ਹੈੱਡ ਮਿਸਤਰੀ ਅਮਰਾ

ਅਵਤਾਰ ਸਿੰਘ ਬਿਲੰਿਗ
ਫੋਨ: +1-253-368-1966
ਅਵਤਾਰ ਸਿੰਘ ਬਿਲੰਿਗ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਉਸ ਦੀਆਂ ਕਹਾਣੀਆਂ ਅਤੇ ਨਾਵਲਾਂ ਵਿਚ ਪੇਸ਼ ਹੋਏ ਪਾਤਰ ਅਤੇ ਘਟਨਾਵਾਂ ਆਪਣੀ ਕਹਾਣੀ ਆਪ ਕਹਿੰਦੇ ਹਨ। ਹਾਲ ਹੀ ਵਿਚ ਉਸ ਦੀ ਨਵੀਂ ਕਿਤਾਬ ‘ਮੂਰਤਾਂ ਰੰਗ ਬਰੰਗੀਆਂ’ ਛਪ ਕੇ ਆਈ ਹੈ। ਇਸ ਕਿਤਾਬ ਵਿਚ ਉਸ ਨੇ ਆਪਣੇ ਨੇੜਲੇ ਕੁਝ ਪਾਤਰਾਂ ਦੇ ਦਿਲਚਸਪ ਵੇਰਵੇ ਇਸ ਢੰਗ ਨਾਲ ਗੁੰਦੇ ਹਨ ਕਿ ਇਹ ਪਾਠਕ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦੇ ਹਨ। ਪਾਤਰਾਂ ਦਾ ਲਹਿਜਾ ਅਤੇ ਲੇਖਕ ਦੀ ਭਾਸ਼ਾ ਆਪਸ ਵਿਚ ਜੁੜ ਕੇ ਤਲਿਸਮ ਸਿਰਜ ਦਿੰਦੇ ਹਨ।

ਮਿਸਤਰੀ ਅਮਰ ਸਿੰਘ ਸਾਰੀ ਉਮਰ ਆਪਣੇ ਪਿੰਡ ƒ ਸਮਰਪਿਤ ਰਿਹਾ। ਅਮਰੂ, ਅਮਰਾ, ਅਮਰ ਸਿੰਘ! ਸਮੇਂ ਨਾਲ਼ ਬਦਲਦੇ ਤਿੰਨ ਨਾਮ। ਪੰਜਾਹਵਿਆਂ ਦੇ ਆਰੰਭ ਵਿਚ ਉਸ ਨੇ ਰਾਜਗਿਰੀ ਸ਼ੁਰੂ ਕੀਤੀ ਤਾਂ ਸਾਡਾ ਸਾਰਾ ਪਿੰਡ ਕੱਚਾ ਸੀ। ਇਕੀਵੀਂ ਸਦੀ ਵਿਚ ਸਰਗਰਮੀ ਜਾਰੀ ਰੱਖਣ ਮਗਰੋਂ ਜਦੋਂ ਇਸ ਕਾਰੀਗਰ ਹਸਤੀ ਨੇ ਸੰਸਾਰ ਤੋਂ ਕੂਚ ਕੀਤਾ, ਪਿੰਡ ਦੇ ਸਾਰੇ ਪੱਕੇ ਮੰਦਰ। ਕਿਸੇ ਗ਼ਰੀਬ ਦਾ ਵੀ ਕੱਚਾ ਕੋਠੜਾ ਢੂੰਡਿਆਂ ਨਹੀਂ ਸੀ ਲੱਭਦਾ। ਉਸ ƒ ਕੋਈ ਨਵਾਂ ਮਕਾਨ ਬਣਾਉਣ ਵੇਲੇ ਅਜੀਬ ਚਾਅ ਚੜ੍ਹਦਾ। ਉਹ ਪੂਰੇ ਸ਼ਗਨਾਂ ਨਾਲ ਇਹ ਪਵਿੱਤਰ ਕਾਰਜ ਆਰੰਭਦਾ, ਪਰਿਵਾਰ ਦੇ ਵੱਡੇ ਪੁੱਤਰ ਤੋਂ ਨੀਂਹ ਦੀ ਪਹਿਲੀ ਇੱਟ ਰਖਵਾਉਂਦਾ, ਨੀਂਹ ਵਿਚ ਤੇਲ ਚੋਂਦਾ, ਚੌਲ਼, ਹਲਦੀ ਮਿੱਠਾ ਉਥੇ ਰੱਖਵਾਉਂਦਾ, ਮੱਥਾ ਟੇਕਾਉਂਦਾ। ਉਸ ਦੀ ਖ਼ਾਸ ਖ਼ਾਤਰਦਾਰੀ ਸ਼ੁਰੂ ਹੋ ਜਾਂਦੀ। ਉਹ ਨਿੱਤ ਦਾ ਮਹਿਮਾਨ ਹੁੰਦਾ। ਹਾਜ਼ਰੀ ਵਕਤ ਪਰਾਉਂਠੇ। ਚਾਹ ਦੁੱਧ ਮਜ਼ਦੂਰਾਂ ਤੇ ਮਾਲਕ ਤੋਂ ਵੱਖਰਾ। ਰਾਤ ਵੇਲੇ ਮਿੱਠਾ ਬੰਧਾ ਹਰ ਸ਼ਾਮ ਦਾਰੂ-ਦਰਮਲ ਵੀ। ਕਿਰਤ ਕਰਦਾ, ਉਹ ਗੱਲਾਂ ਦਾ ਗਾਉਣ ਲਾਈ ਰੱਖਦਾ:
ਘਰ ਆ ਉੱਤਰੇ ਦੇਵਤੇ
ਘਰ ਕਿਥੇ ਭਾਈ?
ਢਾਕ ਮਰੋੜੇ ਗੱਲ ਕਰੇ
ਜਦ ਨੀਂਹ ਟਿਕਾਈ।
…. … …
ਬੰਨ੍ਹ ਬਨੇਰਾ ਉੱਤਰੇ
ਜਮ ਦੇਣ ਦਿਖਾਈ।
ਇੰਝ ਲਗਾਤਾਰ ਉਹ ਆਪਣੇ ਕਿੱਤੇ ਸਬੰਧੀ ਟੋਟਕੇ ਸੁਣਾਉਂਦਾ। ਕੰਠ ਕੀਤੇ ਗੁਰ ਦੱਸਦਾ:
ਰਾਜਗਿਰੀ ਦਾ ਕੀ ਕਰਨਾ
ਦਰਜ਼ ਬਚਾ ਕੇ ਰੋੜਾ ਧਰਨਾ।
ਉਸ ਕੋਲ ਰਾਜ ਮਿਸਤਰੀਆਂ ਬਾਰੇ, ਵੱਖੋ-ਵੱਖਰੇ ਸੁਭਾਅ ਵਾਲੀਆਂ ਸੁਆਣੀਆਂ ਸਬੰਧੀ ਕਿੰਨੀਆਂ ਕਥਾ ਕਹਾਣੀਆਂ ਸਨ। ਚਿਣਾਈ ਲਿਖਾਈ ਦਾ ਔਖਾ ਭਾਰਾ ਕਾਰਜ ਕਾਹਲੀ ਨਾਲ ਨਿਪਟਾਉਂਦਾ ਜਾਂ ਧੀਮੀ ਚਾਲ ਫੁੱਲ ਬੂਟੀਆਂ ਪਾਉਣ ਵਾਲੀ ਬਾਰੀਕ ਕਾਢ ਕੱਢਦਾ; ਉਹ ਪਖਾਣੇ ਸੁਣਾਈ ਜਾਂਦਾ: “ਲਉ ਜੀ ਸਰਦਾਰ ਬਹਾਦਰ, ਸੁਣ ਲੌ ਮੇਰੀ ਗੱਲ। ਕਾਰੀਗਰ ƒ ਹਰ ਤਰ੍ਹਾਂ ਦੇ ਬੰਦੇ ਅਰ ਸੁਆਣੀਆਂ ਟੱਕਰਦੀਆਂ। ਮਹਾਂ ਕੰਜੂਸ ਅਰ ਥੁੜ੍ਹੀ ਨੀਤ ਆਲਿਆਂ ਨਾਲ ਵੀ ਵਾਹ ਪੈਂਦਾ। ਹਰੇਕ ਥੋਡੇ ਵਰਗਾ ਸਖੀ ਦਿਲ ਅਰ ਰੱਜੀ ਰੂਹ ਵਾਲਾ ਥੋੜ੍ਹੀ ਬਣ ਜੂ?” ਉਸ ਦੀ ਮੱਠੀ ਤੋਰ ਤੋਂ ਨਾਰਾਜ਼ ਦਿਸਦੇ ਘਰ ਦੇ ਮਾਲਕ ƒ ਉਹ ਖ਼ੁਸ਼ ਕਰ ਦਿੰਦਾ।
“ਲਉ ਸੁਣ ਲੋ ਮੇਰੀ ਗੱਲ! ਕਿਸੇ ਅੱਕੀ ਹੋਈ ਮਾਈ ਨੇ ਆਪਣੇ ਨਿੱਕਾ ਸਿੰਘ ਵਰਗੇ ਕਾਰੀਗਰ ƒ ਮਿੱਠਾ ਥੰਧਾ ਤਾਂ ਕੀ ਪਾਉਣਾ, ਮਿੱਸੀ ਰੋਟੀ ਉੱਤੇ ਗੰਢਾ ਧਰ ਕੇ ਫੜਾ ਦਿੱਤਾ। ਨਿੰਮੋਝੂਣੇ ਹੋਏ, ‘ਰੋਹੜੂ ਪਰਸ਼ਾਦ` (ਗੰਢਾ) ਨਾਲ ਰੋਟੀ ਛਕਦੇ ਮਿਸਤਰੀ ਦੀਆਂ ਅੱਖਾਂ ਵਿਚ ਪਾਣੀ ਆ ਗਿਆ। ਉਪਰੋਂ ਬੁੜ੍ਹੀ ਪੁੱਛਦੀ ਹੈ; ਮਿਸਤਰੀ ਜੀ ਰੋਂਦੇ E?… ਇਥੇ ਆ ਕੇ ਅਮਰ ਸਿਹੁੰ ਮੁਸਕਰਾਉਂਦਾ ਹੋਇਆ ਸਾਹਮਣੇ ਦੇਖਦਾ। ਮਾਲਕ ਦੇ ਮੱਥੇ ਦੀ ਤਿਊੜੀ ਢਿੱਲੀ ਪਈ ਦਿਸਦੀ ਤਾਂ ਦਿਹਾੜੀਏ ਮਜ਼ਦੂਰਾਂ ਵੱਲ ਦਹਾੜਦਾ: ਤੁਸੀਂ ਤਾਂ ਮੇਰੇ ਯਾਰ ਮੌਜ ਨਾਲ ਸੁਸਰੀ ਬਣ ਗੇ? ਮਖਿਆ, ਜੇ ਤੁਸੀਂ ਵੀ ਸਾਡਾ ਚਿੱਠਾ ਸੁਣਨ ਦੇ ਕੰਨ ਰਸ `ਚ ਪੈ ਗੇ, ਕੰਮ ਕੌਣ ਕਰੂ? ਆਪਾਂ ਮਜੂਰ ਲੋਕ ਹਾਂ। ਏਸ ਸਰਦਾਰ ਜੀ ਨੇ ਸਾƒ ਹੀਰ ਸੁਣਨ ਖ਼ਾਤਰ ਨੀਂ ਸੱਦਿਆ।… ਗਾਰਾ ਲਿਆE ਗਾਰਾ! Eਏ ਮਸਾਲਾ ਵੀ ਨਾਲ ਦੀ ਨਾਲ ਤਿਆਰ ਹੋਇਆ ਚਾਹੀਦਾ!… E ਭਈਆ, ਤੂੰ ਮੇਰੇ ਸਿਰ `ਤੇ ਖੜ੍ਹਾ, ਭਿੱਜੇ ਕਾਊਂ ਵਾਂਗੂੰ ਕਿਧਰ ਝਾਕੀ ਜਾਨੈਂ? ਚੱਲ ਤੁਰ, ਇੱਟਾਂ ਤਰ ਕਰ ਲੈ, ਪੂਰਬ ਦੀਏ ਰੋਸ਼ਨੀਏਂ!” ਆਪਣੇ ਪੱਕੇ ਰੱਖੇ ਮਜ਼ਦੂਰਾਂ ƒ ਦੜਕਦਾ, ਸ਼ਾਂਤ ਖੜੋਤੇ ਮਕਾਨ ਮਾਲਕ ਵੱਲ ਮੁਸਕਰਾਉਂਦਾ, ਦੁਬਾਰਾ ਕਥਾ ਛੋਂਹਦਾ: “ਮਖਿਆ, ਸੁਣਦੇ E ਸਰਦਾਰ ਬਹਾਦਰ?… ਉਹ ਰਾਜ ਮਿਸਤਰੀ ਰੋਟੀ ਖਾਂਦਾ, ਪਤੈ ਕੀ ਕਹਿੰਦਾ: ਮਾਈ ਏ ਮਾਈ! ਮੈਂ ਤਾਂ ਹੁਣੇ ਰੋਂਦੈਂ, ਤੂੰ ਸਾਰੀ ਉਮਰ ਅੱਖਾਂ `ਚ ਘਸੁੰਨ ਦੇ ਕੇ ਨਾ ਰੋਵੇਂ ਤਾਂ ਮੈƒ ਵੀ ਨਿੱਕਾ ਸਿਹੁੰ ਨਾ ਆਖੀਂ।”
“ਮਖਿਆ ਹੈੱਡ ਮਿਸਤਰੀ, ਰਾਜ ਨੇ ਐਹੋ ਜੀ ਕਿਹੜੀ ਕਾਰੀਗਰੀ ਦਿਖਾ’ਤੀ?” ਇਕ ਵਾਰੀ ਕਥਾ ਰਸ ਦਾ ਸਤਾਇਆ ਮਜ਼ਦੂਰ ਸਪੋਲੀਏ ਵਰਗੀ ਗਿੱਠ ਕੁ ਦੀ ਕਰਾਂਡੀ ਨਾਲ ਮਹੀਨ ਉੱਕਰੇ ਫੁੱਲ ਬੂਟਿਆਂ ਤੋਂ ਲੀਰ ਨਾਲ ਵਾਧੂ ਸੀਮਿੰਟ ਝਾੜ ਰਹੇ ਰਾਜ ਮਿਸਤਰੀ ਦੇ ਮੁੜ ਸਿਰਹਾਣੇ ਆ ਖੜੋਤਾ।
“ਭਲੇ ਵੇਲਿਆਂ ਦੀਆਂ ਭਲੀਆਂ ਗੱਲਾਂ। ਉਹਨਾਂ ਸਮਿਆਂ `ਚ ਕੱਚੇ ਕੋਠਿਆਂ `ਚ ਵੱਸਦੇ, ਲੱਸੀਆਂ ਪੀਂਦੇ ਸਾਡੇ ਲੋਕ ਠੰਢੇ ਮਤਿਆਂ ਦੇ ਮਾਲਕ ਹੁੰਦੇ। ਹੁਣ ਵਾਂਗੂੰ ਅੱਗ ਭਬੂਕੇ ਵਾਂਗ ਨਾ ਮੱਚਦੇ। ਰਾਜ ਨੇ ਬੁੜ੍ਹੀ ਦੀ ਅੰਦਰਲੀ ਸੁਬਾਤ `ਚ ਖਿੰਡਾਏ ਗੰਢਿਆਂ ਦੇ ਢੇਰ `ਚੋਂ ਇਕ ਨਿੱਗਰ ਗੱਠਾ ਚੁੱਕਿਆ ਅਰ ਲਟੈਣ (ਲਟੈਣ-ਕੱਚੀ ਛੱਤ ਦੀ ਸਪੋਰਟ ਲਈ ਲੱਕੜ ਦਾ ਭਾਰਾ ਬੀਮ ਜਿਸ ਉੱਤੇ ਸ਼ਤੀਰੀਆਂ ਟਿਕਾਈਆਂ ਜਾਂਦੀਆਂ) ਦੇ ਹੇਠਾਂ ਰੱਖ’ਤਾ। ਭਾਰ ਨਾਲ ਗੰਢੇ ਨੇ ਫੁੱਟਣਾ ਈ ਸੀ। ਚੱਲ ਮੇਰੇ ਭਾਈ! ਲਟੈਣ ਪਰਨਾਲ਼ੇ ਕੰਨੀEਂ ਉੱਚੀ ਅਰ ਪਿੱਛੇ ƒ ਨੀਵੀਂ! ਸਾਉਣ ਭਾਦੋਂ ਦਾ ਬੱਦਲ ਹਾਲੇ ਨੇੜਲੇ ਪਿੰਡ ਮਾਣਕੀ ਬਘੌਰ ਵੱਲ ਘੋਰਦਾ, ਮਾਈ ਦਾ ਮਕਾਨ ਪਹਿਲਾਂ ਤਿਪਕਣ ਲੱਗ ਜਾਇਆ ਕਰੇ।”
ਤੇ ਫੇਰ ਉਹ ਇਕ ਹੋਰ ਲੰਮੀ ਕਥਾ ‘ਤਿੱਪ ਤਿੱਪ ਤਿੱਪਕਊਆ` ਛੇੜਦਾ:
ਸ਼ੇਰ ਤੋਂ ਨਾ ਡਰਦੀ,
ਬਘੇਰੇ ਤੋਂ ਨਾ ਡਰਦੀ
ਵੇ ਮੈਂ ਡਰਦੀ ਤਿੱਪਕਊਏ ਤੋਂ।
