ਪੰਜਾਬ ਦੀ ਵੰਡ: ਬੇਵਿਸਾਹੀ ਵਾਲੇ ਵਕਤਾਂ ਦੀ ਦਾਸਤਾਂ

ਇਤਿਹਾਸ ਦੀਆਂ ਪਰਤਾਂ ਫਰੋਲਦਿਆਂ
ਦਲਜੀਤ ਅਮੀ
ਫੋਨ: +91-72919-77145
ਲਾਹੌਰ ਦੇ ਜੰਮੇ ਪ੍ਰੋ. ਇਸ਼ਤਿਆਕ ਅਹਿਮਦ ਸਵੀਡਨ ਦੀ ਸਟੌਕਹੋਮ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਰਹੇ ਹਨ। ਉਨ੍ਹਾਂ ਦੀ ਖੋਜ ਦਾ ਕੰਮ ਸਟੇਟ/ਰਿਆਸਤ ਦੇ ਖ਼ਾਸੇ ƒ ਸਮਝਣ ਨਾਲ ਜੁੜਿਆ ਹੈ। ਉਹ 1947 ਦੀ ਵੰਡ ƒ ਸਟੇਟ/ਰਿਆਸਤ ਦੇ ਖ਼ਾਸੇ ਦੇ ਹਵਾਲੇ ਨਾਲ ਸਮਝਦੇ ਹਨ

ਅਤੇ ਇਸੇ ਦੇ ਆਲੇ-ਦੁਆਲੇ ਸਮਾਜਿਕ-ਧਾਰਮਿਕ ਤਾਣੇ-ਬਾਣੇ, ਦਸਤਾਵੇਜ਼ਾਂ, ਗਵਾਹੀਆਂ ਅਤੇ ਸਬੂਤਾਂ ਦਾ ਜਮ੍ਹਾਂ-ਜੋੜ ਕਰਦੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਡਾਇਰੈਕਟਰ ਦਲਜੀਤ ਅਮੀ ਨੇ ਪ੍ਰੋ. ਇਸ਼ਤਿਆਕ ਅਹਿਮਦ ਨਾਲ ਮੁਲਾਕਾਤ ਕੀਤੀ ਅਤੇ ਸੰਨ ਸੰਤਾਲੀ ਵਿਚ ਪੰਜਾਬ ਦੀ ਵੰਡ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ-ਚਰਚਾ ਕੀਤੀ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।
ਪੰਜਾਬੀ ਮੂਲ ਦੇ ਵਿਦਵਾਨਾਂ ਦੀ ਪਹਿਲੀ ਕਤਾਰ ਵਿਚ ਪ੍ਰੋ. ਇਸ਼ਤਿਆਕ ਅਹਿਮਦ ਦਾ ਨਾਮ ਉਨ੍ਹਾਂ ਦੀਆਂ ਕਿਤਾਬਾਂ ਦੀ ਬਦੌਲਤ ਦਰਜ ਹੋਇਆ ਹੈ। ਲਾਹੌਰ ਦੇ ਜੰਮੇ ਇਸ਼ਤਿਆਕ ਅਹਿਮਦ ਸਟੌਕਹੋਮ ਯੂਨੀਵਰਸਿਟੀ, ਸਵੀਡਨ ਵਿਚ ਪੜ੍ਹਦੇ-ਪੜ੍ਹਾਉਂਦੇ ਰਹੇ ਹਨ। ਉਨ੍ਹਾਂ ਦੀ ਖੋਜ ਦਾ ਕੰਮ ਸਟੇਟ/ਰਿਆਸਤ ਦੇ ਖ਼ਾਸੇ ƒ ਸਮਝਣ ਨਾਲ ਜੁੜਿਆ ਹੈ। ਉਹ 1947 ਦੀ ਵੰਡ ƒ ਸਟੇਟ/ਰਿਆਸਤ ਦੇ ਖ਼ਾਸੇ ਦੇ ਹਵਾਲੇ ਨਾਲ ਸਮਝਦੇ ਹਨ ਅਤੇ ਇਸੇ ਦੇ ਆਲੇ-ਦੁਆਲੇ ਸਮਾਜਿਕ-ਧਾਰਮਿਕ ਤਾਣੇ-ਬਾਣੇ, ਦਸਤਾਵੇਜ਼ਾਂ, ਗਵਾਹੀਆਂ ਅਤੇ ਸਬੂਤਾਂ ਦਾ ਜਮ੍ਹਾਂ-ਜੋੜ ਕਰਦੇ ਹਨ। ਲੋਕਾਂ ਦੀ ਜ਼ੁਬਾਨੀ, ਉਨ੍ਹਾਂ ਦੇ ਹੱਡੀਂ ਹੰਢਾਏ ਤਜਰਬੇ ਇਕੱਠੇ ਕਰਨ ਤੋਂ ਬਾਅਦ ਉਹ ਬਿਆਨੀਆ ਤਿਆਰ ਕਰਦੇ ਹਨ ਅਤੇ ਆਪਣੀ ਦਲੀਲ ਰਮਜ਼ਾਂ ਸਮੇਤ ਪੁਰਜ਼ੋਰ ਢੰਗ ਨਾਲ ਪੇਸ਼ ਕਰਦੇ ਹਨ। ਪਿਛਲੇ ਦਿਨੀਂ ਉਹ ਚੜ੍ਹਦੇ ਪੰਜਾਬ ਦੇ ਦੌਰੇ `ਤੇ ਸਨ। ਇਸ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਉਨ੍ਹਾਂ ਨਾਲ ਮੁਲਾਕਾਤ ਹੋਈ ਜਿਸ ਵਿਚ ਉਨ੍ਹਾਂ ਦੀ ਕਿਤਾਬ ‘ਪੰਜਾਬ: ਖ਼ੂਨ-ਖ਼ਰਾਬਾ, ਵੰਡਿਆ ਅਤੇ ਸਫ਼ਾਇਆ` ਬਾਰੇ ਗੱਲ ਹੋਈ:
ਤੁਹਾਡੀ ਕਿਤਾਬ ਦਾ ਨਾਮ ‘ਪੰਜਾਬ: ਖ਼ੂਨ-ਖ਼ਰਾਬਾ, ਵੰਡਿਆ ਅਤੇ ਸਫ਼ਾਇਆ` ਹੈ। ਇਹ ਕਿਸੇ ਤਰਤੀਬ ਦਾ ਬਿਆਨੀਆ ਹੈ ਜਾਂ ਕੁਝ ਹੋਰ?
– ਇਹ ਪੰਜਾਬ ਦੀ ਵੰਡ ਦੀ ਤਰਤੀਬ ਹੈ। ਪਹਿਲਾਂ ਪੰਜਾਬ ਵਿਚ ਖ਼ੂਨ-ਖ਼ਰਾਬਾ ਹੋਇਆ ਜਿਸ ਵਿਚ ਵਿਉਂਤਬੰਦੀ ਨਾਲ ਲੋਕ ਮਾਰੇ ਗਏ। ਪਿੰਡਾਂ ਦੇ ਪਿੰਡ ਉਜਾੜੇ ਗਏ। ਖ਼ੌਫ਼ਜ਼ਦਾ ਲੋਕਾਂ ਵਿਚ ਬੇਵਿਸਾਹੀ ਪੈਦਾ ਹੋਈ। ਹਮਲੇ ਦੀ ਮਾਰ ਵਿਚ ਆਏ ਲੋਕਾਂ ਉੱਤੇ ਬਦਲੇ ਦੀ ਸੁਰ ਭਾਰੂ ਹੋਈ। ਇਹ ਬਦਅਮਨੀ ਅਤੇ ਬਦਇਤਫ਼ਾਕੀ ਅੱਗ ਵਾਂਗ ਫੈਲੀ। ਇਹੋ ਬਦਅਮਨੀ ਅਤੇ ਬਦਇਤਫ਼ਾਕੀ ਧਰਮ ਦੀ ਬੁਨਿਆਦ ਉੱਤੇ ਸਫ਼ਾਇਆ ਮੁਹਿੰਮ ਬਣ ਗਈ ਜਿਸ ਦੀ ਪਿੱਠ ਉੱਤੇ ਸਟੇਟ/ਰਿਆਸਤ ਦੇ ਬੇਕਿਰਕ ਜ਼ੋਰ ਦਾ ਥਾਪੜਾ ਸੀ।
ਇਨ੍ਹਾਂ ਤਿੰਨਾਂ ਪੜਾਵਾਂ ਦੀ ਤਰਤੀਬ ਵਿਚ ਫ਼ੈਸਲਾਕੁਨ ਮੋੜ ਕਿੱਥੇ ਆਉਂਦੇ ਹਨ?
– ਵੰਡ ਦੀ ਮੰਗ ਅਤੇ ਇਸ ƒ ਰੱਦ ਕਰਨ ਵਾਲੀਆਂ ਧਿਰਾਂ ਮੂੰਹ-ਜ਼ੋਰ ਸਨ। ਵੰਡ ਦੀ ਹਮਾਇਤ ਕਰਨ ਵਾਲੀਆਂ ਧਿਰਾਂ ਦਾ ਆਪਣੀ ਮੰਗ ਉੱਤੇ ਜ਼ੋਰ ਦੇਣ ਲਈ ਖ਼ੂਨ-ਖ਼ਰਾਬੇ `ਤੇ ਉਤਰ ਆਉਣਾ ਉਨ੍ਹਾਂ ਦੀ ਸਿਆਸਤ ਦਾ ਹਿੱਸਾ ਸੀ। ਇਸੇ ਖ਼ੂਨ-ਖ਼ਰਾਬੇ ਨਾਲ ਅੱਗੇ ਮੰਗ ਜਾਇਜ਼ ਬਣਨੀ ਸੀ। ਇਸ ਮੰਗ ਦੇ ਪੱਖ ਵਿਚ ਆਪਣੇ ਹਮਾਇਤੀਆਂ ਦੇ ਨਾਲ-ਨਾਲ ਵਿਰੋਧੀਆਂ ਦੀ ਤਾਕਤ ਜੁੜਨੀ ਸੀ। ਖ਼ੌਫ਼ ਨੇ ਮਜ਼ਹਬੀ ਪਾਲਾਬੰਦੀ ਤੇਜ਼ ਕਰਨੀ ਸੀ। ਇਸੇ ਰੁਝਾਨ ਦਾ ਅਗਲਾ ਪੜਾਅ ਰੈੱਡਕਲਿਫ ਲਾਈਨ ਦਾ ਨਕਸ਼ਾ ਸੀ। ਸਿਆਸੀ ਕਾਵਾਂਰੌਲੀ ਦੇ ਹਵਾਲੇ ਨਾਲ ਆਵਾਮ ਦੇ ਮਨਾਂ ਵਿਚ ਖ਼ਿਆਲੀ ਨਕਸ਼ੇ ਬਣੇ ਤਾਂ ਰੈੱਡਕਲਿਫ ਦੇ ਨਕਸ਼ੇ ਸਾਹਮਣੇ ਬੇਮਾਇਨਾ ਹੋ ਗਏ। ਨਵੇਂ ਨਕਸ਼ੇ ਦੀ ਹਕੀਕਤ ਲੋਕਾਂ ਦੇ ਪਿੰਡਿਆਂ ਉੱਤੇ ਜਬਰ ਦੀ ਬੋਲੀ ਵਿਚ ਉੱਕਰੀ ਜਾਣੀ ਸੀ। ਇਸ ਤੋਂ ਬਾਅਦ ਨਵੇਂ ਨਕਸ਼ੇ ਦੇ ਹਵਾਲੇ ਨਾਲ ਬੇਹਿਸਾਬ ਜਬਰ ਵਰਤਿਆ। ਮਜ਼ਹਬੀ ਜਬਰ ਦੇ ਸ਼ੋਰ ਵਿਚ ਹਰ ਸਾਂਝ ਅਤੇ ਦਲੀਲ ਕਮਜ਼ੋਰ ਪੈਣੀ ਹੀ ਸੀ।
ਇਸ ਮਾਹੌਲ ਵਿਚ ਤੁਸੀਂ ਸਟੇਟ/ਰਿਆਸਤ ਦੇ ਖ਼ਾਸੇ ਦਾ ਬਿਆਨੀਆ ਦਿੱਤਾ ਹੈ ਕਿ ਜਬਰ ਸਟੇਟ/ਰਿਆਸਤ ਦੀ ਪਿੱਠ ਉੱਤੇ ਸਵਾਰ ਸੀ, ਜ਼ਰਾ ਸਮਝਾE?
– ਅਸੀਂ ਸਟੇਟ/ਰਿਆਸਤ ਦੇ ਖ਼ਾਸੇ ਨਾਲ ਹੀ ਇਸ ਦੀਆਂ ਜ਼ਿੰਮੇਵਾਰੀਆਂ ਦਾ ਬਿਆਨੀਆ ਤਿਆਰ ਕਰਦੇ ਹਾਂ। ਥੌਮਸ ਹੌਬਸ ਕੁਦਰਤ ਦੀ ਸਟੇਟ/ਰਿਆਸਤ ਤੋਂ ਸਮਾਜਿਕ ਕਰਾਰਨਾਮਿਆਂ ਦੀ ਸਟੇਟ/ਰਿਆਸਤ ƒ ਵੱਖਰਾ ਕਰਦੇ ਤੇ ਇਸ ਦਾ ਬਿਆਨੀਆ ਤਿਆਰ ਕਰਦੇ ਹਨ। ਕੁਦਰਤ ਦੀ ਸਟੇਟ/ਰਿਆਸਤ ਵਿਚ ਜਬਰ ਦੀ ਸਰਦਾਰੀ ਹੈ ਅਤੇ ਤਕੜੇ ਦਾ ਸੱਤੀਂ ਵੀਹੀਂ ਸੌ ਹੈ। ਹੁਕਮਰਾਨ ਦੀ ਮਰਜ਼ੀ ਹੀ ਹੁਕਮ ਹੈ। ਸਮਾਜਿਕ ਕਰਾਰਨਾਮਿਆਂ ਦੀ ਬੁਨਿਆਦ ਉੱਤੇ ਬਣੀ ਸਟੇਟ/ਰਿਆਸਤ ਵਿਚ ਕਾਇਦੇ-ਕਾƒਨ ਦੀ ਸਰਦਾਰੀ ਹੈ ਅਤੇ ਦੋ ਧਿਰਾਂ ਦੇ ਕਲੇਸ਼ ਵਿਚ ਇਸ ਦਾ ਕੰਮ ਨਿਰਪੱਖ ਹੋ ਕੇ ਫ਼ੈਸਲਾ ਜਾਂ ਦਖ਼ਲਅੰਦਾਜ਼ੀ ਕਰਨਾ ਹੈ। ਕਾƒਨ ਦੀ ਸਰਦਾਰੀ ਵਿਚ ਸਟੇਟ/ਰਿਆਸਤ ਦਾ ਹੁਕਮ ਲਾਗੂ ਕਰਨ ਵਾਲਾ ਇੰਤਜ਼ਾਮੀਆ ਕਿਸੇ ਦੀ ਧਿਰ ਨਹੀਂ ਬਣਦਾ।
ਜਦੋਂ 1947 ਵਿਚ ਵੰਡ ਦਾ ਅਮਲ ਨਕਸ਼ੇ ਵਜੋਂ ਸਾਹਮਣੇ ਆਇਆ ਤਾਂ ਦੋਵੇਂ ਪਾਸੇ ਰਿਆਸਤ ਦਾ ਇਹ ਖ਼ਾਸਾ ਮਨਫ਼ੀ ਹੋ ਗਿਆ। ਫਿ਼ਰਕੂ ਨਫ਼ਰਤ ਦੇ ਸ਼ੋਰ-ਸ਼ਰਾਬੇ ਹੇਠ ਸਫ਼ਾਇਆ ਮੁਹਿੰਮਾਂ ਵਿਚ ਜਬਰ ਵਰਤਾਉਣ ਦਾ ਕੰਮ ਪੁਲਿਸ, ਫ਼ੌਜ, ਬਦਮਾਸ਼ ਅਤੇ ਮੌਕਾਪ੍ਰਸਤ ਮਿਲ ਕੇ ਕਰਦੇ ਸਨ। ਫ਼ੌਜ ਵਿਚੋਂ ਨਾਮ ਕਟਵਾ ਕੇ ਪਰਤੇ ਬਹੁਤ ਸਾਰੇ ਫ਼ੌਜੀ ਹਥਿਆਰ ਨਾਲ ਲੈ ਆਏ ਸਨ। ਗੁੰਡਿਆਂ, ਬਦਮਾਸ਼ਾਂ ਅਤੇ ਮੁਖ਼ਬਰਾਂ ਦਾ ਪੂਰਾ ਲਾਣਾ ਮਜ਼ਹਬਾਂ ਦਾ ਲਸ਼ਕਰ ਬਣ ਗਿਆ ਅਤੇ ਸਟੇਟ/ਰਿਆਸਤ ਦਾ ਸਮਾਜਿਕ ਕਰਾਰਨਾਮਿਆਂ ਵਾਲਾ ਖ਼ਾਸਾ ਛਿੱਕੇ ਟੰਗਿਆ ਗਿਆ। ਸਫ਼ਾਇਆ ਮੁਹਿੰਮਾਂ ਰਿਆਸਤ ਦੀ ਸਰਗਰਮ ਸ਼ਮੂਲੀਅਤ ਤੋਂ ਬਿਨਾ ਨਹੀਂ ਹੋ ਸਕਦੀਆਂ ਸਨ। ਮੈਂ ਇਸੇ ਲਈ ਨਸਲਕੁਸ਼ੀ (ਜੈਨੋਸਾਇਡ) ਅਤੇ ਸਫ਼ਾਏ (ਕਲੀਂਜ਼ਿੰਗ) ਵਿਚ ਨਿਖੇੜਾ ਕੀਤਾ ਹੈ। ਇਹ ਸਫ਼ਾਇਆ ਸੀ।
ਇਸ ਨਿਖੇੜੇ ਨਾਲ ਕੀ ਫ਼ਰਕ ਪੈਂਦਾ ਹੈ, ਦੋਵਾਂ ਵਿਚ ਜਬਰ ਅਤੇ ਤਸ਼ੱਦਦ ਹੀ ਵਰਤਣਾ ਹੈ?
– ਸਮਝਣ ਪੱਖੋਂ ਫ਼ਰਕ ਪੈਂਦਾ ਹੈ। ਨਸਲਕੁਸ਼ੀ ਵਿਚ ਦੁਸ਼ਮਣ ਕਰਾਰ ਦਿੱਤੇ ਬੰਦੇ ਦਾ ਕਤਲ ਹੋਣਾ ਲਾਜ਼ਮੀ ਹੈ। ਸਫ਼ਾਇਆ ਬੁਨਿਆਦੀ ਤੌਰ ਉੱਤੇ ਕਿਸੇ ਧਰਤੀ ਜਾਂ ਇਲਾਕੇ ƒ ‘ਪਵਿੱਤਰ` ਕਰਨ ਦੀ ਮੁਹਿੰਮ ਹੈ। ਇਸ ਵਿਚ ਇਲਾਕੇ ਉੱਤੇ ਕਬਜ਼ਾ ਕਰਨਾ ਅਤੇ ਅਣਚਾਹੇ ਬੰਦੇ ƒ ਬਾਹਰ ਕੱਢਣਾ ਜ਼ਰੂਰੀ ਹੈ। ਧਰਮ ਦੇ ਆਧਾਰ ਉੱਤੇ ਇਲਾਕੇ ਉੱਤੇ ਮੱਲ ਮਾਰਨੀ ਅਤੇ ਇਸੇ ਕਾਰਨ ਬੇਗਾਨਾ ਕਰਾਰ ਦਿੱਤੇ ਗਏ ਬੰਦੇ ƒ ਉਜਾੜਨਾ ਮਜ਼ਹਬੀ ਜ਼ਿੰਮੇਵਾਰੀ ਬਣ ਜਾਂਦੀ ਹੈ। ਪੰਜਾਬ ਵਿਚ ਇਹੋ ਹੋਇਆ। ਨਫ਼ਰਤ ਅਤੇ ਧਰਮ ਦੀ ਮਿੱਸ ਦਾ ਨਸ਼ਾ ਸੀ ਕਿ ਮਨੁੱਖ ਪਾਗ਼ਲ ਹੀ ਹੋ ਗਿਆ। ਦੋਵਾਂ ਪਾਸੇ ਸਟੇਟ/ਰਿਆਸਤ ਇਨ੍ਹਾਂ ਸਫ਼ਾਇਆ ਮੁਹਿੰਮਾਂ ਦਾ ਹਿੱਸਾ ਸੀ।
ਸਫ਼ਾਇਆ ਮੁਹਿੰਮ ਵਿਚ ਕਿਸੇ ƒ ਮਾਰਨ ਦੀ ਨੌਬਤ ਕਦੋਂ ਆਉਂਦੀ ਹੈ ਅਤੇ ਪੰਜਾਬ ਵਿਚ ਇਹ ਕਦੋਂ ਆਈ?
– ਇੱਕੋ ਵੇਲੇ ਕਈ ਕੁਝ ਚੱਲ ਰਿਹਾ ਹੁੰਦਾ ਹੈ। ਲੋਕਾਂ ਦੇ ਆਪਣੇ ਮੁਫ਼ਾਦ ਰੋਜ਼ਾਨਾ ਵਿਹਾਰ ਅਤੇ ਰਸਮ-ਲਿਹਾਜ਼ ਵਿਚ ਕੱਜੇ ਰਹਿੰਦੇ ਹਨ। ਅਜਿਹੇ ਵੇਲੇ ਸੰਗ-ਸ਼ਰਮ ਪਾਸੇ ਅਤੇ ਨਫ਼ਰਤ ਮੂੰਹ-ਜ਼ੋਰ ਹੋ ਜਾਂਦੀ ਹੈ। ਕੁਝ ਮੌਕਾਪ੍ਰਸਤੀ ਅਤੇ ਕੁਝ ਲੁੱਟ-ਮਾਰ ਦਾ ਇਰਾਦਾ ਸ਼ਾਮਿਲ ਰਹਿੰਦਾ ਹੈ। ਸਫ਼ਾਇਆ ਮੁਹਿੰਮ ਵਿਚ ਬੰਦੇ ƒ ਭਜਾਉਣਾ ਹੁੰਦਾ ਹੈ ਪਰ ਇਸ ਕੰਮ ƒ ਅੰਜਾਮ ਦੇਣ ਵਿਚ ਕਤਲ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ। ਹੁਣ ਧਰਮ ਦੇ ਨਾਮ ਉੱਤੇ ਇਲਾਕਾ ਪਾਕ ਕਰ ਰਹੇ ਹੋ ਤਾਂ ਬਲਾਤਕਾਰੀ ਦੂਜੇ ਧਰਮ ਦੀਆਂ ਬੀਬੀਆਂ ਨਾਲ ਜ਼ਬਰਦਸਤੀ ਕਰਨ ƒ ਵੀ ਮਜ਼ਹਬੀ ਕੰਮ ਕਰਾਰ ਦਿੰਦਾ ਹੈ ਅਤੇ ਉਸ ƒ ਸ਼ਰਮਸਾਰ ਕਰਨ ਵਾਲਾ ਸਮਾਜ ਪਹਿਲਾਂ ਹੀ ਨਿਤਾਣਾ ਹੋਇਆ ਨਿਢਾਲ ਪਿਆ ਹੈ। ਇਹ ਸੁਆਲ ਅਹਿਮ ਹੈ ਕਿ ਵਹਿਸ਼ੀ ਬੰਦਾ ਦੂਜਿਆਂ ਦੀਆਂ ਔਰਤਾਂ ਨਾਲ ਜ਼ਬਰਦਸਤੀ ਕਰ ਰਿਹਾ ਹੈ ਅਤੇ ਬੱਚਿਆਂ ƒ ਨੇਜ਼ਿਆਂ ਉੱਤੇ ਟੰਗ ਕੇ ਆਪਣੇ ਧਰਮ ਦਾ ਪਰਚਮ ਲਹਿਰਾ ਰਿਹਾ ਹੈ। ਇਹ ਸੁਆਲ ਹੋਰ ਵੀ ਅਹਿਮ ਹੈ ਕਿ ਵਹਿਸ਼ੀ ਮਨੁੱਖ ਸਿਰਫ਼ ਦੂਜਿਆਂ ਉੱਤੇ ਵਹਿਸ਼ਤ ਨਹੀਂ ਵਰਤਾ ਰਿਹਾ ਸੀ ਸਗੋਂ ਆਪਣੇ ਹੀ ਸਮਾਜ ਦੇ ਇਖ਼ਲਾਕ ƒ ਛਿੱਕੇ ਟੰਗ ਰਿਹਾ ਸੀ। ਬਦਕਾਰੀਆਂ-ਬਦਫੈਲੀਆਂ ਕਰਨ ਵਾਲਾ ਬੰਦਾ ਆਪਣੇ ਕਾਰਿਆਂ ƒ ਮਜ਼ਹਬ ਦੇ ਲਿਬਾਸ ਹੇਠ ਬਹਾਦਰੀ ਵਜੋਂ ਪੇਸ਼ ਕਰ ਰਿਹਾ ਸੀ।
ਤੁਸੀਂ ਇਸ ਰੁਝਾਨ ƒ ਸਮਝਣ ਲਈ ਕੀ ਵਿਧੀ ਅਪਣਾਈ ਹੈ?
