ਮੋਦੀ ਅਤੇ ਹਿੰਦੂਤਵ ਦਾ ਜਾਦੂ ਹੁਣ ਖਤਮ?

ਆਰ.ਐੱਸ.ਐੱਸ. ਨੇ ਆਖਰ ਮੰਨ ਲਿਆ ਕਿ ਮੋਦੀ ਵਿਚ 2024 ਜਿੱਤਣ ਦਾ ਦਮ ਨਹੀਂ
ਹੇਮੰਤ ਕੁਮਾਰ ਝਾਅ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ

ਪਿਛਲੇ ਦਿਨੀਂ ਆਰ.ਐੱਸ.ਐੱਸ. ਦੇ ਬੁਲਾਰੇ ‘ਆਰਗੇਨਾਈਜਰ` ਵਿਚ 2024 ਦੀਆਂ ਚੋਣਾਂ ƒ ਜਿੱਤਣ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਗਈ ਜਿਸ ਵਿਚ ਇਹ ਡਰ ਜ਼ਾਹਿਰ ਕੀਤਾ ਗਿਆ ਕਿ ਹੁਣ ਨਰਿੰਦਰ ਮੋਦੀ ਅਤੇ ਹਿੰਦੂਤਵ ਦੇ ਨਾਮ `ਤੇ ਸ਼ਾਇਦ 2024 ਜਿੱਤੀਆਂ ਨਾ ਜਾ ਸਕਣ। ਇਸ ਬਾਰੇ ਹੇਮੰਤ ਕੁਮਾਰ ਝਾਅ ਨੇ ਮਹੱਤਵਪੂਰਨ ਤਬਸਰਾ ਕੀਤਾ ਹੈ ਜੋ ਪਾਟਲੀਪੁੱਤਰ ਯੂਨੀਵਰਸਿਟੀ ਵਿਚ ਐਸੋਸੀਏਟ ਪ੍ਰੋਫੈਸਰ ਹਨ। ਉਨ੍ਹਾਂ ਦਾ ਇਹ ਅਹਿਮ ਵਿਸ਼ਲੇਸ਼ਣ ਅਸੀਂ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ ਜਿਸ ਦਾ ਉਚੇਚਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।
‘ਆਰਗੇਨਾਈਜਰ` ਵਿਚ ਛਪੇ ਉਸ ਲੇਖ ਦੀ ਬਹੁਤ ਚਰਚਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇਸ ਵਾਰ ਨਰਿੰਦਰ ਮੋਦੀ ਅਤੇ ਹਿੰਦੂਤਵ ਦਾ ਨਾਮ `ਤੇ ਚੋਣਾਂ ਜਿੱਤਣਾ ਸੌਖਾ ਨਹੀਂ ਹੈ। ਹਾਲਾਂਕਿ ਆਰਗੇਨਾਈਜ਼ਰ ਹੁਣ ਜੋ ਕਹਿ ਰਿਹਾ ਹੈ, ਇਹ ਤਾਂ ਬਹੁਤ ਸਾਰੇ ਵਿਸਲੇਸ਼ਣਕਾਰ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਨ। ਜ਼ਾਹਿਰ ਹੈ ਕਿ ਮੋਦੀ ਨਾਂ ਦੀ ਛਾਂ ਹੇਠ ਖ਼ਾਸ ਕਿਸਮ ਦੇ ਰਾਸ਼ਟਰਵਾਦ ਅਤੇ ਹਿੰਦੂਤਵ ਦੇ ਮਿਸ਼ਰਨ ਨਾਲ ਇਸ ਵਾਰ ਵੀ ਸੱਤਾ `ਚ ਬਣੇ ਰਹਿਣ ਦੀਆਂ ਭਾਜਪਾ ਦੀਆਂ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ, ਇਸ `ਚ ਡੂੰਘਾ ਸੰਦੇਹ ਹੈ।
ਸਵਾਲ ਇਹ ਹੈ ਕਿ ਜੇਕਰ ਮੋਦੀ ਅਤੇ ਹਿੰਦੂਤਵ ਭਾਜਪਾ ƒ ਚੋਣ ਭਵਸਾਗਰ ਤੋਂ ਪਾਰ ਨਹੀਂ ਲੰਘਾ ਸਕਦੇ ਤਾਂ ਫਿਰ ਹੋਰ ਰਾਹ ਕਿਹੜਾ ਹੈ? ਰਾਸ਼ਟਰਵਾਦ ਦੀ ਸ਼ੋਸ਼ੇਬਾਜ਼ੀ, ਹਿੰਦੂਤਵ ਦੀ ਜੁਗਾਲ਼ੀ ਅਤੇ ਨਰਿੰਦਰ ਮੋਦੀ ਦੀ ਯੋਜਨਾਬੱਧ ਢੰਗ ਨਾਲ ਬਣਾਈ ਗਈ ਛਵੀ ਤੋਂ ਇਲਾਵਾ ਭਾਜਪਾ ਕੋਲ ਹੋਰ ਕੀ ਹੈ ਜਿਸ ƒ ਵਰਨਣਯੋਗ ਕਿਹਾ ਜਾ ਸਕਦਾ ਹੈ?
ਭਾਜਪਾ ਦਾ ਆਪਣਾ ਕੋਈ ਮੌਲਿਕ ਆਰਥਿਕ ਚਿੰਤਨ ਨਹੀਂ ਹੈ ਅਤੇ ਪਿਛਲੇ 9 ਸਾਲਾਂ ਵਿਚ ਇਸ ਨੇ ਨਵ-ਉਦਾਰਵਾਦੀ ਅਰਥ-ਸ਼ਾਸਤਰ ਦੀਆਂ ਲੋਕ ਵਿਰੋਧੀ ਸਾਜ਼ਿਸ਼ਾਂ ƒ ਸੰਸਥਾਗਤ ਆਧਾਰ ਦੇਣ ਤੋਂ ਇਲਾਵਾ ਹੋਰ ਕੁਝ ਕੀਤਾ ਹੀ ਨਹੀਂ। ਜਿਨ੍ਹਾਂ ਤਾਕਤਾਂ ਨੇ ਮੋਦੀ ਵਿਚ ‘ਮਟੀਰੀਅਲ` ਦੇਖਿਆ ਅਤੇ ਉਸ ਦੀ ਛਵੀ ਘੜ ਕੇ ਉਸ ƒ ਅਵਾਮ ਅੱਗੇ ਪੇਸ਼ ਕੀਤਾ, ਉਨ੍ਹਾਂ ਤਾਕਤਾਂ ਦੇ ਆਰਥਕ ਹਿਤਾਂ ƒ ਵਧਾਉਣ ਤੋਂ ਇਲਾਵਾ ਮੋਦੀ ਰਾਜ ਦੇ ਪਿਛਲੇ 9 ਸਾਲਾਂ `ਚ ਇਸ ਮੁਲਕ ਦੇ ਆਮ ਲੋਕਾਂ ਦੇ ਕਿਹੜੇ ਆਰਥਕ ਹਿਤਾਂ ਦੀ ਸੇਵਾ ਕੀਤੀ ਗਈ, ਇਸ ਦੀ ਕੋਈ ਵਾਜਬ ਮਿਸਾਲ ਨਹੀਂ ਮਿਲਦੀ।
ਇਸ ਦੇ ਬਾਵਜੂਦ ਕਿ ਮੱਧ ਵਰਗ ਮੋਦੀ ਦੇ ਜੈਕਾਰੇ ਲਾਉਂਦਾ ਰਿਹਾ, ਉਹ ਇਨ੍ਹਾਂ ਸਾਲਾਂ `ਚ ਆਰਥਿਕ ਤੌਰ `ਤੇ ਖੋਖਲਾ ਹੁੰਦਾ ਗਿਆ ਜਦਕਿ ਗ਼ਰੀਬਾਂ ƒ ਮੁਫ਼ਤ ਅਨਾਜ ਤੋਂ ਇਲਾਵਾ ਹੋਰ ਕੀ ਮਿਲਿਆ, ਇਹ ਖੋਜ ਦਾ ਵਿਸ਼ਾ ਹੈ। ਕਿਹਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਦੇ ‘ਕਲਿਆਣਵਾਦ` ਨਾਲ ਜੋ ਲਾਭਪਾਤਰੀ ਵਰਗ ਤਿਆਰ ਕੀਤਾ ਗਿਆ, ਉਹ ਭਾਜਪਾ ਲਈ ਮਜ਼ਬੂਤ ਵੋਟ ਬੈਂਕ ਬਣ ਸਕਦਾ ਹੈ ਪਰ ਕਰਨਾਟਕਾ ਨੇ ਦਿਖਾ ਦਿੱਤਾ ਹੈ ਕਿ ਲਾਭਪਾਤਰੀ ਵਰਗ ਕਿਸੇ ਇਕ ਪਾਰਟੀ ਪ੍ਰਤੀ ਬਹੁਤਾ ਵਫ਼ਾਦਾਰ ਨਹੀਂ ਹੈ। ਜਿਸ ਨੇ ਥੋੜ੍ਹਾ ਵਧੇਰੇ ਲਾਲਚ ਦਿੱਤਾ, ਇਸ ਵਰਗ ਦੇ ਜ਼ਿਆਦਾਤਰ ਲੋਕ ਉੱਧਰ ਹੀ ਝੁਕ ਜਾਂਦੇ ਹਨ।
‘ਲੋਕ ਭਲਾਈਵਾਦ` ਇਕ ਤਰ੍ਹਾਂ ਦੀ ਠੱਗੀ ਹੈ ਜੋ ਨਵ-ਉਦਾਰਵਾਦੀ ਸਰਕਾਰਾਂ ਦੁੱਖਾਂ ਮਾਰੇ ਵਰਗ ਨਾਲ ਕਰਦੀਆਂ ਹਨ। ਇਸ ਵਰਗ ਦੀ ਆਮਦਨ ਵਧਾਉਣ ਦੇ ਉਪਾਅ ਕਰਨ ਦੀ ਬਜਾਇ, ਉਨ੍ਹਾਂ ਨਾਲ ਆਰਥਿਕ ਨਿਆਂ ਕਰਨ ਦੀ ਬਜਾਇ, ਉਨ੍ਹਾਂ ƒ ਕੁਝ ਕਿਲੋ ਮੁਫ਼ਤ ਅਨਾਜ ਅਤੇ ਨਾਲ ਕੁਝ ਹੋਰ ਦੇ ਕੇ ਉਨ੍ਹਾਂ ਦੀ ਚੋਣ ਹਮਾਇਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜ਼ਰਾ ਕਲਪਨਾ ਕਰੋ, ਭਾਰਤ ਸਰਕਾਰ ਤਕਰੀਬਨ 81 ਕਰੋੜ ਦੀ ਆਬਾਦੀ ƒ ਕਦੋਂ ਤੱਕ ਮੁਫਤ ਅਨਾਜ ਮੁਹੱਈਆ ਕਰਵਾ ਸਕਦੀ ਹੈ? ਕਦੋਂ ਤੱਕ ਮੁਲਕ ਦੀ ਕੁਲ ਆਬਾਦੀ ਦਾ ਇਹ ਵਿਸ਼ਾਲ ਹਿੱਸਾ ਇਸ ਤਰ੍ਹਾਂ ਦੀਆਂ ਖ਼ੈਰਾਤਾਂ ਦੇ ਸਹਾਰੇ ਜਿਊਂਦਾ ਰਹਿ ਸਕਦਾ ਹੈ?
ਮੱਧ ਵਰਗ ਉੱਪਰ ਟੈਕਸਾਂ ਦਾ ਭਾਰੀ ਬੋਝ ਲੱਦ ਕੇ 81 ਕਰੋੜ ਲੋਕਾਂ ਨਾਲ ਕਥਿਤ ਲੋਕ ਭਲਾਈਵਾਦ ਦਾ ਧੋਖਾ ਜ਼ਿਆਦਾ ਦੇਰ ਤੱਕ ਨਹੀਂ ਚਲ ਸਕਦਾ। ਜੇਕਰ ਟੈਕਸ ਦੀ ਗੱਲ ਕਰੀਏ ਤਾਂ ਇਹ ਗਰੀਬ ਵਰਗ ਵੀ ਘੱਟ ਟੈਕਸ ਨਹੀਂ ਭਰਦਾ। ਉਹ ਕੁਝ ਵੀ ਖ਼ਰੀਦਦਾ ਹੈ ਤਾਂ ਉਸ ਉੱਪਰ ਟੈਕਸ ਦਿੰਦਾ ਹੈ; ਉਹ ਜੋ ਵੀ ਕਰਦਾ ਹੈ, ਉਹ ਜਿੱਥੇ ਵੀ ਜਾਂਦਾ ਹੈ ਤਾਂ ਟੈਕਸ ਦਿੰਦਾ ਹੈ। ਉਹ ਆਪਣੀ ਹੈਸੀਅਤ ਤੋਂ ਵੱਧ ਟੈਕਸ ਦਿੰਦਾ ਹੈ।
ਜਦੋਂ ਤੱਕ ਉਨ੍ਹਾਂ 81 ਕਰੋੜ ਲੋਕਾਂ ƒ ਆਰਥਿਕ ਪ੍ਰਕਿਰਿਆ ਦੀ ਮੁੱਖ ਧਾਰਾ ਵਿਚ ਨਹੀਂ ਲਿਆਂਦਾ ਜਾਂਦਾ, ਜਦੋਂ ਤੱਕ ਉਨ੍ਹਾਂ ƒ ਆਰਥਕ ਤੌਰ `ਤੇ ਆਤਮ-ਨਿਰਭਰ ਬਣਾਉਣ ਲਈ ਸਾਰਥਕ ਕਦਮ ਨਹੀਂ ਚੁੱਕੇ ਜਾਂਦੇ, ਉਦੋਂ ਤੱਕ ਇਹ ਸਭ ਕੁਝ ਚੁਣਾਵੀ ਠੱਗੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਅਜਿਹੀ ਧੋਖਾਧੜੀ ਜਿਸ ਦਾ ਮੁਲਕ ਦੀ ਆਰਥਿਕਤਾ ਉੱਪਰ ਨਾਂਹਪੱਖੀ ਪ੍ਰਭਾਵ ਤਾਂ ਪੈਂਦਾ ਹੀ ਹੈ ਸਗੋਂ ਇਸ ਨਾਲ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਆਰਥਿਕ ਭਵਿੱਖ ਵੀ ਧੁੰਦਲਾ ਹੁੰਦਾ ਹੈ। ਵਿਰੋਧੀ ਪਾਰਟੀਆਂ ਨੇ ਵੀ ਭਾਜਪਾ ਤੋਂ ਇਹ ਸਬਕ ਲਿਆ ਹੈ ਅਤੇ ਹੁਣ ਹਰ ਚੋਣ ਵਿਚ ਹਰ ਪਾਰਟੀ ਮੁਫ਼ਤ ਦੀਆਂ ਰਿEੜੀਆਂ ਵੰਡਣ ਦੇ ਐਲਾਨ ਕਰਦੀ ਹੈ। ਆਮ ਆਦਮੀ ਪਾਰਟੀ ਤੋਂ ਲੈ ਕੇ ਕਾਂਗਰਸ ਤੱਕ ਕੋਈ ਵੀ ਇਸ ਧੋਖਾਧੜੀ ਵਿਚ ਪਿੱਛੇ ਨਹੀਂ ਰਹਿ ਰਿਹਾ। ਇਸੇ ƒ ਨਵ-ਉਦਾਰਵਾਦ ਦਾ ਸ਼ਿਕੰਜਾ ਕਿਹਾ ਜਾਂਦਾ ਹੈ ਜੋ ਸਿਆਸੀ ਪਾਰਟੀਆਂ ƒ ਵਿਚਾਰਧਾਰਕ ਤੌਰ `ਤੇ ਅਤੇ ਗ਼ਰੀਬ ਹਿੱਸਿਆਂ ƒ ਆਰਥਿਕ ਤੌਰ `ਤੇ ਕਮਜ਼ੋਰ ਕਰਦਾ ਹੈ।
ਆਮ ਆਦਮੀ ਪਾਰਟੀ ਇਸ ਦੀ ਜ਼ਰੂਰੀ ਮਿਸਾਲ ਹੈ ਜੋ ਬਿਨਾ ਕਿਸੇ ਸਪਸ਼ਟ ਵਿਚਾਰਧਾਰਕ ਆਧਾਰ ਦੇ ਸਿਆਸੀ ਪਾਰਟੀ ਵਜੋਂ ਹੋਂਦ ਵਿਚ ਆਈ ਅਤੇ ਦੋ ਰਾਜਾਂ ਵਿਚ ਇਸ ਦੀਆਂ ਸਰਕਾਰਾਂ ਵੀ ਬਣ ਗਈਆਂ। ਲੋਕ ਭਲਾਈਵਾਦ ਅਤੇ ਭ੍ਰਿਸ਼ਟਾਚਾਰ ਦੇ ਵਿਰੋਧ ਦੇ ਬਿਰਤਾਂਤ ਤੋਂ ਇਲਾਵਾ ਉਸ ਕੋਲ ਹੋਰ ਕੀ ਹੈ, ਕਿਸੇ ਕੋਲ ਵੀ ਦੱਸਣ ਲਈ ਕੁਝ ਨਹੀਂ ਹੈ।
ਗ਼ਰੀਬਾਂ ਦੀ ਪੜ੍ਹਾਈ ਉੱਪਰ ਵੱਡੇ ਪੱਧਰ `ਤੇ ਸਰਕਾਰੀ ਪੂੰਜੀ ਨਿਵੇਸ਼, ਕਿਰਤ ਕਾƒਨਾਂ ਦਾ ਮਾਨਵੀਕਰਨ, ਕੰਪਨੀਆਂ ਦੀਆਂ ਮਨਮਾਨੀਆਂ `ਤੇ ਰੋਕ ਲਗਾਉਣਾ, ਘੱਟੋ-ਘੱਟ ਉਜਰਤਾਂ ƒ ਬਾਜ਼ਾਰ ਦੀਆਂ ਕੀਮਤਾਂ ਅਨੁਸਾਰ ਤੈਅ ਕਰਨਾ ਆਦਿ ਉਪਾਅ ਹੀ ਗ਼ਰੀਬ ਲੋਕਾਂ ƒ ਬਿਹਤਰੀ ਦੇ ਰਾਹ `ਤੇ ਲਿਆ ਸਕਦੇ ਹਨ।
ਭਾਜਪਾ ਨੇ ਆਪਣੇ 9 ਸਾਲਾਂ ਦੇ ਰਾਜ ਦੌਰਾਨ ਸਾਬਤ ਕਰ ਦਿੱਤਾ ਹੈ ਕਿ ਉਸ ਦੇ ਪੱਲੇ ਐਸਾ ਕੋਈ ਵੀ ਆਰਥਿਕ ਚਿੰਤਨ ਨਹੀਂ ਹੈ ਜੋ ਵਿਸ਼ਾਲ ਵਾਂਝੀ ਆਬਾਦੀ ਦੇ ਆਰਥਕ ਸਰੋਕਾਰਾਂ ਨਾਲ ਤਰਕਸੰਗਤ ਢੰਗ ਨਾਲ ਨਜਿੱਠ ਸਕੇ। ਬਸ ਮੱਧ ਵਰਗ ਉੱਪਰ ਟੈਕਸ ਵਧਾਉਂਦੇ ਰਹੋ, ਗ਼ਰੀਬ ਲੋਕਾਂ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਵੱਧ ਤੋਂ ਵੱਧ ਟੈਕਸ ਵਸੂਲਦੇ ਰਹੋ ਅਤੇ ਕੁਝ ਸੇਰ ਅਨਾਜ ਜਾਂ ਇਸ ਤਰ੍ਹਾਂ ਦੀਆਂ ਹੋਰ ਸਹੂਲਤਾਂ ਦੇ ਕੇ ਆਪਣੇ ਲਈ ਚੁਣਾਵੀ ਹਮਾਇਤ ਹਾਸਲ ਕਰਨ ਦੀ ਉਮੀਦ ਲਗਾਈ ਰੱਖੋ।
ਕਾਂਗਰਸ ਸਮੇਤ ਵਿਰੋਧੀ ਧਿਰ ਦੀਆਂ ਕੁਝ ਹੋਰ ਪਾਰਟੀਆਂ ਨੇ ਵੀ ਇਸ ਰਾਹ `ਤੇ ਆਪਣੇ ਕਦਮ ਵਧਾ ਲਏ ਹਨ। ਜਦੋਂ ਚੁਣਾਵੀ ਲਾਭ ਲੈਣ ਦਾ ਸ਼ਾਰਟਕੱਟ ਭਾਜਪਾ ਲਈ ਫ਼ਾਇਦੇਮੰਦ ਹੋ ਸਕਦਾ ਹੈ ਤਾਂ ਇਹ ਕਿਸੇ ਲਈ ਵੀ ਫ਼ਾਇਦੇਮੰਦ ਹੋ ਸਕਦਾ ਹੈ। ਭਾਜਪਾ ਦੇ ਰਣਨੀਤੀਕਾਰ ਚਿੰਤਾ `ਚ ਹਨ ਕਿ ‘ਮੋਦੀ ਨਾਮ ਕੇਵਲਮ` ਜਪਦੇ ਹੋਏ ਹਿੰਦੂਤਵ ਦੀ ਮਦਦ ਨਾਲ ਸ਼ਾਇਦ ਹੀ ਉਨ੍ਹਾਂ ਦੀ ਚੋਣ ਕਿਸ਼ਤੀ ਪਾਰ ਲੱਗ ਸਕੇ ਪਰ ਉਨ੍ਹਾਂ ਕੋਲ ਹੋਰ ਹੈ ਵੀ ਕੀ? ਅਟਲ ਬਿਹਾਰੀ ਵਾਜਪਾਈ ਦੇ ਸਮੇਂ ਅਟਲ ਦਾ ਨਾਮ ਚਲਦਾ ਸੀ ਤਾਂ ਨਾਲ ਹੀ ਰਾਸ਼ਟਰਵਾਦ ਅਤੇ ਹਿੰਦੂਤਵ ਬਾਰੇ ਵੀ ਉਦੋਂ ਕੁਝ ਸੁਪਨੇ ਸਨ। ਇਹ ਭਾਜਪਾ ਦਾ ਉਹ ਦੌਰ ਸੀ ਜੋ ਨਰਿੰਦਰ ਮੋਦੀ ਦੇ ਦੌਰ ਵਿਚ ਸਿਖ਼ਰ `ਤੇ ਪਹੁੰਚ ਗਿਆ।
