਾਵੇਂ ਕਦੀ ਕੋਈ ਮੇਰੇ ਨਾਲ ਖਹਿਸਰਿਆ ਹੋਵੇ। ਏਧਰ ਜਦ ਤੋਂ ਅਮਰੀਕਾ ਆਇਆ ਹਾਂ, ਆਪਣੀ ਰਿਹਾਇਸ਼ ਵਾਲੇ ਸ਼ਹਿਰ ਵਿਚ ਰਹਿੰਦੇ ਪਰਵਾਸੀ ਭਾਰਤੀਆਂ ਵਿਚ ਪੰਜਾਬੀਆਂ ਨਾਲੋਂ ਗੁਜਰਾਤੀ ਵਧੇਰੇ ਦੇਖੇ ਹਨ।

ਗੁਜਰਾਤੀ ਖਾਣੇ ਪਾਵ ਭਾਜੀ ਬਾਰੇ ਮੈਂ ਭਾਰਤ ਵਿਚ ਰਹਿੰਦਿਆਂ ਪੜ੍ਹਿਆ-ਸੁਣਿਆ ਜ਼ਰੂਰ ਸੀ ਪਰ ਕਦੇ ਇਸ ਦੇ ਦਰਸ਼ਨ ਨਹੀਂ ਸਨ ਕੀਤੇ ਤੇ ਨਾ ਹੀ ਇਸ ਨੂੰ ਕਦੇ ਭੋਗ ਲਾਇਆ ਸੀ। ਇਕ ਦਿਨ ਕਿਸੇ ਗੁਜਰਾਤੀ ਵਾਕਿਫ ਦੇ ਜਾਣਾ ਹੋਇਆ ਤਾਂ ਉਨ੍ਹਾਂ ਘਰ ਬਣੀ ਹੋਈ ਪਾਵ ਭਾਜੀ ਛਕਾਉਣ ਦੀ ਜ਼ਿਦ ਕੀਤੀ। ਹਾਂ ਕਰਨ ਤੇ ਉਨ੍ਹਾਂ ਇਕ ਪਲੇਟ ਪਰੋਸ ਲਿਆਂਦੀ। ਪਹਿਲਾਂ ਤਾਂ ਪਾਵ ਦੇ ਨਾਲ ਲੱਗੀ ਭਾਜੀ ਮੈਨੂੰ ਇਕ ਥੋਬਾ ਜਿਹਾ ਹੀ ਲੱਗਾ ਤੇ ਚਖਣ ਨੂੰ ਦਿਲ ਨਾ ਕਰੇ ਪਰ ਆਖਰ ਹਾਂ ਕਰ ਬੈਠਾ ਸੀ, ਖਾਣਾ ਸ਼ੁਰੂ ਕਰਨਾ ਪਿਆ। ਉਹ ਵੀ ਮੈਨੂੰ ਖੁਆਉਣ ਤੇ ਤੁਲੇ ਹੋਏ ਸਨ, ਇਸ ਲਈ ਪੰਜਾਬੀ ਭੋਜਨ ਦੀਆਂ ਸਿਫਤਾਂ ਵੀ ਕਰੀ ਜਾ ਰਹੇ ਸਨ, “ਭਾਈ ਸਾਹਿਬ ਆਪ ਕੀ ਮਾਂਹ ਕੀ ਦਾਲ ਬਹੁਤ ਮਸਤ ਹੋਤੀ ਹੈ। ਆਪ ਸਰਸੋਂ ਕਾ ਸਾਗ ਕੈਸੇ ਬਨਾਤੇ ਹੋ? ” ਉਨ੍ਹਾਂ ਦੇ ਦੱਸਣ ‘ਤੇ ਪਤਾ ਲੱਗਾ ਕਿ ਉਬਾਲ ਕੇ ਫੇਹੇ ਹੋਏ ਆਲੂਆਂ ਦੀ ਪ੍ਰਧਾਨਗੀ ਹੇਠ ਹੋਰ ਬਹੁਤ ਸਾਰੀਆਂ ਮਸਾਲੇ ਮਿਲੀਆਂ ਸਬਜ਼ੀਆਂ ਨੂੰ ਖੂਬ ਤਲਿਆ ਜਾਂਦਾ ਹੈ ਤੇ ਨਾਲ ਦੀ ਨਾਲ ਸਭ ਕਾਸੇ ਨੂੰ ਖੁਰਚਣੇ ਨਾਲ ਦਬਾਅ-ਦਬਾਅ ਕੇ ਮਲੀਦਾ ਕਰ ਦਿੱਤਾ ਜਾਂਦਾ ਹੈ। ਬਸ ਇਹੋ ਭਾਜੀ ਹੈ। ਇਸ ਨੂੰ ਬੁਰਕੀਆਂ ਨਾਲ ਖਾਣ ਵਾਲੀ ਰੋਟੀ ਨੂੰ ਪਾਵ ਕਹਿੰਦੇ ਹਨ ਜੋ ਮੈਨੂੰ ਬੰਦ (ਬੰਨ) ਦੀ ਤਰਾਂ ਲੱਗਾ।
ਮੈਨੂੰ ਖਾਣਾ ਪਸੰਦ ਆਇਆ, ਭਾਵੇਂ ਇਸ ਨੂੰ ਬਹੁਤਾ ਲੱਜ਼ਤਦਾਰ ਨਹੀਂ ਕਿਹਾ ਜਾ ਸਕਦਾ। ਆਪਣੀ ਆਦਤ ਅਨੁਸਾਰ ਮੈਂ ਉਨ੍ਹਾਂ ਨੂੰ ਪੁਛਿਆ ਕਿ ਇਸ ਡਬਲ ਰੋਟੀ ਨੂੰ ਪਾਵ ਕਿਉਂ ਕਿਹਾ ਜਾਂਦਾ ਹੈ? ਮੇਰੇ ਦਿਮਾਗ ਵਿਚ ਇਹ ਗੱਲ ਸੀ ਕਿ ਇਤਿਹਾਸਕ ਤੌਰ ‘ਤੇ ਡਬਲ ਰੋਟੀ ਭਾਰਤੀ ਚੀਜ਼ ਨਹੀਂ, ਭਾਰਤ ਵਿਚ ਤਾਂ ਪ੍ਰਾਚੀਨ ਕਾਲ ਤੋਂ ਹੀ ਪੇੜੇ ਤੋਂ ਵੇਲੀਆਂ ਗੈਰ-ਖਮੀਰੀ ਰੋਟੀਆਂ ਹੀ ਚਲਦੀਆਂ ਰਹੀਆਂ ਹਨ। ਤੰਦੂਰ, ਬੇਕਰੀ ਫਾਰਸੀਆਂ ਤੇ ਯੂਰਪੀਆਂ ਦੀ ਦੇਣ ਹਨ। ਫਿਰ ਪਾਵ ਦੇ ਰੂਪ ਵਿਚ ਡਬਲ ਰੋਟੀ ਗੁਜਰਾਤੀ ਖਾਣੇ ਦਾ ਵਿਸ਼ੇਸ਼ ਹਿੱਸਾ ਕਿਵੇਂ ਬਣ ਗਈ? ਇਸ ਨੂੰ ਪਾਵ ਕਹਿਣ ਪਿਛੇ ਮੈਨੂੰ ਜੋ ਜਵਾਬ ਮਿਲਿਆ ਉਹ ਇਹ ਸੀ ਕਿ ਇਹ ਡਬਲ ਰੋਟੀ ਪੁਰਾਣੇ ਜ਼ਮਾਨੇ ਵਿਚ ਪਾਵ ਭਾਰ (ਪਾਈਆ) ਮਤਲਬ ਸੇਰ ਦੇ ਚੌਥੇ ਹਿੱਸੇ (ਲਗ ਭਗ 250 ਗ੍ਰਾਮ) ਬਰਾਬਰ ਆਟੇ ਤੋਂ ਬਣਦੀ ਸੀ। ਬਹੁਤੇ ਗੁਜਰਾਤੀ ਇਸ ਭੇਤ ਨੂੰ ਨਹੀਂ ਜਾਣਦੇ ਤੇ ਮਨਘੜਤ ਨਿਰੁਕਤੀ ਨਾਲ ਵਿਆਖਿਆ ਕਰੀ ਜਾ ਰਹੇ ਹਨ। ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਪਾਵ ਡਬਲ ਰੋਟੀ ਦੀ ਲੰਬਾਈ ਪਾਂਵ (ਪੈਰ) ਜਿੱਡੀ ਹੁੰਦੀ ਹੈ ਇਸ ਲਈ ਇਹ ਸ਼ਬਦ ਪ੍ਰਚਲਤ ਹੋਇਆ। ਇਕ ਹੋਰ ਵਿਆਖਿਆ ਹੈ ਕਿ ਬੇਕਰੀਆਂ ਤੋਂ ਪਾਵ ਦੀ ਮੰਗ ਏਨੀ ਜ਼ਿਆਦਾ ਹੁੰਦੀ ਸੀ ਕਿ ਵਰਤੇ ਜਾਣ ਵਾਲੇ ਮਣਾਂਮੂਹੀਂ ਆਟੇ ਨੂੰ ਪੈਰਾਂ ਨਾਲ ਗੁੰਨ੍ਹਣਾ ਪੈਂਦਾ ਸੀ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਪਾਵ ਰੋਟੀ ਆਮ ਤੌਰ ‘ਤੇ ਚਾਰ-ਚਾਰ ਕਰਕੇ ਹੀ ਬੇਕਰੀ ਤੋਂ ਮਿਲਦੀ ਹੈ, ਇਸ ਲਈ ਇਸ ਨੂੰ ਅਜਿਹਾ ਨਾਂ ਮਿਲਿਆ।
ਆਓ ਜ਼ਰਾ ਪਾਵ ਦਾ ਇਤਿਹਾਸ ਫੋਲੀਏ। ਪਹਿਲਾਂ ਇਹ ਜਾਣ ਲਈਏ ਕਿ ਪਾਵ ਦਾ ਪ੍ਰਚਲਨ ਤਕਰੀਬਨ ਸਾਰੇ ਦੱਖਣ ਪੱਛਮੀ ਤੱਟਵਰਤੀ ਪ੍ਰਦੇਸ਼ਾਂ ਯਾਨਿ ਗੁਜਰਾਤ, ਮਹਾਰਾਸ਼ਟਰ, ਗੋਆ, ਕਰਨਾਟਕ ਆਦਿ ਦੇ ਬੰਦਰਗਾਹਾਂ ਵਾਲੇ ਸ਼ਹਿਰਾਂ ਵਿਚ ਹੋਇਆ ਹੈ। ਪਾਵ ਜਾਂ ਪਾਂਵ ਦਰਅਸਲ ਬਰੈਡ ਜਾਂ ਡਬਲਰੋਟੀ ਨੂੰ ਆਖਦੇ ਹਨ। ਅਸੀਂ ਜਾਣਦੇ ਹਾਂ ਕਿ ਅੰਗਰੇਜ਼ਾਂ ਤੋਂ ਵੀ ਪਹਿਲਾਂ ਦੱਖਣ ਪਛਮੀ ਭਾਰਤ ਵਿਚ ਫਰਾਂਸੀਸੀਆਂ ਅਤੇ ਪੁਰਤਗਾਲੀਆਂ ਦਾ ਬੋਲਬਾਲਾ ਰਿਹਾ ਹੈ। ਉਨ੍ਹਾਂ ਭਾਰਤ ਦੇ ਇਸ ਹਿੱਸੇ ਵਿਚ ਕਈ ਨਵੀਆਂ ਚੀਜ਼ਾਂ ਤੇ ਉਨ੍ਹਾਂ ਨਾਲ ਜੁੜਦੇ ਸ਼ਬਦ ਲਿਆਂਦੇ। ਇਸ ਮੁੱਦੇ ਬਾਰੇ ਦੋ ਰਾਵਾਂ ਹਨ ਕਿ ਇਸ ਖੇਤਰ ਵਿਚ ਪਾਵ/ਪਾਂਵ ਫਰਾਂਸੀਸੀਆਂ ਜਾਂ ਪੁਰਤਗਾਲੀਆਂ ਨੇ ਲਿਆਂਦੀ। ਇਕ ਲਿਖਤ ਅਨੁਸਾਰ ਕੋਂਕਣ ਤੱਟ ਤੇ ਆਉਣ ਵਾਲੇ ਜਹਾਜ਼ਾਂ ‘ਤੇ ਕੰਮ ਕਰਦੇ ਖਲਾਸੀ (ਸਮੁੰਦਰ ਚੋਂ ਜਹਾਜ਼ ਆਦਿ ਖਲਾਸ ਕਰਕੇ ਮਤਲਬ ਖਿਚ ਕੇ ਬੰਦਰਗਾਹ ਤੇ ਲਾਉਣ ਵਾਲੇ ਲੋਕ) ਇਹ ਖਮੀਰੀ ਰੋਟੀ ਖਾਂਦੇ ਸਨ। ਤਟਵਰਤੀ ਇਲਾਕਿਆਂ ਵਿਚ ਸਦੀਆਂ ਤੋਂ ਖਲਾਸੀ ਵਸੇ ਹੋਏ ਹਨ ਤੇ ਇਥੇ ਹੀ ਪਹਿਲਾਂ ਪਾਵ ਰੋਟੀ ਵਾਲੀਆਂ ਬੇਕਰੀਆਂ ਬਣੀਆਂ। ਇਨ੍ਹਾਂ ਇਲਾਕਿਆਂ ਵਿਚ ਵਪਾਰਕ ਕਾਰਨਾਂ ਕਰਕੇ ਫਰਾਂਸੀਸੀ ਅਤੇ ਪੁਰਤਗਾਲੀ ਆਉਂਦੇ ਰਹਿੰਦੇ ਸਨ। ਇਸ ਲਈ ਉਨ੍ਹਾਂ ਦੇ ਪ੍ਰਭਾਵ ਕਾਰਨ ਪਾਵ ਦੇ ਰੂਪ ਵਿਚ ਬਰੈਡ ਦਾ ਪ੍ਰਚਲਨ ਹੋਇਆ। ਫਰਾਂਸੀਸੀ ਵਿਚ ਬਰੈਡ ਨੂੰ ਪੌਂ ਆਖਦੇ ਹਨ ਤੇ ਪੁਰਤਗਾਲੀ ਵਿਚ ਪਊਂ। ਹੋਰ ਰੁਮਾਂਸ ਭਾਸ਼ਾਵਾਂ ਵਿਚ ਵੀ ਇਸ ਨਾਲ ਮਿਲਦੇ-ਜੁਲਦੇ ਸ਼ਬਦ ਹਨ, ਮਸਲਨ ਇਤਾਲਵੀ ਵਿਚ ਪਾਅਨੇਂ ਹੈ ਤੇ ਸਪੈਨਿਸ਼ ਵਿਚ ਪੰਨ। ਧਿਆਨ ਦਿਓ ਕਿ ਸਾਰਿਆਂ ਵਿਚ ਅਨੁਨਾਸਿਕਤਾ ਹੈ। ਇਉਂ ਲਗਦਾ ਹੈ ਕਿ ਗੁਜਰਾਤੀ, ਮਰਾਠੀ ਆਦਿ ਭਾਸ਼ਾਵਾਂ ਵਿਚ ਵੀ ਪਹਿਲਾਂ ਪਾਂਵ ਹੀ ਹੋਵੇਗਾ ਪਰ ਬਾਅਦ ਵਿਚ ਇਸ ਨੂੰ ਪਾਵ (ਪਾਈਆ) ਭਾਰ ਨਾਲ ਜੋੜ ਲੈਣ ਕਾਰਨ ਇਸ ਦੀ ਅਨੁਨਾਸਿਕਤਾ ਜਾਂਦੀ ਰਹੀ। ਮੇਰਾ ਆਪਣਾ ਮੱਤ ਹੈ ਕਿ ਪਾਵ ਨੂੰ ਦੱਖਣੀ ਭਾਰਤ ਵਿਚ ਲਿਆਉਣ ਦਾ ਸਿਹਰਾ ਪੁਰਤਗਾਲੀਆਂ ਦੇ ਸਿਰ ਬਝਦਾ ਹੈ। ਲਿਖਤਾਂ ਅਨੁਸਾਰ ਪਹਿਲਾਂ-ਪਹਿਲਾਂ ਕਪੜੇ ਦੀਆਂ ਮਿੱਲਾਂ ਦੇ ਮਜ਼ਦੂਰਾਂ ਨੂੰ ਕੰਮ ਦੌਰਾਨ ਬਹੁਤ ਘਟ ਬਰੇਕ ਮਿਲਦੀ ਸੀ। ਇਸ ਲਈ ਕੋਈ ਛੇਤੀ ਖਾਧਾ ਜਾਣ ਵਾਲਾ ਭੱਤਾ ਚਾਹੀਦਾ ਸੀ। ਰੇੜ੍ਹੀਆਂ ਵਾਲਿਆਂ ਨੇ ਇਸ ਲੋੜ ਨੂੰ ਮਹਿਸੂਸ ਕਰਦਿਆਂ ਸਬਜ਼ੀ ਰੋਟੀ ਜਾਂ ਦਾਲ ਚੌਲ ਦੇ ਭਰਪੂਰ ਖਾਣੇ ਦੀ ਥਾਂ ਪਾਵ ਭਾਜੀ ਦਾ ਸੌਖਾ ਤੇ ਹਲਕਾ ਨੁਸਖਾ ਸਾਹਮਣੇ ਲਿਆਂਦਾ। ਅੱਜ ਵੀ ਭਾਵੇਂ ਪਾਵ ਭਾਜੀ ਮੁੰਬਈ, ਪੂਣੇ, ਸੂਰਤ, ਅਹਿਮਦਾਬਾਦ ਆਦਿ ਸ਼ਹਿਰਾਂ ਵਿਚ ਰੇੜ੍ਹੀਆਂ ‘ਤੇ ਖੂਬ ਵਿਕਦੀ ਹੈ ਪਰ ਹੁਣ ਇਹ ਰੈਸਤੋਰਾਂ ਵਿਚ ਵੀ ਪਹੁੰਚ ਗਈ ਹੈ ਤੇ ਪੰਜਾਬ ਸਮੇਤ ਦੂਰ ਦੇਸ਼ਾਂ ਵਿਚ ਵੀ। ਇਸ ਦੇ ਬਹੁਤ ਸਾਰੇ ਵਿਅੰਜਨ ਬਣਨ ਲੱਗ ਪਏ ਹਨ ਜਿਵੇਂ ਵੜਾ ਪਾਵ, ਉਸਲ ਪਾਵ, ਮਿਸਲ ਪਾਵ, ਖੀਮਾ ਪਾਵ।
ਹੁਣ ਗੱਲ ਛੇੜਦੇ ਹਾਂ ਪਨੇਰਾ ਦੀ। ਬਹੁਤੇ ਸਮਝ ਹੀ ਗਏ ਹੋਣਗੇ ਕਿ ਪਨੇਰਾ ਅਤੇ ਪਾਵ ਦੀ ਆਪਸ ਵਿਚ ਭਾਸ਼ਾਈ ਸਾਂਝ ਕਰਕੇ ਹੀ ਦੋਵਾਂ ਦਾ ਇਕੱਠਿਆਂ ਜ਼ਿਕਰ ਕੀਤਾ ਜਾ ਰਿਹਾ ਹੈ। ਮੇਰੇ ਲਈ ਪਨੇਰਾ ਬਰੈਡ ਦਾ ਪਰਿਚੈ ਪਾਵ ਭਾਜੀ ਤੋਂ ਵਖਰਾ ਹੈ। ਮੇਰੇ ਅਮਰੀਕਾ ਆਉਣ ਤੋਂ ਕੁਝ ਹੀ ਦਿਨਾਂ ਬਾਅਦ ਮੇਰਾ ਇਕ ਦੇਸੀ ਜਿਹੇ ਵਾਕਿਫ਼ ਕੋਲ ਜਾਣਾ ਹੋਇਆ। ਉਹ ਮੈਨੂੰ ਅਮਰੀਕਾ ਦਿਖਾਲਣ ਲਈ ਸੜਕਾਂ ਤੇ ਪੁਲਾਂ ‘ਤੇ ਘੁੰਮਾਈ ਜਾ ਰਿਹਾ ਸੀ ਪਰ ਕਿਸੇ ਖਰਚੇ ਵਾਲੇ ਥਾਂ ਦੇ ਕੋਲੋਂ ਵੀ ਨਹੀਂ ਸੀ ਲੰਘ ਰਿਹਾ। ਅਚਾਨਕ ਇਕ ਚੁਰਸਤੇ ਤੋਂ ਗੁਜ਼ਰਦਿਆਂ ਮੇਰੀ ਨਿਗਾਹ ਇਕ ਆਲੀਸ਼ਾਨ ਇਮਾਰਤ ‘ਤੇ ਪਈ ਜਿਸ ਉਤੇ Ḕਪਨੇਰਾ ਬਰੈਡḔ ਲਿਖਿਆ ਹੋਇਆ ਸੀ। ਨਿਸਚੇ ਹੀ ਇਹ ਪਨੇਰਾ ਬਰੈਡ ਦਾ ਰੈਸਤੋਰਾਂ ਸੀ। ਆਖਰ ਮੈਂ ਉਸ ਨੂੰ ਇਹ ਕਹਿਣ ਦਾ ਹੌਂਸਲਾ ਕਰ ਹੀ ਲਿਆ, “ਚਲੋ ਬਈ ਅੰਦਰ ਚੱਲ ਕੇ ਦੇਖੀਏ ਆਹ ਕੀ ਹੈ।” ਮੈਨੁੰ ਭੁਖ ਵੀ ਲੱਗੀ ਹੋਈ ਸੀ ਤੇ ਸੋਚਿਆ ਸ਼ਾਇਦ ਇਸ ਬਹਾਨੇ ਕੁਝ ਖਾ ਲਵਾਂਗੇ। ਪਰ ਮੈਨੂੰ ਮੂੰਹ ਦੀ ਖਾਣੀ ਪਈ। ਕਹਿੰਦਾ, “ਓਇ ਏਦਾਂ ਦਾ ਖੇਹ-ਸੁਆਹ ਇਥੇ ਬੜਾ ਹੈ। ਕਿਸੇ ਕੰਮ ਦਾ ਨਹੀਂ ਇਹ, ਆਪਾਂ ਘਰ ਜਾ ਕੇ ਰੋਟੀ ਖਾਵਾਂਗੇ।”
ਫਿਰ ਜਦ ਮੈਂ ਆਪਣੇ ਪੈਰਾਂ ਤੇ ਖੜਾ ਹੋਇਆ ਤਾਂ ਜਾ ਕੇ ਸਥਾਨਕ ਪਨੇਰਾ ਬਰੈਡ ਰੈਸਤੋਰਾਂ ‘ਤੇ ਜਾਣਾ ਹੋਇਆ। ਸਾਰਾ ਨਿਕਸੁਕ ਇਕ ਵਾਰੀ ਤਾਂ ਲੇਹ ਕੇ ਖਾਧਾ ਤੇ ਮਹਿਸੂਸ ਕੀਤਾ ਕਿ ਪਨੇਰਾ ਬਰੈਡ ਕੋਈ ਖੇਹ-ਸੁਆਹ ਨਹੀਂ ਬਲਕਿ ਇਕ ਬੇਹਤਰੀਨ ਆਹਾਰ ਹੈ, ਜਿਸ ਵਿਚ ਬਰੈਡ, ਸੂਪ, ਸਲਾਦ, ਸੈਂਡਵਿਚ, ਪੇਸਟਰੀਆਂ ਤੇ ਤਰ੍ਹਾਂ ਤਰ੍ਹਾਂ ਦੇ ਹੋਰ ਬੇਕਰੀ ਉਤਪਾਦ ਮਿਲਦੇ ਹਨ। ਪਨੇਰਾ ਬਰੈਡ ਦਰਅਸਲ ਫਰਾਂਸੀਸੀ ਕਿਸਮ ਦੀ ਡਬਲ ਰੋਟੀ ਦੇ ਆਧਾਰ ਵਾਲੀ ਇਕ ਫਰੈਂਚਾਈਜ਼ ਹੈ ਜਿਸ ਦੇ ਰੈਸਤੋਰਾਂ ਅਮਰੀਕਾ, ਕੈਨੇਡਾ ਵਿਚ ਫੈਲੇ ਹੋਏ ਹਨ। ਅੱਜ ਪਨੇਰਾ ਬਰੈਡ ਸਭ ਤੋਂ ਹਰਮਨ ਪਿਆਰਾ ਅਤੇ ਸਿਹਤਮੰਦ ਫਾਸਟ ਫੂਡ ਮੰਨਿਆ ਜਾਂਦਾ ਹੈ, ਜਿਸ ਨੂੰ ਕਈ ਸਰਟੀਫੀਕੇਟ ਮਿਲ ਚੁੱਕੇ ਹਨ। ਇਸ ਦਾ ਅੱਡਾ ਗੱਡਾ ਮਿਸੂਰੀ ਰਾਜ ਦੇ ਸ਼ਹਿਰ ਸੇਂਟ ਲੂਈਸ ਵਿਚ ਹੈ। ਉਥੇ ਇਹ Ḕਸੇਂਟ ਲੂਈਸ ਬਰੈਡ ਕੰਪਨੀḔ ਦੇ ਨਾਂ ‘ਤੇ ਚਲਦੀ ਹੈ। 