ਸਾƒ ਮੁਆਫ ਕਰੀਂ ਬਾਪੂ…

ਕੈਨੇਡਾ ਵੱਸਦੇ ਪੱਤਰਕਾਰ ਗੁਰਪ੍ਰੀਤ ਸਿੰਘ ਨੇ ਪਿਤਾ ਦਿਵਸ ਮੌਕੇ ਮਹਾਤਮਾ ਗਾਂਧੀ ਦੇ ਨਾਂ ਇਹ ਬੜੀ ਦਿਲਚਸਪ ਇਬਾਰਤ ਲਿਖੀ ਹੈ। ਇਸ ਵਿਚ ਉਸ ਨੇ ਅੱਜ ਦੇ ਹਾਲਾਤ ਮੁਤਾਬਿਕ ਕੁਝ ਤੱਥ ਨਿਤਾਰਨ ਦਾ ਯਤਨ ਕੀਤਾ ਹੈ ਅਤੇ ਕੱਟੜਪੰਥੀਆਂ ਦੀ ਸਿਆਸਤ ਉਤੇ ਬੜੀ ਤਿੱਖੀ ਚੋਟ ਕੀਤੀ ਹੈ। ਇਸ ਲਿਖਤ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।

ਪਿਆਰੇ ਬਾਪੂ,
ਤੁਹਾƒ ਪਿਤਾ ਦਿਵਸ ਮੁਬਾਰਕ। ਅੱਜ ਤੁਸੀਂ ਮੈƒ ਉਨ੍ਹਾਂ ਸਾਲਾਂ ਨਾਲੋਂ ਵੀ ਵੱਧ ਯਾਦ ਆ ਰਹੇ ਹੋ ਜਦੋਂ ਮੈਂ ਪਹਿਲੀ ਵਾਰ ਤੁਹਾਡੇ ਬਾਰੇ ਜਾਣਿਆ ਸੀ; ਉਦੋਂ ਮੈਂ ਭਾਰਤ ਵਿਚ ਅਜੇ ਬੱਚਾ ਹੀ ਸੀ ਅਤੇ ਵੱਡਾ ਹੋ ਰਿਹਾ ਸੀ।
ਮੈƒ ਫਿਰ ਵੀ ਤੁਹਾƒ ਬਾਪੂ ਕਹਿਣਾ ਬੁਰਾ ਨਹੀਂ ਲੱਗਦਾ ਭਾਵੇਂ ਮੇਰੇ ਬਹੁਤ ਸਾਰੇ ਦੋਸਤ ਵਿਚਾਰਧਾਰਕ ਕਾਰਨਾਂ ਕਰ ਕੇ ਇਸ ਕਾਰਨ ਮੇਰੇ ਨਾਲ ਨਾਰਾਜ਼ ਵੀ ਹੋ ਸਕਦੇ ਹਨ। ਹੁੰਦੇ ਨੇ ਤਾਂ ਹੋ ਲੈਣ ਦਿE। ਆਖ਼ਰਕਾਰ ਮੈƒ ਸਕੂਲ ਵਿਚ ਪੜ੍ਹਾਇਆ ਗਿਆ ਹੈ ਕਿ ਤੁਸੀਂ ਰਾਸ਼ਟਰ ਪਿਤਾ ਹੋ ਅਤੇ ਤੁਸੀਂ ਲਹੂ ਵਹਾਏ ਬਿਨਾ ਦੇਸ਼ ƒ ਆਜ਼ਾਦੀ ਲੈ ਕੇ ਦਿੱਤੀ। ਸਾਡੇ ਸਭਿਆਚਾਰ ਵਿਚ ਅਸੀਂ ਬਜ਼ੁਰਗਾਂ ਨਾਲ ਇਸੇ ਤਰ੍ਹਾਂ ਦਾ ਵਿਹਾਰ ਕਰਦੇ ਹਾਂ।
ਹਾਲਾਂਕਿ ਮੈਂ ਤੁਹਾਡੀ ਹਰ ਕਹਿਣੀ ਅਤੇ ਕਰਨੀ ਨਾਲ ਸਹਿਮਤ ਨਹੀਂ ਹਾਂ ਪਰ ਇਹ ਗੱਲ ਤਾਂ ਮੇਰੇ ਮਰਹੂਮ ਜੀਵ ਵਿਗਿਆਨਕ ਪਿਤਾ `ਤੇ ਵੀ ਲਾਗੂ ਹੁੰਦੀ ਹੈ ਜਿਨ੍ਹਾਂ ƒ ਮੈਂ ਬਹੁਤ ਸਾਰੇ ਮੱਤਭੇਦਾਂ ਦੇ ਬਾਵਜੂਦ ਪਿਆਰ ਕਰਦਾ ਸੀ।
ਮੈƒ ਅਜੇ ਵੀ ਯਾਦ ਹੈ ਕਿ ਹਰ ਸਾਲ 30 ਜਨਵਰੀ ƒ ਅਸੀਂ ਸਾਇਰਨ ਦੀ ਆਵਾਜ਼ ਸੁਣ ਕੇ ਕਲਾਸਰੂਮ ਵਿਚ ਖੜ੍ਹੇ ਹੋ ਜਾਂਦੇ ਸੀ ਅਤੇ ਤੁਹਾਡੀ ਯਾਦ `ਚ ਕੁਝ ਪਲ ਮੋਨ ਰਹਿ ਕੇ ਤੁਹਾਡੀ ਸ਼ਹਾਦਤ ƒ ਸਿਜਦਾ ਕਰਦੇ ਸੀ ਜਿਸ ਦਿਨ ਹਿੰਦੂ ਅਤਿਵਾਦੀ ਨੱਥੂਰਾਮ ਗੋਡਸੇ ਨੇ ਤੁਹਾਡੀ ਹੱਤਿਆ ਕੀਤੀ ਸੀ।
ਉਦੋਂ ਤੋਂ ਹੀ ਮੇਰੇ ਮਨ `ਚ ਇਹ ਸਮਝਣ ਲਈ ਉਤਸੁਕਤਾ ਪੈਦਾ ਹੋ ਗਈ ਸੀ ਕਿ ਕੋਈ ਤੁਹਾਡੇ ਵਰਗੀ ਸੰਤ ਸ਼ਖਸੀਅਤ ਦੀ ਹੱਤਿਆ ਕਿਉਂ ਕਰੇਗਾ ਜਿਸ ਨੇ ਸਾਡੇ ਦੇਸ਼ ਉੱਪਰੋਂ ਅੰਗਰੇਜ਼ਾਂ ਦੇ ਕਬਜੇ ਵਿਰੁੱਧ ਅਹਿੰਸਕ ਵਿਰੋਧ ਲਹਿਰ ਦੀ ਅਗਵਾਈ ਕੀਤੀ। ਇਸ ਨਾਲ ਮੇਰੇ ਅੰਦਰ ਪੜ੍ਹਨ ਦੀ ਰੁਚੀ ਪੈਦਾ ਹੋਈ। ਇਸ ਮਨੋਰਥ ਨਾਲ ਮੈਂ ਗੋਡਸੇ ਦੇ ਇਕਬਾਲੀਆ ਬਿਆਨ ਦੀ ਕਾਪੀ ਵੀ ਲੈ ਕੇ ਪੜ੍ਹੀ।
ਮੈƒ ਯਕੀਨ ਹੋ ਗਿਆ ਕਿ ਤੁਸੀਂ ਤਰਕ ਦੀ ਆਵਾਜ਼ ਸੀ ਜਿਸ ƒ ਸਿਰਫ ਹਿੰਦੂ-ਮੁਸਲਿਮ ਏਕਤਾ ਲਈ ਡਟ ਕੇ ਖੜ੍ਹੇ ਹੋਣ, ਭਾਰਤ ƒ ਇਕਜੁੱਟ ਰੱਖਣ ਅਤੇ ਧਰਮ ਦੇ ਆਧਾਰ `ਤੇ ਰਾਸ਼ਟਰ ਦੀ ਵੰਡ ਦਾ ਵਿਰੋਧ ਕਰਨ ਲਈ ਮਾਰ ਦਿੱਤਾ ਗਿਆ ਜਿਸ ਦਾ ਨਤੀਜਾ ਵੱਖਰਾ ਮੁਸਲਿਮ ਦੇਸ਼ ਪਾਕਿਸਤਾਨ ਬਣਨ `ਚ ਨਿਕਲਿਆ ਸੀ। ਮੈƒ ਇਹ ਸਪੱਸ਼ਟ ਹੋ ਗਿਆ ਕਿ ਗੋਡਸੇ ਕੱਟੜਪੰਥੀ ਜਨੂਨੀ ਸੀ।
ਇਸ ਮੁੱਦੇ ƒ ਡੂੰਘਾਈ ਵਿਚ ਸਮਝਣ ਲਈ ਮੈਂ ਤੁਹਾਡੇ ਕਤਲ ਬਾਰੇ ਹੋਰ ਪੜ੍ਹਦਾ ਗਿਆ ਤਾਂ ਪਤਾ ਲੱਗਿਆ ਕਿ ਸਕੂਲਾਂ ਜਾਂ ਜਨਤਕ ਥਾਵਾਂ ਉੱਪਰ ਤਾਂ ਇਸ ਦੀ ਬਹੁਤੀ ਚਰਚਾ ਕੀਤੀ ਹੀ ਨਹੀਂ ਜਾਂਦੀ। ਮੈਂ ਮੁੱਖ ਤੌਰ `ਤੇ ਦੋ ਤਰ੍ਹਾਂ ਦੇ ਲੋਕ ਦੇਖੇ: ਉਹ ਜੋ ਤੁਹਾƒ ਸ਼ਾਂਤੀ ਦੇ ਮਸੀਹਾ ਵਜੋਂ ਪਿਆਰ ਕਰਦੇ ਸਨ, ਜਾਂ ਉਹ ਜੋ ਤੁਹਾƒ ਨਫ਼ਰਤ ਕਰਦੇ ਸਨ। ਤੁਸੀਂ ਧਰਮ-ਨਿਰਪੱਖਤਾ ਅਤੇ ਵੰਨ-ਸਵੰਨਤਾ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ, ਫਿਰ ਵੀ ਇਸ ਬਾਰੇ ਬਹੁਤ ਹੀ ਸੀਮਤ ਦੋਸਤਾਂ ਦੇ ਦਾਇਰੇ ਤੋਂ ਸਿਵਾਇ ਸ਼ਾਇਦ ਹੀ ਕੋਈ ਜੋਸ਼ੋ-ਖ਼ਰੋਸ਼ ਨਾਲ ਚਰਚਾ ਕਰਨ ਦੀ ਪ੍ਰਵਾਹ ਕਰਦਾ ਸੀ।