ਹੁਣ ਲੋਕਾਂ ਨੇ ਦੇਖ ਲਿਆ ਹੈ ਕਿ ਭਾਜਪਾ ਬ੍ਰਾਂਡ ਰਾਸ਼ਟਰਵਾਦ ਕੀ ਹੈ, ਹਿੰਦੂਤਵ ਕੀ ਹੈ ਅਤੇ ਇਹ ਸਭ ਉਨ੍ਹਾਂ ਦੀ ਜਾਂ ਉਨ੍ਹਾਂ ਦੇ ਬੱਚਿਆਂ ਦੀ ਜਿੰਦਗੀ ƒ ਕੀ ਦੇ ਸਕਦਾ ਹੈ। ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਕਰੋੜਾਂ ਨੌਜਵਾਨਾਂ ਨੇ ਵੀ ਇਨ੍ਹਾਂ ਸਾਲਾਂ ਵਿਚ ਦੇਖ ਲਿਆ ਹੈ ਕਿ ਕਿਵੇਂ ਮੋਦੀ ਸਰਕਾਰ ਨੀਤੀਗਤ ਪੱਧਰ `ਤੇ ਰੁਜ਼ਗਾਰ ਪੈਦਾ ਕਰਨ ਵਿਚ ਅਸਫ਼ਲ ਰਹੀ ਹੈ। ਇਸ ਦੇ ਉਲਟ ਲੱਖਾਂ ਸਰਕਾਰੀ ਅਸਾਮੀਆਂ ਜਾਂ ਤਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਜਾਂ ਬਿਨਾ ਨਿਯੁਕਤੀਆਂ ਕੀਤੇ ਠੰਢੇ ਬਸਤੇ ਵਿਚ ਪਾ ਦਿੱਤੀਆਂ ਗਈਆਂ ਹਨ। ਲੋਕ ਸਮਝ ਗਏ ਹਨ ਕਿ ਰੁਜ਼ਗਾਰ ਦੇ ਸੁਪਨਿਆਂ ਦਾ ਮੋਦੀ ਨਾਲ ਕੋਈ ਮੇਲ ਨਹੀਂ ਹੈ। ਬੇਰੁਜ਼ਗਾਰਾਂ ਦੀਆਂ ਆਸਾਂ ਦਾ ਟੁੱਟਣਾ ਮੋਦੀ ਦੇ ਅਕਸ ਲਈ ਸਭ ਤੋਂ ਵੱਡਾ ਧੱਕਾ ਸਾਬਤ ਹੋਇਆ। ਅਜਿਹਾ ਹੀ ਕੁਝ ਗ਼ਰੀਬਾਂ ਨਾਲ ਹੋਇਆ। ਇਸੇ ਕਰ ਕੇ ਤਾਂ ਕਰਨਾਟਕ ਦੇ ਪੇਂਡੂ ਖੇਤਰਾਂ ਵਿਚ ਭਾਜਪਾ ਬੁਰੀ ਤਰ੍ਹਾਂ ਹਾਰੀ ਹੈ ਕਿਉਂਕਿ ਪੇਂਡੂ ਗ਼ਰੀਬਾਂ ਨੇ ਇਸ ਵਾਰ ਇਸ ƒ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਇਕ ਵੱਡਾ ਅਤੇ ਅਮੀਰ ਤਬਕਾ ਅਜੇ ਵੀ ਭਾਜਪਾ ਦਾ ਅੰਨ੍ਹਾ ਭਗਤ ਹੈ। ਇਸ ਦੇ ਆਪਣੇ ਸਮਾਜ ਵਿਗਿਆਨਕ ਅਤੇ ਮਨੋਵਿਗਿਆਨਕ ਕਾਰਨ ਹਨ ਪਰ ਗ਼ਰੀਬ ਵਰਗਾਂ ਵਿਚ ਭਾਜਪਾ ਦੀ ਅਪੀਲ ਘਟ ਰਹੀ ਹੈ।
ਇੰਨੇ ਲੰਮੇ ਸਮੇਂ ਤੱਕ ਸੱਤਾ ਵਿਚ ਰਹਿ ਕੇ ਮੋਦੀ ਬ੍ਰੈਂਡ ਭਾਜਪਾ ਨੇ ਦਿਖਾ ਦਿੱਤਾ ਹੈ ਕਿ ਇਸ ਮੁਲਕ ਦੀ ਵਿਸ਼ਾਲ ਗ਼ਰੀਬ ਆਬਾਦੀ ਦਾ ਉਸ ਦੀਆਂ ਨੀਤੀਆਂ, ਉਸ ਦੀ ਸੋਚ ਅਤੇ ਉਸ ਦੀ ਇਰਾਦਿਆਂ `ਚ ਕੀ ਸਥਾਨ ਹੈ। ਪਿਛਲੀ ਵਾਰ ਪੁਲਵਾਮਾ ਅਤੇ ਬਾਲਾਕੋਟ ਨੇ ਮਾਹੌਲ ƒ ਬਦਲਣ ਵਿਚ ਭਾਜਪਾ ਦੀ ਬਹੁਤ ਮਦਦ ਕੀਤੀ ਸੀ। ਮੋਦੀ ਨੇ ਆਪਣੀ ਸਿਆਸੀ ਚਤੁਰਾਈ ਨਾਲ ਜਿੱਤ ਦੀ ਨਵੀਂ ਇਬਾਰਤ ਲਿਖ ਲਈ ਸੀ ਪਰ ਇਸ ਵਾਰ ਨਾ ਤਾਂ ਕਿਸੇ ਖ਼ਾਸ ਕਿਸਮ ਦਾ ਰਾਸ਼ਟਰਵਾਦ ਕੰਮ ਕਰ ਰਿਹਾ ਹੈ ਅਤੇ ਨਾ ਹੀ ਹਿੰਦੂਤਵ ਦਾ ਕੋਈ ਵੱਡਾ ਅਸਰ ਹੋਣ ਵਾਲਾ ਹੈ। ਹੋਰ ਭਾਰਤੀ ਜਨਤਾ ਪਾਰਟੀ (ਭਾਜਪਾ) ਕੋਲ ਹੈ ਕੀ ਜੋ ਲੋਕਾਂ ƒ ਇਸ ਵਾਰ ਖਿੱਚ ਸਕੇ?
ਭਾਰਤ ਦੇ ਇਹ ਗ਼ਰੀਬ ਲੋਕ ਭਾਜਪਾ ƒ ਸੱਤਾ ਤੋਂ ਲਾਂਭੇ ਕਰ ਦੇਣਗੇ ਕਿਉਂਕਿ ਉਹ ਹੌਲੀ-ਹੌਲੀ ਇਹ ਸਮਝਣ ਲੱਗ ਪਏ ਹਨ ਕਿ ਭਾਜਪਾ ਦੀ ਵਿਚਾਰਧਾਰਾ ਨਾਲ ਉਨ੍ਹਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੀਆਂ ਇੱਛਾਵਾਂ ਦਾ ਕੋਈ ਸਾਰਥਕ ਮੇਲ ਨਹੀਂ ਹੈ। ਜੇਕਰ ਉਨ੍ਹਾਂ ƒ ਅੱਗੇ ਵਧਣਾ ਹੈ, ਕੋਈ ਤਰੱਕੀ ਕਰਨੀ ਹੈ ਤਾਂ ਮੋਦੀ ਬ੍ਰੈਂਡ ਦੀ ਸਿਆਸਤ ਉਨ੍ਹਾਂ ਦਾ ਹਮਸਫ਼ਰ ਨਹੀਂ ਹੋ ਸਕਦੀ।