ਸਰਕਾਰ ਤੇ ਕਿਸਾਨ ਜਥੇਬੰਦੀਆਂ ਮੁੜ ਹੋਈਆਂ ਆਹਮੋ-ਸਾਹਮਣੇ

ਪਟਿਆਲਾ: ਸਰਕਾਰ ਤੇ ਕਿਸਾਨ ਜਥੇਬੰਦੀਆਂ ਇਕ ਵਾਰ ਮੁੜ ਆਹਮੋ-ਸਾਹਮਣੇ ਆ ਗਈਆਂ ਹਨ। ਹਰਿਆਣਾ ਵਿਚ ਸੂਰਜਮੁਖੀ ਦੀ ਫਸਲ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ‘ਤੇ ਖਰੀਦਣ ਦੀ ਮੰਗ ਲਈ ਮੋਰਚਾ ਲਾਈ ਬੈਠੇ ਕਿਸਾਨਾਂ ਉਤੇ ਪੁਲਿਸ ਤਸ਼ੱਦਦ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਕਿਸਾਨਾਂ ਦੀ ਖਿੱਚਧੂਹ ਪਿੱਛੋਂ ਜਥੇਬੰਦੀਆਂ ਵਿਚ ਰੋਹ ਭਖ ਗਿਆ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਦੇ ਮਾਲ ਰੋਡ ‘ਤੇ ਸਥਿਤ ਹੈੱਡਕੁਆਰਟਰ ਦੇ ਬਾਹਰ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੀਆਂ 16 ਜਥੇਬੰਦੀਆਂ ਵੱਲੋਂ 21 ਮੰਗਾਂ ƒ ਲੈ ਕੇ ਲਗਾਇਆ ਜਾ ਰਿਹਾ ਲਗਾਤਾਰ ਧਰਨਾ ਪੁਲਿਸ ਨੇ ਜਬਰੀ ਚੁਕਵਾ ਦਿੱਤਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨ ਆਗੂ ਅਤੇ ਹੋਰ ਕਿਸਾਨਾਂ ƒ ਤੜਕੇ ਤਿੰਨ ਵਜੇ ਤੋਂ ਬੱਸਾਂ ਵਿਚ ਲੈ ਜਾ ਕੇ ਵੱਖ ਵੱਖ ਥਾਣਿਆਂ ਵਿਚ ਰੱਖਿਆ ਗਿਆ। ਸਦਰ ਥਾਣੇ ਵਿਚ ਕਿਸਾਨਾਂ ਵੱਲੋਂ ਸਰਕਾਰ ਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ƒ ਤੜਕੇ ਤਿੰਨ ਵਜੇ ਤੋਂ ਪੁਲਿਸ ਨੇ ਥਾਣਿਆਂ ਵਿਚ ਡੱਕਿਆ ਹੈ ਤੇ ਪਾਣੀ ਤੱਕ ਪੀਣ ƒ ਨਹੀਂ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਤੜਕੇ ਦੋ ਵਜੇ ਤੋਂ ਹੀ ਵੱਡੀ ਗਿਣਤੀ ਵਿਚ ਪੰਜਾਬ ਪੁਲਿਸ ƒ ਮਾਲ ਰੋਡ ‘ਤੇ ਤਾਇਨਾਤ ਕੀਤਾ ਜਾ ਚੁੱਕਿਆ ਸੀ। ਪੁਲਿਸ ਨੇ ਚਾਰ ਚੁਫੇਰੇ ਸੜਕਾਂ ਬੰਦ ਕਰਨ ਲਈ ਰੇਤਾ ਢੋਣ ਵਾਲੇ ਟਿੱਪਰ ਲਗਾ ਦਿੱਤੇ। ਕਿਸਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨਾਲ ਭਗਵੰਤ ਮਾਨ ਸਰਕਾਰ ਨੇ ਜਾਬਰ ਜ਼ੁਲਮ ਵਾਲਾ ਰਵੱਈਆ ਅਖਤਿਆਰ ਕੀਤਾ ਹੈ। ਸਾਡੀ ਲੜਾਈ ਪੂਰੇ ਪੰਜਾਬ ਦੇ ਕਿਸਾਨਾਂ ਲਈ ਹੈ ਇਹ ਮੰਗਾਂ ਪੰਜਾਬ ਦੇ ਕਿਸਾਨਾਂ ਲਈ ਹਨ ਪਰ ਸਰਕਾਰ ਵਾਅਦਾ ਕਰਕੇ ਮੁੱਕਰ ਰਹੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਤਰ੍ਹਾਂ ਜਬਰ ਜ਼ੁਲਮ ਨਾਲ ਕਦੇ ਵੀ ਸੰਘਰਸ਼ ਦਬਾਏ ਨਹੀਂ ਜਾ ਸਕਦੇ, ਅਸੀਂ ਪੰਜਾਬ ਦੇ ਲੋਕਾਂ ਲਈ ਲੜਾਈ ਲੜ ਰਹੇ ਹਾਂ ਪਰ ਸਾƒ ਜਬਰਦਸਤੀ ਗੁੰਡਿਆਂ ਵਾਲ ਘੜੀਸ ਕੇ ਬੱਸਾਂ ਵਿਚ ਸੁੱਟਿਆ ਗਿਆ, ਕਿਸਾਨ ਬੀਬੀਆਂ ਦੀਆਂ ਚੁੰਨੀਆਂ ਉਤਾਰ ਦਿੱਤੀਆਂ ਤੇ ਕਿਸਾਨਾਂ ਦੀਆਂ ਪੱਗਾਂ ਉਤਾਰ ਦਿੱਤੀਆਂ ਗਈਆਂ, ਇਹ ਬਰਦਾਸ਼ਤ ਤੋਂ ਬਾਹਰ ਹੈ।
ਇਸੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ‘ਐਮ.ਐਸ.ਪੀ. ਦਿਲਾE, ਕਿਸਾਨ ਬਚਾE‘ ਅੰਦੋਲਨ ਪੂਰੇ ਦੇਸ਼ ‘ਚ ਸ਼ੁਰੂ ਕਰ ਦਿੱਤਾ ਜਾਵੇਗਾ। ਕਿਸਾਨਾਂ ਨੇ ਪੁਲਿਸ ਕਾਰਵਾਈ ਪਿੱਛੋਂ ਦੋਵਾਂ ਸੂਬਿਆਂ ਵਿਚ ਵੱਡੀ ਗਿਣਤੀ ਹਾਈਵੇਅ ਜਾਮ ਕਰ ਦਿੱਤੇ ਹਨ।