ਮੈƒ ਸਭ ਤੋਂ ਵੱਧ ਦੁੱਖ ਇਹ ਸੀ ਕਿ ਤੁਸੀਂ ਹਿੰਦੂ ਧਰਮ ਦੇ ਆਪੇ-ਬਣੇ ਰਖਵਾਲੇ ਹੱਥੋਂ ਮਾਰੇ ਗਏ ਸੀ। ਗੋਡਸੇ ਹਿੰਦੂ ਸਰਵਉੱਚਤਾ ਦੀ ਵਿਚਾਰਧਾਰਾ ਵਿਚ ਵਿਸ਼ਵਾਸ ਰੱਖਦਾ ਸੀ, ਦਰਅਸਲ ਉਸ ƒ ਤੁਹਾਡਾ ਸਹਿਣਸ਼ੀਲ ਹਿੰਦੂਵਾਦ ਹਜਮ ਨਹੀਂ ਹੋਇਆ। ਇਹ ਸਵੀਕਾਰਨ ਯੋਗ ਨਹੀਂ ਕਿ ਤੁਹਾਡੇ ਵਰਗਾ ਅਭਿਆਸੀ ਹਿੰਦੂ ਜਨੂਨੀ ਗੋਡਸੇ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ।
ਕਈ ਸਾਲ ਕਿਤਾਬਾਂ ਪੜ੍ਹ ਕੇ ਹੌਲੀ-ਹੌਲੀ ਮੈƒ ਸਮਝ ਆਇਆ ਕਿ ਹਿੰਦੂ ਸੱਜੇ ਪੱਖੀਆਂ ਵੱਲੋਂ ਤੁਹਾਡੇ ਵਿਰੁੱਧ ਲਗਾਤਾਰ ਨਫ਼ਰਤ ਫੈਲਾਈ ਜਾ ਰਹੀ ਸੀ। ਉਹ ਇਸ ਗੱਲੋਂ ਔਖੇ ਸਨ ਕਿ ਤੁਸੀਂ ਦਲਿਤਾਂ ƒ ਮੰਦਰਾਂ ਵਿਚ ਜਾਣ ਤੋਂ ਰੋਕਣ ਲਈ ਕੀਤੀ ਜਾਂਦੀ ਛੂਤ-ਛਾਤ ਸਮੇਤ ਘੋਰ ਹਿੰਦੂ ਰਾਸ਼ਟਰਵਾਦੀਆਂ ਦੁਆਰਾ ਕੀਤੇ ਜਾ ਹਰ ਤਰ੍ਹਾਂ ਦੇ ਮਨੁੱਖਤਾ ਵਿਰੋਧੀ ਕਾਰਿਆਂ ਦਾ ਵਿਰੋਧ ਕਰਦੇ ਸੀ। ਜਿਸ ਸਾਲ 1948 `ਚ ਤੁਹਾਡੀ ਹੱਤਿਆ ਕੀਤੀ ਗਈ, ਉਸ ਤੋਂ ਬਹੁਤ ਸਮਾਂ ਪਹਿਲਾਂ ਤੋਂ ਲੈ ਕੇ ਤੁਹਾਡੀ ਜਾਨ ਲੈਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਲਈ ਇਹ ਸਭ ਝੂਠ ਹੈ ਕਿ ਉਨ੍ਹਾਂ ਨੇ ਵੰਡ ਤੋਂ ਬਾਅਦ ਪਾਕਿਸਤਾਨ ਨਾਲ ਸ਼ਾਂਤੀ ਦੀ ਮੰਗ ਕਰਨ ਤੋਂ ਗੁੱਸੇ `ਚ ਆ ਕੇ ਤੁਹਾƒ ਮੌਤ ਦੀ ਸਜ਼ਾ ਦਿੱਤੀ।
ਤੁਸੀਂ 1934 `ਚ ਪਹਿਲੇ ਹਮਲੇ ਤੋਂ ਵਾਲ-ਵਾਲ ਬਚ ਗਏ, ਇਸੇ ਤਰ੍ਹਾਂ 1948 ਵਿਚ ਜਾਨਲੇਵਾ ਹਮਲੇ ਤੋਂ ਪਹਿਲਾਂ ਤੁਹਾਡੇ ਉੱਪਰ ਕੁਝ ਹੋਰ ਵੀ ਹਮਲੇ ਕੀਤੇ ਗਏ। ਇਹ ਦਰਸਾਉਂਦਾ ਹੈ ਕਿ ਉਹ ਹਮੇਸ਼ਾ ਹੀ ਤੁਹਾਡੇ ਲਹੂ ਦੇ ਤਿਹਾਏ ਸਨ। ਇਹ ਬਹੁਤ ਹੀ ਦੁਖਦਾਈ ਹੈ ਕਿ ਇਹ ਕਹਾਣੀ ਜ਼ਿਆਦਾਤਰ ਅਣਕਹੀ ਹੀ ਰਹਿ ਗਈ ਹੈ। ਤੁਹਾਡੇ ਕਤਲ ਦੀ ਕਹਾਣੀ ਦਾ ਸਿਰਫ਼ ਸਤਹੀ ਜਿਹਾ ਰੂਪ ਹੀ ਮਸ਼ਹੂਰ ਕੀਤਾ ਗਿਆ ਹੈ, ਖ਼ਾਸ ਕਰ ਕੇ ਸੱਜੇ ਪੱਖੀ ਹਿੰਦੂ ਸਮੂਹਾਂ ਦੇ ਹਮਾਇਤੀਆਂ ਵੱਲੋਂ। ਸਿਤਮਜ਼ਰੀਫ਼ੀ ਤਾਂ ਇਹ ਹੈ ਕਿ ਗੋਡਸੇ ਦੇ ਪੈਰੋਕਾਰ ਲਗਾਤਾਰ ਉਸ ਦੀ ਮਹਿਮਾ ਗਾ ਰਹੇ ਹਨ ਅਤੇ ਤੁਹਾਡੀ ਮੌਤ ਦਾ ਜਸ਼ਨ ਮਨਾਉਂਦੇ ਹਨ।
ਆਪਣੀ ਕਰਤੂਤ ਦੀ ਸਫ਼ਾਈ ਦੇਣ ਲਈ ਉਨ੍ਹਾਂ ਵੱਲੋਂ ਜੋ ਦਲੀਲ ਦਿੱਤੀ ਜਾਂਦੀ ਹੈ, ਉਸ ਨੇ ਬਹੁਤ ਸਾਰੇ ਹਿੰਦੂਆਂ ਦੀਆਂ ਅੱਖਾਂ ਉੱਪਰ ਪੱਟੀ ਬੰਨ੍ਹ ਦਿੱਤੀ ਹੈ ਜੋ ਸੱਚਮੁੱਚ ਇਹ ਸਮਝਦੇ ਹਨ ਕਿ ਤੁਸੀਂ ਮੁਸਲਮਾਨ ਅਤੇ ਪਾਕਿਸਤਾਨ ਪੱਖੀ ਸੀ, ਤੇ ਇਹੀ ਤੁਹਾਡੀ ਮੌਤ ਦਾ ਕਾਰਨ ਬਣਿਆ। ਉਹ ਇਸ ਤੱਥ ƒ ਆਸਾਨੀ ਨਾਲ ਅੱਖੋਂ ਪਰੋਖੇ ਕਰ ਦਿੰਦੇ ਹਨ ਕਿ ਵੰਡ ਵੇਲੇ ਤੁਸੀਂ ਮੁਸਲਿਮ ਬਹੁ-ਗਿਣਤੀ ਵਾਲੇ ਇਲਾਕਿਆਂ ਵਿਚ ਵੀ ਸ਼ਾਂਤੀ ਲਈ ਵਰਤ ਰੱਖ ਰਹੇ ਸੀ ਜਿੱਥੇ ਹਿੰਦੂ ਘੱਟਗਿਣਤੀ ਹਿੰਸਾ ਦਾ ਨਿਸ਼ਾਨਾ ਬਣੀ ਸੀ।
ਮੈਂ ਇਸ ਸਿੱਟੇ `ਤੇ ਪਹੁੰਚਿਆ ਹਾਂ ਕਿ ਤੁਹਾਡੀ ਮੌਤ ਲਈ ਇਕੱਲਾ ਗੋਡਸੇ ਜ਼ਿੰਮੇਵਾਰ ਨਹੀਂ ਸੀ। ਉਹ ਇਕ ਵਿਚਾਰਧਾਰਾ ਦੀ ਨੁਮਾਇੰਦਗੀ ਕਰਦਾ ਸੀ ਜੋ ਅੱਜ ਵੀ ਜ਼ਿੰਦਾ ਹੈ ਅਤੇ ਦਿਨੋ-ਦਿਨ ਵਧ-ਫੁਲ ਰਹੀ ਹੈ, ਖ਼ਾਸ ਕਰ ਕੇ ਨਵੀਂ ਦਿੱਲੀ ਦੀ ਮੌਜੂਦਾ ਭਾਜਪਾ ਸਰਕਾਰ ਦੇ ਅਧੀਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਤੁਹਾƒ ਸ਼ਰਧਾਂਜਲੀ ਦੇ ਕੇ ਦੁਨੀਆ ƒ ਮੂਰਖ਼ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਵੀ.ਡੀ. ਸਾਵਰਕਰ ਦੀ ਜੈ-ਜੈਕਾਰ ਕਰਦਾ ਹੈ ਜੋ ਤੁਹਾਡੇ ਕਤਲ ਵਿਚ ਸ਼ਾਮਲ ਸੀ। ਭਾਵੇਂ ਉਸ ਸ਼ਖ਼ਸ ƒ ਅਦਾਲਤਾਂ ਨੇ ਬਰੀ ਕਰ ਦਿੱਤਾ ਸੀ ਪਰ ਉਹ ਭਾਰਤੀ ਇਤਿਹਾਸ ਦੇ ਜਾਣਕਾਰਾਂ ਦੀਆਂ ਨਜ਼ਰਾਂ ਵਿਚ ਦੋਸ਼ੀ ਹੈ। ਜਿਵੇਂ ਇਹ ਕਾਫ਼ੀ ਨਾ ਹੋਵੇ, ਉਨ੍ਹਾਂ ਦੀ ਪਾਰਟੀ ਦੇ ਕੁਝ ਸਾਥੀ ਬੇਸ਼ਰਮੀ ਨਾਲ ਗੋਡਸੇ ਦੀ ਤਾਰੀਫ਼ ਕਰਦੇ ਹਨ। ਉਨ੍ਹਾਂ ਵਿਚ ਸਾਧਵੀ ਪ੍ਰੱਗਿਆ ਠਾਕੁਰ ਵੀ ਸ਼ਾਮਲ ਹੈ ਜੋ ਮੁਸਲਮਾਨਾਂ ƒ ਬੰਬ ਧਮਾਕਿਆਂ ਰਾਹੀਂ ਨਿਸ਼ਾਨਾ ਬਣਾਉਣ ਅਤੇ ਦਹਿਸ਼ਤਵਾਦ ਵਿਚ ਸ਼ਾਮਲ ਰਹੀ ਹੈ। ਮੋਦੀ ਦੇ ਆਸ਼ੀਰਵਾਦ ਨਾਲ ਉਹ ਸੰਸਦ ਵਿਚ ਬਿਰਾਜਮਾਨ ਹੈ, ਜਦੋਂਕਿ ਉਸੇ ਵਰਗੇ ਹੋਰ ਅਨਸਰ ਦਹਿਸ਼ਤਵਾਦੀ ਸਰਗਰਮੀਆਂ ਵਿਚ ਸ਼ਾਮਲ ਹੋਣ ਦੇ ਬਾਵਜੂਦ ਕਾƒਨ ਦੀ ਗ੍ਰਿਫ਼ਤ ਤੋਂ ਬਾਹਰ ਹਨ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਲਈ ਗੋਡਸੇ ਅਤੇ ਉਸ ਦਾ ਗਰੋਹ ਜ਼ਿੰਮੇਵਾਰ ਸੀ।
2002 ਵਿਚ ਮੋਦੀ ਦੀ ਸਰਕਾਰ ਨੇ ਤੁਹਾਡੇ ਗ੍ਰਹਿ ਰਾਜ ਗੁਜਰਾਤ ਵਿਚ ਜਨੂਨੀਆਂ ƒ ਮੁਸਲਮਾਨਾਂ ਦਾ ਕਤਲੇਆਮ ਕਰਨ ਦੀ ਖੁੱਲ੍ਹ ਦਿੱਤੀ ਜਿਸ ਨੇ ਉਸ ਰਾਜ ƒ ਬਦਨਾਮ ਕੀਤਾ ਜੋ ਤੁਹਾਡੇ ਪਿਆਰ ਅਤੇ ਭਾਈਚਾਰੇ ਦੀ ਵਿਰਾਸਤ ਲਈ ਜਾਣਿਆ ਜਾਂਦਾ ਹੈ।
