ਡਾਕੂ ਬਨਾਮ ਬਾਗੀ ਅਤੇ ਜਤਿੰਦਰ ਮੌਹਰ ਦੀ ਫਿਲਮ

ਕੁਲਦੀਪ ਸਿੰਘ ਦੀਪ (ਡਾ.)
ਫੋਨ: +91-98768-20600
ਜਦ ਤਕ ਅਹਿਮਦ ਡੋਗਰ ਰਹਿਣਗੇ, ਤਦ ਤਕ ਕਿਸ਼ਨਾ ਅਤੇ ਜਿਊਣਾ ਮੌੜ ਵੀ ਪੈਦਾ ਹੁੰਦੇ ਰਹਿਣਗੇ…

ਇਹ ਵੀ ਇਤਿਹਾਸ ਦੇ ਬਹੁਤ ਸਾਰੇ ਅੰਨ੍ਹੇ ਮੋੜਾਂ ‘ਤੇ ਵਾਪਰਿਆ ਹੈ ਕਿ ਬਾਗੀਆਂ ƒ ਡਾਕੂ ਬਣਾ ਕੇ ਉਹਨਾਂ ਦੀ ਅਸਲ ਭੂਮਿਕਾ ƒ ਇਤਿਹਾਸ ਵਿਚੋਂ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਸਤੀਵਾਦੀ ਦੌਰ ਵਿਚ ਅੰਗਰੇਜ਼ਾਂ ਨੇ ਸ਼ਾਤਿਰਾਨਾ ਤਰੀਕੇ ਨਾਲ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਬਾਗੀ ਵਿਰਾਸਤ ƒ ਡੇਰਿਆਂ ਅਤੇ ਡਾਕੂਆਂ ਵਿਚ ਬਦਲਣ ਲਈ ਸਿਲਸਿਲੇਵਾਰ ਕੋਸ਼ਿਸ਼ਾਂ ਕੀਤੀਆਂ। ਸਾਡੇ ਸਾਹਿਤ ਅਤੇ ਇਤਿਹਾਸ ਨੇ ਇਹਨਾਂ ƒ ਮੁੜ ਪਰਿਭਾਸ਼ਿਤ ਕਰਨ ਦੀ ਥਾਂ ਇਸੇ ਰੂਪ ਵਿਚ ਅਪਣਾ ਲਿਆ ਪਰ ਕਿਤੇ-ਕਿਤੇ ਸਮਾਜਿਕ-ਸਭਿਆਚਾਰਕ ਵਰਤਾਰਿਆਂ ƒ ਲੋੜੀਂਦੇ ਇਤਿਹਾਸਿਕ ਪ੍ਰਸੰਗ ਵਿਚ ਸਮਝਣ ਦੀਆਂ ਕੋਸ਼ਿਸ਼ਾਂ ਵੀ ਹੁੰਦੀਆਂ ਰਹੀਆਂ ਹਨ। ਫਿਲਮਸਾਜ਼ ਜਤਿੰਦਰ ਮੌਹਰ ਲਿਖਤ ਅਤੇ ਨਿਰਦੇਸ਼ਿਤ ਫਿਲਮ ‘ਮੌੜ` ਇਸੇ ਦਿਸ਼ਾ ਵਿਚ ਕੀਤਾ ਸਾਰਥਕ ਯਤਨ ਹੈ।
ਕੋਈ ਬੰਦਾ ਡਾਕੂ ਕਿਵੇਂ ਬਣਦਾ ਹੈ ਅਤੇ ਬਾਗੀ ਨਾਇਕ ਕਿਵੇਂ ਬਣਦਾ ਹੈ, ਇਹ ਅਹਿਮ ਸਵਾਲ ਹੈ। ਡਾਕੂਆਂ ਕੋਲ ਸੂਰਮਗਤੀ ਤਾਂ ਹੁੰਦੀ ਹੈ ਪਰ ਬਾਗੀ ਨਾਇਕ ਹੋਣ ਲਈ ਸੂਰਮਗਤੀ ਤੋਂ ‘ਕਈ ਕੁਝ` ਹੋਰ ਵੱਧ ਚਾਹੀਦਾ ਹੈ। ਸੂਰਮਗਤੀ ਅਤੇ ਲੋਕਾਂ ਲਈ ਕੀਤਾ ਬਾਗੀਆਨਾ ਸੰਘਰਸ਼ ਕਈ ਥਾਂ ਆਪਸ ਵਿਚ ਮਿਲਦੇ ਹਨ ਅਤੇ ਕਈ ਥਾਂ ਵੱਖਰੇ ਵੀ ਹਨ। ਸੂਰਮਗਤੀ ਬਹਾਦਰੀ ਵਿਚੋਂ ਪੈਦਾ ਹੁੰਦੀ ਹੈ। ਜਦ ਕੋਈ ਬੰਦਾ ਆਪਣੇ ਜਾਂ ਕਿਸੇ ਆਪਣੇ ਨਾਲ ਜਾਂ ਕਿਸੇ ਹੋਰ ਨਾਲ ਜ਼ਿਆਦਤੀ ਖਿਲਾਫ਼ ਜੂਝਦਾ ਹੈ ਤਾਂ ਉਹ ਸੂਰਮਗਤੀ ਹੁੰਦੀ ਹੈ ਪਰ ਜਦ ਕੋਈ ਬੰਦਾ ਕਿਸੇ ਇਤਿਹਾਸਕ ਦੌਰ ਵਿਚ ਜਾਬਰ ਧਿਰ ਦੇ ਸਤਾਏ ਲੋਕਾਂ ਦੀ ਪੀੜਾ ਅਤੇ ਦਮਨ ƒ ਸਮਝਦਾ ਹੈ, ਉਸ ਦੇ ਕਾਰਨਾਂ ਦੀ ਪੜਚੋਲ ਕਰਦਾ ਹੈ ਅਤੇ ਉਸ ਜਬਰ ਖਿਲਾਫ਼ ਲੜਦਾ ਹੈ ਜਾਂ ਲੋਕਾਂ ƒ ਨਾਲ ਲੈ ਕੇ ਲਹਿਰ ਖੜ੍ਹੀ ਕਰਦਾ ਕੁਰਬਾਨੀ ਦਿੰਦਾ ਹੈ ਤਾਂ ਉਹ ਬਾਗੀ ਨਾਇਕ ਹੁੰਦਾ ਹੈ।
ਪੰਜਾਬੀਆਂ ਨੇ ਸੂਰਮਗਤੀ ਕਰ ਕੇ ਡਾਕੂਆਂ ƒ ਵੀ ਸਵੀਕਾਰਿਆ ਹੈ ਅਤੇ ਬਾਗੀ ਨਾਇਕਾਂ ƒ ਪਿਆਰਿਆ ਹੈ। ਹੁਣੇ ਰਿਲੀਜ਼ ਹੋਈ ਜਤਿੰਦਰ ਮੋਹਰ ਦੀ ਫਿਲਮ ‘ਮੌੜ’ ਤੋਂ ਬਹੁਤ ਪਹਿਲਾਂ ਵੀ ਇਸ ਕਹਾਣੀ ‘ਤੇ ‘ਜੱਟ ਜਿਊਣਾ ਮੌੜ` ਫਿਲਮ ਬਣੀ। ਉਸ ਫਿਲਮ ਵਿਚ ਜਿਊਣੇ ਮੌੜ ਦਾ ਕਿਰਦਾਰ ਕੇਂਦਰ ਵਿਚ ਹੈ ਤੇ ਕਿਸ਼ਨੇ ਮੌੜ ਦੀ ਕਥਾ ਪਿਛੋਕੜ ਵਿਚ ਕਾਰਜਸ਼ੀਲ ਹੈ। ਫਿਲਮ ਦੇ ਟਾਈਟਲ ਵਿਚ ਲੱਗਿਆ ‘ਜੱਟ` ਸ਼ਬਦ ਬਾਜ਼ਾਰ ਦੇ ਨਜ਼ਰੀਏ ਤੋਂ ਇਸ ਫਿਲਮ ƒ ਨਵੀਂ ‘ਹਾਈਟ` ਦਿੰਦਾ ਹੈ ਪਰ ਸੰਕਲਪ ਦੇ ਤੌਰ ‘ਤੇ ਇਹ ‘ਜੱਟ` ਵਿਸ਼ੇਸ਼ਣ ਇਸ ਫਿਲਮ ਦੀ ਸਭ ਤੋਂ ਵੱਡੀ ਸੀਮਾ ਹੈ ਕਿ ਇਹ ਫਿਲਮ ਦਮਿਤ ਧਿਰ ਦੇ ਨਾਇਕ ƒ ਜਾਤੀ ਅਭਿਮਾਨ/ਸਵੈਮਾਨ ਤਕ ਸੀਮਤ ਕਰਦੀ ਹੈ। ਦੂਜੀ ਸੀਮਾ ਉਸ ਫਿਲਮ ਦੀ ਇਹ ਹੈ ਕਿ ਉਹ ਜਿਊਣੇ ਮੌੜ ƒ ਬਾਗੀ ਨਾਇਕ ਦੇ ਰੂਪ ਵਿਚ ਨਹੀਂ, ਸੂਰਮੇ ਡਾਕੂ ਦੇ ਰੂਪ ਵਿਚ ਪੇਸ਼ ਕਰਦੀ ਹੈ ਜੋ ਆਪਣੇ ਭਰਾ ਨਾਲ ਹੋਈ ਗੱਦਾਰੀ ਦਾ ਬਦਲਾ ਲੈਂਦਾ ਹੈ। ਪੰਜਾਬੀ ਹਰ ਅਜਿਹੇ ਬੰਦੇ ƒ ਪਿਆਰਦੇ ਹਨ ਅਤੇ ਸਵੀਕਾਰਦੇ ਹਨ ਜੋ ਅਣਖ ਲਈ ਜੂਝਦਾ ਹੈ। ਇਸੇ ਲਈ ਜਿਊਣਾ ਮੌੜ ਡਾਕੂ ਹੁੰਦਾ ਹੋਇਆ ਵੀ ਭਰਾ ਨਾਲ ਹੋਈ ਬੇਇਨਸਾਫ਼ੀ ਦਾ ਬਦਲਾ ਲੈਣ ਦੇ ਰੂਪ ਵਿਚ ਪੰਜਾਬੀਆਂ ਵੱਲੋਂ ਪਿਆਰਿਆ ਸਤਿਕਾਰਿਆ ਨਾਇਕ ਹੈ ਪਰ ਫਿਲਮ ਇਕ ਦੌਰ ਦੀ ਇਤਿਹਾਸਕ ਪ੍ਰਸੰਗਿਕਤਾ ƒ ਪੇਸ਼ ਕਰਨ ਤੋਂ ਖੁੰਝ ਗਈ।
ਇਸ ਲਈ ਫਿਲਮ ‘ਮੌੜ’ ਉਸ ਤੋਂ ਵੱਖਰੀ ਬੁਨਿਆਦ ‘ਤੇ ਉਸਰੀ ਫਿਲਮ ਹੈ। ਅਸਲ ਵਿਚ ਤਾਂ ਇਹ ਫਿਲਮ ਸਿਰਫ਼ ਜਿਊਣਾ ਮੌੜ ਦੀ ਫਿਲਮ ਨਹੀਂ ਬਲਕਿ ਮੌੜ ਭਰਾਵਾਂ ਦੇ ਸਾਂਝੇ ਨਾਇਕਤਵ ਦੀ ਫਿਲਮ ਹੈ ਅਤੇ ਫਿਲਮ ਦੇ ਦੋ ਬਰਾਬਰ ਭਾਗਾਂ ਵਿਚ ਦੋ ਭਰਾਵਾਂ ਦੇ ਕਿਰਦਾਰ ਨਾਲ ਬਰਾਬਰ ਇਨਸਾਫ਼ ਕਰਦੀ ਹੋਈ ਪ੍ਰਵਾਨ ਚੜ੍ਹਦੀ ਹੈ। ਇਸ ਲਈ ਇਸ ਦਾ ਨਾਂ ‘ਜਿਊਣਾ ਮੌੜ` ਨਹੀਂ ਬਲਕਿ ‘ਮੌੜ` ਹੈ ਜੋ ਜਿਊਣੇ ਦੇ ਬਰਾਬਰ ਕਿਸ਼ਨੇ ਮੌੜ ਦਾ ਕਿਰਦਾਰ ਸਥਾਪਤ ਕਰਦੀ ਹੈ। ਦਰਅਸਲ, ਇਹ ਫਿਲਮ ਮੌੜ ਭਰਾਵਾਂ ਦੀ ਵੀ ਫਿਲਮ ਨਹੀਂ ਬਲਕਿ ਡੇਢ ਸਦੀ ਪਹਿਲਾਂ ਦੇ ਖਾਸ ਇਤਿਹਾਸਕ ਦੌਰ ਵਿਚ ਅੰਗਰੇਜ਼ਾਂ ਅਤੇ ਜਗੀਰਦਾਰਾਂ ਦੇ ਦਮਨ ਦੇ ਸਤਾਏ ਮੁਜ਼ਾਰਿਆਂ ਦੇ ਸੰਘਰਸ਼ ਦੀ ਕਹਾਣੀ ਹੈ। ਫਿਲਮ ਦੀ ਕਥਾ ਸਾਬਤ ਕਰਦੀ ਹੈ ਕਿ ਜਦ ਕਿਤੇ ਸੱਤਾ ਦਾ ਦਮਨ ਕਿਰਤ ਦਾ ਜਿਊਣਾ ਦੁੱਭਰ ਕਰਦਾ ਹੈ, ਜਦ ਚੁੱਪ ਦਾ ਜ਼ਿੰਦਰਾ ਮੂੰਹ ‘ਤੇ ਲਟਕ ਜਾਂਦਾ ਹੈ ਤੇ ਸੱਤਾ ਦੇ ਖਿਲਾਫ਼ ਕੁਸਕਣ ਵਾਲੇ ਬੰਦੇ ƒ ਬੰਦੂਕ ਦੀ ਗੋਲੀ ਇਕ ਮਿੰਟ ਵਿਚ ਢੇਰ ਕਰ ਦਿੰਦੀ ਹੈ, ਤਦ ਬੇਵਸੀ ਦਾ ਕੜ੍ਹ ਪਾਟ ਜਾਂਦਾ ਹੈ ਅਤੇ ਧਰਤੀ ਰੋਹੀਆਂ ਵਿਚੋਂ ਅਣਖੀਲੇ ਨਾਇਕ ਪੈਦਾ ਕਰਦੀ ਹੈ ਜੋ ਸੱਤਾ ਤੋਂ ਬਾਗੀ ਹੋ ਜਾਂਦੇ ਹਨ ਅਤੇ ਆਪਣੇ ਨਾਲ ਹੋਈਆਂ ਅਣਹੋਣੀਆਂ ਤੇ ਦਮਨ ਦੇ ਖਿਲਾਫ਼ ਕਦੇ ਕਿਸ਼ਨੇ ਮੌੜ ਵਾਂਗ ਵਿਅਕਤੀਗਤ ਤੌਰ ’ਤੇ ਲੜਦੇ ਹਨ ਅਤੇ ਕਦੇ ਜਿਊਣੇ ਮੌੜ ਵਾਂਗ ਹੋਰ ਦਮਿਤ ਲੋਕਾਂ ƒ ਨਾਲ ਜੋੜ ਕੇ ਜੱਜ ਦਾ ਕਤਲ ਕਰਦੇ ਹਨ, ਵਹੀਆਂ ਸਾੜਦੇ ਹਨ ਅਤੇ ਇੰਝ ਸੱਤਾ ਦੇ ਖਿਲਾਫ਼ ਬਾਗੀ ਲਹਿਰ ਖੜ੍ਹੀ ਕਰਦੇ ਹਨ।
ਮੁਜ਼ਾਰਾ ਲਹਿਰ ਅਜਿਹੀ ਹੀ ਲਹਿਰ ਸੀ ਜੋ ਮਾਨਸਾ, ਬਠਿੰਡਾ, ਬਰਨਾਲਾ ਅਤੇ ਸੰਗਰੂਰ ਦੇ ਪਿੰਡਾਂ ਵਿਚ ਉਸ ਵਕਤ ਉੱਭਰੀ ਜਦ ਜਗੀਰਦਾਰ ਮੁਜ਼ਾਰਿਆਂ ƒ ਗੁਲਾਮ ਬਣਾ ਕੇ ਉਹਨਾਂ ਤੋਂ ਮਨਮਰਜ਼ੀ ਦਾ ਕੰਮ ਕਰਾਉਂਦੇ ਸਨ ਅਤੇ ਮਨਮਰਜ਼ੀ ਦਾ ਹਿੱਸਾ ਦਿੰਦੇ ਸਨ। ਉਹਨਾਂ ਪਿੱਛੇ ਰਿਆਸਤੀ ਰਾਜਿਆਂ ਦੀ ਤਾਕਤ ਹੁੰਦੀ ਸੀ ਅਤੇ ਅੱਗੇ ਉਹਨਾਂ ਦੀ ਪਿੱਠ ‘ਤੇ ਹੁੰਦਾ ਸੀ ਅੰਗਰੇਜ਼। ਸਾਗ ਤੋੜਨ ਕਰ ਕੇ ਸਾਰੇ ਟੱਬਰ ਦੀ ਕੀਤੀ ਬੇਇਜ਼ਤੀ ਅਤੇ ਫੈਲਾਈ ਦਹਿਸ਼ਤ ਕਿਸ਼ਨੇ ਅਤੇ ਜਿਊਣੇ ਦੀ ਮਾਂ ਨਾਲ ਵਾਪਰੀ ਕੋਈ ਇਕੱਲੀ-ਇਕਹਿਰੀ ਘਟਨਾ ਨਹੀਂ ਬਲਕਿ ਅਜਿਹੇ ਜਿੱਲਤ ਭਰਪੂਰ ਵਰਤਾਰੇ ਰੋਜ਼ ਵਾਪਰਦੇ ਸਨ। ਮਾਲਵੇ ਦੀ ਧਰਤੀ ƒ ਨਾਟਕਾਂ ਰਾਹੀਂ ਰੂਪਮਾਨ ਕਰਨ ਵਾਲੇ ਨਾਟਕਕਾਰ ਅਜਮੇਰ ਔਲਖ ਦੀ ਮਾਂ ƒ ਵੀ ਇਸੇ ਤਰ੍ਹਾਂ ਜਗੀਰਦਾਰਾਂ ਦੇ ਖੇਤ ‘ਚੋਂ ਲਿਆਂਦੀ ਛੱਲੀ ਬਦਲੇ ਜਲੀਲ ਹੋਣਾ ਪਿਆ ਸੀ।
ਫਿਲਮ ‘ਮੌੜ’ ਦੀ ਸਭ ਤੋਂ ਵੱਡੀ ਪ੍ਰਾਪਤੀ ਮਾਲਵੇ ਦੇ ਦੋ ਵੱਡੇ ਨਾਇਕਾਂ ƒ ਉਹਨਾਂ ਦੇ ਸਮਾਜਿਕ, ਸਿਆਸੀ ਅਤੇ ਆਰਥਿਕ ਪਿਛੋਕੜ ਦੇ ਪ੍ਰਸੰਗ ਵਿਚ ਇਸ ਫਿਲਮ ਨੇ ਖੂਬਸੂਰਤੀ ਨਾਲ ਸਮਝਣ ਅਤੇ ਪੇਸ਼ ਕਰਨ ਦੀ ਸ਼ਾਨਦਾਰ ਕੋਸ਼ਿਸ਼ ਕੀਤੀ ਹੈ। ਇਹਨਾਂ ਖੇਤਰਾਂ ਵਿਚ ਸੱਤਾ ਖਿਲਾਫ਼ ਅੜਨ ਅਤੇ ਲੜਨ ਦੀ ਇਹ ਪਰੰਪਰਾ ਹੁਣ ਤਕ ਜਿਊਂਦੀ ਹੈ। ਪਿਛਲੇ ਦੋ ਤਿੰਨ ਦਹਾਕਿਆਂ ਵਿਚ ਸੰਗਰੂਰ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਵਿਚ ਦਲਿਤ ਧਿਰਾਂ ਨੇ ਨਿਮਨ ਕਿਸਾਨੀ ਨਾਲ ਮਿਲ ਕੇ ਧਨਾਢਾਂ ਅਤੇ ਉਹਨਾਂ ਦੀ ਪਿੱਠ ‘ਤੇ ਖੜ੍ਹੇ ਪ੍ਰਸ਼ਾਸਨ ਨਾਲ ਇਸੇ ਤਰ੍ਹਾਂ ਜਾਨ ਹੂਲਵਾਂ ਸੰਘਰਸ਼ ਕਰ ਕੇ ਸ਼ਾਮਲਾਟ ਦੀ ਜ਼ਮੀਨ ਵਿਚੋਂ ਆਪਣਾ ਤੀਜਾ ਹਿੱਸਾ ਪ੍ਰਾਪਤ ਕੀਤਾ ਸੀ ਅਤੇ ਇਹ ਸੰਘਰਸ਼ ਹੁਣ ਵੀ ਜਾਰੀ ਹੈ।
ਫਿਲਮ ਦਾ ਮਾਧਿਅਮ ਦ੍ਰਿਸ਼ਕਾਰੀ ਹੈ। ਦ੍ਰਿਸ਼ ਕਿੰਨੇ ਕੁ ਸਜੀਵ ਹਨ ਅਤੇ ਆਪਣੇ ਸਮਾਜਿਕ-ਸੱਭਿਆਚਾਰਕ ਪਿਛੋਕੜ ƒ ਰੂਪਮਾਨ ਕਰਦੇ ਹਨ, ਕਿਸੇ ਫਿਲਮ ਦੀ ਸਫ਼ਲਤਾ ਵਿਚ ਇਹ ਬਹੁਤ ਮਹੱਤਵਪੂਰਨ ਤੱਥ ਹੁੰਦਾ ਹੈ। ਇਹ ਫਿਲਮ ਸਿਨਮੈਟੋਗ੍ਰਾਫੀ ਵਿਚ ਪੰਜਾਬੀ ਸਿਨੇਮਾ ਦੇ ਨਵੇਂ ਪਾਸਾਰ ਖੋਲ੍ਹਦੀ ਹੈ। ਫਿਲਮ ਵਿਚ ਦੋ ਤਰ੍ਹਾਂ ਦੇ ਆਰਥਿਕ-ਸਮਾਜਿਕ ਪਿਛੋਕੜ ਵਾਲੀਆਂ ਧਿਰਾਂ ਹਨ। ਪਹਿਲੀ, ਜਗੀਰਦਾਰ, ਰਾਜੇ ਅਤੇ ਅੰਗਰੇਜ਼; ਦੂਜੇ ਇਹਨਾਂ ਹੱਥੋਂ ਪੀੜਤ ਮੁਜ਼ਾਰੇ ਅਤੇ ਇਹਨਾਂ ਦੀ ਪੀੜ ਵਿਚੋਂ ਪੈਦਾ ਹੋਏ ਬਾਗੀ। ‘ਮੌੜ’ ਵਿਚ ਇਹਨਾਂ ਦੋਵਾਂ ਪਰਤਾਂ ƒ ਸਿਨਮੈਟੋਗ੍ਰਾਫੀ ਦੀ ਭਾਸ਼ਾ ਵਿਚ ਕਮਾਲ ਦੇ ਯਥਾਰਥਕ ਰੰਗ ਵਿਚ ਪੇਸ਼ ਕੀਤਾ ਹੈ। ਉਸ ਦੌਰ ਦਾ ਪਹਿਰਾਵਾ, ਮਕਾਨ, ਸੱਥਾਂ, ਹਕੀਮਤ, ਵਾਹਨ, ਹਥਿਆਰ, ਬੱਘੀਆਂ, ਡੋਲੀਆਂ, ਬਰਾਤਾਂ, ਪ੍ਰਾਹੁਣਚਾਰੀ, ਟਿੱਬਿਆਂ ਵਿਚ ਵੱਸੇ ਪਿੰਡ ਅਤੇ ਸਮਾਧਾਂ ਤੇ ਮਕਬਰਿਆਂ ਦਾ ਸੱਭਿਅਚਾਰ… ਸਭ ਕੁਝ ƒ ਸਟੀਕ ਰੂਪ ਵਿਚ ਪੇਸ਼ ਕੀਤਾ ਹੈ। ਫਿਲਮ ਦੇ ਆਗਾਜ਼ ਸਮੇਂ ਹੀ ਜਿਸ ਤਰ੍ਹਾਂ ਝੋਂਪੜੀ ‘ਤੇ ਫਾਇਰਿੰਗ ਹੁੰਦੀ ਹੈ ਅਤੇ ਖੂਨ ਦੀਆਂ ਘਰਾਲਾਂ ਰੇਤੇ ‘ਤੇ ਰੁੜ੍ਹਦੀਆਂ ਬਾਹਰ ਆਉਂਦੀਆਂ ਹਨ, ਉਹ ਸਿਨਮੈਟੋਗ੍ਰਾਫੀ ਦੀ ਸਿਖਰ ਹੈ। ਇਹ ਸਿਨਮੈਟੋਗ੍ਰਾਫੀ ਇਸ ਫਿਲਮ ਦੀ ਵੱਡੀ ਤਾਕਤ ਹੈ ਜਿਸ ਲਈ ਇਸ ਫਿਲਮ ਦਾ ਸਿਨਮੈਟੋਗ੍ਰਾਫਰ ਵਿਨੀਤ ਮਲਹੋਤਰਾ ਵਧਾਈ ਦਾ ਹੱਕਦਾਰ ਹੈ।
ਅਦਾਕਾਰੀ ਪੱਖੋਂ ਇਸ ਫਿਲਮ ਵਿਚ ਮੁਕਾਬਲਤਨ ਨਵੇਂ ਜਾਂ ਘੱਟ ਚਰਚਿਤ ਕਲਾਕਾਰਾਂ ‘ਤੇ ਸੋਹਣਾ ਦਾਅ ਖੇਡਿਆ ਹੈ। ਐਮੀ ਵਿਰਕ ਸਭ ਤੋਂ ਪ੍ਰਸਿੱਧ ਕਲਾਕਾਰ ਹੈ ਅਤੇ ਉਸ ਦੇ ਨਾਲ ਦੇਵ ਖਰੋੜ ਹੈ ਪਰ ਇਸ ਫਿਲਮ ਵਿਚ ਅਦਕਾਰੀ ਦੇ ਨਜ਼ਰੀਏ ਤੋਂ ਉਲਟ ਵਾਪਰਿਆ ਹੈ। ਪਹਿਲਾਂ ਵੀ ਕਿਹਾ ਹੈ ਕਿ ਇਹ ਫਿਲਮ ਕਿਸ਼ਨੇ ਮੌੜ ƒ ਜਿਊਣੇ ਮੌੜ ਦੇ ਬਰਾਬਰ ਲਿਆ ਕੇ ਖੜ੍ਹਾ ਕਰਦੀ ਹੈ। ਇਸ ਦੇ ਨਾਲ ਹੀ ਦੇਵ ਖਰੌੜ ਦੁਆਰਾ ਨਿਭਾਈ ਦਮਦਾਰ ਅਤੇ ਸੁਭਾਵਿਕ ਭੂਮਿਕਾ ਨੇ ਕਿਸ਼ਨੇ ƒ ਜਿਊਣੇ ਦੇ ਬਰਾਬਰ ਅਤੇ ਕਈ ਥਾਵਾਂ ‘ਤੇ ਉਸ ਤੋਂ ਵੀ ਵੱਧ ਸਪੇਸ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਸਿਨੇਮਾ ਦੇ ਇਤਿਹਾਸ ਵਿਚ ਅਜਿਹਾ ਕਿਤੇ-ਕਿਤੇ ਵਾਪਰਦਾ ਹੈ ਕਿ ਕਈ ਕਲਾਕਾਰ ਆਪਣੀ ਸੁਭਾਵਿਕ ਅਤੇ ਦਮਦਾਰ ਅਦਾਕਾਰੀ ਰਾਹੀਂ ਆਪਣੇ ਪਾਤਰ ƒ ਉਸ ਸਿਖਰ ‘ਤੇ ਲੈ ਜਾਂਦੇ ਹਨ। ਇਸ ਫਿਲਮ ਵਿਚ ਦੇਵ ਨੇ ਕਿਸ਼ਨੇ ਦੇ ਪਾਤਰ ƒ ਸ਼ਾਨਦਾਰ ਅਭਿਨੈ ਰਾਹੀਂ ਕਥਾ ਤੋਂ ਵੀ ਅੱਗੇ ਜਾਂਦਿਆਂ ਪੰਜਾਬੀ ਸਿਨੇਮਾ ਦੇ ਸਭ ਤੋਂ ਤਾਕਤਵਰ ਕਿਰਦਾਰਾਂ ਵਿਚ ਸ਼ਾਮਿਲ ਕੀਤਾ ਹੈ।