ਕਿਸੇ ਮਜ਼ਦੂਰ ƒ ਕੂਲੇ ਦੁਪਹਿਰੇ ਢਿੱਲਾ ਹੋਇਆ ਦੇਖਦਾ, ਕੁੱਦ ਕੇ ਪੈ ਜਾਂਦਾ: “Eਏ, ਤੂੰ ਹੁਣੇ ਮਿਚਕ-ਮਿਚਕ ਤੁਰਨ ਲੱਗ ਪਿਐਂ, ਮੇਰੇ ਯਾਰ। ਅਜੇ ਘੁੱਗੀ ਨੇ ਕਦ ਆਹਲਣੇ ਆਉਣਾ ਕੰਜਰਾ?” ਦੁਪਹਿਰ ਦੀ ਰੈਸਟ ਵੇਲੇ ਵਿਹਲੇ ਬੈਠੇ ਮਜ਼ਦੂਰ ਉਸ ƒ ਬੁਰੇ ਲੱਗਦੇ।
“ਮੇਰੇ ਆਉਂਦੇ ƒ ਆਹ ਕਰ ਲੀਂ! ਤੂੰ ਔਹ ਕਰ ਲੀਂ! ਮੈƒ ਮਸਾਲਾ ਤਿਆਰ ਚਾਹੀਦਾ” ਦਾ ਆਡਰ ਛੱਡ ਕੇ ਪਿੰਡ ਵਿਚ ਦਰਵਾਜ਼ੇ ਦਾ ਭਲਵਾਨੀ ਗੇੜਾ ਕੱਢਣ ਤੁਰ ਜਾਂਦਾ। ਮੁੜ ਕੇ ਆਉਂਦਾ ਤਾਂ ਕਿਸੇ ਛਾਂ ਵਿਚ ਬੈਠੇ ਹਾਸਾ-ਖੇਡਾ ਕਰਦੇ ਮਜ਼ਦੂਰ ਉਸ ƒ ਛੇੜਦੇ:
“ਭਲਾ ਅੱਜ ਆਪਣੀ ਕਿਹੜੀ ਸਹੇਲੀ ƒ ਮਿਲ ਆਏ, ਹੈੱਡ ਸਾਹਬ?”
“ਵਾਹ ਬਈ ਵਾਹ! ਇੱਜ਼ਤਦਾਰ, ਚਿੱਟੀ ਕੁੱਕੜ ਦਾੜ੍ਹੀ ਨਾਲ ਮੈਂ ਤੈƒ ਕੁਝ ਨਸਲ ƒ ਆਸ਼ਕੀ ਕਰਦਾ ਦੀਂਹਦਾ ਹੋਊਂ।” ਉਹ ਕੌੜਾ ਝਾਕਦਾ। ਕਿਸੇ ਨਾਲ ਨਾ ਬੋਲਦਾ। ਉਸ ਲਈ ਆਈ ਅਲਹਿਦਾ ਚਾਹ ਪੀ ਕੇ, ਧੁੱਪ ਨਾਲ ਸੜਿਆ ਪਿੰਡਾ ਖੁਰਚਦਾ, ਕੰਮ ਲੱਗਣ ਲਈ ‘ਹੋ-ਹੱਲਾ ਮਚਾਉਂਦਾ। ਰਾਹ ਵਿਚ ਪਏ ਤਸਲੇ ਬਾਲਟੀਆਂ ƒ ਠੋਕਰਾਂ ਮਾਰਦਾ, ਮਜ਼ਦੂਰਾਂ ƒ ਕੁੱਦ-ਕੁੱਦ ਪੈਂਦਾ: “Eਏ ਤੈƒ ਗਰੌੜਾ (ਮੀਂਹ ਦੀ ਆਮਦ, ਬੱਦਲਵਾਈ) ਹੋਇਆ ਨ੍ਹੀਂ ਦੀਂਹਦਾ? ਜੇ ਮੀਂਹ ਉਤਰ ਪਿਆ, ਗਿੱਲਾ ਕੀਤਾ ਏਨਾ ਮਸਾਲਾ (ਖਾਸ ਅਨੁਪਾਤ ਵਿਚ ਗਿੱਲਾ ਕੀਤਾ ਸੀਮਿੰਟ ਤੇ ਰੇਤਾ) ਕਿਥੇ ਮੱਥੇਗਾ?… Eਏ ਤੈਂ ਇੱਟਾਂ ਰੋਣ ਲਾਤੀਆਂ, ਪਤੀਲੇ ਦਿਆ ਢੱਕਣਾ?” ਉਹ ਖਿਝਦਾ, ਝਰਾਟੇ ਛੱਡਦਾ। ਘਰ ਦਾ ਮਾਲਕ ਨਾਲ ਆ ਲੱਗਦਾ। ਕੰਮ ਰੋਹੜੇ ਪੈ ਜਾਂਦਾ।
ਸ਼ਾਂਤ ਜਾਪਦਾ ਮਿਸਤਰੀ ਹੁਣ ਇਧਰ-ਉਧਰ ਨਜ਼ਰ ਦੁੜਾਉਂਦਾ। ਕਿਧਰੇ ਕੋਈ ਕੁੜੀ-ਕੱਤਰੀ ਨੇੜੇ ਨਾ ਸੁਣਦੀ ਹੋਵੇ, ਘਰ ਦੀ ਸੁਆਣੀ ਵੀ ਨਜ਼ਦੀਕ ਨਾ ਦਿਸਦੀ, ਉਹ ਧੀਮੀ ਆਵਾਜ਼ ਵਿਚ ਆਪਣੇ ਲੰਮੇ ਸਮੇਂ ਤੋਂ ਸਾਥੀ ਚਲੇ ਆਉਂਦੇ ਮਜ਼ਦੂਰ ƒ ਮੁਖ਼ਾਤਬ ਹੁੰਦਾ: “ਇਕ ਲੇਖੇ ਨਾਲ ਤੂੰ ਵੀ ਸੱਚਾ ਹੈਂ, ਨੌਰਾਤਾ ਸਿਆਂ। ਦੇਖੋ ਜੀ, ਸਾƒ Eਪਰੇ ਬੰਦੇ ਘਰ ਨ੍ਹੀਂ ਸੱਦਣੇ ਚਾਹੀਦੇ। ਕੰਮ ਕਰਾE, ਆਪਣੇ ਜਾਣਕਾਰ ਤੋਂ! ਸਾਰੇ ਦੁੱਧ ਧੋਤੇ ਨਹੀਂ ਟੱਕਰਦੇ। ਥੋਡੇ ਘਰ ਸੱਦਿਆ ਅਨੋਭੜ ਕਾਰੀਗਰ ਕੀ ਪਤਾ ਕਿਹੋ ਜਿਹਾ ਹੋਵੇ।” ਉਹ ਮੂੰਹ ਵਿਗਾੜੀ ਫਿਰਦੇ ਆਪਣੇ ਪੱਕੇ ਸਾਥੀ ƒ ਵਡਿਆਉਣਾ ਲੋਚਦਾ: “ਲੈ ਤੂੰ ਕਿਸੇ ਸਹੇਲੀ ਵਾਲੀ ਗੱਲ ਵੀ ਸੁਣ ਲੈ। ਹੁਣ ਨਾਉਂ ਨਾ ਪੁੱਛੀਂ। ਆਪਣੇ ਪਿੰਡ ਕੋਈ ਰਾਜ ਇਕ ਪੱਕਾ ਚੁਬਾਰਾ ਛੱਤਦਾ, ਉਸ ਘਰ ਦੀ ਸੁਆਣੀ ਨਾਲ ਅੱਖ ਮਟੱਕਾ ਕਰਨ ਲੱਗ ਪਿਆ। ਐਹੋ ਜਿਹੇ ਮੁਸ਼ਕੀ ਬੰਦੇ ਵੀ ਹੋ ਗੁਜ਼ਰੇ ਨੇ, ਥਾਲੀ `ਚ ਛੇਕ ਕਰਨ ਆਲੇ! ਸੱਚਾ ਤੂੰ ਵੀ ਹੈਂ।” ਮਿਸਤਰੀ ਹੱਸਦਾ।
“ਆ ਗਿਆ ਨਾ ਟਿਕਾਣੇ ਮਿਸਤਰੀ? ਦੂਏ ਦੀ ਨਸਲ ਕੁ-ਨਸਲ ਪਰਖਣ ਤੋਂ ਪਹਿਲਾਂ ਆਪਣੀ ਜਾਤ ਦੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ। ਹੁਣ ਮੰਨਦਾ ਹੈਂ ਕਿ ਨਹੀਂ?” ਕਿੰਨੀ ਦੇਰ ਤੋਂ ਅੰਦਰੋ ਅੰਦਰ ਵਿਸ ਘੋਲਦਾ ਰਿਹਾ ਮਜ਼ਦੂਰ ਭਬਕਾ ਬਣ ਕੇ ਮੱਚਦਾ। ਇੰਝ ਗੱਲਾਂ-ਗੱਲਾਂ ਵਿਚ ਕਈ ਵਾਰੀ ਤਕਰਾਰ ਹੋ ਜਾਂਦਾ। “Eਏ, ਨਹੀਂ ਨਹੀਂ। ਸਮਾਈ ਕਰ ਸਾਊ। ਆਹ ਗੱਲ ਨ੍ਹੀਂ ਹੁੰਦੀ। ਏਹ ਤਾਂ ਮੇਰੇ ਯਾਰ ਦਿਲ ਮਿਲਿਆਂ ਦੇ ਮੇਲੇ, ਕੌਣ ਸਾਧ ਕੀਹਦੇ ਚੇਲੇ। ਹੁਣ ਮੇਰੀ ਏਸ ਗੱਲ ƒ ਸੱਚ ਮੰਨਦਾ, ਕਿਤੇ ਚੁਬਾਰੇ ਆਲ਼ਿਆਂ ਦੇ ਘਰ ਪੁੱਛਣ ਨਾ ਵਗ ਜਾਈਂ। ਕੁਛ ਗੱਲਾਂ ਤੇਰੇ ਵਰਗੇ ਦਾ ਮੂੰਹ ਚੁਰਚੁਰਾ ਕਰਨ ਖ਼ਾਤਰ ਸੁਣਾਉਣੀਆਂ ਪੈਂਦੀਆਂ।” ਕਿਰਤੀ ਦੇ ਮੱਥੇ ਦੀ ਤਿਊੜੀ ਢਿੱਲੀ ਪੈ ਜਾਂਦੀ। ਸਹਿਜ ਸੁਭਾਅ ਰਵਾਨੀ ਫੜਦੇ ਹੈੱਡ ਮਿਸਤਰੀ ਤੋਂ ਭੁੱਲ-ਭੁਲੇਖੇ ਪੂਰਾ ਕੋਕ ਸ਼ਾਸਤਰੀ ਪੁਰਾਣ ਖੁੱਲ੍ਹ ਜਾਂਦਾ।
“Eਏ ਯਾਰੋ! ਕਿਉਂ ਤੁਸੀਂ ਸ਼ਰਮ ਲਾਹੀ ਐ?” ਆਪਣੀ ਘਰਵਾਲੀ ਦੇ ਆਉਣ ਦੀ ਆਹਟ ਤੋਂ ਖ਼ਬਰਦਾਰ ਹੋਏ ਮਾਲਕ ƒ ਅਚਾਨਕ ਦਖ਼ਲ ਦੇਣਾ ਪੈਂਦਾ ਤੇ ਫੇਰ ਕਿੰਨੀ ਦੇਰ ਚੁੱਪ ਵਰਤੀ ਰਹਿੰਦੀ। ਐਪਰ ਮਿਸਤਰੀ ਦੀ ਕਾਰੀਗਰੀ ਦਾ ਮੁੱਲ ਪਾਉਣ ਵਾਲੇ ਕਦਰਦਾਨ ਅਜਿਹੀਆਂ ਗੱਲਾਂ ƒ ਨਜ਼ਰਅੰਦਾਜ਼ ਕਰਦੇ, ਇਮਾਰਤ ਦੀ ਮਜ਼ਬੂਤੀ ਲਈ ਸਦਾ ਉਸ ƒ ਹੀ ਬੁਲਾਉਂਦੇ। ਪਿੰਡ ਵਿਚਲੇ ਇਕ ਮੋਹਤਬਰ ਬੰਦੇ ਦੀ ਰੂੜੀਆਂ ਤਰਫ਼ ਦੀ ਸੌ ਫੁੱਟ ਲੰਮੀ ਪੱਕੀ ਦੀਵਾਰ ਹਰੇਕ ਬਰਸਾਤ ਵਿਚ ਬਾਹਰ ਡੂੰਘੇ ਟੋਇਆਂ ਵੱਲ ਡਿਗ ਜਾਂਦੀ। ਉਹ Eਪਰੇ ਰਾਜਾਂ ਤੋਂ ਦੋ ਤਿੰਨ ਵਾਰ ਬਣਵਾ ਚੁੱਕਿਆ ਸੀ। ਹੁਣ ‘ਹੈੱਡ ਮਿਸਤਰੀ` ਉਸ ਦੀ ਇੱਕੋ-ਇਕ ਆਸ ਬਚੀ ਸੀ।
ਤਿੰਨ ਕੁ ਦਿਨਾਂ ਵਿਚ ਆਪਣੇ ਹੱਥੀਂ ਉਸਾਰੀ ਜਥੇਦਾਰ ਦੀ ਟੋਇਆਂ ਨੇੜਲੀ ਨਵੀਂ ਦੀਵਾਰ ƒ ਕਿਸੇ ਚਿੱਤਰਕਾਰ ਵਾਂਗ ਨਿਹਾਰਦਾ, ਅਮਰ ਸਿੰਘ ਹੁੱਬ ਕੇ ਬੋਲਿਆ: “ਲੈ ਹੁਣ ਗਿਰ ਕੇ ਦਿਖਾਵੇ ਤਾਂ ਭਲਾ।”
“ਬਹੁਤੀ ਹਮੀਂ (ਹੰਕਾਰ) ਨ੍ਹੀਂ ਦਿਖਾਈਦੀ ਹੈੱਡ ਸਾਹਬ। ਜੇ ਡਿਗ ਪਈ, ਫੇਰ?” ਦੁਮਾਲਾ ਸਜਾਈ ਖੜੋਤੇ ਜਥੇਦਾਰ ƒ ਅਜੇ ਵੀ ਯਕੀਨ ਨਹੀਂ ਸੀ।
“ਮੈਂ ਰਾਜਗਿਰੀ ਕਰਨੀ ਛੱਡ ਦੂੰ, ਸਰਦਾਰ ਬਹਾਦਰ। ਥੋਡੇ ਲੋਕਾਂ ƒ ਵੀ ਦਬੜੂ-ਘੁਸੜੂ ਮਿਸਤਰੀਆਂ ਤੋਂ ਕੰਮ ਦਾ ਘੜੰਮ ਕਰਾ ਕੇ ਈ ਏਹ ਖ਼ਾਨਦਾਨੀ ਰਾਜ ਚੇਤੇ ਆਉਂਦੈ।” ਸੱਚਮੁੱਚ ਦੁਬਾਰਾ ਕੀਤੀ ਉਹ ਕੰਧ ਮੁੜ ਕੇ ਨਹੀਂ ਡਿਗੀ।
“ਤੈਂ ਭਲਾ ਐਸੇ ਕਿਹੜੇ ਕੋਕੇ ਜੜਤੇ?” ਜਥੇਦਾਰ ਨੇ ਜਾਣਨਾ ਚਾਹਿਆ।
“ਤੁਸੀਂ ਆਪਣੀ ਜਾਚੇ ਫੰਨੇ ਖ਼ਾਨ ਮਿਸਤਰੀ ਸੱਦ ਕੇ ਦੇਖ ਲੈ। ਹਰੇਕ ਜਣਾ ਕੰਧ ƒ ਸਿੱਧੀ ਸਟੋਰ ਸਾਹਲ ਵਿਚ ਬਣਾਉਂਦਾ। ਮੀਂਹ ਪੈਣ ਨਾਲ ਜਿਉਂ ਹੀ ਟੋਏ ਪਾਣੀ ਨਾਲ ਭਰਦੇ, ਉਹ ਆਪਣਾ ਈ ਭਾਰ ਨਾ ਸਹਾਰਦੀ, Eਧਰ ƒ ਪਾਟ ਜਾਂਦੀ। ਮੈਂ ਹੇਠ ਤੋਂ ਉਪਰ ਤੱਕ ਉਸਾਰੀ ਕਰਦੇ ਵਕਤ ਅੰਦਰ ਆਪਣੇ ਵੱਲ ƒ ਮਾਮੂਲੀ ਟੇਢ ਦਿੰਦਾ ਗਿਆ। ਉਤਾਂਹ ਤੱਕ ਸਾਰੀE ਛੇ ਇੰਚੀ ਟੇਪਰ ਮਸਾਂ ਦਿੱਤੀ ਹੋਊ। ਹੁਣ ਬਾਹਰ ਵੱਲ ਦਬਦੀ ਹੋਈ ਵੀ ਉਹ ਆਪਣਾ ਬੈਲੈਂਸ ਨ੍ਹੀਂ ਗਵਾਉਣ ਲੱਗੀ। ਕਾਰੀਗਰੀ ਦਾ ਘਰ ਬਹੁਤ ਦੂਰ ਹੈ ਜੀ। ਸੈਕਲ ƒ ਗਜ਼ ਬੰਨ੍ਹ ਕੇ ਤਾਂ ਹਰੇਕ ਐਰਾ-ਗ਼ੈਰਾ ਆਹਲਾ ਰਾਜ ਬਣਿਆ ਫਿਰਦਾ।”
