ਪਾਟੋ-ਧਾੜ ਦਾ ਕੋਈ ਸ਼ਿਕਾਰ ਬਣਿਆ, ਕੋਈ ਫਿਰੇ ਹਾਲਾਤ ਦਾ ਮਾਰਿਆ ਜੀ।
ਹਾਲੇ ਤੱਕ ਨਮੋਸ਼ੀ ‘ਚੋਂ ਨਿਕਲਿਆ ਨਾ, ਦਲ ਜਿਹੜਾ ਵੀ ਦਿੱਲੀ ‘ਚੋਂ ਹਾਰਿਆ ਜੀ।
ਕਹਿੰਦੇ Ḕਯੁੱਧ ਸਤਾਰਾਂḔ ਦਾ ਜਿੱਤਣਾ ਏ, ਦੇ ਦੇ ਬਿਆਨ ਅਖਬਾਰਾਂ ‘ਚ ਸਾਰਿਆ ਜੀ।
Ḕਦੁਸ਼ਮਣḔ ਢਾਹੁਣ ਲਈ ਜੋਸ਼ ਨਾ ਦਿਸੇ ਕੋਈ, ਉਹਨੂੰ ਹਾਲੇ ਨਾ ਕਿਸੇ ਲਲਕਾਰਿਆ ਜੀ।
ਨਹੀਂਓਂ ਰੜਕਦਾ ਕੋਈ ਮੈਦਾਨ ਅੰਦਰ, ਕਾਟੋ ਫੁੱਲਾਂ ‘ਤੇ ਨੱਚਦੀ ਫੜ੍ਹੇ ਜਿਹੜਾ।
ਛਾਤੀ ਤਾਣ ਕੇ ਮੁੱਛਾਂ ਨੂੰ ਵੱਟ ਦੇ ਕੇ, ਆ ਕੇ ḔਲੋਟੂਆਂḔ ਸਾਹਮਣੇ ਖੜ੍ਹੇ ਜਿਹੜਾ!