ਜਥੇਦਾਰਾਂ ਤੇ ਐਸ.ਜੀ.ਪੀ.ਸੀ. ਪ੍ਰਧਾਨ ਦੀ ਨਿਯੁਕਤੀ `ਚ ਸਿਆਸੀ ਦਖਲ

ਨਵਕਿਰਨ ਸਿੰਘ ਪੱਤੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਵੱਲੋਂ ਮਹਿਜ਼ 72 ਘੰਟੇ ਦੇ ਨੋਟਿਸ ‘ਤੇ ਕਾਹਲੀ-ਕਾਹਲੀ ਸੱਦੀ ਅੰਤ੍ਰਿਗ ਕਮੇਟੀ ਮੀਟਿੰਗ ‘ਚ ਅਕਾਲ ਤਖਤ ਸਾਹਿਬ ਦੇ ਪਿਛਲੇ ਲੱਗਭੱਗ ਪੌਣੇ ਪੰਜ ਸਾਲ ਤੋਂ ਕਾਰਜਕਾਰੀ ਜਥੇਦਾਰ ਚੱਲੇ ਆ ਰਹੇ ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਗਿਆਨੀ ਰਘਬੀਰ ਸਿੰਘ ƒ ਅਕਾਲ ਤਖਤ ਸਾਹਿਬ ਦਾ ਨਵਾਂ ਜਥੇਦਾਰ ਬਣਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗਿਆਨੀ ਸੁਲਤਾਨ ਸਿੰਘ ਦੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਵੀ ਨਿਯੁਕਤੀ ਕੀਤੀ ਗਈ ਹੈ ਜਦਕਿ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਜਾਰੀ ਰੱਖਣਗੇ।

ਭਾਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਇਹਨਾਂ ਪੌਣੇ ਪੰਜ ਸਾਲਾਂ ਦੌਰਾਨ ਮੁੱਖ ਰੂਪ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਹੀ ਪੱਖ ਪੂਰਿਆ ਹੈ ਪਰ ਪਿਛਲੇ ਸਮੇਂ ਇੱਕਾ-ਦੁੱਕਾ ਮੌਕਿਆਂ ‘ਤੇ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਕੀਤੀ ਅਲੋਚਨਾ ਅਤੇ ਬਾਦਲ ਪਰਿਵਾਰ ਤੋਂ ਅਲੱਗ ਦਿਸਣ ਦੀ ਕੋਸ਼ਿਸ਼ ਉਹਨਾਂ ਦੀ ਰੁਖਸਤੀ ਦਾ ਕਾਰਨ ਬਣੀ ਹੈ।
ਇਹ ਨਿਯੁਕਤੀਆਂ ਐਸ.ਜੀ.ਪੀ.ਸੀ. ਪ੍ਰਧਾਨ ਵੱਲੋਂ ਕੀਤੀਆਂ ਗਈਆਂ ਹਨ ਤੇ ਐਸ.ਜੀ.ਪੀ.ਸੀ. ਪ੍ਰਧਾਨ ਦੀ ਨਿਯੁਕਤੀ ਸਭ ƒ ਪਤਾ ਹੈ ਕਿ ਬਾਦਲ ਪਰਿਵਾਰ ਵੱਲੋਂ ਕੀਤੀ ਗਈ ਹੈ; ਇਸ ਲਈ ਇਹ ਕਹਿਣਾ ਕੋਈ ਅਤਿ-ਕਥਨੀ ਨਹੀਂ ਹੋਵੇਗੀ ਕਿ ਆਮ ਸਿੱਖਾਂ ਦੀ ਰਾਇ ਤੋਂ ਬਗੈਰ ਹੀ ਬਾਦਲ ਪਰਿਵਾਰ ਮਨਮਰਜ਼ੀ ਨਾਲ ਜਥੇਦਾਰਾਂ ਅਤੇ ਐਸ.ਜੀ.ਪੀ.ਸੀ. ਵਿਚ ਨਿਯੁਕਤੀਆਂ ਕਰ ਰਿਹਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਐਸ.ਜੀ.ਪੀ.ਸੀ. ਚੋਣਾਂ ਤੋਂ ਪਹਿਲਾਂ ਕਾਰਜਕਾਰੀ ਜਥੇਦਾਰ ਸਾਹਿਬ ਦੀ ਬਦਲੀ ਨਾਲ ਐਸ.ਜੀ.ਪੀ.ਸੀ. ‘ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਬਾਗੀ ਅਕਾਲੀ ਆਗੂਆਂ ƒ ਸਖਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਸਾਡੇ ਲਈ ਇਹ ਚਰਚਾ ਇਸ ਕਰ ਕੇ ਅਹਿਮ ਹੈ ਕਿਉਂਕਿ ਅੱਜ ਦੇਸ਼ ਦੀ ਸੱਤਾ ‘ਤੇ ਕਾਬਜ਼ ਭਾਜਪਾ ਦੇਸ਼ ਵਿਚ ਫਿਰਕੂ ਪਾੜਾ ਵਧਾ ਰਹੀ ਹੈ। ਹਿੰਦੂਤਵੀ ਫਾਸ਼ੀਵਾਦ ƒ ਉਭਾਰ ਕੇ ਦੇਸ਼ ਦੀਆਂ ਧਾਰਮਿਕ ਘੱਟ-ਗਿਣਤੀਆਂ ਖਾਸਕਰ ਮੁਸਲਿਮ ਭਾਈਚਾਰੇ ƒ ਨਪੀੜਿਆ ਜਾ ਰਿਹਾ ਹੈ। ਇਸ ਸੂਰਤ ਵਿਚ ਸਿੱਖ ਭਾਈਚਾਰਾ ਅਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਹਿਮ ਭੂਮਿਕਾ ਅਦਾ ਕਰ ਸਕਦਾ ਸੀ ਪਰ ਅਜਿਹਾ ਨਹੀਂ ਹੋ ਰਿਹਾ। ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਸੀ.ਏ.ਏ. ਖਿਲਾਫ਼ ਮੁਸਲਮਾਨਾਂ ਦੇ ਸੰਘਰਸ਼ ਦੀ ਹਮਾਇਤ ਜ਼ਰੂਰ ਕੀਤੀ ਸੀ ਪਰ ਉਹ ਧਾਰਮਿਕ ਘੱਟ-ਗਿਣਤੀ ਭਾਈਚਾਰੇ ਖਿਲ਼ਾਫ ਕੇਂਦਰ ਸਰਕਾਰ ਵੱਲੋਂ ਵਿੱਢੀ ਮੁਹਿੰਮ ਦਾ ਪਰਦਾਚਾਕ ਨਹੀਂ ਕਰ ਸਕੇ।
ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਵੱਲੋਂ 1606 ਵਿਚ ਜਦ ਤੋਂ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਗਈ ਹੈ, ਤਦ ਤੋਂ ਅਕਾਲ ਤਖਤ ਸਾਹਿਬ ‘ਤੇ ਸਿੱਖਾਂ ਦੇ ਸਿਆਸੀ ਅਤੇ ਸਮਾਜਿਕ ਮਸਲਿਆਂ ਦੀ ਚਰਚਾ ਹੁੰਦੀ ਰਹੀ ਹੈ। ਕਿਸੇ ਸਮੇਂ ਅਕਾਲ ਤਖਤ ਸਾਹਿਬ ਹਕੂਮਤਾਂ ਦੇ ਜਬਰ ਖਿਲਾਫ ਲੋਕਾਂ ƒ ਲਾਮਬੰਦ ਕਰਦਾ ਰਿਹਾ ਹੈ। ਭਾਈ ਮਨੀ ਸਿੰਘ ਵਰਗੇ ਜਥੇਦਾਰਾਂ ਨੇ ਉਸ ਸਮੇਂ ਦੀ ‘ਸੱਤਾ` ƒ ਵੰਗਾਰਿਆ ਸੀ ਤੇ ਕੁਰਬਾਨੀ ਦਿੱਤੀ ਸੀ ਪਰ ਮੌਜੂਦਾ ਦੌਰ ਵਿਚ ਇਸ ਅਹੁਦੇ ਦੀ ਮਰਿਆਦਾ ਵਿਚ ਇਹ ‘ਬਦਲਾਅ` ਆ ਗਿਆ ਹੈ ਕਿ ਹੁਣ ‘ਸੱਤਾ` ਜਥੇਦਾਰ ਸਾਹਿਬ ƒ ਸਰਕਾਰੀ ਸੁਰੱਖਿਆ ਪ੍ਰਦਾਨ ਕਰਦੀ ਹੈ।
ਕਿਸੇ ਸਮੇਂ ਜਥੇਦਾਰ ਸਾਹਿਬ ਦੀ ਨਿਯੁਕਤੀ ਸਿੱਖਾਂ ਦਾ ਸਮੂਹਿਕ ਇਕੱਠ ‘ਸਰਬੱਤ ਖਾਲਸਾ` ਬੁਲਾ ਕੇ ਕੀਤੀ ਜਾਂਦੀ ਸੀ ਪਰ ਹੁਣ ਇਹ ਐਸ.ਜੀ.ਪੀ.ਸੀ. ‘ਤੇ ਕਾਬਜ਼ ਧਿਰ ਵੱਲੋਂ ਕੀਤੀ ਜਾਂਦੀ ਹੈ। ਪਿਛਲੇ ਸਮੇਂ ਤੋਂ ਜਥੇਦਾਰ ਦੀ ਨਿਯੁਕਤੀ ਪ੍ਰਕਿਰਿਆ ƒ ਪਾਰਦਰਸ਼ੀ ਬਣਾਉਣ ਖਾਤਰ ਕੋਈ ਠੋਸ ਵਿਧੀ-ਵਿਧਾਨ ਬਣਾਉਣ ਦੀ ਮੰਗ ਉੱਠਦੀ ਆ ਰਹੀ ਹੈ।
ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਐਸ.ਜੀ.ਪੀ.ਸੀ. ਪ੍ਰਧਾਨ ਦੀ ਨਿਯੁਕਤੀ ਬਾਰੇ ਕਿਹਾ ਜਾਂਦਾ ਹੈ ਕਿ ਇਹ ਬਾਦਲ ਪਰਿਵਾਰ ਦੀ ‘ਮਿਹਰਬਾਨੀ` ਨਾਲ ਹੁੰਦਾ ਹੈ ਪਰ ਹਮੇਸ਼ਾ ਤੋਂ ਇਸ ਤਰ੍ਹਾਂ ਨਹੀਂ ਚੱਲਿਆ ਆ ਰਿਹਾ। ਇਸ ਦੀ ਸ਼ੁਰੂਆਤ 1995-96 ਵਿਚ ਹੋਈ ਜਦ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਅਤੇ ਇਤਫਾਕ ਨਾਲ ਉਸੇ ਸਮੇਂ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦਾ ਵੱਡੀ ਜਿੱਤ ਨਾਲ ਪਹਿਲੀ ਵਾਰ ਉਭਾਰ ਹੋਇਆ। ਪੂਰੇ ਦੇਸ਼ ਵਿਚੋਂ ਸ਼੍ਰੋਮਣੀ ਅਕਾਲੀ ਦਲ ਪਹਿਲੀ ਅਜਿਹੀ ਪਾਰਟੀ ਸੀ ਜਿਸ ਨੇ ਭਾਜਪਾ ƒ ਬਿਨਾ ਸ਼ਰਤ ਹਮਾਇਤ ਦਿੱਤੀ।
ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਕੀਤੇ ਇਸ ਫੈਸਲੇ ਨੇ ਅਕਾਲੀ ਦਲ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ ਤੇ ਦੇਸ਼ ਦੀ ਅਹਿਮ ਧਾਰਮਿਕ ਘੱਟ-ਗਿਣਤੀ ਦੀ ਨੁਮਾਇੰਦਾ ਵੱਡੀ ਖੇਤਰੀ ਪਾਰਟੀ ਦਾ ਫਿਰਕੂ ਪਾਰਟੀ ਦੇ ਹੱਕ ਵਿਚ ਖੜ੍ਹਨ ਦੇ ਫੈਸਲੇ ਨੇ ਮੋੜਾ ਪਾਇਆ। ਫਰਵਰੀ 1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਕਾਲੀ-ਭਾਜਪਾ ਨੇ ਸਾਂਝੀਆਂ ਲੜੀਆਂ ਤੇ ਸਰਕਾਰ ਬਣਾਈ। ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਵਿਚ ਬਹੁਗਿਣਤੀ ਦੇ ਸਹਾਰੇ 1973 ਤੋਂ ਪ੍ਰਧਾਨ ਚਲੇ ਆ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ƒ ਐਸ.ਜੀ.ਪੀ.ਸੀ. ਦੀ ਪ੍ਰਧਾਨਗੀ ਅਤੇ ਭਾਈ ਰਣਜੀਤ ਸਿੰਘ ƒ ਅਕਾਲ ਤਖ਼ਤ ਦੀ ਜਥੇਦਾਰੀ ਤੋਂ ਬਰਖ਼ਾਸਤ ਕਰ ਦਿੱਤਾ।
ਭਾਵੇਂ ਅਕਾਲੀ ਦਲ ਵਿਚ ਵਾਪਸ ਆਉਣ ‘ਤੇ ਜਥੇਦਾਰ ਟੌਹੜਾ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤਾਂ ਬਣਾ ਦਿੱਤੇ ਪਰ ਤਦ ਤੱਕ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬ ਪੂਰੀ ਤਰ੍ਹਾਂ ਬਾਦਲ ਦੇ ‘ਕਬਜ਼ੇ` ਵਿਚ ਆ ਚੁੱਕੇ ਸਨ। ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਬਣਨ ਉਪਰੰਤ ਅਕਾਲੀ ਦਲ ਦੀ ਪੰਥਕ ਸਿਆਸਤ ƒ ਪਰਿਵਾਰਵਾਦ ਦੀ ਭੇਂਟ ਚਾੜ੍ਹ ਦਿੱਤਾ। ਐਸ.ਜੀ.ਪੀ.ਸੀ. ‘ਤੇ ਕਾਬਜ਼ ਹੋਣ ਬਾਅਦ ਬਾਦਲ ਦਲ ਤਾਂ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦੇ ਅਧਿਕਾਰ ਨਿੱਜੀ ਚੈਨਲ ƒ ਦੇ ਕੇ ਨਿੱਜੀ ਫਾਇਦੇ ਲੈਣ ਵੱਲ ਵਧੇ।
100 ਸਾਲ ਪੁਰਾਣੀ ਸੰਸਥਾਂ ਐਸ.ਜੀ.ਪੀ.ਸੀ. ਦੀ ਹੋਂਦ ਹੀ ਅੰਗਰੇਜ਼ ਹਕੂਮਤ ਖਿਲਾਫ ਜੱਦੋ-ਜਹਿਦ ਵਿਚੋਂ ਹੋਈ ਸੀ। 19ਵੀਂ ਸਦੀ ਵਿਚ ਇਤਿਹਾਸਕ ਸਿੰਘ ਸਭਾ ਲਹਿਰ ਤੇ 20ਵੀਂ ਸਦੀ ਵਿਚ ਗੁਰਦੁਆਰਿਆਂ ƒ ਅੰਗਰੇਜ਼ ਹਕੂਮਤ ਦੇ ਪਿੱਠੂ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਨੇ ਐਸ.ਜੀ.ਪੀ.ਸੀ. ਦੀ ਹੋਂਦ ਵਾਸਤੇ ਰਾਹ ਪੱਧਰਾ ਕੀਤਾ ਸੀ। ਬੇਸ਼ੱਕ ਗੁਰਦੁਆਰਾ ਸੁਧਾਰ ਲਹਿਰ ਵੱਡਾ ਜਨ-ਅੰਦੋਲਨ ਸੀ ਜਿਸ ਨੇ ਹਕੂਮਤ ਦੀ ਸਰਪ੍ਰਸਤੀ ਵਾਲੀ ਅਮੀਰ ਲੀਡਰਸ਼ਿਪ ƒ ਪਾਸੇ ਕਰ ਕੇ ਕੁਰਬਾਨੀ ਵਾਲੀ ਲੀਡਰਸ਼ਿਪ ਸਥਾਪਤ ਕੀਤੀ ਸੀ ਲੇਕਿਨ ਅੱਜ ਫਿਰ ਐਸ.ਜੀ.ਪੀ.ਸੀ. ‘ਤੇ ਬਾਦਲ ਪਰਿਵਾਰ ਵਰਗੇ ਅਮੀਰ ਘਰਾਣੇ ਦੀ ਸਰਪ੍ਰਸਤੀ ਵਾਲੀ ਲੀਡਰਸ਼ਿਪ ਚੱਲ ਰਹੀ ਹੈ।
