ਚੰਡੀਗੜ੍ਹ: ਕੈਨੇਡਾ ਵਿਚ ਜਾਅਲੀ ਦਾਖਲਾ ਪੱਤਰਾਂ ਦੀ ਵਰਤੋਂ ਕਰਕੇ ਵੀਜ਼ਾ ਪ੍ਰਾਪਤ ਕਰਨ ਦੇ ਦੋਸ਼ਾਂ ਹੇਠਾਂ ਘਿਰੇ ਭਾਰਤੀ ਵਿਦਿਆਰਥੀਆਂ ƒ ਦੇਸ਼ ਨਿਕਾਲੇ ਤੋਂ ਆਰਜ਼ੀ ਰਾਹਤ ਮਿਲ ਗਈ ਹੈ। ਅਜਿਹੇ ਭਾਰਤੀ ਵਿਦਿਆਰਥੀਆਂ ƒ ਕੈਨੇਡੀਅਨ ਅਧਿਕਾਰੀਆਂ ਤੋਂ ‘ਸਟੇਅ ਆਰਡਰ` ਮਿਲੇ ਹਨ।
ਦੇਸ਼ ਨਿਕਾਲੇ ਦਾ ਦਰਦ ਝੱਲ ਰਹੇ ਇਨ੍ਹਾਂ ਵਿਦਿਆਰਥੀਆਂ ਵਿਚੋਂ ਬਹੁਤੇ ਪੰਜਾਬ ਨਾਲ ਸਬੰਧਤ ਹਨ ਅਤੇ 2017-2019 ਦੇ ਅਰਸੇ ਦੌਰਾਨ ਕੈਨੇਡਾ ਗਏ ਸਨ। ਇਨ੍ਹਾਂ ਵਿਚੋਂ ਕੁਝ ਵਿਦਿਆਰਥੀਆਂ ƒ ਪੜ੍ਹਾਈ ਪੂਰੀ ਕਰਨ ਮਗਰੋਂ ਵਰਕ ਪਰਮਿਟ ਮਿਲ ਗਏ ਸਨ ਜਦੋੋਂਕਿ ਬਾਕੀ ਕੈਨੇਡਾ ਵਿਚ ਪੜ੍ਹਾਈ ਕਰ ਰਹੇ ਸਨ। ਯਾਦ ਰਹੇ ਕਿ ਇਹ ਵਿਦਿਆਰਥੀ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ ਸਨ; ਏਜੰਟਾਂ ਨੇ ਇਨ੍ਹਾਂ ƒ ਜਾਅਲੀ ਦਾਖਲਾ ਪੱਤਰਾਂ ਦੇ ਆਧਾਰ ‘ਤੇ ਵੀਜ਼ੇ ਜਾਰੀ ਕਰਵਾ ਕੇ ਦਿੱਤੇ। ਬਾਅਦ ‘ਚ ਉਨ੍ਹਾਂ ਮਨਜੂਰਸ਼ੁਦਾ ਕਾਲਜਾਂ ‘ਚ ਦਾਖਲਾ ਲਿਆ। ਇਨ੍ਹਾਂ ਵਿਚੋਂ ਜ਼ਿਆਦਾਤਰ ਆਪਣੀਆਂ ਡਿਗਰੀਆਂ ਮੁਕੰਮਲ ਕਰ ਕੇ ਵਰਕ ਪਰਮਿਟ ਹਾਸਲ ਕਰ ਚੁੱਕੇ ਹਨ। ਇਸ ਧੋਖਾਧੜੀ ਦਾ ਪਤਾ ਉਦੋਂ ਲੱਗਿਆ ਜਦੋਂ ਇਨ੍ਹਾਂ ਵਿਦਿਆਰਥੀਆਂ ਨੇ ਸਥਾਈ ਰਿਹਾਇਸ਼ (ਪਰਮਾਨੈਂਟ ਰੈਜ਼ੀਡੈਂਸੀ) ਵਾਸਤੇ ਦਰਖਾਸਤਾਂ ਦਿੱਤੀਆਂ। ਉਨ੍ਹਾਂ ਵਾਸਤੇ ਵੱਡਾ ਝਟਕਾ ਕੈਨੇਡਾ ਦੀ ਬਾਰਡਰ ਸਿਕਿਉਰਿਟੀ ਏਜੰਸੀ ਵੱਲੋਂ ਉਨ੍ਹਾਂ ƒ ਦੇਸ਼ ਨਿਕਾਲੇ (ਡੀਪੋਰਟੇਸ਼ਨ) ਦੇ ਨੋਟਿਸ ਜਾਰੀ ਕਰਨਾ ਸੀ।