1993 ਵਿਚ ਇਕ ਫਰਾਂਸੀਸੀ ਜ਼ਾਇਕੇ ਵਾਲੀ Ḕਔ ਬੌਂ ਪੌਂḔ (ਉ ਭੋਨ ਫਅਨਿ) ਦੇ ਨਾਂ ਨਾਲ ਜਾਣੀ ਜਾਂਦੀ ਬਰੈਡ ਕੰਪਨੀ ਦੇ ਮਾਲਕ ਫਰਾਂਸੀਸੀ ਪਿਛੋਕੜ ਵਾਲੇ ਲੂਈ ਕੇਨ ਤੇ ਹੋਰਾਂ ਨੇ ਇਸ ਨੂੰ ਖਰੀਦ ਲਿਆ। ਇਥੇ ਇਹ ਦੁਹਰਾ ਦਈਏ ਕਿ *ਪੌਂ ਫਰਾਂਸੀਸੀ ਸ਼ਬਦ ਹੈ ਜਿਸ ਦਾ ਅਰਥ ਡਬਲ ਰੋਟੀ ਹੈ ਤੇ “ਔ ਬੌਂ ਪੌਂḔ ਦਾ ਸ਼ਾਬਦਿਕ ਮਤਲਬ ਹੋਇਆ ਵਧੀਆ ਡਬਲ ਰੋਟੀ। ਉਨ੍ਹਾਂ ਇਸ ਖਰੀਦੀ ਹੋਈ ਕੰਪਨੀ ਦਾ ਨਵਾਂ ਨਾਂ Ḕਪਨੇਰਾ ਬਰੈਡḔ ਰੱਖ ਦਿੱਤਾ ਤੇ ਆਪਣੀ ਔਂ ਬੌਂ ਪੌਂ ਕੰਪਨੀ ਅੱਗੇ ਕਿਸੇ ਹੋਰ ਨੂੰ ਵੇਚ ਦਿੱਤੀ। ਇਥੇ ਇਹ ਦੱਸ ਦੇਣਾ ਯੋਗ ਹੈ ਕਿ ਪਨੇਰਾ ਸ਼ਬਦ ਪੌਂ ਨਾਲ ਸਬੰਧਤ ਹੈ ਤੇ ਫਰਾਂਸੀਸੀ ਪਅਨeਰ ਸ਼ਬਦ ਤੋਂ ਬਣਾਇਆ ਗਿਆ ਹੈ ਜਿਸ ਦਾ ਅਰਥ ਹੁੰਦਾ ਹੈ ਡਬਲ ਰੋਟੀ ਦੇ ਚੂਰੇ ਨੂੰ ਤਲਣਾ। ਸਪੈਨਿਸ਼ ਵਿਚ ਪਨੇਰਾ ਦਾ ਅਰਥ ਡਬਲ ਰੋਟੀ ਵਾਲੀ ਟੋਕਰੀ ਹੈ। ਸੋ ਪਨੇਰਾ ਬਰੈਡ ਦਾ ਇਕ ਤਰ੍ਹਾਂ ਅਰਥ ਹੋਇਆ ਪੌਂ ਵਰਗੀ ਯਾਨਿ ਫਰਾਂਸੀਸੀ ਜ਼ਾਇਕੇ ਵਾਲੀ ਬਰੈਡ। ਪਾਵ ਰੋਟੀ ਵਿਚ ਵੀ ਅਸਲ ਵਿਚ ਇਹੋ ਭਾਵ ਹਨ।