2018 ਵਿਚ ਗਿਆਨੀ ਹਰਪ੍ਰੀਤ ਸਿੰਘ ƒ ਜਦ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਾਇਆ ਗਿਆ ਸੀ, ਉਸ ਸਮੇਂ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਨ। ਉਸ ਸਮੇਂ ਸਿੱਖ ਭਾਈਚਾਰੇ ਵਿਚ ਬਾਦਲਾਂ ਅਤੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਖਿਲਾਫ ਰੋਸ ਸੀ ਕਿਉਂਕਿ ਗੁਰਬਚਨ ਸਿੰਘ ਦੇ ਕਾਰਜਕਾਲ ਦੌਰਾਨ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ƒ ਮੁਆਫ਼ੀ ਦਿੱਤੀ ਗਈ ਸੀ। ਇਹ ਉਹੀ ਵੇਲਾ ਸੀ ਜਦੋਂ ਬਾਦਲਾਂ ਨੇ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਕਰ ਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ƒ ਮੁਆਫ਼ੀ ਦੁਆਈ ਸੀ।
ਸੋ, ਉਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁਕਤੀ ƒ ਬਾਦਲਾਂ ਨੇ ਸੰਕਟ ਮੋਚਨ ਵਜੋਂ ਲਿਆ ਸੀ। ਕਰੀਬ ਢਾਈ ਦਹਾਕੇ ਪਹਿਲਾਂ ਐਸ.ਜੀ.ਪੀ.ਸੀ. ‘ਚ ਪ੍ਰਚਾਰਕ ਵਜੋਂ ਭਰਤੀ ਹੋਏ ਗਿਆਨੀ ਹਰਪ੍ਰੀਤ ਸਿੰਘ ਬਾਦਲ ਪਰਿਵਾਰ ਦੇ ਕਾਫੀ ਨੇੜੇ ਰਹੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਉਹਨਾਂ ਆਪਣੇ ਆਪ ƒ ਬਾਦਲ ਪਰਿਵਾਰ ਤੋਂ ਕੁਝ-ਕੁਝ ਅਲੱਗ ਤੌਰ ‘ਤੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ।
ਗਿਆਨੀ ਹਰਪ੍ਰੀਤ ਸਿੰਘ ਨੇ ਕਈ ਮਸਲਿਆਂ ‘ਤੇ ਬੜ੍ਹਕ ਤਾਂ ਮਾਰੀ ਪਰ ਬਾਅਦ ਵਿਚ ਉਹ ਮਸਲੇ ‘ਤੇ ਡਟ ਨਹੀਂ ਸਕੇ ਜਿਵੇਂ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ ਸਰਕਾਰ ਵੱਲੋਂ ਲਗਾਏ ਸਖਤ ਕਾƒਨ ਐਨ.ਐਸ.ਏ. ਖਿਲਾਫ ਉਹ 27 ਮਾਰਚ ƒ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਪੰਥਕ ਇਕੱਠ ਦੌਰਾਨ ਗ੍ਰਿਫਤਾਰ ਨੌਜਵਾਨਾਂ ਦੀ ਰਿਹਾਈ ਲਈ ਪੰਜਾਬ ਸਰਕਾਰ ƒ 24 ਘੰਟੇ ਦਾ ਅਲਟੀਮੇਟਮ ਜ਼ਰੂਰ ਦਿੰਦੇ ਹਨ ਪਰ ਬਾਅਦ ਵਿਚ ਇਸ ਮਸਲੇ ƒ ਹੱਲ ਤੱਕ ਨਹੀਂ ਲਿਜਾ ਸਕੇ; ਉਲਟਾ ‘ਆਪ` ਸਰਕਾਰ ਦੇ ਕਰਤਾ-ਧਰਤਾ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਫਿਲਮ ਅਦਾਕਾਰਾ ਪਰਨੀਤੀ ਚੋਪੜਾ ਦੀ ਮੰਗਣੀ ‘ਤੇ ਚਲੇ ਗਏ।