ਇਕ ਵਾਰੀ ਆਪਣੀ ਨਵੀਂ ‘ਸਾਮੀ ਦੀ ਵਡਿਆਈ ਕਰਦਾ, ਹੈੱਡ ਮਿਸਤਰੀ ਮੇਰੇ ਵਰਗੇ ਪੁਰਾਣੇ ਪੱਕੇ ਗਾਹਕ ਦੀ ਬਦਖੋਈ ਕਰ ਬੈਠਾ: “ਥੋਡੇ ਵਰਗਾ ਅੰਨ ਪਾਣੀ ਹਰੇਕ ਥੋੜ੍ਹੋ ਬਣਾਲੂ? ਭਲਾ ਇਕ ਗੱਲ ਐ। ਹਰੇਕ ਦੇ ਘਰ ਕੰਮ ਸਾƒ ਕਰਨਾ ਪੈਂਦਾ। ਇਕ ਬਾਹਲੀ ਪੜ੍ਹੀ-ਲਿਖੀ ਸੁਆਣੀ ਦੀ ਬਣਾਈ ਦਾਲ `ਚੋਂ ਡੁਬਕੀ ਮਾਰੀ ਤੋਂ ਕੋਈ ਦਾਣਾ ਨ੍ਹੀਂ ਲੱਭਦਾ। ਕੜਾਹ `ਚ ਗੰਢਾਂ ਪੈ ਜਾਂਦੀਆਂ। ਚਾਹ ਹੋਊ, ਜਿਵੇਂ ਸੇਵੀਆਂ ਦਾ ਪਾਣੀ! ਭਲਾ ਇਕ ਗੱਲ ਐ।… ਦੁੱਪੜਾਂ ਤਾਂ ਹਰੇਕ ਏ ਥੱਪ ਦਿੰਦੈ। ਰਸੋਈ ਕਲਾ ਦਾ ਘਰ ਬਹੁਤ ਦੂਰ ਐ, ਸਰਦਾਰ ਸਾਹਬ। ਊਂ ਅੰਨ ਪਾਣੀ ਤਾਂ ਕਹਿੰਦੇ, ਨਿੰਦਣਾ ਨ੍ਹੀਂ ਚਾਹੀਦਾ। ਥੋਡੇ ਘਰ ਬਣਿਆ ਅੰਨ ਪਾਣੀ ਛਕ ਕੇ ਅਨੰਦ ਹੋ ਜਾਈਦਾ। ਹਰੇਕ ਥੋੜ੍ਹੋ ਐਸੀ ਰਸੋਈ ਬਣਾ ਲੂ? ਭਲਾ ਇਕ ਗੱਲ ਐ।” ਹੁਣ ਅਜਿਹੀ ਗੱਲ ਹਰੇਕ ਦੇ ਕਿਥੇ ਹਜ਼ਮ ਹੁੰਦੀ। ਪਹੁੰਚ ਗਈ ਟਿਕਾਣੇ। ਪੁਰਾਣੀ ਸੁਆਣੀ ਸੁਣਦੇ ਸਾਰ ਭੜਕ ਪਈ: “ਹਰ ਸਾਲ ਬਰਸਾਤ ਦੇ ਮੌਸਮ `ਚ ਜਦ ਰਾਜਾਂ ƒ ਕੋਈ ਨ੍ਹੀਂ ਪੁੱਛਦਾ, ਉਹ ਬੁੜ੍ਹਾ ਧੱਕੇ ਨਾਲ ਸਾਡੀ ਅਧੂਰੀ ਕੋਠੀ ƒ ਆ ਚਿੰਬੜਦਾ। ਮਹੀਨੇ ਸਵਾ ਮਹੀਨੇ `ਚ ਪੂਰਾ ਪੀਪਾ ਘਿE ਦਾ ਚੱਟ ਜਾਂਦਾ। ਸ਼ਰਾਬ ਦਾ ਡਰੰਮ ਸੜਾਕ ਲੈਂਦਾ। ਅਜੇ ਫੇਰ ਵੀ ਸਾਡਾ ਦਾਲ਼ ਪਾਣੀ ਉਹƒ ਪਸੰਦ ਨਹੀਂ? ਆਉਣ ਦਿE `ਕੇਰਾਂ ਸਾਡੇ ਘਰ!” ਉਹ ਮਿਸਤਰੀ ƒ ਉਡੀਕਣ ਲੱਗੀ।
ਇਕ ਦਿਨ ਸੁੱਖ ਸਾਂਦ ਪੁੱਛਣ ਆਏ ਕਾਰੀਗਰ ƒ ਬੜੇ ਸਤਿਕਾਰ ਨਾਲ ਚਾਹ ਦਾ ਕੱਪ ਫੜਾਉਂਦੀ ਉਹ ਪੜ੍ਹੀ-ਲਿਖੀ ਬੋਲੀ: “ਅਨਪੜ੍ਹ ਲੋਕਣੀਆਂ ਵਰਗੇ ਛੱਤੀ ਪਦਾਰਥ ਤਾਂ ਮੈƒ ਪੜ੍ਹੀ-ਲਿਖੀ ƒ ਬਣਾਉਣੇ ਕੋਈ ਨ੍ਹੀਂ ਆਉਂਦੇ, ਮਿਸਤਰੀ ਜੀ… ਜਿਵੇਂ ਏਨੀ ਦੇਰ ਤੁਸੀਂ ਸਾਡੀ ਪਤਲੀ ਪੋਲੀ ਦਾਲ ਸਬਜ਼ੀ ਖਾਂਦੇ ਰਹੇ ਹੋ, ਉਵੇਂ ਏਸ ਚਾਹ ਦੀ ਕੱਪੀ ƒ ਵੀ ਤੁਸੀਂ ‘ਸੇਵੀਆਂ ਦਾ ਪਾਣੀ` ਸਮਝ ਕੇ ਪਰਵਾਨ ਕਰਿE ਤਾਇਆ ਜੀ।” ਮੁਸਕੜੀਆਂ ਹੱਸਦੀ ਮੇਰੀ ਪਤਨੀ ਰਸੋਈ ਵੱਲ ਪਰਤ ਗਈ ਤਾਂ ਅਚਨਚੇਤ ਸੁਚੇਤ ਹੋਇਆ ਹੈੱਡ ਮਿਸਤਰੀ ਬੋਲਿਆ: “ਏਹ ਤੂੰ ਕਿਹੜੀ ਗੱਲ ਕਰਤੀ ਭਾਈ ਸਾਊ? ਥੋਡੇ ਪੜ੍ਹਿਆਂ-ਲਿਖਿਆਂ ਵਰਗਾ ਅੰਨ ਪਾਣੀ ਉਹ ਮੂਲੋਂ ਗਵਾਰ ਲੋਕ ਕਿਥੋਂ ਬਣਾ ਲੈਣਗੇ।” ਛਿੱਥਾ ਪਿਆ ਸਾਡਾ ਅਮਰ ਸਿਹੁੰ ਚਾਹ ਪੀ ਕੇ ਜਲਦੀ ਉੱਠਿਆ। ਦੂਰ ਤੱਕ ਬੋਲਦਾ ਗਿਆ। “ਆਹ ਤਾਂ ਹੱਦ ਏ ਕਰਤੀ, ਬਿੱਜੂ ਬੰਦੇ ਨੇ। ਕਾਹਦਾ ‘ਡਾਕਦਾਰ` ਹੋਇਆ ਉਹ? ਤਿੰਨ ਉਂਗਲਾਂ ਮਾਸ ਦੇ ਟੁਕੜੇ `ਤੇ ਭੋਰਾ ਵੀ ਕਾਬੂ ਨਹੀਂ?! ਤਾਂ ਹੀ ਕਹਿੰਦੇ ਮੇਰੇ ਯਾਰ:
ਚੋਰੀ ਚੁਗਲੀ ਜਾਮਨੀ,
ਤੂੰ ਗੱਲਾਂ ਛੱਡ ਦੇ ਚਾਰ।
ਜਾਮਨੀ ਕੁਰਕ ਕਰਾਮਦੀ,
ਚੁਗਲੀ ਕਢਾਉਂਦੀ ਗਾਲ।
ਮਖਿਆ, ਸਾਡੇ ਏਹ ਅਨਪੜ੍ਹ ਲੋਕ ਜ਼ਬਾਨ ਸੰਭਾਲਣੀ ਕਿੱਦਣ ਸਿੱਖਣਗੇ?” ਉਸ ਦਿਨ ਅਮਰ ਸਿੰਘ ƒ ਹੈਰਾਨ ਪਰੇਸ਼ਾਨ ਹੋਇਆ ਦੇਖਦੇ ਜਾਣਕਾਰਾਂ ਦਾ ਵੀ ਬੁਲਾਉਣ ਦਾ ਹੌਸਲਾ ਨਹੀਂ ਸੀ ਪਿਆ।
ਅੱਸੀਵਿਆਂ ਵਿਚ ਜਦੋਂ ਹਰਾ ਇਨਕਲਾਬ ਆਪਣਾ ਥੋੜ੍ਹਚਿਰਾ ਜਲਵਾ ਦਿਖਾ ਕੇ ਲੋਪ ਹੋ ਗਿਆ ਤਾਂ ਖੇਤੀ ਤੋਂ ਨਿਰਾਸ ਹੋਏ ਪੱਛੜੀ ਜਾਤੀ, ਦਲਿਤ ਬਰਾਦਰੀਆਂ ਵਿਚੋਂ ਨਵੇਂ ਉੱਠੇ ਨੌਜਵਾਨ ਅਤੇ ਇਕ-ਦੋ ਜੱਟ ਕਿਰਸਾਨ ਵੀ ਰਾਜਗਿਰੀ ਕਰਨ ਲੱਗੇ। ਉਹਨਾਂ ਮੁੰਡਿਆਂ ƒ ਚੰਗੇ ਕਾਰੀਗਰ ਹੋਣ ਦੇ ਬਾਵਜੂਦ ਅਮਰ ਸਿੰਘ ‘ਗਜ਼ ਟੰਗੂ ਰਾਜ` ਆਖਦਾ, ਟਿੱਚਰ-ਟਕੋਰ ਕਰਦਾ ਖ਼ੁਸ਼ ਹੁੰਦਾ, ਆਖ਼ਰੀ ਉਮਰ ਤੱਕ ਕਿਰਤ ਨਾਲ ਪਰਚਿਆ ਰਿਹਾ।
“ਕਦੇ ਸੋਚਿਐ, ਹੁਣ ਪਹਿਲਾਂ ਜਿੰਨਾ ਕੰਮ ਕਿਉਂ ਨ੍ਹੀਂ ਮਿਲਦਾ ਤਾਇਆ ਸਿਆਂ?” ਉਸ ਰੰਗੀਲੇ ਰਾਜ ਮਿਸਤਰੀ ƒ ਇਕ ਵਾਰੀ ਮੈਂ ਪੁੱਛਿਆ।
“ਦਬੜੂ-ਘੁਸੜੂ ਰਾਜਾਂ ਦੀ ਸਤੌਲ ਜੋ ਪੈਦਾ ਹੋ ਗੀ ਆਪਣੇ ਪਿੰਡ ਵਿਚ? ਨਾਲੇ ਤੁਸੀEਂ ਟੋਟਕਾ ਸੁਣਾਉਂਦੇ ਹੁੰਦੇ:
ਐਸਾ ਕੌਣ ਜਹਾਨ `ਤੇ ਦਿਆ ਸਿੰਘਾ
ਜੀਹਦੀ ਸ਼ੁਰੂ ਦੇ ਵਾਂਗ ਅਖ਼ੀਰ ਹੋਵੇ।”
ਤੇ ਉਹ ਸਾਈਕਲ ਉਪਰ ਅੱਡੀ ਦਿੰਦਾ, ਆਪਣੇ ਰਾਹ ਪਿਆ। “ਜੇ ਕਿਤੇ ਏਸ ਕਿਰਤੀ ਨੇ ਬਿਦੇਸ਼ `ਚ ਚਾਲੀ ਸਾਲ ਹੱਡ ਭੰਨਵੀਂ ਮਿਹਨਤ ਕੀਤੀ ਹੁੰਦੀ, ਅੱਜ ਦਿਨ ਏਹ ਚਾਰ ਪੈਨਸ਼ਨਾਂ ਲੈਂਦਾ।” ਅੱਖਾਂ ਤੋਂ Eਝਲ ਹੋਏ ਅਮਰ ਸਿੰਘ ਦੀ ਪਿੱਠ ਨਿਹਾਰਦਾ ਮੈਂ ਖੜ੍ਹਾ ਖੜੋਤਾ ਬੇਅਰਥ ਸੋਚਦਾ ਰਿਹਾ।