ਚਿਤਰਾਂਗਦਾ ਸਿੰਘ ਦੀ ਪੰਜਾਬੀ ਪਰਵਾਜ਼

ਚਿਤਰਾਂਗਦਾ ਸਿੰਘ ਹਿੰਦੀ ਫਿਲਮਾਂ ਦੀ ਅਜਿਹੀ ਅਦਾਕਾਰਾ ਹੈ ਜਿਸ ਨੇ ਮੁੱਢ ਤੋਂ ਹੀ ਸਾਰੇ ਪ੍ਰਾਜੈਕਟ ਆਮ ਨਾਲੋਂ ਕੁਝ ਹਟ ਕੇ ਹੀ ਕੀਤੇ ਹਨ। ਹੁਣ ਉਹ ਕਿਸੇ ਪੰਜਾਬੀ ਫਿਲਮ ਬਾਰੇ ਸੋਚ ਰਹੀ ਹੈ।

ਉਸ ਦੀ ਇੱਛਾ ਹੈ ਕਿ ਉਹ ਅਜਿਹੀ ਪੰਜਾਬੀ ਫਿਲਮ ਬਣਾਵੇ ਜੋ ਆਮ ਫਿਲਮਾਂ ਨਾਲੋਂ ਵੱਖਰੀ ਤਾਂ ਹੋਵੇ ਹੀ, ਇਹ ਫਿਲਮ ਦਰਸ਼ਕਾਂ ਨੂੰ ਕੋਈ ਸਮਾਜਕ ਸੁਨੇਹਾ ਵੀ ਦੇਵੇ। ਯਾਦ ਰਹੇ, ਚਿਤਰਾਂਗਦਾ ਸਿੰਘ ਦੀ ਪਹਿਲੀ ਹੀ ਫਿਲਮ Ḕਹਜ਼ਾਰੋ ਖਵਾਹਸ਼ੇਂ ਐਸੀḔ ਜੋ 2005 ਵਿਚ ਰਿਲੀਜ਼ ਹੋਈ ਸੀ, ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਫਿਲਮ ਵਿਚ ਜਿਹੜੀ ਚਿਣਗ ਇਸ ਵਿਚ ਕੰਮ ਕਰਨ ਵਾਲੇ ਸਭ ਅਦਾਕਾਰਾਂ ਨੇ ਭਰੀ ਸੀ, ਉਸ ਦਾ ਸੇਕ ਲੋਕ ਅੱਜ ਤੱਕ ਵੀ ਮਹਿਸੂਸ ਕਰਦੇ ਹਨ। ਫਿਲਮ ਵਿਚ ਕੇæਕੇæ ਮੈਨਨ ਨੇ ਵੀ ਬੜੀ ਜਾਨਦਾਰ ਭੂਮਿਕਾ ਨਿਭਾਈ ਸੀ।
ਚਿਤਰਾਂਗਦਾ ਦੀ 2011 ਵਿਚ ਰਿਲੀਜ਼ ਹੋਈ ਫਿਲਮ Ḕਦੇਸੀ ਬੁਆਏਜ਼Ḕ ਵਿਚ ਵੀ ਉਸ ਦੇ ਕੰਮ ਦੀ ਖੂਬ ਤਾਰੀਫ਼ ਹੋਈ ਸੀ। ਇਹ ਅਸਲ ਵਿਚ ਉਹਦੀ ਪਹਿਲੀ ਵੱਡੀ ਕਮਰਸ਼ੀਅਲ ਫਿਲਮ ਸੀ ਜਿਸ ਨੇ ਸਫਲਤਾ ਦੇ ਝੰਡੇ ਗੱਡੇ। ਇਸ ਤੋਂ ਪਹਿਲਾਂ ਵਾਲੀਆਂ ਫਿਲਮਾਂ Ḕਹਜ਼ਾਰੋਂ ਖਵਾਹਸ਼ੇਂ ਐਸੀḔ, Ḕਕੱਲ੍ਹ: ਯੈਸਟਰਡੇ ਐਂਡ ਟੂਮੌਰੋḔ, Ḕਸੌਰੀ ਭਾ!