ਬਲਜੀਤ ਬਾਸੀ
ਭਾਰਤ ਦੇ ਵਿਤ ਮੰਤਰੀ ਅਰੁਣ ਜੇਤਲੀ ਵਲੋਂ ਇਸ ਸਾਲ ਪੇਸ਼ ਕੀਤੇ ਬਜਟ ਨੂੰ ਪੂੰਜੀਪਤੀਆਂ ਨੇ ਬਹੁਤ ਸਲਾਹਿਆ ਹੈ। ਦੂਜੇ ਪਾਸੇ ਇਸ ਦੇ ਆਲੋਚਕਾਂ ਨੇ ਇਸ ਨੂੰ ਨਵੀਂ ਸਰਕਾਰ ਦੀਆਂ ਨਵ-ਉਦਾਰਵਾਦੀ ਨੀਤੀਆਂ ਜ਼ੋਰਦਾਰ ਢੰਗ ਨਾਲ ਅੱਗੇ ਲਿਜਾਣ ਦਾ ਵਸੀਲਾ ਗਰਦਾਨਿਆ ਹੈ। ਇਸ ਨੂੰ ਦੇਸੀ ਤੇ ਵਦੇਸ਼ੀ Ḕਕਾਰਪੋਰੇਟ ਪੱਖੀḔ ਦੱਸਿਆ ਗਿਆ ਹੈ ਕਿਉਕਿ ਇਸ ਰਾਹੀਂ ਸਿਧੇ ਟੈਕਸ ਘਟਾਉਣ, ਦੌਲਤ ਟੈਕਸ ਹਟਾਉਣ, ਐਫ ਡੀ ਆਈ (ਸਿਧੇ ਵਿਦੇਸ਼ੀ ਨਿਵੇਸ਼) ਨੂੰ ਸਹੂਲਤਾਂ ਆਦਿ ਦੇਣ ਦੀ ਵਿਵਸਥਾ ਸੁਝਾਈ ਗਈ ਹੈ।
ਬੀ ਜੇ ਪੀ ਨੂੰ ਚੋਣਾਂ ਲੜ੍ਹਨ ਲਈ ਸਰਮਾਏਦਾਰ ਘਰਾਣਿਆਂ ਤੋਂ ਬੇਬਹਾ ਫੰਡ ਮਿਲੇ ਸਨ, ਇਸ ਲਈ ਬਜਟ ਵਿਚ ਪੂੰਜੀਪਤੀਆਂ ਲਈ ਸੁਝਾਈਆਂ ਗਈਆਂ ਸਹੂਲਤਾਂ ਨੂੰ ḔਧੰਨਵਾਪਸੀḔ ਕਿਹਾ ਗਿਆ ਹੈ। ਬਜਟ ਆਮਦਨ-ਖਰਚ ਨੂੰ ਥਾਂ ਸਿਰ ਰੱਖਣ ਦਾ ਉਪਰਾਲਾ ਹੈ। ਆਮ ਤੌਰ ਤੇ ਕਿਸੇ ਵੀ ਬਜਟ ਵਿਚ ਬਹੁਤ ਰੋਲ-ਘਚੋਲਾ ਹੁੰਦਾ ਹੈ। ਇਹ ਉਪਰੋਂ-ਉਪਰੋਂ ਮਿੱਠਾ ਲਗਦਾ ਹੈ ਪਰ ਵਿਚੋਂ ਲੋਕਾਂ ਦੀਆਂ ਜੇਬਾਂ ਕੱਟਦਾ ਹੈ। ਬਜਟ ਬਾਰੇ ਕਿਸੇ ਨੇ ਕਿਹਾ ਹੈ ਕਿ ਧੰਨ ਦੀ ਪ੍ਰਾਪਤੀ ਸਾਨੂੰ ਜੋ ਮਜ਼ਾ ਦਿੰਦੀ ਹੈ, ਬਜਟ ਇਸ ਮਜ਼ੇ ਨੂੰ ਕਿਰਕਿਰਾ ਕਰ ਦਿੰਦਾ ਹੈ। ਡਿਕਨਜ਼ ਦੇ ਨਾਵਲ Ḕਡੇਵਿਡ ਕੌਪਰਫੀਲਡḔ ਦੇ ਇਕ ਪਾਤਰ ਦੇ ਬਜਟ ਬਾਰੇ ਬੋਲ ਹਨ, “ਸਾਲਾਨਾ ਆਮਦਨ ਵੀਹ ਪੌਂਡ, ਸਾਲਾਨਾ ਖਰਚਾ, 19 ਪੌਂਡ 6 ਸੈਂਟ, ਨਤੀਜਾ: ਖੁਸ਼ੀਆਂ ਹੀ ਖੁਸ਼ੀਆਂ। ਸਾਲਾਨਾ ਆਮਦਨ ਵੀਹ ਪੌਂਡ, ਸਾਲਾਨਾ ਖਰਚਾ 20 ਪੌਂਡ 6 ਸੈਂਟ, ਨਤੀਜਾ: ਦੁੱਖ ਹੀ ਦੁੱਖ।” ਬਜਟ ਆਉਣ ਵਾਲੇ ਸਾਲ ਦੌਰਾਨ ਦੇਸ਼ ਦੀ ਆਮਦਨ-ਖਰਚ ਦਾ ਦਸਤਾਵੇਜ਼ ਹੁੰਦਾ ਹੈ। ਅੱਜ ਬਜਟ ਸਿਰਫ ਸਰਕਾਰ ਦਾ ਹੀ ਨਹੀਂ ਬਲਕਿ ਕੰਪਨੀਆਂ, ਕਾਰੋਬਾਰਾਂ ਇਥੋਂ ਤੱਕ ਕਿ ਘਰਾਂ ਪਰਿਵਾਰਾਂ ਤੇ ਵਿਅਕਤੀਆਂ ਦੇ ਨਿੱਜੀ ਵੀ ਹੁੰਦੇ ਹਨ।
ਇਸ ਵਾਰ ਭਾਰਤੀ ਬਜਟ ਦੀ ਇਨੀ ਚਰਚਾ ਹੋਈ ਹੈ ਕਿ ਮੇਰਾ ਇਸੇ ਤਿਗੜਮ ਉਤੇ ਕਲਮ ਚਲਾਉਣ ਨੂੰ ਜੀਅ ਕਰ ਆਇਆ ਹੈ। ਉਂਜ ਵੀ ਬਜਟ ਪੰਜਾਬੀ ਸਮੇਤ ਦੁਨੀਆਂ ਭਰ ਦੀਆਂ ਹੋਰ ਭਾਸ਼ਾਵਾਂ ਵਿਚ ਖੂਬ ਰਚਮਿਚ ਚੁੱਕਾ ਹੈ। ਭਾਰਤ ਦਾ ਸਭ ਤੋਂ ਪਹਿਲਾ ਬਜਟ ਈਸਟ ਇੰਡੀਆ ਕੰਪਨੀ ਵਲੋਂ 18 ਫਰਬਰੀ 1869 ਨੂੰ ਪੇਸ਼ ਕੀਤਾ ਗਿਆ ਸੀ। ਵਾਇਸਰਾਏ ਨੂੰ ਬਜਟ ਪੇਸ਼ ਕਰਨ ਵਾਲਾ ਸੀ ਇੰਡੀਆ ਕੌਂਸਲ ਦਾ ਵਿੱਤ ਮੰਤਰੀ ਜੇਮਜ਼ ਵਿਲਸਨ। ਕਾਰਲ ਮਾਰਕਸ ਨੇ ਭਾਵੇਂ ਕਿਸੇ ਹੋਰ ਪ੍ਰਸੰਗ ਵਿਚ, ਇਸ ਸ਼ਖਸ ਨੂੰ Ḕਆਹਲਾ ਦਰਜੇ ਦਾ ਆਰਥਕ ਅਫਸਰḔ ਕਿਹਾ ਸੀ, ਉਂਜ ਵਿਲਸਨ ਦਰਮਿਆਨੇ ਜਿਹੇ ਪਿਛੋਕੜ ਤੋਂ ਉਠ ਕੇ ਆਪੇ ਪੜ੍ਹਿਆ ਅਤੇ ਵਿਦਵਤਾ ਦੀਆਂ ਪੌੜੀਆਂ ‘ਤੇ ਚੜ੍ਹਦਿਆਂ ਸ਼ਿਖਰ ਤੇ ਪਹੁੰਚਿਆ। ਭਾਰਤੀ ਬਜਟ ਕਈ ਗੱਲਾਂ ਵਿਚ ਬਰਤਾਨਵੀ ਬਜਟ ਦੇ ਨਕਸ਼ੇ-ਕਦਮ ‘ਤੇ ਚਲਦਾ ਰਿਹਾ ਤੇ ਚਲ ਰਿਹਾ ਹੈ। ਕਈ ਸਾਲ ਇਹ ਸ਼ਾਮ ਦੇ ਸਾਢੇ ਪੰਜ ਵਜੇ ਪੇਸ਼ ਹੁੰਦਾ ਰਿਹਾ। ਇਸ ਸਮੇਂ ਯੂ ਕੇ ਵਿਚ ਦੁਪਹਿਰ ਦਾ ਸਮਾਂ ਹੁੰਦਾ ਹੈ। ਬਰਤਾਨੀਆ ਵਿਚ ਪਹਿਲਾਂ ਉਥੋਂ ਦਾ ਤੇ ਫਿਰ ਭਾਰਤ ਦਾ ਬਜਟ ਪੇਸ਼ ਹੁੰਦਾ ਸੀ। ਬਜਟ ਪੇਸ਼ ਕਰਨ ਲੱਗਿਆਂ ਬੇਹੱਦ ਭੇਦ ਰੱਖਣਾ ਹੁੰਦਾ ਹੈ। ਇਸ ਵਿਚ ਵਿਦੇਸ਼ਾਂ ਨਾਲ ਆਰਥਕ ਸਬੰਧਾਂ ਬਾਰੇ ਤੇ ਹੋਰ ਬਹੁਤ ਸਾਰੀਆਂ ਨਾਜ਼ਕ ਗੱਲਾਂ ਹੁੰਦੀਆਂ ਹਨ, ਜਿਨ੍ਹਾਂ ਦਾ ਬਜਟ ਪੇਸ਼ ਹੋਣ ਤੋਂ ਪਹਿਲਾਂ ਪਤਾ ਲੱਗਣਾ ਆਰਥਕ ਗੜਬੜੀ ਪੈਦਾ ਕਰ ਸਕਦਾ ਹੈ। 1947 ਦੇ ਬਜਟ ਦੌਰਾਨ ਬਰਤਾਨਵੀ ਖਜਾਨੇ ਦੇ ਚਾਂਸਲਰ ਡਾਲਟਨ ਨੇ ਇਕ ਪੱਤਰਕਾਰ ਨੂੰ ਬਜਟ ਦੀਆਂ ਕੁੱਝ ਅੰਦਰੂਨੀ ਗੱਲਾਂ ਪਹਿਲਾਂ ਹੀ ਦਸ ਦਿੱਤੀਆਂ। ਪੱਤਰਕਾਰ ਨੂੰ ਹੋਰ ਕੀ ਚਹੀਦਾ ਹੈ, ਉਸ ਨੇ ਉਸੇ ਵੇਲੇ ਬਜਟ ਤਕਰੀਰ ਤੋਂ ਪਹਿਲਾਂ ਹੀ ਸਾਰੇ ਭੇਤ ਨਸ਼ਰ ਕਰ ਦਿੱਤੇ। ਚਾਂਸਲਰ ਡਾਲਟਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਭਾਰਤ ਦੇ ਪਹਿਲੇ ਵਿਤ ਮੰਤਰੀ ਸ਼ਾਨਮੁਖਮ ਚੈਟੀ ਨੇ ਸਬਕ ਸਿੱਖ ਲਿਆ ਤੇ ਆਪਣੇ ਬਜਟ ਨੂੰ ਬੇਹੱਦ ਗੁਪਤ ਰੱਖਿਆ।