2014 ਵਿਚ ਜਦੋਂ ਤੋਂ ਮੋਦੀ ਪ੍ਰਧਾਨ ਮੰਤਰੀ ਬਣਿਆ ਹੈ, ਉਦੋਂ ਤੋਂ ਹੀ ਪੂਰੇ ਭਾਰਤ ਵਿਚ ਧਾਰਮਿਕ ਘੱਟਗਿਣਤੀਆਂ ਉੱਪਰ ਹਮਲੇ ਵਧ ਗਏ ਹਨ। ਜਿਸ ਭਾਰਤ ਦੀ ਕਲਪਨਾ ਤੁਸੀਂ ਕੀਤੀ ਸੀ, ਉਹ ਕਿਧਰੇ ਨਜ਼ਰ ਨਹੀਂ ਆ ਰਿਹਾ ਅਤੇ ਸਾƒ ਜਾਬਰ ਹਿੰਦੂ ਰਾਸ਼ਟਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਬਣਨ ਦੀ ਪ੍ਰਕਿਰਿਆ `ਚ ਹੈ। ਜਿਹੜਾ ਵੀ ਕੋਈ ਇਸ ਬਾਰੇ ਸਵਾਲ ਕਰਦਾ ਹੈ, ਉਸ ƒ ਉਸੇ ਤਰ੍ਹਾਂ ਜੇਲ੍ਹਾਂ ਦੀ ਕੈਦ ਅਤੇ ਦੇਸ਼ਧ੍ਰੋਹ ਦੇ ਕਾƒਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਸੰਤਾਪ ਤੁਹਾƒ ਅੰਗਰੇਜ਼ ਰਾਜ ਦੌਰਾਨ ਝੱਲਣਾ ਪਿਆ ਸੀ।
ਪਰ ਸਾƒ ਇਸ ਹਕੀਕਤ ਦਾ ਸਾਹਮਣਾ ਕਰਨਾ ਹੀ ਪਵੇਗਾ ਬਾਪੂ ਜਿਹੜੀ ਪਾਰਟੀ ਤੁਹਾਡੇ ਨਜ਼ਦੀਕ ਸੀ, ਉਹ ਵੀ ਮੋਦੀ ƒ ਸੱਤਾ ਵਿਚ ਲਿਆਉਣ ਦੀ ਦੋਸ਼ੀ ਹੈ।
ਕਾਂਗਰਸ ਧਰਮ-ਨਿਰਪੱਖ ਹੋਣ ਦਾ ਦਾਅਵਾ ਕਰਦੀ ਹੈ ਪਰ ਅਤੀਤ ਵਿਚ ਇਹ ਵੀ ਪਾਟਕ-ਪਾਊ ਸਿਆਸਤ ਵਿਚ ਵੀ ਸ਼ਾਮਲ ਰਹੀ ਹੈ ਜਿਸ ਨਾਲ ਮੋਦੀ ਅਤੇ ਭਾਜਪਾ ਦਾ ਹੌਸਲਾ ਵਧਿਆ। ਤੁਹਾਡੇ ਕਤਲ ਤੋਂ ਬਾਅਦ ਮਹਾਰਾਸ਼ਟਰ ਦੇ ਬ੍ਰਾਹਮਣਾਂ ਵਿਰੁੱਧ ਸਾਜ਼ਿਸ਼ ਤਹਿਤ ਹਿੰਸਾ ਨਹੀਂ ਹੋਈ ਪਰ 1984 `ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਂਗਰਸ ਦੀ ਅਗਵਾਈ ਵਾਲੇ ਗੁੰਡਿਆਂ ਵੱਲੋਂ ਸਟੇਟ ਦੀ ਪੁਸ਼ਤਪਨਾਹੀ ਹੇਠ ਸਿੱਖ ਘੱਟਗਿਣਤੀ ਦਾ ਕਤਲੇਆਮ ਕੀਤਾ। ਇਸ ਨੇ ਮੋਦੀ ƒ ਹਿੰਦੂ ਬਹੁਗਿਣਤੀ ਦਾ ਧਰੁਵੀਕਰਨ ਕਰਨ ਦੀ ਰਣਨੀਤੀ ਤਹਿਤ 2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਵਿਰੁੱਧ ਇਹੀ ਇਤਿਹਾਸ ਦੁਹਰਾਉਣ ਲਈ ਉਤਸ਼ਾਹਿਤ ਕੀਤਾ।