ਇਸੇ ਤਰ੍ਹਾਂ ਜਿਊਣੇ ਦੇ ਹਾਂਪੱਖੀ ਕਿਰਦਾਰ ਦੇ ਬਾਵਜੂਦ ਡੋਗਰ ਦੀ ਭੂਮਿਕਾ ਨਿਭਾਉਣ ਵਾਲੇ ਬਿਕਰਮਜੀਤ ਨੇ ਇਸੇ ਤਰ੍ਹਾਂ ਡੋਗਰ ਦੇ ਨੈਗੇਟਿਵ ਕਿਰਦਾਰ ƒ ਵੀ ਯਾਦਗਾਰੀ ਬਣਾ ਦਿੱਤਾ ਹੈ। ਐਮੀ ਵਿਰਕ ਕੋਲ ਸਭ ਤੋਂ ਅਹਿਮ ਕਿਰਦਾਰ ਹੋਣ ਦੇ ਬਾਵਜੂਦ ਉਹ ਫਿਲਮ ਦੀ ਤਾਕਤ ਨਹੀਂ ਕਮਜ਼ੋਰੀ ਬਣਿਆ ਹੈ ਪਰ ਕਥਾ ਦੀ ਗੰਭੀਰਤਾ, ਸਜੀਵ ਸਿਨਮੈਟੋਗ੍ਰਾਫੀ ਅਤੇ ਬਾਕੀ ਕਲਾਕਾਰਾਂ ਦੀਆਂ ਜਾਨਦਾਰ ਭੂਮਿਕਾਵਾਂ ਕਾਰਨ ਇਹ ਫਿਲਮ ਨਵੇਂ ਅੰਬਰ ਛੂੰਹਦੀ ਹੈ। ਇਥੋਂ ਤਕ ਕਿ ਨਿੱਕੇ ਕਿਰਦਾਰ ਚਤਰੇ ਅਤੇ ਅਤਰੇ ਨੇ ਦਰਸ਼ਕਾਂ ƒ ਆਪਣੇ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਖਲਨਾਇਕ ਧਿਰ ਵਿਚਲੇ ਸਾਰੇ ਕਿਰਦਾਰ ਜੈਮਲ, ਜਗੀਰਦਾਰ, ਰਾਜਾ ਅਤੇ ਅੰਗਰੇਜ਼ ਪੁਲਿਸ ਦੀ ਭੂਮਿਕਾਵਾਂ ਨਿਭਾਉਣ ਵਾਲੇ ਕਲਾਕਾਰਾਂ (ਕੁਲਜਿੰਦਰ ਸਿੰਘ, ਸਿਕੰਦਰ ਘੁੰਮਣ, ਪਰਮਵੀਰ ਸਿੰਘ, ਮਾਰਸ ਰੰਧਾਵਾਂ ਅਤੇ ਅਮੀਕ ਵਿਰਕ) ਨੇ ਵੀ ਦਰਸ਼ਕਾਂ ƒ ਬਹੁਤ ਪ੍ਰਭਾਵਿਤ ਕੀਤਾ ਹੈ। ਡਾ. ਸਾਹਿਬ ਸਿੰਘ ਬਿਲਕੁਲ ਛੋਟੇ ਕਿਰਦਾਰ ਵਿਚ ਆਪਣੇ ਅਭਿਨੈ ਦੀ ਛਾਪ ਛੱਡਦਾ ਹੈ। ਉਸ ਦੀ ਕੁੜੀ ਦੇ ਰੂਪ ਵਿਚ ਗ਼ੈਰ-ਪੰਜਾਬੀ ਕੁੜੀ ਅਤੇ ਥੀਏਟਰ ਅਦਾਕਾਰਾ ਨਇਕਰਾ ਕੌਰ ਦੀ ਭੂਮਿਕਾ ਆਪਣੇ ਚਿਹਰੇ ਦੇ ਹਾਵ-ਭਾਵ ਅਤੇ ਸੋਹਣੀ ਆਵਾਜ਼ ਨਾਲ ਪ੍ਰਭਾਵਸ਼ਾਲੀ ਰਹੀ ਹੈ।
