ਗੈਂਗਸਟਰ ਬਿਸ਼ਨੋਈ ƒ ਦਿੱਲੀ ਤੋਂ ਬਠਿੰਡਾ ਜੇਲ੍ਹ ਲਿਆਂਦਾ

ਬਠਿੰਡਾ: ਗੈਂਗਸਟਰ ਲਾਰੈਂਸ ਬਿਸ਼ਨੋਈ ƒ ਦਿੱਲੀ ਪੁਲਿਸ ਵੱਲੋਂ ਬਠਿੰਡਾ ਜੇਲ੍ਹ ਵਿਚ ਭੇਜਿਆ ਗਿਆ ਹੈ। ਪਤਾ ਲੱਗਾ ਹੈ ਕਿ ਭਾਰੀ ਸੁਰੱਖਿਆ ਹੇਠ ਇਕ ਬੱਸ ਰਾਹੀਂ ਲਾਰੈਂਸ ƒ ਇੱਥੇ ਕੇਂਦਰੀ ਜੇਲ੍ਹ ਬਠਿੰਡਾ ਲਿਆਂਦਾ ਗਿਆ। ਜੇਲ੍ਹ ਸੂਤਰਾਂ ਅਨੁਸਾਰ ਉਕਤ ਗੈਂਗਸਟਰ ƒ ਵੱਖਰੇ ਸੈੱਲ ਵਿਚ ਰੱਖਿਆ ਗਿਆ ਹੈ।

ਬਿਸ਼ਨੋਈ ਦੇ ਵਕੀਲ ਵੱਲੋਂ ਇਸ ਗੈਂਗਸਟਰ ƒ ਵਿਰੋਧੀ ਧਿਰਾਂ ਤੋਂ ਜਾਨ ਦਾ ਖਤਰਾ ਹੋਣ ਬਾਰੇ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਗਈ ਸੀ। ਗੌਰਤਲਬ ਹੈ ਕਿ ਲਾਰੈਂਸ ਬਿਸ਼ਨੋਈ ƒ ਦਿੱਲੀ ਪੁਲਿਸ ਬਠਿੰਡਾ ਤੋਂ ਬੀਤੀ 17 ਅਪਰੈਲ ƒ ਇਕ ਮਾਮਲੇ ਵਿਚ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਗਈ ਸੀ ਜਿਸ ਤੋਂ ਬਾਅਦ ਉਸ ƒ ਗੁਜਰਾਤ ਪੁਲਿਸ ਰਿਮਾਂਡ ‘ਤੇ ਲੈ ਗਈ ਸੀ।
ਇਸ ਮਗਰੋਂ ਲਾਰੈਂਸ ƒ ਰਿਮਾਂਡ ਖਤਮ ਹੋਣ ਤੋਂ ਬਾਅਦ ਤਿਹਾੜ ਜੇਲ੍ਹ ਭੇਜਿਆ ਗਿਆ ਸੀ ਪਰ ਉਸ ਵੱਲੋਂ ਅਦਾਲਤ ਵਿਚ ਇਸ ਜੇਲ੍ਹ ‘ਚ ਆਪਣੀ ਜਾਨ ƒ ਖਤਰਾ ਹੋਣ ਦਾ ਦਾਅਵਾ ਕਰਦਿਆਂ ਬਠਿੰਡਾ ਜੇਲ੍ਹ ਵਿਚ ਭੇਜਣ ਦੀ ਮੰਗ ਕੀਤੀ ਗਈ ਸੀ। ਦੱਸਣਾ ਬਣਦਾ ਹੈ ਕਿ ਪਿਛਲੇ ਸਾਲ 29 ਮਈ ƒ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਲਾਰੈਂਸ ਦਾ ਨਾਮ ਸਾਹਮਣੇ ਆਇਆ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਪੁੱਛਗਿਛ ਖਤਮ ਹੋਣ ਤੋਂ ਬਾਅਦ ਕਰੀਬ ਇਕ ਦਰਜਨ ਜ਼ਿਲ੍ਹਿਆਂ ਦੀ ਪੁਲਿਸ ਨੇ ਲਾਰੈਂਸ ‘ਤੇ ਦਰਜ ਪੁਰਾਣੇ ਮਾਮਲਿਆਂ ਵਿਚ ਉਸ ਦਾ ਰਿਮਾਂਡ ਹਾਸਲ ਕੀਤਾ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਲਾਰੈਂਸ ਵੱਲੋਂ ਬਠਿੰਡਾ ਜੇਲ੍ਹ ਵਿਚੋਂ ਇਕ ਚੈਨਲ ƒ ਦਿੱਤੀ ਇੰਟਰਵਿਊ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ। ਅਦਾਲਤ ਵੱਲੋਂ ਕਿਹਾ ਗਿਆ ਹੈ ਕਿ ਬਿਸ਼ਨੋਈ ƒ ਪੰਜਾਬ ਵਿਚ ਚਲਦੇ ਕੇਸਾਂ ਦੇ ਨਿਪਟਾਰੇ ਤੱਕ ਸੂਬੇ ਵਿਚ ਰੱਖਿਆ ਜਾਵੇਗਾ।