ਜਾਣਕਾਰੀ ਅਨੁਸਾਰ ਜਲੰਧਰ ਦੇ ਇਕ ਇਮੀਗਰੇਸ਼ਨ ਏਜੰਟ ਜੋ ਹੁਣ ਫਰਾਰ ਹੈ, ਨੇ ਵਧੇਰੇ ਕਰ ਕੇ 2017-19 ਦਰਮਿਆਨ ਇਹ ਜਾਅਲੀ ਦਾਖਲ ਪੱਤਰ ਮੁਹੱਈਆ ਕਰਵਾਏ ਸਨ। ਉਸ ਨੇ ਦਾਖਲਿਆਂ ਅਤੇ ਦਸਤਾਵੇਜ਼ਾਂ ਸਬੰਧੀ ਬਾਕੀ ਪ੍ਰਕਿਰਿਆ ਵਾਸਤੇ ਪ੍ਰਤੀ ਵਿਦਿਆਰਥੀ 16 ਲੱਖ ਰੁਪਏ ਵਸੂਲੇ ਸਨ। ਇੰਨੀ ਵੱਡੀ ਰਕਮ ਲੈਣ ਦੇ ਬਾਵਜੂਦ ਇਨ੍ਹਾਂ ਵਿਦਿਆਰਥੀਆਂ ਨਾਲ ਧੋਖਾ ਕੀਤਾ ਗਿਆ। ਜਾਣਕਾਰੀ ਮਿਲ ਰਹੀ ਹੈ ਕਿ ਭਾਰਤੀ ਏਜੰਟਾਂ ਨੇ ਇਹ ਧੋਖਾਧੜੀ ਕੈਨੇਡਾ ਦੇ ਏਜੰਟਾਂ ਨਾਲ ਮਿਲ ਕੇ ਕੀਤੀ।
ਵਿਦੇਸ਼ ਜਾਣ ਦੇ ਸੁਪਨੇ ਦੇਖਣ ਵਾਲੇ ਨੌਜਵਾਨਾਂ ਨਾਲ ਠੱਗੀ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ। ਪੰਜਾਬ ਦੇ ਥਾਣਿਆਂ ਵਿਚ ਟਰੈਵਲ ਏਜੰਟਾਂ ਦੀ ਠੱਗੀ ਦੇ ਨਿੱਤ ਸੈਂਕੜੇ ਮਾਮਲੇ ਦਰਜ ਹੁੰਦੇ ਹਨ ਪਰ ਇਹ ਧੋਖਾਧੜੀ ਰੁਕਣ ਦੀ ਥਾਂ ਹੋਰ ਵਧ ਰਹੀ ਹੈ। ਸਰਕਾਰ ਨੇ ਭਾਵੇਂ ਇਨ੍ਹਾਂ ਏਜੰਟਾਂ ਤੇ ਸਲਾਹਕਾਰਾਂ ƒ ਰਜਿਸਟਰ ਕਰਨ ਲਈ ਨਿਯਮ ਬਣਾਏ ਹਨ ਪਰ ਕਈ ਏਜੰਟ ਤੇ ਸਿੱਖਿਆ ਸਲਾਹਕਾਰ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਧੋਖਾ ਕਰਦੇ ਆਏ ਹਨ। ਨੌਜਵਾਨਾਂ ਦਾ ਦੁਖਾਂਤ ਕਈ ਦਹਾਕਿਆਂ ਤੋਂ ਬੇਰੁਜ਼ਗਾਰੀ ਤੇ ਨਸ਼ਿਆਂ ਦੀ ਚੱਕੀ ਵਿਚ ਪਿਸਦੇ ਪੰਜਾਬ ਦਾ ਦੁਖਾਂਤ ਹੈ। ਇਨ੍ਹਾਂ ਸਮੱਸਿਆਵਾਂ ਤੋਂ ਪਿੱਛਾ ਛੁਡਾਉਣ ਅਤੇ ਚੰਗੇ ਭਵਿੱਖ ਦੀ ਆਸ ਵਿਚ ਉਹ ਆਪਣੀ ਜਨਮ ਭੋਇੰ ƒ ਅਲਵਿਦਾ ਕਹਿ ਕੇ ਵਿਦੇਸ਼ਾਂ ਵਿਚ ਪੜ੍ਹਦੇ ਤੇ ਮਿਹਨਤ ਮਜ਼ਦੂਰੀ ਕਰਦੇ ਹਨ ਪਰ ਕਈ ਵਾਰ ਉਨ੍ਹਾਂ ƒ ਉਹ ਨਹੀਂ ਮਿਲਦਾ ਜਿਸ ਦੇ ਉਨ੍ਹਾਂ ਦੇ ਸੁਪਨੇ ਲਏ ਹੁੰਦੇ ਹਨ। ਇਨ੍ਹਾਂ ਵਿਚੋਂ ਕਈਆਂ ƒ ਆਪਣੀ ਜ਼ਮੀਨ ਜਾਇਦਾਦ ਗਹਿਣੇ ਰੱਖਣੀ ਪੈਂਦੀ ਹੈ ਅਤੇ ਕਈ ਆਪਣੇ ਜੀਵਨ ਦੀ ਕੁਲ ਜਮ੍ਹਾਂ ਪੂੰਜੀ ਇਸ ਲੇਖੇ ਲਗਾ ਦਿੰਦੇ ਹਨ। ਕੈਨੇਡਾ ‘ਚ ਔਸਤਨ ਇਕ ਸਾਲ ਦੇ ਕੋਰਸ ਦਾ ਖਰਚ ਘੱਟੋ-ਘੱਟ 15 ਲੱਖ ਰੁਪਏ ਹੈ। ਵਿਦਿਆਰਥੀਆਂ ƒ ਇਸ ਪੈਸੇ ਦੀ ਪੂਰਤੀ ਵਾਸਤੇ ਅਕਸਰ ਕਾਫੀ ਸੰਘਰਸ਼ ਕਰਨਾ ਪੈਂਦਾ ਹੈ। ਭਾਵੇਂ ਕੈਨੇਡਾ ਵਿਚੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ƒ ਆਰਜ਼ੀ ਰਾਹਤ ਮਿਲ ਗਈ ਹੈ ਪਰ ਮਾਪਿਆਂ ਦੀ ਫਿਕਰਮੰਦੀ ਅਜੇ ਮੁੱਕੀ ਨਹੀਂ।
ਉਧਰ, ਭਾਰਤ ਵੱਲੋਂ ਕੈਨੇਡੀਅਨ ਅਧਿਕਾਰੀਆਂ ƒ ਨਿਰਪੱਖ ਅਤੇ ਮਾਨਵਤਾਵਾਦੀ ਪਹੁੰਚ ਅਪਣਾਉਣ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਵਿਦਿਆਰਥੀ ਕੁਝ ਏਜੰਟਾਂ ਵੱਲੋਂ ਕੀਤੀ ਗਈ ਧੋਖਾਧੜੀ ਦਾ ਸ਼ਿਕਾਰ ਬਣੇ ਹਨ। ਭਾਰਤ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੇ ਹੱਕ ‘ਚ ਕੈਨੇਡਾ ਅਤੇ ਨਵੀਂ ਦਿੱਲੀ ਸਥਿਤ ਕੈਨੇਡੀਅਨ ਅਧਿਕਾਰੀਆਂ ਕੋਲ ਇਹ ਮਾਮਲਾ ਉਠਾਇਆ ਜਾ ਰਿਹਾ ਹੈ। ਕੈਨੇਡੀਅਨ ਅਧਿਕਾਰੀਆਂ ƒ ਇਸ ਗੱਲ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ‘ਤੇ ਵਤਨ ਵਾਪਸੀ ਦੀ ਤਲਵਾਰ ਲਟਕ ਰਹੀ ਹੈ, ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਕੈਨੇਡੀਅਨ ਪ੍ਰਣਾਲੀ ‘ਚ ਕਈ ਖਾਮੀਆਂ ਹੋਣ ਕਾਰਨ ਵਿਦਿਆਰਥੀਆਂ ƒ ਵੀਜ਼ੇ ਮਨਜ਼ੂਰ ਕੀਤੇ ਗਏ ਅਤੇ ਉਨ੍ਹਾਂ ƒ ਮੁਲਕ ‘ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ। ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਸੰਸਦ ਮੈਂਬਰਾਂ ਵੱਲੋਂ ਵੀ ਵਿਦਿਆਰਥੀਆਂ ਦੇ ਪੱਖ ‘ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਵਿਦਿਆਰਥੀਆਂ ਨਾਲ ਵਧੀਆ ਵਤੀਰਾ ਅਪਣਾਉਣ ਦੀ ਵਕਾਲਤ ਕੀਤੀ ਹੈ।
ਸਰਕਾਰ ਵਿਦਿਆਰਥੀਆਂ ƒ ਮੁਫਤ ਕਾƒਨੀ ਸਹਾਇਤਾ ਦੇਵੇਗੀ
ਚੰਡੀਗੜ੍ਹ: ਐਨ.ਆਰ.ਆਈ. ਮਾਮਲੇ ਵਿਭਾਗ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਕੈਨੇਡਾ ਤੋਂ ਜਬਰੀ ਵਤਨ ਵਾਪਸੀ ਦਾ ਸਾਹਮਣਾ ਕਰ ਰਹੇ 700 ਵਿਦਿਆਰਥੀਆਂ ƒ ਮੁਫ਼ਤ ਕਾƒਨੀ ਸਹਾਇਤਾ ਦੇਵੇਗੀ। ਇਨ੍ਹਾਂ ਵਿਦਿਆਰਥੀਆਂ ƒ ਕੈਨੇਡਾ ਵਿਚ ਇਮੀਗ੍ਰੇਸ਼ਨ ਕਾƒਨਾਂ ਦੇ ਮਾਹਿਰ ਵਕੀਲਾਂ ਵੱਲੋਂ ਸਹਾਇਤਾ ਦਿਵਾਈ ਜਾਵੇਗੀ। ਉਨ੍ਹਾਂ ਇਸ ਬਾਰੇ ਕੈਨੇਡਾ ਦੇ ਪੰਜਾਬੀ ਮੂਲ ਦੇ ਸਾਰੇ ਐਮ.ਪੀਜ਼ ƒ ਚਿੱਠੀ ਵੀ ਲਿਖੀ ਹੈ। ‘ਆਪ` ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਦੇ ਧਿਆਨ `ਚ ਲਿਆਂਦਾ ਗਿਆ ਕਿ ਇਨ੍ਹਾਂ ਵਿਦਿਆਰਥੀ ਨੇ ਕੋਈ ਧੋਖਾਧੜੀ ਨਹੀਂ ਕੀਤੀ ਹੈ।