ਗੀਤ ਅਤੇ ਸੰਗੀਤ ਦੇ ਪੱਖ ‘ਤੇ ਹੋਰ ਕੰਮ ਕੀਤਾ ਜਾ ਸਕਦਾ ਸੀ। ਗੀਤ, ਸੰਗੀਤ ਪੱਖੋਂ ਵਾਰ-ਵਾਰ ‘ਜੱਟ ਜਿਉਣਾ ਮੌੜ` ਯਾਦ ਆਉਂਦੀ ਰਹੀ। ਸੁਰਿੰਦਰ ਛਿੰਦੇ ਦੀ ਆਵਾਜ਼ ਵਿਚ ਪਹਿਲਾਂ ਹੀ ਰਿਕਾਰਡ ਕਰਾਇਆ ‘ਉਪੇਰਾ` ਦੇ ਗੀਤ ਤੇ ਸੰਗੀਤ ਪਹਿਲਾਂ ਹੀ ਛਾ ਚੁੱਕੇ ਸੀ। ਜੈਸਮੀਨ ਦਾ ਗੀਤ ਠੀਕ ਸੀ ਪਰ ਪੇਸ਼ਕਾਰੀ ਪ੍ਰਭਾਵਸ਼ਾਲੀ ਨਹੀਂ ਸੀ। ‘ਫਿਲਮ ƒ Eਪਨ ਐਂਡਡ` ਛੱਡਣਾ ਵੀ ਨਿਰਦੇਸ਼ਕੀ ਅਤੇ ਕਥਾ ਦੀ ਸਮਝ ਦਾ ਪ੍ਰਮਾਣ ਹੈ। ਸਚਮੁਚ ਇਕ ਨਾਇਕ ਦੁਆਰਾ ਆਪਣੇ ਮਿਸ਼ਨ ƒ ਪ੍ਰਾਪਤ ਕਰ ਲੈਣ ਤੋਂ ਬਾਅਦ ਮਰਨਾ ਜਾਂ ਜਿਊਣਾ ਉਵੇਂ ਮਾਇਨੇ ਨਹੀਂ ਰਖਦਾ। ਅਜਿਹੇ ਬਾਗੀ ਨਾਇਕ ਲੋਕ ਮਨਾਂ ਵਿਚ ਹਮੇਸ਼ਾ ਜਿਊਂਦੇ ਰਹਿੰਦੇ ਹਨ।
ਅਸਲ ਵਿਚ ਫਿਲਮ ‘ਮੌੜ’ ਪੰਜਾਬੀ ਸਿਨੇਮਾ ਵਿਚ ਦੇਰ ਬਾਅਦ ਕੀਤਾ ਗਿਆ ਵਿੱਲਖਣ ਤਜਰਬਾ ਹੈ। ਲੋਕਧਾਰਾ ਅਤੇ ਇਤਿਹਾਸ ਦੇ ਗਰਭ ਵਿਚ ਪਏ ਬਾਗੀ ਨਾਇਕਾਂ ƒ ਇਤਿਹਾਸਿਕ ਪਿਛੋਕੜ ਵਿਚ ਰਖਦਿਆਂ ਕਲਾ, ਵਪਾਰ, ਯਥਾਰਥ ਅਤੇ ਇਤਿਹਾਸ ਦੇ ਸੁਮੇਲ ਵਿਚੋਂ ਇੰਨਾ ਮਹੱਤਵਪੂਰਨ ਕੰਮ ਕਰਨਾ ਸਾਡੇ ਸਮਿਆਂ ਦਾ ਖ਼ੂਬਸੂਰਤ ਤਜਰਬਾ ਹੈ। ‘ਸ਼ੁੱਧ ਮਨੋਰੰਜਨ` ਦੇ ਨਾਂ ‘ਤੇ ਪੇਸ਼ ਕੀਤੀ ‘ਦੋ ਅਰਥੀ ਕਮੇਡੀ` ਆਧਾਰਿਤ ਫਿਲਮਾਂ ਦੇ ਦੌਰ ਵਿਚ ਇਹ ਤਜਰਬਾ, ਤਜਰਬਾ ਬਣ ਕੇ ਹੀ ਨਾ ਰਹਿ ਜਾਵੇ, ਇਹੀ ਪੰਜਾਬੀ ਦਰਸ਼ਕ ਦਾ ਇਮਤਿਹਾਨ ਹੈ। ਆE ਪਰਿਵਾਰਾਂ ਦੇ ਪਰਿਵਾਰ ਇਸ ƒ ਦੇਖੀਏ ਤੇ ਮਾਣੀਏ ਅਤੇ ਦੂਜਿਆਂ ƒ ਦੇਖਣ ਲਈ ਪ੍ਰੇਰੀਏ ਤਾਂ ਜੋ ਨਾ ਕੇਵਲ ਜਤਿੰਦਰ ਮੌਹਰ ƒ ਵੀ ਆਪਣੇ ਸਿਨੇਮਾਈ ਪ੍ਰਯੋਗ ‘ਤੇ ਮਾਣ ਹੋਵੇ, ਕੱਲ੍ਹ ƒ ਨਵੇਂ ਜਤਿੰਦਰ ਮੌਹਰ ਉੱਗ ਪੈਣ ਅਤੇ ਆਪਣੇ ਇਤਿਹਾਸ ਤੇ ਸਭਿਆਚਾਰ ƒ ਠੀਕ ਪ੍ਰਸੰਗਾਂ ਵਿਚ ਪੇਸ਼ ਕਰਨ ਲਈ ਇਸੇ ਤਰ੍ਹਾਂ ਦਾ ਸਾਰਥਕ ਸਿਨੇਮਾ ਕਰਨ ਦੇ ਰਾਹ ਪੈਣ।