ਨਵੇਂ ਚੜ੍ਹੇ ਨੇ ਚੰਦ

ਆਹ ਕਿਹੜੇ ਦਿਨ ਆ ਗਏ ਮਿੱਤਰਾ, ਨਵੇਂ ਚੜ੍ਹੇ ਨੇ ਚੰਦ।
ਕੀ ਸੂਰਜ ਪੱਛਮ ‘ਚੋਂ ਚੜ੍ਹ ਜਾਊ, ਪੁੱਛਦਾ ਪਰਮਾਨੰਦ।
ਬੜੇ ਸਿੰਗ ਫਸਾ ਕੇ ਰੱਖੇ, ਖੂਬ ਧੁਰਲੀਆਂ ਪਈਆਂ,
ਆਉਂਦੇ ਰਹੇ ਨੇ ਲੈ ਲੈ ਦੋਵੇਂ, ਇਕ ਦੂਜੇ ਵੱਲ ਝਈਆਂ।
ਖਹਿਰੇ ਨੇ ਵੀ ਕਰ ਦਿੱਤੀਆਂ ਨੇ, ਢਿੱਲ੍ਹੀਆਂ ਚਾਰੇ ਤਣੀਆਂ,
ਕੜੇ ਕੈਪਟਨ ਤੇ ਬਾਜਵੇ ਉਤੇ, ਦੇਖੋ ਕੀ ਕੀ ਬਣੀਆਂ।
ਲਾਲ ਸਿਓਂ ਕੀ ਮਾਰੂ ਲਾਲੀ, ਲੋਕੀਂ ਪੁੱਛਦੇ ਪੰਜੇ ਨੂੰ,
ਕੀ ਰੰਗੂਗੀ ਮਹਿੰਗੀ ਡਾਈ, ਦੇਖ ਕੇ ਦੱਸੋ ਗੰਜੇ ਨੂੰ।
ਟੁੱਟੀਆਂ ਡੋਰਾਂ ਨਾਲ ਕਦੇ ਨਾ, ਹੁਣ ਡੁਗਡੁਗੀ ਵੱਜੂ,
ਹਿੱਲੀਆਂ ਕੰਧਾਂ, ਕਿਵੇਂ ਚੁਬਾਰਾ ਸਾਂਭ ਲਏਗਾ ਛੱਜੂ।