– ਪਹਿਲਾਂ ਜ਼ਿਆਦਾਤਰ ਲਿਖਤਾਂ ਦੀ ਬੁਨਿਆਦ ਦਸਤਾਵੇਜ਼, ਚਿੱਠੀਆਂ, ਰਿਪੋਰਟਾਂ ਅਤੇ ਆਗੂਆਂ ਦੀਆਂ ਤਕਰੀਰਾਂ ਬਣਦੀਆਂ ਸਨ। ਬਾਅਦ ਵਿਚ ਇੰਡੀਆ ਦੀਆਂ ਨਾਰੀ ਵਿਦਵਾਨਾਂ ਨੇ ਹੱਡੀਂ-ਹੰਢਾਏ ਤਜਰਬੇ ƒ ਸਬੂਤ ਵਜੋਂ ਪੇਸ਼ ਕਰਨ ਦਾ ਕੰਮ ਕੀਤਾ। ਉਰਵਸ਼ੀ ਬੁਤਾਲੀਆ, ਰੀਤੂ ਮੈਨਨ ਅਤੇ ਕਮਲਾ ਭਸੀਨ ਦਾ ਕੰਮ ਲਾਸਾਨੀ ਹੈ। ਮੈਂ ਆਪਣੀ ਖੋਜ ਦੌਰਾਨ ਉਸ ਵੇਲੇ ਦਾ ਤਜਰਬਾ ਆਪਣੇ ਹੱਡੀਂ ਹੰਢਾਉਣ ਵਾਲੇ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ। ਇਸ ਨਾਲ ਜਬਰ ਦੀਆਂ ਕਹਾਣੀਆਂ ਅਤੇ ਜਬਰ ਦੇ ਦੌਰ ਵਿਚ ਪਿਆਰ ਦੀਆਂ ਕਹਾਣੀਆਂ ਵੀ ਸਾਹਮਣੇ ਆਈਆਂ। ਅਕਾਦਮਿਕ ਲੇਖਣੀ ਵਿਚ ਜ਼ੁਬਾਨੀ ਗਵਾਹੀਆਂ ਦੀ ਅਹਿਮੀਅਤ ਹੁਣ ਬਿਹਤਰ ਰੂਪ `ਚ ਸਾਹਮਣੇ ਆ ਰਹੀ ਹੈ।
ਜ਼ੁਬਾਨੀ ਗਵਾਹੀਆਂ ਦਰਜ ਕਰਨ ਵੇਲੇ ਕੀ ਇਹਤਿਆਤ ਦੀ ਲੋੜ ਪੈਂਦੀ ਹੈ? ਇਹ ਮੰਨਿਆ ਜਾਂਦਾ ਹੈ ਕਿ ਹੱਡੀਂ ਹੰਢਾਏ ਤਜਰਬੇ ਦਾ ਬਿਆਨ ਪੀੜ ਤੇ ਸਦਮੇ ਵਿਚੋਂ ਨਿਕਲਦਾ ਹੈ ਅਤੇ ਇਸ ਵਿਚ ਵਾਧਾ-ਘਾਟਾ ਹੋਣ ਦੀ ਗੁੰਜਾਇਸ਼ ਰਹਿੰਦੀ ਹੈ। ਦੂਜਾ ਇਹ ਵੀ ਮਾਇਨੇ ਰੱਖਦਾ ਹੈ ਕਿ ਸੁਣਾਉਣ ਵਾਲਾ ਕਦੋਂ ਅਤੇ ਕਿਸ ਮਾਹੌਲ ਵਿਚ ਕਿਸ ƒ ਸੁਣਾ ਰਿਹਾ ਹੈ। ਇੱਕੋ ਬੰਦੇ ਦਾ ਬਿਆਨ ਵੱਖ-ਵੱਖ ਹਾਲਾਤ ਵਿਚ ਵੱਖ-ਵੱਖ ਹੋਣ ਦੀ ਗੁੰਜਾਇਸ਼ ਰਹਿੰਦੀ ਹੈ। ਤੁਸੀਂ ਇਹ ਮਾਮਲਾ ਕਿਵੇਂ ਨਜਿੱਠਿਆ?
