ਮੂਸੇਵਾਲਾ ਕੇਸ: ਮੁਲਜ਼ਮਾਂ ƒ ਅਦਾਲਤ `ਚ 28 ਜੂਨ ƒ ਪੇਸ਼ ਕਰਨ ਦੇ ਹੁਕਮ

ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਕਿਸੇ ਵੀ ਮੁਲਜ਼ਮ ƒ ਅਦਾਲਤ ਵਿਚ ਪੇਸ਼ ਨਾ ਕੀਤੇ ਜਾਣ ਤੋਂ ਬਾਅਦ ਮਾਨਸਾ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ (ਸੀ.ਜੇ.ਐਮ.) ਨੇ ਜੇਲ੍ਹ ਪ੍ਰਸ਼ਾਸਨ ƒ 28 ਜੂਨ ƒ ਸਾਰੇ ਮੁਲਜ਼ਮਾਂ ƒ ਨਿੱਜੀ ਤੌਰ ‘ਤੇ ਜਾਂ ਵੀਡੀE ਕਾਨਫਰੰਸਿੰਗ ਰਾਹੀਂ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮੂਸੇਵਾਲਾ ਦੀ ਪਿਛਲੇ ਸਾਲ 29 ਮਈ ƒ ਮਾਨਸਾ ਨੇੜਲੇ ਪਿੰਡ ਜਾਵਹਰਕੇ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਾਨਸਾ ਦੀ ਸੀ.ਜੇ.ਐਮ. ਸੁਰਭੀ ਪਰਾਸ਼ਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਮੌਜੂਦਾ ਕੇਸ ਵਿਚ ਹਿਰਾਸਤ ਵਿਚ ਲਏ ਸਾਰੇ ਮੁਲਜ਼ਮਾਂ ƒ ਜੇਲ੍ਹ ਪ੍ਰਸ਼ਾਸਨ ਵੱਲੋਂ ਪੇਸ਼ ਨਹੀਂ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਦੇ ਵਾਰੰਟ 28 ਜੂਨ ਲਈ ਦੁਬਾਰਾ ਜਾਰੀ ਕੀਤੇ ਜਾਣ ਅਤੇ ਜੇਲ੍ਹਾਂ ਦੇ ਸੁਪਰਡੈਂਟਾਂ ƒ ਇਨ੍ਹਾਂ ਮੁਲਜ਼ਮਾਂ ƒ ਸਰੀਰਕ ਜਾਂ ਵਰਚੁਅਲ ਮੋਡ ਰਾਹੀਂ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਇਸ ਮਾਮਲੇ ਦੀ ਸੁਣਵਾਈ ਦੌਰਾਨ ਕਿਸੇ ਵੀ ਮੁਲਜ਼ਮ ƒ ਅਦਾਲਤ ‘ਚ ਪੇਸ਼ ਨਾ ਕੀਤੇ ਜਾਣ ‘ਤੇ ਅਦਾਲਤ ਨੇ ਜੇਲ੍ਹ ਅਧਿਕਾਰੀਆਂ ƒ ਅਗਲੀ ਸੁਣਵਾਈ ‘ਤੇ ਪੇਸ਼ ਕਰਨ ਲਈ ਸਖ਼ਤੀ ਨਾਲ ਕਿਹਾ ਹੈ।
ਇਸ ਕਤਲ ਕੇਸ ਵਿਚ ਬਣੀ ਸਿਟ ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਸਣੇ 31 ਮੁਲਜ਼ਮਾਂ ਵਿਰੁੱਧ ਦੋ ਚਾਰਜਸ਼ੀਟਾਂ ਦਾਇਰ ਕੀਤੀਆਂ ਹਨ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਕਤਲ ਬਿਸ਼ਨੋਈ ਅਤੇ ਬੰਬੀਹਾ ਗੈਂਗ ਦਰਮਿਆਨ ਬਦਲੇ ਦੀ ਹੱਤਿਆ ਦੀ ਲੜੀ ਦਾ ਹਿੱਸਾ ਸੀ।
ਪੁਲਿਸ ਨੇ ਕੁੱਲ 31 ਮੁਲਜ਼ਮਾਂ ਵਿਚੋਂ 25 ƒ ਗ੍ਰਿਫ਼ਤਾਰ ਕਰ ਲਿਆ ਹੈ ਪਰ ਇਨ੍ਹਾਂ ਵਿਚੋਂ ਦੋ ਮਨਦੀਪ ਸਿੰਘ ਅਤੇ ਮਨਮੋਹਨ ਸਿੰਘ ਜ਼ਿਲ੍ਹਾ ਤਰਨ ਤਾਰਨ ਦੀ ਗੋਇੰਦਵਾਲ ਜੇਲ੍ਹ ਵਿਚ ਝੜਪ ਦੌਰਾਨ ਮਾਰੇ ਗਏ ਹਨ। ਇਸ ਤੋਂ ਇਲਾਵਾ ਗੋਲਡੀ ਬਰਾੜ, ਲਿਪਿਨ ਨਹਿਰਾ, ਅਨਮੋਲ ਬਿਸ਼ਨੋਈ, ਲਾਰੈਂਸ ਬਿਸ਼ਨੋਈ ਦਾ ਭਰਾ ਅਤੇ ਉਸ ਦਾ ਭਤੀਜਾ ਸਚਿਨ ਬਿਸ਼ਨੋਈ ਥਾਪਨ ਵਿਦੇਸ਼ ਬੈਠੇ ਹਨ।
ਮੁਲਜ਼ਮਾਂ ƒ ਇਕੋ ਸਮੇਂ ਪੇਸ਼ ਕਰਨਾ ਵੱਡੀ ਚੁਣੌਤੀ
ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਮੂਸੇਵਾਲਾ ਕਤਲ ਕਾਂਡ ਵਿਚ ਚਾਰਜਸ਼ੀਟ ਦਾਇਰ ਕੀਤੇ 9 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਅਦਾਲਤ ਨੇ ਅਜੇ ਤੱਕ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਨਹੀਂ ਕੀਤੇ ਹਨ, ਕਿਉਂਕਿ ਇਨ੍ਹਾਂ ਸਾਰਿਆਂ ƒ ਵੀਡੀE ਕਾਨਫਰੰਸਿੰਗ ਰਾਹੀਂ ਇਕੋ ਸਮੇਂ ਪੇਸ਼ ਕਰਨਾ ਅਧਿਕਾਰੀਆਂ ਲਈ ਇਕ ਚੁਣੌਤੀ ਹੈ। ਹੁਣ ਤੱਕ ਇਕ ਹੀ ਦਿਨ ਛੇ ਤੋਂ ਵੱਧ ਮੁਲਜ਼ਮਾਂ ƒ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ ਅਤੇ ਇੱਥੋਂ ਤੱਕ ਕਿ ਪਿਛਲੀਆਂ ਚਾਰ ਸੁਣਵਾਈਆਂ ਵਿਚੋਂ ਤਿੰਨ ਵਾਰ ਕੋਈ ਵੀ ਮੁਲਜ਼ਮ ਅਦਾਲਤ ਵਿੱਚ ਹਾਜ਼ਰ ਨਾ ਹੋਇਆ। ਮੁੱਖ ਮੁਲਜ਼ਮਾਂ ਵਿਚੋਂ ਇਕ ਲਾਰੈਂਸ ਬਿਸ਼ਨੋਈ ƒ 27 ਸੁਣਵਾਈਆਂ ਵਿਚ ਸਿਰਫ਼ ਇਕ ਵਾਰ ਵੀਡੀE ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।