ਬਾਪੂ ਤੁਸੀਂ ਭੋਲੇ ਨਹੀਂ ਹੋ। ਕਾਂਗਰਸ ਕਦੇ ਵੀ ਉਸ ਕਾਜ ਪ੍ਰਤੀ ਸੰਜੀਦਾ ਨਹੀਂ ਰਹੀ ਜੋ ਤੁਹਾƒ ਐਨਾ ਪਿਆਰਾ ਸੀ। ਜਦੋਂ ਤੁਸੀਂ ਦੇਸ਼ ਦੀ ਵੰਡ ਦਾ ਵਿਰੋਧ ਕਰ ਰਹੇ ਸੀ ਤਾਂ ਉਨ੍ਹਾਂ ਨੇ ਤੁਹਾƒ ਇਕੱਲੇ ਛੱਡ ਦਿੱਤਾ ਸੀ। ਤੁਹਾਡੀ ਜਾਨ ਲੈਣ ਦੀਆਂ ਪਹਿਲੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੁਲਿਸ ਦੀ ਕੁਤਾਹੀ ਕਾਰਨ ਤੁਹਾਡੀ ਹੱਤਿਆ ਹੋਈ, ਇਹ ਕਾਂਗਰਸ ਦੇ ਰਾਜ ਹੇਠ ਪੁਲਿਸ ਫੋਰਸ ਦੇ ਅੰਦਰ ਬਣੇ ਮੁਸਲਿਮ ਵਿਰੋਧੀ ਤੁਅੱਸਬ ਦੀ ਸੱਚਾਈ ƒ ਹੀ ਉਜਾਗਰ ਕਰਦੀ ਹੈ। ਸੰਨ 1984 ਅਤੇ 2002 ਵਿਚ ਵੀ ਪੁਲਿਸ ਦੀਆਂ ਸਫ਼ਾਂ ਦੇ ਅੰਦਰ ਸਿੱਖਾਂ ਅਤੇ ਮੁਸਲਮਾਨਾਂ ਵਿਰੁੱਧ ਇਸੇ ਤਰ੍ਹਾਂ ਦੇ ਪੱਖਪਾਤ ਦੇਖੇ ਗਏ। ਪੁਲਿਸ ਨੇ ਸਿਰਫ਼ ਭੀੜਾਂ ƒ ਭੜਕਾਇਆ ਹੀ ਨਹੀਂ ਸਗੋਂ ਜਦੋਂ ਉਹ ਇਨ੍ਹਾਂ ਭਾਈਚਾਰਿਆਂ ਦੇ ਨਿਹੱਥੇ ਮੈਂਬਰਾਂ ਉੱਪਰ ਹਮਲੇ ਕਰਨ ਲਈ ਚੜ੍ਹ ਕੇ ਆਏ ਤਾਂ ਪੁਲਿਸ ਨੇ ਆਪਣੀ ਡਿਊਟੀ ਨਿਭਾਉਣ ਦੀ ਬਜਾਇ ਮੂੰਹ ਫੇਰ ਲਿਆ।
ਹਿੰਦੂ ਬਹੁਗਿਣਤੀਵਾਦ ਨੇ ਤੁਹਾਡੀ ਜਾਨ ਲੈ ਲਈ ਅਤੇ ਇਸ ਦਾ ਨਿਰੰਤਰ ਵਧਾਰਾ-ਪਸਾਰਾ ਦਰਸਾਉਂਦਾ ਹੈ ਕਿ ਇਹ ਦੇਸ਼ ਗੋਡਸੇ ਦੀ ਔਲਾਦ ਦੇ ਹੱਥਾਂ `ਚ ਚਲਾ ਗਿਆ ਹੈ। ਇਸ ਗੱਲ ƒ ਸਾਬਤ ਕਰਨ ਲਈ ਹੋਰ ਸਬੂਤ ਉਹ ਫਿਲਮਾਂ ਹਨ ਜੋ ਮੌਜੂਦਾ ਮਾਹੌਲ ਵਿਚ ਗੋਡਸੇ ਦੇ ਜੁਰਮ ƒ ਸਹੀ ਠਹਿਰਾਉਣ ਲਈ ਬੇਸ਼ਰਮੀ ਨਾਲ ਬਣਾਈਆਂ ਅਤੇ ਦਿਖਾਈਆਂ ਜਾ ਰਹੀਆਂ ਹਨ। ਸਿਰਫ਼ ਹਿੰਦੂਤਵ ਨਾਲ ਕਥਿਤ ਦੂਰੋਂ ਸਬੰਧਿਤ ਹਿੰਦੂ ਸਮੂਹ ਹੀ ਗੋਡਸੇ ƒ ਹੀਰੋ ਨਹੀਂ ਮੰਨਦੇ।
ਪਿਛਲੀ ਵਾਰ ਜਦੋਂ ਮੈਂ ਬਿਰਲਾ ਹਾਊਸ ਦਾ ਦੌਰਾ ਕੀਤਾ ਜਿੱਥੇ ਤੁਹਾƒ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ, ਮੈਂ ਬਹੁਤ ਘੱਟ ਲੋਕਾਂ ƒ ਉੱਥੇ ਸ਼ਰਧਾਂਜਲੀ ਦੇਣ ਲਈ ਆਉਂਦੇ ਦੇਖ ਕੇ ਹੈਰਾਨ ਰਹਿ ਗਿਆ, ਜਦੋਂ ਕਿ ਇੰਦਰਾ ਗਾਂਧੀ ਦੀ ਸਰਕਾਰੀ ਰਿਹਾਇਸ਼ ƒ ਅਜਾਇਬ ਘਰ ਬਣਾ ਦਿੱਤਾ ਗਿਆ ਸੀ ਜੋ ਪੂਰੇ ਭਾਰਤ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ ਅਤੇ ਉਹ ਉੱਥੇ ਬੱਸਾਂ ਭਰ-ਭਰ ਕੇ ਆਉਂਦੇ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਹਿੰਸਾ ਪ੍ਰਤੀ ਤੁਹਾਡੀ ਵਚਨਬੱਧਤਾ ਦੀ ਅਕਸਰ ਪ੍ਰਸ਼ੰਸਾ ਕਰਨ ਵਾਲੇ ਆਲਮੀ ਨੇਤਾ ਤੁਹਾਡੇ ਘਿਨਾਉਣੇ ਕਤਲ ਅਤੇ ਮੌਜੂਦਾ ਸਰਕਾਰ ਨਾਲ ਇਸ ਦੇ ਸਬੰਧਾਂ ਦੇ ਮਾਮਲੇ ਪ੍ਰਤੀ ਉਦਾਸੀਨ ਕਿਉਂ ਰਹਿੰਦੇ ਹਨ। ਜੇ ਭਾਰਤੀ ਰਾਜ ਨੇ ਇਮਾਨਦਾਰੀ ਨਾਲ ਬਹੁਗਿਣਤੀਵਾਦੀ ਦਹਿਸ਼ਤਵਾਦ ƒ ਮੰਨਿਆ ਹੁੰਦਾ ਅਤੇ ਇਸ ਮਸਲੇ ਨਾਲ ਨਜਿੱਠਿਆ ਹੁੰਦਾ ਤਾਂ ਹਾਲਤ ਇਹ ਨਹੀਂ ਸੀ ਹੋਣੀ।
ਬਾਪੂ ਮੈਂ ਪੂਰੇ ਸਤਿਕਾਰ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਵੀ ਧਰਮ ਅਤੇ ਰਾਜਨੀਤੀ ƒ ਰਲ਼ਗੱਡ ਕਰਨ ਤੋਂ ਗੁਰੇਜ਼ ਕੀਤਾ ਹੁੰਦਾ ਤਾਂ ਤੁਸੀਂ ਵੀ ਇਸ ਹੋਣੀ ƒ ਵਾਪਰਨ ਤੋਂ ਰੋਕ ਸਕਦੇ ਸੀ। ਗਊ ਰੱਖਿਆ ਅਤੇ ਹਿੰਦੂ ਰੂਹਾਨੀਵਾਦ ਦੀ ਵਕਾਲਤ ਕਰ ਕੇ ਅਤੇ ਜਾਤ-ਪ੍ਰਣਾਲੀ `ਤੇ ਸਵਾਲ ਨਾ ਉਠਾ ਕੇ ਅਤੇ ਸਿਰਫ਼ ਛੂਤ-ਛਾਤ ƒ ਚੁਣੌਤੀ ਦੇ ਕੇ ਤੁਸੀਂ ਮੋਦੀ ਵਰਗਿਆਂ ƒ ਧਰਮ ƒ ਹੋਰ ਵੀ ਘੋਰ ਤਰੀਕੇ ਨਾਲ ਵਰਤਣ ਦਾ ਬਹਾਨਾ ਦਿੱਤਾ। ਬੇਸ਼ੱਕ ਤੁਹਾਡੇ ਇਰਾਦੇ ਨੇਕ ਸਨ ਪਰ ਨਤੀਜੇ ਸਾਡੇ ਸਾਹਮਣੇ ਹਨ।
ਤੁਹਾਡੀ ਆਤਮਾ ƒ ਸ਼ਾਂਤੀ ਮਿਲੇ।
ਗੁਰਪ੍ਰੀਤ ਸਿੰਘ (ਭਾਰਤੀ ਮੂਲ ਦਾ ਫਿਕਰਮੰਦ ਕੈਨੇਡੀਅਨ ਨਾਗਰਿਕ)
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