ਇਸ ਤੋਂ ਪਹਿਲਾਂ ਜਥੇਦਾਰ ਗਿਆਮਨੀ ਹਰਪ੍ਰੀਤ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁੰਡੇ ਦੇ ਵਿਆਹ ਵਿਚ ਸ਼ਾਮਲ ਹੋਏ ਸਨ।
‘ਆਪ` ਸਰਕਾਰ ਵੱਲੋਂ ਜਥੇਦਾਰ ਸਾਹਿਬ ਦੀ ਸੁਰੱਖਿਆ ਘਟਾਉਣ ‘ਤੇ ਵੀ ਜਥੇਦਾਰ ਸਾਹਿਬ ਨੇ ਔਖ ਜ਼ਾਹਿਰ ਕਰਦਿਆਂ ਬਾਕੀ ਅਧਿਕਾਰੀਆਂ ƒ ਵੀ ਵਾਪਸ ਕਰਨ ਲਈ ਸਵੈ-ਇੱਛਾ ਨਾਲ ਕਿਹਾ ਸੀ ਪਰ ਸਵਾਲ ਇਹ ਬਣਦਾ ਸੀ ਕਿ ਐਸ.ਜੀ.ਪੀ.ਸੀ. ਕੋਲ ਖੁਦ ਦੀ ਟਾਸਕ ਫੋਰਸ ਹੈ ਤਾਂ ਸਰਕਾਰੀ ਸੁਰੱਖਿਆ ਛਤਰੀ ਲਈ ਹੀ ਕਿਉਂ ਗਈ ਸੀ? ਪਿਛਲੇ ਦਿਨੀਂ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਵੀ ਸੋਸ਼ਲ ਮੀਡੀਆ ਪੋਸਟ ਜ਼ਰੀਏ ਲਿਖਿਆ ਸੀ ਕਿ “ਜੇਕਰ ਅਸੀਂ ਕੌਮ ਲਈ ਇਨਸਾਫ ਮੰਗਣਾ ਹੀ ਨਹੀਂ ਹੈ ਤਾਂ ਹੁਕਮਰਾਨਾ ਦੀਆਂ ਵਿਆਹ ਸ਼ਾਦੀਆਂ ਵਿਚ ਜਾ ਕੇ ਲੱਡੂ ਖਾਉ, ਭੰਗੜੇ ਪਾਉ, ਜ਼ੈੱਡ ਸੁਰੱਖਿਆ ਲੈ ਕੇ ਆਨੰਦ ਲਵੋ।”
ਜਥੇਦਾਰ ਸਾਹਿਬ ƒ ਕੁਝ ਦਿਨ ਪਹਿਲਾਂ ਹੀ ਪਤਾ ਲੱਗ ਗਿਆ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੀ ਥਾਂ ਨਵੀਂ ਨਿਯੁਕਤੀ ਕਰ ਰਹੇ ਹਨ; ਇਸ ਸੂਰਤ ਵਿਚ ਜਥੇਦਾਰ ਸਾਹਿਬ ਕੋਲ ਦੋ ਰਸਤੇ ਸਨ: ਪਹਿਲਾ ਇਹ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਬੰਧੀ ਦਿੱਤੇ ਆਪਣੇ ਬਿਆਨਾਂ ‘ਤੇ ਅੜ ਜਾਂਦੇ ਅਤੇ ਬਾਦਲ ਪਰਿਵਾਰ ਖਿਲਾਫ ਖੁੱਲ੍ਹ ਕੇ ਬਗਾਵਤ ਦਾ ਰਸਤਾ ਅਖਤਿਆਰ ਕਰਦੇ ਪਰ ਇਸ ਹਾਲਤ ਵਿਚ ਐਸ.ਜੀ.ਪੀ.ਸੀ. ਉਹਨਾਂ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਵੀ ਵਾਪਸ ਲੈ ਸਕਦੀ ਸੀ; ਦੂਜਾ ਰਸਤਾ ਇਹ ਸੀ ਕਿ ਉਹ ਚੁੱਪ ਸਹਿਮਤੀ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਬਰਕਰਾਰ ਰੱਖਦੇ। ਉਨ੍ਹਾਂ ਦੂਜਾ ਰਸਤਾ ਚੁਣਿਆ ਹੈ।