– ਇਹ ਬਹੁਤ ਅਹਿਮ ਮਸਲਾ ਹੈ। ਮੈਂ ਇੱਕੋ ਵੇਲੇ ਕਈ ਤਰੀਕੇ ਇਸਤੇਮਾਲ ਕੀਤੇ। ਜਦੋਂ ਮੇਰੇ ਸਾਹਮਣੇ ਕੋਈ ਗੱਲ ਸੁਣਾਉਂਦਾ ਜਾਂ ਸੁਣਾਉਂਦੀ ਹੈ ਤਾਂ ਮੈਂ ਆਪਣੀ ਸਮਝ ਰਾਹੀਂ ਅੰਦਾਜ਼ਾ ਲਗਾਉਂਦਾ ਹਾਂ ਕਿ ਉਸ ਦੇ ਬਿਆਨੀਏ ਵਿਚ ਕਿੰਨਾ ਕੁ ਹੇਰ-ਫੇਰ ਹੋ ਸਕਦਾ ਹੈ। ਆਮ ਬੰਦਾ ਤਾਰੀਖ਼ ਅਤੇ ਗਿਣਤੀ ਦਾ ਸਹੀ ਅੰਦਾਜ਼ਾ ਕਈ ਵਾਰ ਨਹੀਂ ਦੱਸ ਪਾਉਂਦਾ। ਇਸੇ ਤਰ੍ਹਾਂ ਜਦੋਂ ਬੰਦਾ ਸਦਮੇ ਵਿਚੋਂ ਨਿਕਲਦਾ ਹੈ ਤਾਂ ਉਸ ਦੇ ਬਿਆਨੀਏ ਦਾ ਤਵਾਜ਼ਨ ਡੋਲ ਜਾਣਾ ਸੁਭਾਵਿਕ ਹੈ। ਇਸ ਮਾਮਲੇ ਵਿਚ ਮੈਂ ਤਸਦੀਕ ਕਰਨ ਲਈ ਗੁੰਜਾਇਸ਼ ਮੁਤਾਬਿਕ ਕੰਮ ਕੀਤਾ। ਕਈ ਵਾਰ ਇੱਕੋ ਵਾਰਦਾਤ ਦਾ ਬਿਆਨੀਆ ਦੋ ਬੰਦਿਆਂ ਤੋਂ ਮਿਲ ਗਿਆ ਜਿਸ ਨਾਲ ਤਸਦੀਕ ਹੋ ਗਈ। ਕਈ ਵਾਰ ਕਿਸੇ ਬੰਦੇ ਦੀ ਜ਼ੁਬਾਨੀ ਸੁਣੀਆਂ ਘਟਨਾਵਾਂ ਦਾ ਜ਼ਿਕਰ ਅਖ਼ਬਾਰਾਂ ਵਿਚ ਮਿਲ ਗਿਆ। ਕਈ ਵਾਰ ਦੋ ਵੱਖ-ਵੱਖ ਥਾਵਾਂ ਤੋਂ ਇੱਕੋ ਜਿਹੀ ਤਫ਼ਸੀਲ ਮਿਲ ਗਈ। ਇਸ ਨਾਲ ਉਸ ਦੌਰ ਦੀ ਤਰਤੀਬ ਸਾਹਮਣੇ ਆਉਣ ਲੱਗੀ। ਇਹ ਕੰਮ ਕਰਦਿਆਂ ਦੋ ਪੱਖ ਅਹਿਮ ਹਨ, ਇੱਕ ਪਾਸੇ ਬਾਰੀਕ ਤਫ਼ਸੀਲ ਅਤੇ ਦੂਜੇ ਪਾਸੇ ਵਡੇਰਾ ਰੁਝਾਨ। ਵੱਖਰੀਆਂ ਜਾਪਦੀਆਂ ਘਟਨਾਵਾਂ ਅਤੇ ਰੁਝਾਨ ਦੀਆਂ ਪਰਤਾਂ ƒ ਜੋੜ ਕੇ ਦੇਖਣ ਨਾਲ ਹੀ ਕੁਝ ਸਮਝ ਆਉਂਦਾ ਹੈ।
ਉਸ ਵੇਲੇ ਦੇ ਕੌਮਾਂਤਰੀ ਮਾਹੌਲ ਦੀਆਂ ਤੰਦਾਂ ਵੀ ਤਾਂ ਵੰਡ ਨਾਲ ਜੁੜੀਆਂ ਹੋਈਆਂ ਸਨ?