ਉਸ ਸਮੇਂ ਤੋਂ ਭਾਰਤੀ ਬਜਟ ਬਣਾਉਣ ਦੀ ਪ੍ਰਕਿਰਿਆ ਨੂੰ ਬੇਹੱਦ ਗੁਪਤ ਅਤੇ ਨਿਗਰਾਨੀ ਭਰੇ ਮਾਹੌਲ ਵਿਚ ਰੱਖਿਆ ਜਾਂਦਾ ਹੈ। ਸਾਰੇ ਸਬੰਧਤ ਮੰਤਰਾਲਿਆਂ ਅਤੇ ਆਰਥਕ ਇਕਾਈਆਂ ਤੋਂ ਮੰਗਾਂ ਹਾਸਿਲ ਕਰਕੇ ਬਜਟ ਬਣਾਉਣ ਦੀ ਪ੍ਰਕਿਰਿਆ ਸਾਲ ਕੁ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਬਜਟ ਛਾਪਣ ਦੀ ਤਿਆਰੀ ਬਜਟ ਪੇਸ਼ ਕਰਨ ਤੋਂ ਦਸ ਦਿਨ ਪਹਿਲਾਂ ਨੌਰਥ ਬਲਾਕ ਦੇ ਵਿਤ ਮੰਤਰਾਲੇ ਦੀ ਬੇਸਮੈਂਟ ਵਿਚ ਹੁੰਦੀ ਹੈ। ਇਹ “ਸ਼ੁਭ” ਪ੍ਰਕਿਰਿਆ “ਹਲਵਾ ਰਸਮ” ਨਾਲ ਸ਼ੁਰੂ ਹੁੰਦੀ ਹੈ ਅਰਥਾਤ ਉਸ ਦਿਨ ਕੜਾਹੇ ਵਿਚ ਕੜਾਹ ਬਣਾ ਕੇ ਬਜਟ ਦੀ ਤਿਆਰੀ ਵਿਚ ਜੁੱਟੇ ਸਾਰੇ ਅਮਲੇ ਨੂੰ ਛਾਂਦਾ ਵਰਤਾਇਆ ਜਾਂਦਾ ਹੈ। ਇਸ ਵਿਚ ਵਿਤ ਮੰਤਰੀ ਸਮੇਤ ਸਾਰੇ ਵੱਡੇ ਅਫਸਰ ਸ਼ਾਮਿਲ ਹੁੰਦੇ ਹਨ। ਇਸ ਦਿਨ ਤੋਂ ਬਾਅਦ ਕੁਝ ਵੱਡੇ ਅਫਸਰਾਂ ਤੋਂ ਬਿਨਾ ਬਾਕੀ ਦਾ ਕੋਈ ਸੌ ਕੁ ਕਰਮਚਾਰੀਆਂ ਦਾ ਅਮਲਾ ਇਕ ਤਰ੍ਹਾਂ ਨਾਲ ਬੇਸਮੈਂਟ ਵਿਚ ਤਾੜਿਆ ਹੀ ਜਾਂਦਾ ਹੈ। ਬਜਟ ਪੇਸ਼ ਕਰਨ ਦੇ ਦਿਨ ਤੱਕ ਉਹ ਇਥੋਂ ਬਾਹਰ ਨਹੀਂ ਜਾ ਸਕਦੇ। ਅੰਦਰੂਨੀ ਕੈਨਟੀਨ ਵਿਚੋਂ ਹੀ ਖਾਣਾ ਖਾਂਦੇ ਹਨ, ਇਥੇ ਹੀ ਸੌਂਦੇ ਹਨ, ਉਨ੍ਹਾਂ ਕੋਲ ਇੰਟਰਨੈਟ ਜਾਂ ਫੋਨ ਦੀ ਸਹੂਲਤ ਵੀ ਨਹੀਂ ਹੁੰਦੀ ਇਸ ਲਈ ਉਹ ਬਾਹਰੀ ਜਗਤ ਨਾਲ ਕੋਈ ਰਾਬਤਾ ਨਹੀਂ ਰੱਖ ਸਕਦੇ। ਉਂਜ ਵੀ ਫੋਨ ਨੂੰ ਜਾਮ ਕਰਨ ਦੇ ਜਬਰਦਸਤ ਜੰਤਰ ਲਾਏ ਹੋਏ ਹੁੰਦੇ ਹਨ। ਆਲੇ ਦੁਆਲੇ ਪੁਲਿਸ, ਖੁਫੀਆ ਬਿਊਰੋ ਤੇ ਹੋਰ ਸੁਰੱਖਿਆ ਸਟਾਫ ਦਾ ਕਰੜਾ ਪਹਿਰਾ ਹੁੰਦਾ ਹੈ। ਕੋਈ ਬੀਮਾਰ ਹੋ ਜਾਵੇ ਤਾਂ ਸਖਤ ਸੁਰੱਖਿਆ ਅਧੀਨ ਹਸਪਤਾਲ ਲਿਜਾਇਆ ਜਾਂਦਾ ਹੈ। ਵਿਤ ਮੰਤਰੀ ਤੇ ਹੋਰ ਇਕ ਦੋ ਅਫਸਰ ਇਸ “ਸਖਤੀ” ਵਾਲੀ ਥਾਂ ਤੇ ਇਕੋ ਦਰਵਾਜ਼ੇ ਰਾਹੀਂ ਲੰਘ ਨਿਕਲ ਸਕਦੇ ਹਨ।
ਆਉ ਜ਼ਰਾ ਅਜਿਹੇ ਭੇਤ ਭਰੇ ਮਾਹੌਲ ਵਿਚ ਤਿਆਰ ਕੀਤੇ ਜਾਣ ਵਾਲੇ ਪੁਲੰਦੇ ਦੇ ਪਰਦੇ ਫੋਲੀਏ। ਮੁਖ ਤੌਰ ਤੇ ਬਜਟ ਦਾ ਕੰਮ ਆਮਦਨ ਤੇ ਖਰਚ ਦਾ ਸੰਤੁਲਨ ਕਾਇਮ ਕਰਨਾ ਹੈ ਪਰ ਬਜਟ ਸ਼ਬਦ ‘ਤੇ ਪਿਛਲਝਾਤ ਮਾਰੀਏ ਤਾਂ ਪਤਾ ਚੱਲੇਗਾ ਕਿ ਅਸਲ ਵਿਚ ਬਜਟ ਦਾ ਅਜਿਹੇ ਮਹਾਂ ਉਦੇਸ਼ ਨਾਲ ਕੋਈ ਲੈਣਾ ਦੇਣਾ ਨਹੀਂ। ਅੰਗਰੇਜ਼ੀ ਵਿਚ ਬਜਟ ਸ਼ਬਦ ਫਰਾਂਸੀਸੀ ਬੁਗeਟਟe ਦਾ ਬਦਲਿਆ ਰੂਪ ਹੈ ਜੋ ਅੱਗੋਂ ਬੁਗe ਸ਼ਬਦ ਦਾ ਛੋਟਾ ਰੂਪ ਹੈ ਜਿਸ ਦਾ ਅਰਥ ਚਮੜੇ ਦਾ ਬੈਗ (ਥੈਲਾ), ਬੁਗਚੀ, ਬਟੂਆ, ਗੁਥਲੀ, ਪੋਟਲੀ ਆਦਿ ਹੁੰਦਾ ਹੈ। ਇਹ ਫਰਾਂਸੀਸੀ ਸ਼ਬਦ ਅੱਗੋਂ ਲਾਤੀਨੀ ਬੁਲਗਅ ਤੋਂ ਵਿਉਤਪਤ ਹੋਇਆ। ਦਿਲਚਸਪ ਗੱਲ ਹੈ ਕਿ ਲਾਤੀਨੀ ਦਾ ਇਹ ਸ਼ਬਦ ਗੌਲਿਸ਼ ਭਾਸ਼ਾ ਤੋਂ ਦਾਖਿਲ ਹੋਇਆ। ਪੁਰਾਣੀ ਆਇਰਸ਼ ਆਦਿ ਬਰਤਾਨਵੀ ਭਾਸ਼ਾਵਾਂ ਵਿਚ ਧੁਨੀ ਤੇ ਅਰਥ ਪੱਖੋਂ ਇਸ ਨਾਲ ਮਿਲਦੇ ਜੁਲਦੇ ਸ਼ਬਦ ਮਿਲਦੇ ਹਨ।
ਅੰਗਰੇਜ਼ੀ ਦੇ ਬਜਟ ਸ਼ਬਦ ਦਾ ਚਮੜੇ ਦੇ ਥੈਲੇ ਤੋਂ ਬਦਲ ਕੇ ਅਜੋਕਾ ਆਮਦਨ-ਖਰਚ ਵਾਲਾ ਅਰਥ 18ਵੀਂ ਸਦੀ ਵਿਚ ਪ੍ਰਚਲਿਤ ਹੋਇਆ। ਉਦੋਂ ਖਜਾਨੇ ਦਾ ਚਾਂਸਲਰ ਹਊਸ ਆਫ਼ ਕੌਮਨਜ਼ ਅੱਗੇ ਹਰ ਸਾਲ ਆਉਣ ਵਾਲੇ ਸਾਲਾਂ ਲਈ ਖਰਚੇ ਦਾ ਵੇਰਵਾ ਪੇਸ਼ ਕਰਿਆ ਕਰਦਾ ਸੀ। ਇਸ ਮਕਸਦ ਲਈ ਉਸ ਵਲੋਂ ਤਿਆਰ ਕੀਤੇ ਗਏ ਸਾਰੇ ਖੁਲਾਸੇ ਇਕ ਚਮੜੇ ਦੇ ਥੈਲੇ ਯਾਨਿ ਬਜਟ ਵਿਚ ਰੱਖੇ ਹੁੰਦੇ ਸਨ। ਫਿਰ ਉਹ ਆਪਣੀਆਂ ਤਜਵੀਜਾਂ ਦੱਸਣ ਲਈ “ਬਜਟ ਨੂੰ ਖੋਲ੍ਹਦਾ” ਸੀ। “ੌਪeਨ ਟਹe ਬੁਦਗeਟ” ਉਕਤੀ ਪਹਿਲੀ ਵਾਰ ਬਜਟ ਪੇਸ਼ ਕਰਨ ਵਾਲੇ ਚਾਂਸਲਰ ਰਾਬਰਟ ਵਾਲਪੋਲ ਸਬੰਧੀ ਉਸ ਦੇ ਅਲੋਚਕਾਂ ਵਲੋਂ ਵਰਤੀ ਗਈ ਸੀ। ਅਸਲ ਵਿਚ ਇਸ ਉਕਤੀ ਰਾਹੀਂ ਚਾਂਸਲਰ ਦਾ ਇਕ ਨੀਮ-ਹਕੀਮ ਨਾਲ ਮੁਕਾਬਲਾ ਕੀਤਾ ਗਿਆ ਸੀ ਜੋ ਆਪਣੇ ਨੁਸਖੇ ਤੇ ਓੜ੍ਹ-ਪੋੜ੍ਹ ਨਾਲ ਭਰੇ “ਬਜਟ” ਖੋਲ੍ਹ ਕੇ ਭੋਲੇ-ਭਾਲੇ ਲੋਕਾਂ ਨੂੰ ਫਸਾਉਂਦਾ ਹੈ, ਜਿਵੇਂ ਸਾਡੀਆ ਸੜਕਾਂ ‘ਤੇ ਮਜਮੇਬਾਜ਼ ਕਰਦੇ ਹਨ। ਪਰ ਬਾਅਦ ਵਿਚ ਵਿਅੰਗਮਈ ਸੁਰ ਵਿਚ ਵਰਤੀ ਗਈ ਇਹ ਉਕਤੀ ਸਚਮੁਚ ਹੀ ਚਾਂਸਲਰਾਂ ਵਲੋਂ ਹਾਊਸ ਆਫ਼ ਕਾਮਨਜ਼ ਵਿਚ ਭਵਿਖ ਦੇ ਆਮਦਨ-ਖਰਚ ਦੇ ਵੇਰਵੇ ਦੇਣ ਲੱਗਿਆਂ ਵਰਤੀ ਜਾਣ ਲੱਗੀ ਤੇ ਬਜਟ ਸ਼ਬਦ ਦਾ ਅਰਥ ਥੈਲੇ ਤੋਂ ਬਦਲ ਕੇ ਅਜੋਕਾ ਭਾਵ ਅਖਤਿਆਰ ਕਰ ਗਿਆ। ਫਿਰ ਤਾਂ “ੌਪeਨ ਟਹe ਬੁਦਗeਟ” ਉਕਤੀ ਦੀ ਵੀ ਇਕ ਮੁਹਾਵਰੇ ਵਜੋਂ ਵਰਤੋਂ ਹੋਣ ਲੱਗ ਪਈ ਜਿਸ ਦਾ ਮਤਲਬ ਬਣਿਆ ਆਪਣਾ ਦਿਲ ਖੋਲ੍ਹਣਾ, ਭਾਵੇਂ ਝੂਠਾ-ਮੂਠਾ ਹੀ। ਤੁਲਨਾ ਕਰੋ ਗੁਰੂ ਨਾਨਕ ਸਾਹਿਬ ਦੀ ਮਸ਼ਹੂਰ ਤੁਕ,”ਕਿਸ ਪਹਿ ਖੋਲਉ ਗੰਠੜੀ ਦੂਖੀ ਭਰਿ ਆਇਆ।”
ਇਸ ਤੋਂ ਪਹਿਲਾਂ ਬਜਟ ਸ਼ਬਦ ਬਜਟ-ਭਰ ਵਸਤ ਲਈ ਵੀ ਪ੍ਰਚਲਿਤ ਸੀ ਜਿਵੇਂ ਸਾਡੇ ਸਬਜ਼ੀ ਦਾ ਥੈਲਾ ਦਾ ਮਤਲਬ ਥੈਲਾ ਭਰ ਸਬਜ਼ੀ ਹੁੰਦਾ ਹੈ। ਬਜਟ ਵਿਚ ਕਿਉਂਕਿ ਕਾਗਜ਼ਾਂ ਦਾ ਪੁਲੰਦਾ ਹੁੰਦਾ ਸੀ ਇਸ ਲਈ ਇਹ ਸ਼ਬਦ ਅਖਬਾਰ ਲਈ ਵੀ ਵਰਤਿਆ ਜਾਣ ਲੱਗਾ। ਕੁਝ ਇਕ ਅਖਬਾਰਾਂ ਦੇ ਨਾਂ ਪਿਛੇ ਵੀ ਇਹ ਸ਼ਬਦ ਲੱਗ ਗਿਆ ਜਿਵੇਂ “ਪਾਲ ਮਾਲ ਬਜਟ।”
ਲਾਤੀਨੀ ਬੁਲਗਅ ਦਾ ਅਰਥ ਚਮੜੇ ਦੇ ਥੈਲੇ ਦੇ ਨਾਲ-ਨਾਲ ਬੱਚੇਦਾਨੀ ਵੀ ਹੈ। ਇਸ ਤੋਂ ਬਣੇ ਅੰਗਰੇਜ਼ੀ ਸ਼ਬਦ ਬੁਲਗe ਦਾ ਅਰਥ ਉਭਾਰ, ਉਠਾਅ, ਗੋਗੜ, ਫੁਲਾਅ ਆਦਿ ਹੈ। ਸ਼ਬਦ ਦੇ ਅਜਿਹੇ ਅਰਥ ਚਮੜੇ ਦੇ ਥੈਲੇ ਦੇ ਫੁੱਲੇ ਤੇ ਮੁਚਕੜੇ ਹੋਏ ਹੋਣ ਨਾਲ ਮੇਲ ਖਾਂਦੇ ਹਨ। ਢਿਡ, ਗੋਗੜ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਬੈਲੀ ਬeਲਲੇ ਵੀ ਦੂਰੋਂ ਨੇੜਿਓਂ ਇਸੇ ਸ਼ਬਦ ਨਾਲ ਰਿਸ਼ਤਾ ਰੱਖਦਾ ਹੈ। ਇਸ ਦੇ ਹੋਰ ਭਾਸ਼ਾਵਾਂ ਵਿਚ ਰਲਦੇ-ਮਿਲਦੇ ਸ਼ਬਦਾਂ ਦੇ ਅਰਥ ਬਟੂਆ, ਪੋਟਲੀ, ਥੈਲਾ, ਡੋਡੀ ਆਦਿ ਹਨ। ਗ਼ੌਰਤਲਬ ਹੈ ਕਿ ਇਹ ਸਾਰੇ ਸ਼ਬਦ ਹਿੰਦ-ਯੂਰਪੀ ਖਾਸੇ ਵਾਲੇ ਹਨ। ਇਨ੍ਹਾਂ ਦਾ ਭਾਰੋਪੀ ਮੂਲ ਬਹeਲਗਹ-ਹੈ ਜਿਸ ਦਾ ਅਰਥ ਸੁੱਜਣਾ, ਫੁੱਲਣਾ ਹੈ। ਅੰਗਰੇਜ਼ੀ ਸ਼ਬਦ ਬeਲਲੋੱਸ (ਧੌਂਕਣੀ) ਵੀ ਇਨ੍ਹਾਂ ਸ਼ਬਦਾਂ ਦਾ ਹੀ ਭਾਈਬੰਦ ਹੈ। ਮੈਂ ਪੰਜਾਬੀ ਜਾਂ ਹੋਰ ਭਾਰਤੀ ਭਾਸ਼ਾਵਾਂ ਵਿਚ ਇਸ ਦਾ ਕੋਈ ਰਿਸ਼ਤੇਦਾਰ ਸ਼ਬਦ ਲਭ ਨਹੀਂ ਸਕਿਆ। ਸਾਡੀ ਭਾਸ਼ਾ ਵਿਚ ਬੁਗਚਾ ਜਾਂ ਬੁਗਚੀ ਸ਼ਬਦ ਪ੍ਰਚਲਿਤ ਹਨ ਜਿਨ੍ਹਾਂ ਦਾ ਅਰਥ ਗਠੜੀ, ਥੈਲਾ ਜਾਂ ਗੁਥਲੀ ਹੁੰਦਾ ਹੈ। ਇਹ ਸ਼ਬਦ ਧੁਨੀ ਤੇ ਅਰਥ ਪੱਖੋਂ ਬਜਟ ਦੇ ਕਾਫੀ ਨੇੜੇ ਹਨ। ਪਰ ਇਹ ਫਾਰਸੀ ਵਲੋਂ ਆਇਆ ਹੈ ਤੇ ਫਾਰਸੀ ਵਿਚ ਅੱਗੋਂ ਤੁਰਕ ਭਾਸ਼ਾ ਵਿਚੋਂ। ਚਾ/ਚੀ ਪਿਛੇਤਰ ਤੁਰਕ ਭਾਸ਼ਾ ਦੀ ਪਛਾਣ ਹਨ। ਬੋਗ਼ ਦਾ ਅਰਥ ਉਛਾੜ ਜਾਂ ਚਮੜੇ ਦੀ ਥੈਲੀ ਹੁੰਦਾ ਹੈ। ਪਰ ਨਿਸਚੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਤੁਰਕ ਭਾਸ਼ਾ ਵਿਚ ਇਹ ਸ਼ਬਦ ਲਾਤੀਨੀ, ਫਰਾਂਸੀਸੀ ਜਾਂ ਅੰਗਰੇਜ਼ੀ ਵਿਚੋਂ ਆਇਆ ਹੋਵੇ। ਇਸੇ ਤੋਂ ਬਣਿਆ ਇਕ ਸ਼ਬਦ ਬੁਗਚੂ ਹੁੰਦਾ ਹੈ ਜੋ ਬਗਲ ਰਾਹੀਂ ਵਜਾਉਣ ਵਾਲਾ ਇਕ ਚਮੜੇ ਦਾ ਸਾਜ਼ ਹੁੰਦਾ ਹੈ। ਬੁਗਦੂ ਸਾਜ਼ ਹੋਰ ਹੈ।