ਅਦਾਕਾਰੀ ਦਾ ਨਵਾਬ-ਨਵਾਜ਼ੂਦੀਨ ਸਿੱਦੀਕੀ

ਫਿਲਮ ḔਬਦਲਾਪੁਰḔ ਵਿਚ ਦਮਦਾਰ ਕਿਰਦਾਰ ਨਿਭਾ ਕੇ Ḕਕਾਲਾ-ਕਲੂਟਾḔ ਨਵਾਜ਼ੂਦੀਨ ਸਿੱਦੀਕੀ ਛਾਅ ਗਿਆ ਹੈ। ਉਹਦੀ ਅਦਾਕਾਰੀ ਦਾ ਲੋਹਾ ਤਾਂ ਫਿਲਮ ਜਗਤ ਦੇ ਲੋਕ ਅਤੇ ਦਰਸ਼ਕ ਪਹਿਲਾਂ ਹੀ ਮੰਨ ਚੁੱਕੇ ਸਨ ਪਰ ḔਬਦਲਾਪੁਰḔ ਵਿਚ ਉਸ ਨੇ ਜਿਹੜਾ ਕਿਰਦਾਰ ਨਿਭਾਇਆ ਹੈ, ਉਸ ਦੀ ਬੱਲੇ-ਬੱਲੇ ਹੋ ਗਈ ਹੈ।

ਇਸ ਕਿਰਦਾਰ ਕਰ ਕੇ ਉਹਦੀ ਇੰਨੀ ਜ਼ਿਆਦਾ ਤਾਰੀਫ ਹੋਈ ਹੈ ਕਿ ਇਸ ਫਿਲਮ ਦਾ ਅਸਲ ਹੀਰੋ ਵਰੁਨ ਧਵਨ ਵੀ ਬਹੁਤ ਪਿਛਾਂਹ ਰਹਿ ਗਿਆ ਹੈ।
ਨਵਾਜ਼ੂਦੀਨ ਖੁਦ ਨੂੰ ਕਾਲਾ-ਕਲੂਟਾ ਹੀ ਆਖਦਾ ਹੈ ਅਤੇ ਕਹਿੰਦਾ ਹੈ ਕਿ ਉਸ ਦੀ ਸ਼ਕਲ ਸੂਰਤ ਦੇ ਹਿਸਾਬ ਨਾਲ ਫਿਲਮ ਦੁਨੀਆਂ ਵਿਚ ਮੁਕਾਮ ਹਾਸਲ ਕਰਨ ਵਿਚ ਉਸ ਨੂੰ ਬੜੀ ਦਿੱਕਤ ਆਉਣੀ ਸੀ ਪਰ ਆਪਣੀ ਅਦਾਕਾਰੀ ਕਰ ਕੇ ਉਹ ਹਰ ਮੁਸ਼ਕਿਲ ਨੂੰ ਪਾਰ ਕਰ ਗਿਆ। ਨਵਾਜ਼ ਉਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਬੁਢਾਣਾ ਵਿਚ 19 ਮਈ 1974 ਨੂੰ ਇਕ ਕਿਸਾਨ ਪਰਿਵਾਰ ਵਿਚ ਜਨਮਿਆ ਸੀ। ਉਹਨੇ ਹਰਦੁਆਰ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਕੁਝ ਸਮੇਂ ਲਈ ਇਕ ਪੈਟਰੋ-ਕੈਮੀਕਲ ਕੰਪਨੀ ਵਿਚ ਬਤੌਰ ਕੈਮਿਸਟ ਨੌਕਰੀ ਕੀਤੀ ਪਰ ਛੇਤੀ ਹੀ ਉਹ ਇਸ ਕੰਮ ਧੰਦੇ ਤੋਂ ਅੱਕ ਗਿਆ ਅਤੇ ਦਿੱਲੀ ਜਾ ਪੁੱਜਾ। ਦਿੱਲੀ ਪੁੱਜ ਕੇ ਉਹਨੂੰ ਪਹਿਲਾਂ ਪਹਿਲ ਚੌਕੀਦਾਰ ਦੀ ਨੌਕਰੀ ਮਿਲੀ। ਫਿਰ ਉਹ ਇਕ ਥਿਏਟਰ ਗਰੁਪ ਨਾਲ ਚੌਕੀਦਾਰ ਲੱਗ ਗਿਆ ਪਰ ਉਥੇ ਇਹ ਚੌਕੀਦਾਰੀ ਵੱਖਰੀ ਕਿਸਮ ਦੀ ਹੋ ਗਈ। ਇਸ ਚੌਕੀਦਾਰੀ ਦੇ ਨਾਲ-ਨਾਲ ਉਹਨੂੰ ਉਥੇ ਨਾਟਕ ਦੇਖਣ ਦਾ ਮੌਕਾ ਮਿਲਿਆ। ਨਾਟਕਾਂ ਵਿਚ ਉਹਦੀ ਰੁਚੀ ਅਤੇ ਲਗਨ ਇੰਨੀ ਜ਼ਿਆਦਾ ਵਧ ਗਈ ਕਿ ਅਗਾਂਹ ਜਾ ਕੇ ਉਹਨੇ ਦਿੱਲੀ ਦੀ ਪ੍ਰਸਿੱਧ ਸੰਸਥਾ ਨੈਸ਼ਨਲ ਸਕੂਲ ਆਫ ਡਰਾਮਾ (ਐਨæਐਸ਼ਡੀæ) ਤੋਂ ਗ੍ਰੈਜੂਏਸ਼ਨ (1996 ਵਿਚ) ਵੀ ਕਰ ਲਈ। 2004 ਵਿਚ ਉਹ ਮੁੰਬਈ ਚਲਾ ਗਿਆ। ਇਹ ਉਹਦੇ ਲਈ ਬਹੁਤ ਔਖ ਭਰੇ ਦਿਨ ਸਨ। ਉਸ ਕੋਲ ਕਮਰੇ ਦਾ ਕਿਰਾਇਆ ਦੇਣ ਜੋਗੇ ਪੈਸੇ ਵੀ ਨਹੀਂ ਸਨ ਹੁੰਦੇ। ਐਨæਐਸ਼ਡੀæ ਦੇ ਆਪਣੇ ਇਕ ਸੀਨੀਅਰ ਨਾਲ ਉਹ ਉਹਦੇ ਕਮਰੇ ਵਿਚ ਰਿਹਾ ਅਤੇ ਨਵਾਜ਼ ਨੇ ਉਹਦੇ ਲਈ ਰੋਟੀਆਂ ਵੀ ਪਕਾਈਆਂ।
1999 ਵਿਚ ਉਹਨੂੰ ਆਮਿਰ ਖ਼ਾਨ ਦੀ ਫਿਲਮ Ḕਸਰਫ਼ਰੋਸ਼Ḕ ਵਿਚ ਨਿੱਕਾ ਜਿਹਾ ਰੋਲ ਮਿਲਿਆ। ਇਸ ਤੋਂ ਬਾਅਦ ਉਹ ਕਾਫੀ ਦੇਰ ਫਿਲਮੀ ਹਸਤੀਆਂ ਕੋਲ ਚੱਕਰ ਕੱਢਦਾ ਰਿਹਾ। ਫਿਰ ਕਿਤੇ 2003 ਵਿਚ ਜਾ ਕੇ ਉਹਨੂੰ ਫਿਲਮ Ḕਦਿ ਬਾਈਪਾਸḔ ਮਿਲੀ ਜਿਸ ਵਿਚ ਇਰਫਾਨ ਖ਼ਾਨ ਦਾ ਲੀਡ ਰੋਲ ਸੀ। ਇਨ੍ਹਾਂ ਦਿਨੀਂ ਉਹ ਐਕਟਿੰਗ ਵਰਕਸ਼ਾਪਾਂ ਲਾ ਕੇ ਗੁਜ਼ਾਰਾ ਕਰ ਰਿਹਾ ਸੀ। 2004 ਵਿਚ ਫਿਲਮਸਾਜ਼ ਅਨੁਰਾਗ ਕਸ਼ਿਅਪ ਦੀ ਫਿਲਮ Ḕਬਲੈਕ ਫਰਾਈਡੇḔ ਵਿਚ ਉਹਨੇ ਬੜਾ ਜ਼ੋਰਦਾਰ ਰੋਲ ਨਿਭਾਇਆ। ਫਿਰ ḔਪਤੰਗḔ ਵਿਚ ਉਹਨੂੰ ਮੁੱਖ ਰੋਲ ਮਿਲਿਆ। ਇਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ! ਉਹਨੂੰ Ḕਨਿਊ ਯਾਰਕḔ, Ḕਪੀਪਲੀ ਲਾਈਵḔ, Ḕਕਹਾਨੀ, Ḕਗੈਂਗਜ਼ ਆਫ ਵਾਸੇਪੁਰḔ ਵਰਗੀਆਂ ਫਿਲਮਾਂ ਮਿਲੀਆਂ। ਹੁਣ ਉਹ Ḕਬਜਰੰਗੀ ਭਾਈਜਾਨḔ, Ḕਫਰਜ਼ੀḔ ਅਤੇ ḔਰਈਸḔ ਫਿਲਮਾਂ ਵਿਚ ਕੰਮ ਕਰ ਰਿਹਾ ਹੈ।
————————
ਕੰਗਨਾ ਕਹੇਗੀ ਇਕ ਹੋਰ ਕਹਾਣੀ