ਉਪਰੋਕਤ ਚਰਚਾ ਤੋਂ ਪਾਠਕ ਸਮਝ ਹੀ ਗਏ ਹੋਣਗੇ ਕਿ ਪਾਵ ਭਾਜੀ ਵਾਲੇ ਪਾਵ ਅਤੇ ਪਨੇਰਾ ਸ਼ਬਦ ਸਕੇ ਹਨ। ਇਨ੍ਹਾਂ ਸਾਰੇ ਸ਼ਬਦਾਂ ਦਾ ਸਰੋਤ ਲਾਤੀਨੀ ਪਅਨਸਿ ਹੈ ਜਿਸ ਦਾ ਅਰਥ ਖਮੀਰੀ ਰੋਟੀ ਹੈ। ਅੰਗਰੇਜ਼ੀ ਵਿਚ ਇਸ ਤੋਂ ਬਣੇ ਹੋਰ ਕਈ ਸ਼ਬਦ ਹਨ। ਕੁਝ ਜਾਣੇ-ਪਛਾਣੇ ਗਿਣਾਉਂਦੇ ਹਾਂ। ਕੰਪਨੀ ਸ਼ਬਦ ਬਣਿਆ ਹੈ ਚੋ+ਪਅਨਸਿ ਤੋਂ ਜਿਸ ਦਾ ਮੁਢਲਾ ਅਰਥ ਹੈ ਜਿਥੇ ਰੋਟੀ (ਰੋਜ਼ੀ) ਦਾ ਸਾਂਝਾ ਜੁਗਾੜ ਹੋਵੇ। ਰਸੋਈ ਨਾਲ ਜੁੜੀ ਪੈਂਟਰੀ ਨੂੰ ਸਭ ਜਾਣਦੇ ਹਨ। ਇਸ ਵਿਚ ਖਾਣੇ ਵਾਲੀਆਂ ਚੀਜ਼ਾਂ, ਭਾਂਡੇ, ਆਦਿ ਰੱਖੀਦੇ ਹਨ। ਪੰਜਾਬੀ ਵਿਚ ਇਸ ਲਈ ਕੋਠੀ ਸ਼ਬਦ ਚੱਲ ਸਕਦਾ ਹੈ। ਪ੍ਰਾਚੀਨ ਲਾਤੀਨੀ ਵਿਚ ਇਹ ਖਾਣਾ ਬਣਾਉਣ ਵਾਲੇ ਨੌਕਰ ਦਾ ਕਮਰਾ ਹੁੰਦਾ ਸੀ। ਗ਼ਜ਼ਲ ਹੈ, ਬਾਤ ਨਿਕਲੇਗੀ ਤੋ ਫਿਰ ਦੂਰ ਤਲਕ ਜਾਏਗੀ, ਸ਼ਬਦਾਂ ਦੀ ਬਾਤ ਸਚਮੁਚ ਬਹੁਤ ਦੂਰ ਤੱਕ ਜਾਂਦੀ ਹੈ। ਜ਼ਿਕਰਅਧੀਨ ਸ਼ਬਦ ਭਾਰੋਪੀ ਖਾਸੇ ਵਾਲੇ ਹਨ ਤੇ ਇਨ੍ਹਾਂ ਦੀਆਂ ਅੰਗਲੀਆਂ-ਸੰਗਲੀਆਂ ਦੂਰ ਤੱਕ ਜਾਂਦੀਆਂ ਹਨ। ਇਕ ਭਾਰੋਪੀ ਮੂਲ ਹੈ ਪਅ-ਜਿਸ ਦਾ ਅਰਥ ਪਾਲਣਾ, ਰੱਖਣਾ, ਖਲਾਉਣਾ, ਚਰਾਉਣਾ, ਰੱਖਿਆ ਕਰਨਾ, ਪਰਿਵਰਸ਼ ਕਰਨਾ ਆਦਿ ਮਿਥਿਆ ਗਿਆ ਹੈ। ਪੌਂ ਆਦਿ ਸ਼ਬਦ ਇਸ ਮੂਲ ਤੋਂ ਵਿਕਸਿਤ ਹੋਏ ਹਨ। ਇਥੇ ਸੰਕੇਤ ਦਿੱਤਾ ਜਾਂਦਾ ਹੈ ਕਿ ਅੰਗਰੇਜ਼ੀ ਸ਼ਬਦ ਫੂਡ (ੋਦ) ਵੀ ਇਸੇ ਤੋਂ ਬਣਿਆ ਤੇ ਪੰਜਾਬੀ ਪਾਲਣਾ ਵੀ। ਇਹ ਲੰਬਾ-ਚੌੜਾ ਕਿੱਸਾ ਹੈ ਜਿਸ ‘ਤੇ ਫਿਰ ਕਦੇ ਲਿਖਾਂਗੇ।