Ḕ ਅਤੇ Ḕਯਿਹ ਸਾਲੀ ਜ਼ਿੰਦਗੀḔ ਵਿਚ ਉਸ ਵਲੋਂ ਦਿਖਾਈ ਅਦਾਕਾਰੀ ਦੀ ਤਾਂ ਤਾਰੀਫ਼ ਹੋਈ ਸੀ ਅਤੇ ਉਸ ਨੂੰ ਵਾਹਵਾ ਇਨਾਮ ਵੀ ਮਿਲੇ ਸਨ ਪਰ ਇਹ ਫਿਲਮਾਂ ਵਪਾਰਕ ਪੱਧਰ ‘ਤੇ ਬਹੁਤੀਆਂ ਕਾਮਯਾਬ ਨਹੀਂ ਸਨ ਹੋਈਆਂ। ਬੱਸ, ਸਾਰੀ ਕਸਰ Ḕਦੇਸੀ ਬੁਆਏਜ਼Ḕ ਨੇ ਹੀ ਕੱਢੀ। ਅੱਜ ਕੱਲ੍ਹ ਚਿਤਰਾਂਗਦਾ Ḕਮੈਂ ਗੱਬਰḔ ਨਾਂ ਦੀ ਫਿਲਮ ਵਿਚ ਵਿਸ਼ੇਸ਼ ਗੀਤ ‘ਤੇ ਕੰਮ ਕਰ ਰਹੀ ਹੈ ਅਤੇ ਉਸ ਦੀ ਇਕ ਹੋਰ ਫਿਲਮ Ḕਬਾਬੂ ਮੋਸ਼ਾਏ ਬੰਦੂਕਬਾਜ਼Ḕ ਦੀ ਸ਼ੂਟਿੰਗ ਵੀ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਕੁਝ ਘਰੇਲੂ ਕੰਮਾਂ-ਕਾਰਾਂ ਕਰ ਕੇ ਉਹ ਕੁਝ ਸਮਾਂ ਫਿਲਮਾਂ ਤੋਂ ਦੂਰ ਰਹੀ। ਉਹਦੀ ਸ਼ਾਦੀ ਗੋਲਫਰ ਜੋਤੀ ਸਿੰਘ ਰੰਧਾਵਾ ਨਾਲ ਹੋਈ ਪਰ ਪਿਛਲੇ ਸਾਲ ਟੁੱਟ ਗਈ। ਬੇਟਾ ਜ਼ੋਰਾਵਰ ਹੁਣ ਚਿਤਰਾਂਗਦਾ ਦੇ ਕੋਲ ਹੈ। ਫ਼ਿਲਮਾਂ ਦੇ ਨਾਲ-ਨਾਲ ਉਹ ਕਈ ਐਡ ਫਿਲਮਾਂ ਵੀ ਕਰ ਰਹੀ ਹੈ। ਇਹੀ ਨਹੀਂ, ਦੇਸ਼-ਵਿਦੇਸ਼ ਲਈ ਉਹਦੇ ਕੋਲ ਬਹੁਤ ਸਾਰੇ ਸ਼ੋਅ ਵੀ ਹਨ। ਉਹ ਛੋਟੇ ਪਰਦੇ ਤੋਂ ਇਲਾਵਾ ਕੁਝ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ਵੀ ਕਰ ਰਹੀ ਹੈ। ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ Ḕਤੇ ਚਿਤਰਾਂਗਦਾ ਸਿੰਘ ਫ਼ਿਲਮ ਦਾ ਨਿਰਮਾਣ ਕਰ ਰਹੀ ਹੈ। ਇਸ ਵਿਚ ਸੰਦੀਪ ਸਿੰਘ ਦਾ ਕਿਰਦਾਰ ਅਦਾਕਾਰ ਰਣਬੀਰ ਕਪੂਰ ਨਿਭਾ ਰਿਹਾ ਹੈ।