– ਬਰਤਾਨੀਆ ਦੀ ਸਮਝ ਸੀ ਕਿ ਸੋਵੀਅਤ ਰੂਸ ਦੇ ਕਮਿਊਨਿਸਟ ਪਸਾਰੇ ƒ ਰੋਕਣ ਲਈ ਗ਼ਰੀਬ ਖਿੱਤੇ ਵਿਚ ਇਸਲਾਮੀ ਸਟੇਟ/ਰਿਆਸਤ ਹੋਣੀ ਲਾਜ਼ਮੀ ਸੀ ਜੋ ਨਾਸਤਿਕਾਂ/ਕਾਫ਼ਰਾਂ ਦੇ ਮੁਲਕ ਨਾਲ ਭੁੱਖ ਸਹਾਰ ਕੇ ਵੀ (ਆਵਾਮ ਦੀ ਭੁੱਖ-ਤੋੜ ਦਰਕਿਨਾਰ ਕਰ ਕੇ ਵੀ) ਧਰਮ ਦੇ ਨਾਮ ਉੱਤੇ ਲੜ ਸਕਦੀ ਹੋਵੇ। ਇਸੇ ਤਰ੍ਹਾਂ ਅਮਰੀਕਾ ਦਾ ਬਰਤਾਨੀਆ ਉੱਤੇ ਇੰਡੀਆ ƒ ਆਜ਼ਾਦ ਕਰਨ ਦਾ ਦਬਾਅ ਸੀ। ਇਨ੍ਹਾਂ ਸਾਰੀਆਂ ਤੰਦਾਂ ਦਾ ਸਿਆਸੀ ਧਿਰਾਂ ਦੇ ਤਾਣੇ-ਬਾਣੇ ਨਾਲ ਪੇਚੀਦਾ ਰਾਬਤਾ ਬਣਦਾ ਸੀ ਜੋ ਪਿੰਡ ਵਿਚ ਗ਼ਰੀਬੀ ਕਾਰਨ ਬੇਚੈਨ ਬੈਠੇ ਮੁਜ਼ਾਰੇ ਦੀ ਜ਼ਮੀਨ ਹਾਸਲ ਕਰਨ ਦੀ ਸੱਧਰ ਤੱਕ ਫੈਲਿਆ ਹੋਇਆ ਸੀ। ਇਸੇ ਪੇਚੀਦਗੀ ਵਿਚੋਂ ਪੰਜਾਬ ਤਜਰਬੇ ਦਾ ਅਖਾੜਾ ਬਣਿਆ ਸੀ।
ਸਭ ਤੋਂ ਵੱਡਾ ਨੁਕਸਾਨ ਕਿਸ ਰੂਪ `ਚ ਦਰਜ ਹੋਇਆ?
– ਹਰ ਸਮਾਜ ਵਿਚ ਕਲੇਸ਼ ਹੁੰਦਾ ਹੈ। ਨਾ ਹਰ ਰੋਜ਼ ਜੱਫੀਆਂ ਪੈਂਦੀਆਂ ਹਨ ਅਤੇ ਨਾ ਹੀ ਕਤਲ ਹੁੰਦੇ ਹਨ ਪਰ ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਇਸਾਈਆਂ ਅਤੇ ਨਾਸਤਿਕਾਂ ਦੇ ਸਾਂਝੇ ਪੰਜਾਬ ਵਿਚ 1947 ਦੀ ਵੰਡ ਅਜਿਹਾ ਮੀਲ ਪੱਥਰ ਹੈ ਜੋ ਇਨ੍ਹਾਂ ਦੇ ਇੱਕ ਛੱਤ ਹੇਠ ਪੰਜਾਬੀਆਂ ਵਜੋਂ ਇਕੱਠੇ ਰਹਿਣ ਦੀ ਬਰਕਤ ਉੱਤੇ ਕਾਟਾ ਫੇਰਦੀ ਹੈ।
ਇਤਿਹਾਸ ਕਦੇ ਵੀ ਮੋੜ ਮੁੜ ਸਕਦਾ ਹੈ, ਹੁਣ ਇਕੱਠ ਦੀ ਕੀ ਗੁੰਜਾਇਸ਼ ਹੈ?
– ਮੁਲਕ ਕਿੰਨੇ ਵੀ ਹੋਣ ਪਰ ਦੁਸ਼ਮਣੀ ਹੋਣੀ ਜ਼ਰੂਰੀ ਨਹੀਂ। ਸਾਡੇ ਮੁਲਕਾਂ ਨੇ ਆਪਣਾ ਸੱਤਿਆਨਾਸ ਕਰ ਲਿਆ ਹੈ। ਹੁਣ ਇਨ੍ਹਾਂ ਦੀ ਬਿਹਤਰੀ ਆਪਸੀ ਤਾਲਮੇਲ, ਵੀਜ਼ੇ ਸੁਖਾਲੇ ਕਰਨ ਅਤੇ ਵਪਾਰ ਵਧਾਉਣ ਵਿਚ ਹੈ। ਵਿਦਵਾਨਾਂ ƒ ਤਰੱਕੀ ਅਤੇ ਚੰਗੇ ਭਵਿੱਖ ਦੀ ਬਾਤ ਪਾਉਣੀ ਚਾਹੀਦੀ ਹੈ। ਇਤਿਹਾਸ ਤੋਂ ਮਿਲੇ ਸਬਕ ਯਾਦ ਰੱਖਣੇ ਚਾਹੀਦੇ ਹਨ।