ਛੇੜ ਛਾੜ ਜੇ ਬੁੱਤ ਦੇ ਨਾਲ ਹੋ ਜਾਏ, ਕਹਿੰਦੇ ਦਿਲਾਂ ਨੂੰ ਲਗ ਗਈ ਠੇਸ ਯਾਰੋ।
ਗੰਦ ਸੁਣਦਿਆਂ ਗਾਇਕ ਮੁਸ਼ਟੰਡਿਆਂ ਤੋਂ, ਦਿਲ ‘ਚ ਆਵੇ ਨਾ ਅਣਖ ਦੀ ਲੇਸ ਯਾਰੋ।
ਨਸ਼ੇ, ਨੋਟ ਲੈ ਵੋਟ ਨੂੰ ਵੇਚ ਦੇਈਏ, ਲਾਈਏ ਪਲਾਂ ਵਿਚ ਦਾਅ ‘ਤੇ ਦੇਸ ਯਾਰੋ।
ਪੜ੍ਹ ਕੇ ਲੇਖ ਕਵਿਤਾਵਾਂ ਨਾ ਅਸਰ ਹੁੰਦਾ, ਲੋਕੀਂ ਰੀਝਦੇ ਦੇਖ ਕੇ ਵੇਸ ਯਾਰੋ।
ਪੰਗਾ ਪੈ ਗਿਆ ਮੂਰਖਾਂ ਨਾਲ ਕਿਧਰੇ, ਲੱਠ ਮਾਰਾਂ ਦੀ ਝੱਲ ਨਹੀਂ ਸੱਟ ਹੋਣੀ।
ਤਰਲੋ ਮੱਛੀ ਨਾ ਹੋਵੋ ਬਈ ਕਵੀ ਲੋਕੋ, ਇਹ ਅਗਿਆਨਤਾ ਜੜ੍ਹੋਂ ਨਹੀਂ ਪੱਟ ਹੋਣੀ!
Leave a Reply