ਸੋਹਣੀ-ਸੁਨੱਖੀ ਅਦਾਕਾਰਾ ਕੰਗਨਾ ਰਾਣਾਵਤ ਇਨ੍ਹੀਂ ਦਿਨੀਂ ਚੜ੍ਹਦੀਆਂ ਕਲਾਂ ਵਿਚ ਹੈ। ḔਕੁਈਨḔ ਵਰਗੀ ਜਾਨਦਾਰ ਫਿਲਮ ਨਾਲ ਉਹ ਪਹਿਲੀ ਕਤਾਰ ਦੀਆਂ ਨਾਇਕਾਵਾਂ ਵਿਚ ਆ ਗਈ ਹੈ। ਹੁਣ ਉਹ ਕਈ ਨਵੇਂ ਪ੍ਰਾਜੈਕਟਾਂ ਵਿਚ ਰੁਝੀ ਹੋਈ ਹੈ। ਸਨੀ ਦਿਓਲ ਨਾਲ ਉਸ ਦੀ ਕਾਮੇਡੀ ਫਿਲਮ Ḕਆਈ ਲਿਵ ਨਿਊ ਯੀਅਰḔ ਰਿਲੀਜ਼ ਹੋਣ ਲਈ ਤਿਆਰ ਹੈ। ਹਿੱਟ ਫਿਲਮ Ḕਤਨੂ ਵੈਡਸ ਮਨੂḔ ਦੀ ਸੀਕੁਅਲ Ḕਤਨੂ ਵੈਡਸ ਮਨੂ ਰਿਟਰਨਜ਼Ḕ ਦੀ ਸ਼ੂਟਿੰਗ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਫਿਲਮਸਾਜ਼ ਨਿਖਿਲ ਅਡਵਾਨੀ ਨਾਲ ਵੀ ਇਕ ਫਿਲਮ ਕਰ ਰਹੀ ਹੈ। ਇਸ ਫਿਲਮ ਵਿਚ ਉਸ ਦਾ ਸਕਰੀਨ ਹੀਰੋ ਇਮਰਾਮ ਖ਼ਾਨ ਹੈ। ਪ੍ਰਸਿੱਧ ਅਦਾਕਾਰ ਇਰਫਾਨ ਖਾਨ ਨਾਲ ਉਹ Ḕਡਿਵਾਈਨ ਲਵਰਜ਼Ḕ ਫਿਲਮ ਕਰ ਰਹੀ ਹੈ। ਇਸ ਤੋਂ ਇਲਾਵਾ ਹੁਣੇ-ਹੁਣੇ ḔਕਹਾਨੀḔ ਫਿਲਮ ਵਾਲੇ ਫਿਲਮਸਾਜ਼ ਸੰਜੇ ਘੋਸ਼ ਨੇ ਉਸ ਨੂੰ ਆਪਣੀ ਨਵੀਂ ਫਿਲਮ ਲਈ ਸੈਫ ਅਲੀ ਖ਼ਾਨ ਨਾਲ ਸਾਈਨ ਕੀਤਾ ਹੈ। ਇਹ ਫਿਲਮ ਇਕ ਪ੍ਰਸਿੱਧ ਜਪਾਨੀ ਨਾਵਲ ਉਤੇ ਆਧਾਰਤ ਹੈ। ਇਹੀ ਨਹੀਂ, ਕੰਗਨਾ ਰਾਣਾਵਤ ਖੁਦ ਦਸਤਾਵੇਜ਼ੀ ਫਿਲਮ Ḕਦਿ ਟੱਚḔ ਵੀ ਬਣਾ ਰਹੀ ਹੈ। ਇਹ ਫਿਲਮ ਚਾਰ ਸਾਲ ਦੇ ਬੱਚੇ ਅਤੇ ਕਤੂਰੇ ਦੀ ਬੜੀ ਭਾਵੁਕ ਕਹਾਣੀ Ḕਤੇ ਆਧਾਰਤ ਹੈ। ਇਸ ਫਿਲਮ ਦੀ ਨਿਰਮਾਤਾ ਅਤੇ ਨਿਰਦੇਸ਼ਕ ਖੁਦ ਕੰਗਨਾ ਹੀ ਹੈ। ਉਹ ਹਿੱਟ ਫਿਲਮਸਾਜ਼ ਹੰਸਲ ਮਹਿਤਾ ਨਾਲ ਵੀ ਇਕ ਫਿਲਮ ਕਰ ਰਹੀ ਹੈ। ਯਾਦ ਰਹੇ, ਕੰਗਨਾ ਰਾਣਾਵਤ ਮੁੱਢ ਤੋਂ ਹੀ ਫਿਲਮਾਂ ਦੀ ਚੋਣ ਬਾਰੇ ਬੜੀ ਚੇਤੰਨ ਰਹੀ ਹੈ। ਫਿਲਮਾਂ ਦੀ ਗਿਣਤੀ ਦੀ ਥਾਂ ਉਹ ਮਿਆਰ ਨੂੰ ਫਿਲਮ ਦਿੰਦੀ ਆਈ ਹੈ।