ਇਕ ਫਿਰਕੇ ਦਾ ਕੀਤਾ ਸੀ ਘਾਣ ਭਾਵੇਂ, ਦੋਸ਼ੀ ਦੇਖ ਲਉ ਕਿਸ ਤਰ੍ਹਾਂ ਗੱਜਦਾ ਏ।
ਬਹਿ ਗਿਆ ਸੀ ਰੁੱਸ ਕੇ ਖੁੰਢ ਜਿਹੜਾ, ਭਾਅ ਬੀਨ ਦੇ ਉਹ ਵੀ ਹੁਣ ਵੱਜਦਾ ਏ।
‘ਪੰਜੇ’ ਵਾਲੇ ਵੀ ਕਰਵਟਾਂ ਲੈਣ ਲੱਗੇ, ਮੋਹਰੀ ‘ਮੁੰਡਾ’ ਹੀ ਕਹਿੰਦੇ ਨੇ ਸਜਦਾ ਏ।
ਕੇਂਦਰ ਅਤੇ ਸਟੇਟਾਂ ਵਿਚ ਦੌੜ ਲੱਗੀ, ਬਣਿਆ ਹੋਇਆ ਮਾਹੌਲ ਨਠ-ਭੱਜ ਦਾ ਏ।
‘ਪੰਜੇ-ਫੁੱਲ’ ਤੋਂ ਅੱਕੇ ਹੋਏ ਲੋਕ ਪੁੱਛਣ, ਕਿਸ ਨੂੰ ਆਖੀਏ ਦਲ ਅਹਿ ਚੱਜ ਦਾ ਏ।
ਸੱਜੇ-ਖੱਬੇ ਤੇ ਸਾਥੀਓ ਰੜਕਦੇ ਨਹੀਂ? ਤੀਜਾ ਮੋਰਚਾ ਕਿੱਥੇ ਕੁ ਬੱਝਦਾ ਏ?
Leave a Reply