ਤਕਨਾਲੋਜੀ, ਚੇਤਨਤਾ ਅਤੇ ਜਮਾਤੀ ਸੰਘਰਸ਼

ਸੁੱਚਾ ਸਿੰਘ ਗਿੱਲ
ਫੋਨ: +91-98550-82857
ਪਿਛਲੇ ਸਮੇਂ ਦੌਰਾਨ ਤਕਨਾਲੋਜੀ ਦੇ ਖੇਤਰ ਵਿਚ ਵਾਹਵਾ ਨਵੇਂ ਤਜਰਬੇ ਸਾਹਮਣੇ ਆਏ ਹਨ। ਇਕ ਗੱਲ ਪੱਕੀ ਹੈ ਕਿ ਤਕਨਾਲੋਜੀ ਦੇ ਖੇਤਰ ਵਿਚ ਤੇਜ਼ ਰਫਤਾਰ ਤਬਦੀਲੀਆਂ ਨਾਲ ਅਨਿਸ਼ਚਿਤਤਾ ਵਧਦੀ ਹੈ ਅਤੇ ਆਰਥਿਕ ਤੇ ਸਮਾਜਿਕ ਸਮਤੋਲ ਵਿਗੜਦੇ ਹਨ। ਇਤਿਹਾਸ ਦੇ ਵੱਖ-ਵੱਖ ਪੜਾਵਾਂ ‘ਤੇ ਤਕਨਾਲੋਜੀ ਦੇ ਵਿਕਾਸ ਤੇ ਸਮਾਜਿਕ ਚੇਤਨਾ ਵਿਚਕਾਰ ਰਿਸ਼ਤੇ ਵੱਖ-ਵੱਖ ਤਰ੍ਹਾਂ ਦੇ ਰਹੇ ਹਨ। ਉਘੇ ਵਿਦਵਦਨ ਸੁੱਚਾ ਸਿੰਘ ਗਿੱਲ ਨੇ ਆਪਣੇ ਇਸ ਲੇਖ ਵਿਚ ਪਿਛਲੀਆਂ ਕੁਝ ਸਦੀਆਂ ਦੇ ਵਿਕਾਸ ਬਾਰੇ ਚਰਚਾ ਕੀਤੀ ਹੈ।

ਸਰਮਾਏਦਾਰੀ ਦੇ ਦੌਰ ਵਿਚ ਤਕਨਾਲੋਜੀ ਦੇ ਵਿਕਾਸ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਵਾਧੇ ਨਾਲ ਉਤਪਾਦਨ ਦੇ ਸਾਧਨਾਂ ਖ਼ਾਸਕਰ ਪੂੰਜੀ ਦੀ ਮਿਕਦਾਰ ਅਤੇ ਗੁਣਵੱਤਾ ਵਿਚ ਗਿਣਨਯੋਗ ਇਜ਼ਾਫਾ ਹੋਇਆ ਹੈ। ਇਸ ਨਾਲ ਉਤਪਾਦਨ ਦਾ ਪੈਮਾਨਾ ਕਾਫ਼ੀ ਵਧ ਗਿਆ ਹੈ। ਪ੍ਰਤੀ ਕਿਰਤੀ ਉਤਪਾਦਕਤਾ ਕਈ ਗੁਣਾ ਵਧ ਗਈ ਅਤੇ ਉਤਪਾਦਕ ਇਕਾਈਆਂ ਵਿਚ ਕੰਮ ਕਰਨ ਵਾਲਿਆਂ ਦੀ ਗਿਣਤੀ ਵਿਚ ਚੋਖਾ ਵਾਧਾ ਨੋਟ ਕੀਤਾ ਗਿਆ ਹੈ। ਮੁੱਢਲੇ ਸਮੇਂ ਵਿਚ ਜਦੋਂ ਵੱਡੀ ਗਿਣਤੀ ਵਿਚ ਇੱਕ ਜਗ੍ਹਾ `ਤੇ ਕਿਰਤੀ ਕੰਮ ਕਰਨ ਲੱਗ ਪਏ ਤਾਂ ਇੱਕ ਦੂਜੇ ਨਾਲ ਆਪਣੀਆਂ ਸਮੱਸਿਆਵਾਂ ਵੀ ਸਾਂਝੀਆਂ ਕਰਨ ਲੱਗੇ। ਇਸ ਵਿਚੋਂ ਟਰੇਡ ਯੂਨੀਅਨਾਂ ਪੈਦਾ ਹੋਈਆਂ ਅਤੇ ਮਜ਼ਦੂਰਾਂ ਦੇ ਸੰਘਰਸ਼ਾਂ ਦਾ ਦੌਰ ਸ਼ੁਰੂ ਹੋਇਆ। ਤਕਨਾਲੋਜੀ ਦੇ ਵਿਕਾਸ ਨਾਲ ਉਤਪਾਦਨ ਦਾ ਪੱਧਰ, ਗੁਣਵੱਤਾ ਅਤੇ ਮਿਕਦਾਰ ਬਦਲਦੇ ਗਏ, ਪਰ ਕਿਰਤੀਆਂ ਦੀ ਚੇਤਨਤਾ ਦਾ ਪੱਧਰ ਲੋੜੀਂਦੀ ਰਫ਼ਤਾਰ ਨਹੀਂ ਫੜ ਸਕਿਆ। ਇਸ ਦੇ ਉਲਟ ਸਰਮਾਏ ਦੇ ਮਾਲਕਾਂ ਵਿਚ ਵੱਧ ਚੇਤਨਤਾ ਪੈਦਾ ਹੋਈ ਹੈ ਅਤੇ ਉਨ੍ਹਾਂ ਦੇ ਹੱਥ ਵਿਚ ਨਵੀਂ ਤਕਨਾਲੋਜੀ ਕਿਰਤੀਆਂ ƒ ਕੰਟਰੋਲ ਵਾਸਤੇ ਇੱਕ ਹਥਿਆਰ ਬਣ ਕੇ ਉੱਭਰੀ ਹੈ। ਇਸ ਹਥਿਆਰ ƒ ਮਿਹਨਤਕਸ਼ ਲੋਕ ਵੀ ਆਪਣੇ ਸੰਘਰਸ਼ਾਂ ਵਿਚ ਵਰਤ ਕੇ ਨਵੇਂ ਸਮਾਜ ਦੀ ਉਸਾਰੀ ਵੱਲ ਵਧ ਸਕਦੇ ਹਨ ਬਸ਼ਰਤੇ ਉਹ ਚੇਤੰਨ ਹੋਣ। ਇਸ ਕਰ ਕੇ ਤਕਨਾਲੋਜੀ ਦੇ ਵਿਕਾਸ ਦੇ ਵੱਖ ਵੱਖ ਦੌਰਾਂ ਵਿਚ ਕਿਰਤੀਆਂ ਤੇ ਮਾਲਕਾਂ ਦੀ ਚੇਤਨਤਾ ਦੇ ਪੱਧਰ ਅਤੇ ਫ਼ਰਕ ƒ ਸਮਝਣ ਦੀ ਜ਼ਰੂਰਤ ਹੈ।
ਤਕਨਾਲੋਜੀ ਦੇ ਦੌਰ ਅਤੇ ਚੇਤਨਤਾ
ਤਕਨਾਲੋਜੀ ਦੇ ਵਿਕਾਸ ƒ ਸਰਮਾਏਦਾਰੀ ਸਿਸਟਮ ਵਿਚ ਚਾਰ ਪੜਾਵਾਂ ਵਿਚ ਵੰਡਿਆ ਜਾਂਦਾ ਹੈ। ਇਨ੍ਹਾਂ ƒ ਅਰਥ ਸ਼ਾਸਤਰੀ ਚਾਰ ਸਨਅਤੀ ਇਨਕਲਾਬ ਵੀ ਆਖਦੇ ਹਨ। ਪਹਿਲਾ ਦੌਰ ਕੱਪੜਾ ਉਦਯੋਗ ਵਿਚ ਅਠਾਰਵੀਂ ਸਦੀ ਦੇ ਅਖੀਰ ਵਿਚ ਆਟੋਮੇਸ਼ਨ ਨਾਲ ਬਰਤਾਨੀਆ ਵਿਚ ਸ਼ੁਰੂ ਹੋਇਆ ਸੀ। ਇਸ ਨਾਲ ਵੱਡੀਆਂ-ਵੱਡੀਆਂ ਉਦਯੋਗਿਕ ਇਕਾਈਆਂ ਹੋਂਦ ਵਿਚ ਆਈਆਂ। ਹਰ ਵੱਡੀ ਇਕਾਈ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮਜ਼ਦੂਰ ਕੰਮ ਕਰਨ ਲੱਗੇ ਸਨ। ਕੰਮ ਦੇ ਕਠੋਰ ਹਾਲਾਤ, ਕੰਮ ਦੇ ਵੱਧ ਘੰਟੇ ਅਤੇ ਘੱਟ ਉਜਰਤਾਂ ਦੇ ਸਵਾਲਾਂ ਨੇ ਮਜ਼ਦੂਰਾਂ ƒ ਜਥੇਬੰਦ ਹੋਣ ਦੇ ਰਸਤੇ ਪਾਇਆ। ਇਸ ਨਾਲ ਕਿਰਤੀਆਂ ਵਿਚ ਟਰੇਡ ਯੂਨੀਅਨਾਂ ਬਾਰੇ ਚੇਤਨਾ ਅਤੇ ਲਹਿਰ ਤੇਜ਼ੀ ਨਾਲ ਫੈਲ ਗਈ। ਇਸ ਦੌਰ ਦਾ ਵਿਆਪਕ ਅਧਿਐਨ ਕਾਰਲ ਮਾਰਕਸ ਅਤੇ ਉਸ ਦੇ ਸਹਿਯੋਗੀ ਫਰੈਡਰਿਕ ਏਂਗਲਜ਼ ਨੇ ਕੀਤਾ ਸੀ। ਦੂਜਾ ਦੌਰ ਵੀਹਵੀਂ ਸਦੀ ਦੇ ਸ਼ੁਰੂ ਵਿਚ ਅਮਰੀਕਾ ਵਿਚ ਸ਼ੁਰੂ ਹੋਇਆ। ਇਸ ਸਮੇਂ ਦੌਰਾਨ ਉਦਯੋਗਿਕ ਉਤਪਾਦਨ ਵਿਚ ਲੇਟਵੇਂ ਅਤੇ ਖੜ੍ਹਵੇਂ ਅਸੈਂਬਲੀ ਜੋੜ ਵਿਚ ਖੋਜਾਂ ਹੋਈਆਂ ਜਿਸ ਨਾਲ ਇੱਕ ਵੱਡੀ ਕੰਪਨੀ ਕੌਮੀ ਅਤੇ ਕੌਮਾਂਤਰੀ ਪੱਧਰ `ਤੇ ਕਾਰੋਬਾਰ ਕਰਨ ਵਿਚ ਕਾਮਯਾਬ ਹੋਣ ਦੇ ਸਮਰੱਥ ਹੋ ਸਕਦੀ ਸੀ। ਇਸ ਨਾਲ ਕੌਮੀ ਅਤੇ ਕੌਮਾਂਤਰੀ ਪੱਧਰ `ਤੇ ਦਿE ਕੱਦ ਕੰਪਨੀਆਂ ਹੋਂਦ ਵਿਚ ਆਈਆਂ। ਇਨ੍ਹਾਂ ਕੰਪਨੀਆਂ ਨੇ ਕਈ ਵਸਤਾਂ ਦੇ ਉਤਪਾਦਨ ਵਿਚ ਏਕਾਧਿਕਾਰ ਕਰ ਲਿਆ। ਇਹ ਸਮਾਂ ਅਜਾਰੇਦਾਰੀ ਸਰਮਾਏਦਾਰੀ ਦਾ ਸੀ ਜਿਸ ਦਾ ਅਧਿਐਨ ਲੈਨਿਨ ਨੇ ਕੀਤਾ ਸੀ। ਇਸ ƒ ਸਾਮਰਾਜਵਾਦ ਦਾ ਦੌਰ ਵੀ ਕਿਹਾ ਜਾਂਦਾ ਹੈ। ਇਸ ਸਮੇਂ ਵਿਚ ਰੂਸ ਦਾ ਇਨਕਲਾਬ 1917 ਵਿਚ ਆਇਆ ਅਤੇ ਸੋਵੀਅਤ ਯੂਨੀਅਨ ਦੇ ਹੋਂਦ ਵਿਚ ਆਉਣ ਨਾਲ ਦੁਨੀਆਂ ਦੋ ਧੜਿਆਂ ਵਿਚ ਵੰਡੀ ਗਈ ਸੀ। ਇਸ ਦੌਰ ਵਿਚ ਬਸਤੀਵਾਦ ਖਿਲਾਫ਼ ਲਹਿਰਾਂ ਉੱਠੀਆਂ ਅਤੇ ਬਸਤੀਵਾਦ ਦਾ ਖ਼ਾਤਮਾ ਹੋ ਗਿਆ। ਤੀਜਾ ਦੌਰ ਵੀਹਵੀਂ ਸਦੀ ਦੇ ਅਖੀਰ ਵਿਚ ਦੂਰਸੰਚਾਰ ਤਕਨਾਲੋਜੀ ਦੇ ਵਿਕਾਸ ਨਾਲ ਜੁੜਿਆ ਹੈ। ਇਸ ਨਾਲ ਇੰਟਰਨੈੱਟ ਅਤੇ ਡਿਜੀਟਲ ਤਕਨਾਲੋਜੀ ਵਰਤ ਕੇ ਉਤਪਾਦਨ ਵਿਚ ਰੋਬੋਟ ਅਤੇ ਮਸਨੂਈ ਬੁੱਧੀ ਰਾਹੀਂ ਉਤਪਾਦਨ ਅਤੇ ਪ੍ਰਬੰਧ ਕਰਨਾ ਸੰਭਵ ਹੋ ਗਿਆ। ਇਸ ਸਮੇਂ ਦੌਰਾਨ ਸਰਮਾਏ ਦੇ ਵਿਸ਼ਵੀਕਰਨ ਵਿਚ ਚੋਖਾ ਇਜ਼ਾਫਾ ਹੋਇਆ ਹੈ। ਸੋਵੀਅਤ ਯੂਨੀਅਨ ਦੇ ਖ਼ਾਤਮੇ ਨਾਲ ਅਮਰੀਕਾ ਦੀ ਬੇਰੋਕ ਸਰਦਾਰੀ ਕਾਇਮ ਹੋਈ ਅਤੇ ਸਰਮਾਏਦਾਰੀ ਖਿਲਾਫ਼ ਲਹਿਰਾਂ ਦੀ ਚੇਤਨਤਾ ਵਿਚ ਖੜੋਤ ਤੇ ਥਿੜਕਣ ਪੈਦਾ ਹੋਣ ਲੱਗੀ ਸੀ।
ਚੌਥੇ ਦੌਰ ਦੀ ਸ਼ੁਰੂਆਤ ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਸ਼ੁਰੂ ਹੋ ਕੇ ਤੇਜ਼ੀ ਨਾਲ ਫੈਲ ਗਈ ਹੈ। ਇਸ ਸਮੇਂ ਵਿਚ ਡਿਜੀਟਲ ਤਕਨਾਲੋਜੀ ਨਾਲ ਆਮ ਲੋਕਾਂ ਦੇ ਰਹਿਣ-ਸਹਿਣ ਅਤੇ ਕੰਮ-ਕਾਰ ƒ ਬਦਲਿਆ ਜਾ ਰਿਹਾ ਹੈ। ਦੂਰ-ਦੁਰਾਡੇ ਬੈਠ ਕੇ ਕੰਮ ਕੀਤਾ ਜਾ ਸਕਦਾ ਹੈ ਅਤੇ ਉਸ ਦਾ ਪ੍ਰਬੰਧ ਵੀ ਦੂਰੋਂ ਹੀ ਦੇਖਿਆ ਜਾ ਸਕਦਾ ਹੈ। ਨਵੀਂ ਤਕਨਾਲੋਜੀ ਸਦਕਾ ਉਤਪਾਦਨ ਅਤੇ ਪ੍ਰਬੰਧ ਵਾਸਤੇ ਕਾਫ਼ੀ ਨਵੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਤਕਨਾਲੋਜੀ ਨੇ ਕਾਰੋਬਾਰ ƒ ਵਿਸ਼ਵ ਪੱਧਰ `ਤੇ ਬਹੁਤ ਤਾਕਤਵਰ ਬਣਾ ਦਿੱਤਾ ਹੈ। ਇਸ ਕਾਰਨ ਬਹੁਤ ਸਾਰੀਆਂ ਨੌਕਰੀਆਂ ਅਤੇ ਕੰਮਕਾਜ ਖ਼ਤਮ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਵਰਤਾਰੇ ਨੇ ਆਮ ਲੋਕਾਂ ਦੇ ਮਨਾਂ ਵਿਚ ਕਾਫ਼ੀ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ। ਇਹ ਤਕਨਾਲੋਜੀ ਲੋਕਾਂ ਦੇ ਰਹਿਣ-ਸਹਿਣ ਤੇ ਕੰਮਕਾਜ ਦੇ ਤਰੀਕੇ ƒ ਬਦਲ ਰਹੀ ਹੈ। ਉਹ ਆਪਣੇ ਭਵਿੱਖ ਬਾਰੇ ਕਾਫ਼ੀ ਚਿੰਤਤ ਹਨ। ਇਸ ਤੋਂ ਵੀ ਜਿ਼ਆਦਾ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਜਿ਼ਆਦਾ ਫਿਕਰਮੰਦ ਹਨ। ਵਿਕਸਿਤ ਦੇਸ਼ਾਂ ਵਿਚ ਇਸ ਤਕਨਾਲੋਜੀ ਦੀ ਵੱਧ ਵਰਤੋਂ ਕਾਰਨ ਕਾਫ਼ੀ ਕੰਮ ਮਨੁੱਖ ਰਹਿਤ ਮਸ਼ੀਨਾਂ ਕਰਨ ਲੱਗੀਆਂ ਹਨ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਇਸ ਦਾ ਅਸਰ ਬੈਂਕਾਂ ਅਤੇ ਵਿੱਤੀ ਸੇਵਾਵਾਂ `ਤੇ ਪਿਆ ਹੈ ਪਰ ਖੇਤੀ ਅਤੇ ਹੋਰ ਖੇਤਰਾਂ ਵਿਚ ਮਸ਼ੀਨੀਕਰਨ ਨਾਲ ਰੁਜ਼ਗਾਰ ਦੇ ਮੌਕੇ ਬਹੁਤ ਘਟ ਗਏ ਹਨ। ਜਿ਼ਆਦਾ ਗੰਭੀਰ ਸਥਿਤੀ ਆਰਥਿਕ ਵਰਤਾਰੇ ਨੇ ਕਰ ਦਿੱਤੀ ਹੈ। ਵਿਸ਼ਵ ਦੇ ਲਗਭਗ ਸਾਰੇ ਦੇਸ਼ਾਂ ਵਿਚ ਆਮਦਨ ਅਤੇ ਆਰਥਿਕ ਸਾਧਨਾਂ ਦੀ ਵੰਡ ਵਿਚ ਗ਼ੈਰ-ਬਰਾਬਰੀ ਅੰਬਰੀਂ ਚੜ੍ਹ ਗਈ ਹੈ। ਦੇਸ਼ਾਂ ਵਿਚ ਕਾਰਪੋਰੇਟ ਘਰਾਣਿਆਂ ਕੋਲ ਆਮਦਨ ਅਤੇ ਦੌਲਤ ਦੇ ਅਥਾਹ ਭੰਡਾਰ ਇਕੱਠੇ ਹੋ ਗਏ ਹਨ। ਸਰਮਾਏ ਦੇ ਮਾਲਕ ਵਿਸ਼ਵ ਦੀ ਆਬਾਦੀ ਦੇ ਇੱਕ ਫ਼ੀਸਦੀ ਤੋਂ ਵੀ ਘੱਟ ਹਨ, ਪਰ ਧਨ ਦੌਲਤ ਦਾ ਵੱਡਾ ਹਿੱਸਾ ਇਨ੍ਹਾਂ ਕੋਲ ਇਕੱਠਾ ਹੋ ਗਿਆ ਹੈ। ਇਸ ਦਾ ਖੁਲਾਸਾ ਥਾਮਸ ਪਿਕਟੀ ਦੀ ਕਿਤਾਬ ‘ਕੈਪੀਟਲ ਇਨ ਟਵੈਂਟੀ ਫਰਸਟ ਸੈਂਚਰੀ’ (2017) ਵਿਚ ਵਿਸਥਾਰ ਨਾਲ ਕੀਤਾ ਗਿਆ ਹੈ। ਪਿਕਟੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵਰਲਡ ਇਨਇਕੁਐਲਿਟੀ ਰਿਪੋਰਟ-2022 ਵਿਚ ਇਹ ਖੁਲਾਸਾ ਕੀਤਾ ਕਿ ਵਿਸ਼ਵ ਦੀ ਸਮੂਹ ਆਰਥਿਕਤਾ ਵਿਚ ਉਪਰਲੇ 10 ਫ਼ੀਸਦੀ ਅਮੀਰ ਲੋਕਾਂ ਕੋਲ ਆਮਦਨ ਦਾ 52 ਫ਼ੀਸਦੀ ਅਤੇ ਧਨ ਦੌਲਤ ਦਾ 76 ਫ਼ੀਸਦੀ ਹਿੱਸਾ ਇਕੱਠਾ ਹੋ ਗਿਆ ਹੈ। ਦੂਜੇ ਪਾਸੇ, ਹੇਠਲੇ 50 ਫ਼ੀਸਦੀ ਗ਼ਰੀਬ ਲੋਕਾਂ ਕੋਲ ਆਮਦਨ ਦਾ ਸਿਰਫ਼ 8.5 ਫ਼ੀਸਦੀ ਅਤੇ ਧਨ ਦੌਲਤ ਦਾ 2 ਫ਼ੀਸਦੀ ਹਿੱਸਾ ਹੀ ਰਹਿ ਗਿਆ ਹੈ। ਭਾਰਤ ਵਿਚ ਉਪਰਲੇ 10 ਫ਼ੀਸਦੀ ਅਮੀਰਾਂ ਕੋਲ ਕੁੱਲ ਆਮਦਨ ਦਾ 57.1 ਫ਼ੀਸਦੀ ਅਤੇ ਧਨ ਦੌਲਤ ਦਾ 64.1 ਫ਼ੀਸਦੀ ਇਕੱਠਾ ਹੋ ਗਿਆ ਹੈ। ਦੂਜੇ ਪਾਸੇ ਹੇਠਲੇ 50 ਫ਼ੀਸਦੀ ਗ਼ਰੀਬ ਲੋਕਾਂ ਕੋਲ ਆਮਦਨ ਦਾ 13.1 ਫ਼ੀਸਦੀ ਅਤੇ ਧਨ ਦੌਲਤ ਦਾ 5.9 ਫ਼ੀਸਦੀ ਹਿੱਸਾ ਰਹਿ ਗਿਆ ਹੈ। ਅਜਿਹੀ ਸਥਿਤੀ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਪੈਦਾ ਹੋ ਗਈ ਹੈ। ਇਸ ਨਾ-ਬਰਾਬਰੀ ƒ 1980ਵਿਆਂ ਤੋਂ ਬਾਅਦ ਨੀਤੀਘਾੜਿਆਂ ਨੇ ਕਾਰਪੋਰੇਟ ਪੱਖੀ ਟੈਕਸ ਵਿਚ ਕਟੌਤੀਆਂ ਕਾਰਨ ਜਾਣਬੁੱਝ ਕੇ ਵਧਾਇਆ ਹੈ। ਇਨ੍ਹਾਂ ਕੰਪਨੀਆਂ ƒ ਲਗਾਤਾਰ ਦਿੱਤੀਆਂ ਸਬਸਿਡੀਆਂ ਨੇ ਇਸ ਅਸਮਾਨਤਾ ƒ ਹੋਰ ਵਧਾ ਦਿੱਤਾ ਹੈ। ਸਰਕਾਰੀ ਖ਼ਰਚੇ ਪੂਰੇ ਕਰਨ ਵਾਸਤੇ ਆਮ ਲੋਕਾਂ `ਤੇ ਟੈਕਸ ਦਾ ਭਾਰ ਵਧਾਇਆ ਗਿਆ ਹੈ। ਕਾਰਪੋਰੇਟ ਘਰਾਣਿਆਂ ਵੱਲੋਂ ਪੈਦਾ ਕੀਤੀਆਂ ਵਸਤਾਂ ਦੇ ਭਾਅ ਵੀ ਲਗਾਤਾਰ ਵਧਾਏ ਗਏ ਹਨ। ਕਿਸਾਨਾਂ ਦੀਆਂ ਜਿਣਸਾਂ ਦੇ ਵਾਜਬ ਭਾਅ ਨਹੀਂ ਦਿੱਤੇ ਗਏ ਅਤੇ ਕਿਰਤੀਆਂ ਦੀਆਂ ਉਜਰਤਾਂ ਵਿਚ ਵੀ ਲੋੜੀਂਦੇ ਵਾਧੇ ਨਹੀਂ ਕੀਤੇ ਗਏ। ਨੋਬੇਲ ਇਨਾਮ ਜੇਤੂ ਭਾਰਤੀ ਮੂਲ ਦੇ ਅਰਥ ਵਿਗਿਆਨੀ ਅਭਿਜੀਤ ਬੈਨਰਜੀ ਦਾ ਖਿਆਲ ਹੈ ਕਿ ਇਸ ਵਧ ਰਹੀ ਆਰਥਿਕ ਨਾ-ਬਰਾਬਰੀ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਇਹ ਆਵਾਜ਼ ਚਿੰਤਾ ਤਾਂ ਜ਼ਾਹਰ ਕਰਦੀ ਹੈ ਪਰ ਦੇਸ਼ਾਂ ਵਿਚ ਜ਼ੋਰਦਾਰ ਏਜੰਡਾ ਨਹੀਂ ਬਣ ਰਹੀ। ਕਾਰਪੋਰੇਟ ਵਿਕਾਸ ਮਾਡਲ ਨੇ ਵਾਤਾਵਰਨ ƒ ਖ਼ਤਰਨਾਕ ਹੱਦ ਤੱਕ ਖਰਾਬ ਕਰ ਦਿੱਤਾ ਹੈ। ਹਵਾ, ਪਾਣੀ ਅਤੇ ਧਰਤੀ ƒ ਜ਼ਹਿਰੀਲਾ ਕਰ ਦਿੱਤਾ ਹੈ। ਹਵਾ ਵਿਚ ਕਾਰਬਨ ਦੀ ਮਾਤਰਾ ਵਿਚ ਇਜ਼ਾਫਾ ਹੋਣ ਨਾਲ ਤਾਪਮਾਨ ਇੱਕ ਡਿਗਰੀ ਵਧ ਗਿਆ ਹੈ ਅਤੇ ਜਲਵਾਯੂ ਪਰਿਵਰਤਨ ਦੇਸ਼ਾਂ ਵਿਚ ਬੇਮੌਸਮੀਆਂ ਬਰਸਾਤਾਂ ਤੇ ਸੋਕੇ ਦਾ ਕਾਰਨ ਬਣ ਗਿਆ ਹੈ। ਇਸ ਨਾਲ ਲੋਕਾਂ ਅਤੇ ਕਿਸਾਨਾਂ ਦਾ ਸਾਹ ਸੁੱਕ ਰਿਹਾ ਹੈ। ਜਲਵਾਯੂ ਪਰਿਵਰਤਨ ਅਤੇ ਪਰਮਾਣੂ ਜੰਗ ਕਾਰਲ ਮਾਰਕਸ ਅਤੇ ਲੈਨਿਨ ਦੇ ਸਮਿਆਂ ਵਿਚ ਮੁੱਖ ਮੁੱਦੇ ਵਜੋਂ ਨਹੀਂ ਸਨ ਉੱਭਰੇ। ਆਮ ਲੋਕਾਂ ਵਿਚ ਚੇਤਨਾ ਦੀ ਘਾਟ ਹੈ ਅਤੇ ਉਹ ਜਥੇਬੰਦ ਵੀ ਨਹੀਂ ਹੋ ਸਕੇ। ਇਸ ਦੇ ਉਲਟ ਕਾਰਪੋਰੇਟ ਘਰਾਣੇ ਬਹੁਤ ਚੇਤੰਨ ਅਤੇ ਜਥੇਬੰਦ ਹਨ। ਉਨ੍ਹਾਂ ਨੇ ਆਪਣੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਆਰਥਿਕ ਨੀਤੀਆਂ `ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ƒ ਮਿਹਨਤਕਸ਼ ਲੋਕਾਂ ਤੋਂ ਅਜੇ ਵੀ ਕੋਈ ਚੁਣੌਤੀ ਨਜ਼ਰ ਨਹੀਂ ਆਉਂਦੀ।
ਚੇਤਨਤਾ ਅਤੇ ਜਮਾਤੀ ਸੰਘਰਸ਼
ਦਰਪੇਸ਼ ਮਸਲਿਆਂ ਅਤੇ ਮਾਮਲਿਆਂ ਬਾਰੇ ਜਾਣਕਾਰੀ ਤੇ ਸਮਝ ਜਮਾਤਾਂ/ਵਰਗਾਂ ƒ ਆਪਣੇ ਮਸਲੇ ਸੁਲਝਾਉਣ ਵਾਸਤੇ ਜਥੇਬੰਦ ਹੋ ਕੇ ਸੰਘਰਸ਼ ਦੇ ਰਾਹ ਵੱਲ ਤੋਰਦੀ ਹੈ। ਚੇਤਨਤਾ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਇਕੱਤਰ ਕਰਨ, ਇਸ ਦਾ ਵਿਸ਼ਲੇਸ਼ਣ ਕਰਨ ਅਤੇ ਉਨ੍ਹਾਂ ਦੇ ਹੱਲ ਬਾਰੇ ਸਮਝ ਨਾਲ ਸਬੰਧ ਰੱਖਦੀ ਹੈ। ਇਸ ਸਮਝ ƒ ਪ੍ਰਪੱਕ ਕਰਨ ਵਾਸਤੇ ਹਾਲਤਾਂ ਦੇ ਅਧਿਐਨ ƒ ਆਮ ਸੂਝ ਦਾ ਹਿੱਸਾ ਬਣਾਇਆ ਜਾਂਦਾ ਹੈ।
ਅਜੋਕੇ ਸਮੇਂ ਵਿਚ ਕਾਰਪੋਰੇਟ ਜਗਤ ਆਪਣੇ ਕਾਰੋਬਾਰ ਅਤੇ ਮੁਨਾਫ਼ੇ ਵਧਾਉਣ ਲਈ ਚੇਤੰਨ ਅਤੇ ਸਰਗਰਮ ਹੈ। ਉਹ ਆਪਣੀ ਸੂਝ ƒ ਵਰਤਦਿਆਂ ਦੇਸ਼ਾਂ ਵਿਚ ਆਮ ਪ੍ਰਵਾਨਗੀ ਅਤੇ ਸਹਿਮਤੀ ਬਣਾਈ ਰੱਖਣ ਵਿਚ ਸਫ਼ਲ ਨਜ਼ਰ ਆਉਂਦਾ ਹੈ ਪਰ ਇਹ ਵਾਤਾਵਰਨ ਅਤੇ ਪਰਮਾਣੂ ਜੰਗ ਬਾਰੇ ਚੇਤੰਨ ਨਹੀਂ ਹੈ। ਇਸ ਦਾ ਸਰਕਾਰਾਂ ਉਪਰ ਰਾਜ ਕਰਨ ਵਾਲੀਆਂ ਪਾਰਟੀਆਂ ਰਾਹੀਂ ਕਬਜ਼ਾ ਵੀ ਹੋ ਗਿਆ ਹੈ। ਕਾਰਪੋਰੇਟ ਖੇਤਰ ਦੇਸ਼ਾਂ ਦੀਆਂ ਆਰਥਿਕ ਨੀਤੀਆਂ ਆਪਣੇ ਹਿੱਤ ਵਿਚ ਕਰਨ ਵਿਚ ਕਾਮਯਾਬ ਹੋ ਗਿਆ ਹੈ। ਇਸ ਨੇ ਦੂਰ ਸੰਚਾਰ ਦੇ ਸਾਧਨਾਂ ਜਿਵੇਂ ਅਖ਼ਬਾਰ, ਟੀ.ਵੀ. ਚੈਨਲ ਅਤੇ ਇੰਟਰਨੈੱਟ `ਤੇ ਕਬਜ਼ਾ ਜਮਾ ਲਿਆ ਹੈ।
ਇਸ ਤੋਂ ਇਲਾਵਾ ਹਾਕਮ ਪਾਰਟੀਆਂ ਵੱਲੋਂ ਆਈ.ਟੀ. ਸੈੱਲ ਬਣਾ ਕੇ ਕਾਰਪੋਰੇਟ ਜਗਤ ਅਤੇ ਕਾਰਪੋਰੇਟ ਹਿੱਤ ਵਾਲੀਆਂ ਨੀਤੀਆਂ ਬਾਰੇ ਲੋਕਾਂ ਵਿਚ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਹੈ। ਲੋਕਾਂ ਵਿਚ ਧਰਮ, ਜਾਤ, ਰੰਗ ਅਤੇ ਨਸਲ ਆਧਾਰਿਤ ਵੰਡੀਆਂ ਪਾਈਆਂ ਜਾ ਰਹੀਆਂ ਹਨ। ਇਸ ਕਾਰਜ ਵਿਚ ਕਾਰਪੋਰੇਟ ਖੇਤਰ ਲੋਕਾਂ ਦੇ ਵੱਡੇ ਹਿੱਸੇ ƒ ਪ੍ਰਭਾਵਿਤ ਕਰਨ ਵਿਚ ਕਾਮਯਾਬ ਵੀ ਜਾਪਦਾ ਹੈ। ਕਿਰਤੀਆਂ ਦੀਆਂ ਵੱਡੀਆਂ ਟਰੇਡ ਯੂਨੀਅਨਾਂ `ਤੇ ਵੀ ਹਾਕਮ ਪਾਰਟੀਆਂ ਕਾਬਜ਼ ਹੋ ਗਈਆਂ ਹਨ। ਲੋਕਾਂ ਦਾ ਅਸਲ ਮਸਲਿਆਂ ਤੋਂ ਧਿਆਨ ਹਟਾਉਣ ਵਿਚ ਕਾਫ਼ੀ ਹੱਦ ਤੱਕ ਕਾਰਪੋਰੇਟ ਖੇਤਰ ਸਫ਼ਲ ਹੈ। ਕਾਰਪੋਰੇਟ ਮੀਡੀਆ ਲੋਕ ਪੱਖੀ ਸਮਾਜਵਾਦੀ ਮਾਡਲ ƒ ਕਾਫ਼ੀ ਹੱਦ ਤੱਕ ਨਕਾਰਨ ਵਿਚ ਕਾਮਯਾਬ ਵੀ ਹੋਇਆ ਹੈ। ਸੋਵੀਅਤ ਯੂਨੀਅਨ ਦੇ ਟੁੱਟਣ ਮਗਰੋਂ ਖੱਬੀਆਂ ਪਾਰਟੀਆਂ ƒ ਵੀ ਲੋਕਾਂ ਨੇ ਕਾਫ਼ੀ ਹੱਦ ਤੱਕ ਵਿਸਾਰ ਦਿੱਤਾ ਹੈ। ਇਸ ਹਾਲਤ ਵਿਚ ਲੋਕਾਂ ਦੇ ਮਸਲਿਆਂ ਅਤੇ ਮਾਮਲਿਆਂ ਬਾਰੇ ਜਾਣੂ ਕਰਾਉਣਾ ਅਤੇ ਲਾਮਬੰਦੀ ਕਰਨਾ ਔਖਾ ਕਾਰਜ ਹੈ। ਕਾਰਲ ਮਾਰਕਸ ਜਾਂ ਲੈਨਿਨ ਵਰਗੇ ਸਿਧਾਂਤਕਾਰਾਂ ਅਤੇ ਲੀਡਰਾਂ ਦੀ ਅਣਹੋਂਦ ਇਸ ਕਾਰਜ ƒ ਹੋਰ ਔਖਾ ਕਰ ਦਿੰਦੀ ਹੈ। ਵੱਡੀਆਂ ਉਤਪਾਦਨ ਇਕਾਈਆਂ ƒ ਤੋੜ ਕੇ ਸਬ ਕੰਟਰੈਕਟਿੰਗ/ਗਿੱਗ ਆਰਥਿਕਤਾ ਵੱਲ ਮੋੜਾ ਇਸ ਕਾਰਜ ƒ ਔਖਾ ਕਰਨ ਦਾ ਇੱਕ ਹੋਰ ਕਾਰਨ ਬਣ ਰਿਹਾ ਹੈ। ਇਸ ਕਰ ਕੇ ਲੋਕ ਪੱਖੀ ਸਰਗਰਮ ਆਗੂਆਂ ƒ ਇਹ ਕਾਰਜ ਅੱਗੇ ਤੋਰਨ ਲਈ ਕਾਫ਼ੀ ਸਮਝਦਾਰੀ ਅਤੇ ਧੀਰਜ ਦੀ ਵਰਤੋਂ ਕਰਨੀ ਪਵੇਗੀ। ਇਸ ਕੰਮ ਵਾਸਤੇ ਇੰਟਰਨੈੱਟ ਤਕਨਾਲੋਜੀ, ਸੋਸ਼ਲ ਮੀਡੀਆ ਅਤੇ ਯੂਟਿਊਬ ਚੈਨਲਾਂ ਦੀ ਵਰਤੋਂ ਕਾਫ਼ੀ ਮਦਦਗਾਰ ਹੋ ਸਕਦੀ ਹੈ। ਸਾਰੇ ਦੇਸ਼ਾਂ ਵਿਚ ਮੱਧਵਰਗ ਦੇ ਕੁਝ ਬੁੱਧੀਮਾਨ ਵਿਅਕਤੀ ਤੇ ਪੱਤਰਕਾਰ ਲੋਕਾਂ ਨਾਲ ਖੜ੍ਹਨ ƒ ਤਿਆਰ ਤੇ ਸਰਗਰਮ ਹਨ। ਭਾਰਤ ਵਿਚ ਇਸ ਸਮੇਂ 54 ਫ਼ੀਸਦੀ ਲੋਕਾਂ ਕੋਲ ਫੋਨ ਹਨ ਅਤੇ ਸਮਾਰਟ ਫੋਨ ਸਿਰਫ਼ 43.5 ਫ਼ੀਸਦੀ ਲੋਕਾਂ ਕੋਲ ਹੀ ਹਨ। ਇਸ ਕਰਕੇ ਬਹੁਗਿਣਤੀ ਲੋਕ ਸਿਆਸੀ ਪਾਰਟੀਆਂ ਦੇ ਧੂੰਆਂਧਾਰ ਪ੍ਰਚਾਰ ਅਤੇ ਨਫ਼ਰਤ ਤੋਂ ਬਚੇ ਹੋਏ ਹਨ। ਇਨ੍ਹਾਂ ਲੋਕਾਂ ƒ ਵਿਅਕਤੀਗਤ ਤੌਰ `ਤੇ ਸੰਪਰਕ ਨਾਲ ਹੀ ਜਥੇਬੰਦ ਕੀਤਾ ਜਾ ਸਕਦਾ ਹੈ। ਇਹ ਕਾਰਜ ਆਮ ਲੋਕਾਂ ਵਿਚ ਸਰਗਰਮ ਲੋਕ ਲਹਿਰ ਦੇ ਆਗੂ ਹੀ ਕਰ ਸਕਦੇ ਹਨ। ਇਉਂ ਕਿਸਾਨਾਂ, ਕਿਰਤੀਆਂ ਅਤੇ ਮੱਧਵਰਗ ਦੇ ਸਰਗਰਮ ਵਰਕਰਾਂ ਨਾਲ ਸੰਪਰਕ ਕਰ ਕੇ ਨਵੇਂ ਪ੍ਰੋਗਰਾਮ, ਐਕਸ਼ਨ ਤੇ ਪ੍ਰਦਰਸ਼ਨ ਉਲੀਕੇ ਜਾ ਸਕਦੇ ਹਨ ਅਤੇ ਇਨ੍ਹਾਂ ƒ ਕਾਫ਼ੀ ਦੇਰ ਚਲਾਇਆ ਜਾ ਸਕਦਾ ਹੈ।
ਪਿਛਲੇ ਦਿਨੀਂ ਦਿੱਲੀ ਦੀਆਂ ਬਰੂਹਾਂ `ਤੇ ਹੋਏ ਸਫ਼ਲ ਕਿਸਾਨ ਅੰਦੋਲਨ (2021-22) ਨੇ ਅਗਲੇ ਅੰਦੋਲਨਾਂ ਵਾਸਤੇ ਰਸਤਾ ਨਿਰਧਾਰਿਤ ਕਰ ਦਿੱਤਾ ਹੈ। ਸ਼ਾਂਤਮਈ ਹੋਣਾ, ਜਥੇਬੰਦੀਆਂ ਦੀ ਸਾਂਝੀ ਸ਼ਕਤੀ ਤੇ ਅਗਵਾਈ, ਔਰਤਾਂ ਦੀ ਵੱਡੀ ਗਿਣਤੀ ਵਿਚ ਸ਼ਮੂਲੀਅਤ, ਹੋਰ ਵਰਗਾਂ ਦੀ ਹਮਾਇਤ/ਹਮਦਰਦੀ ਅਤੇ ਧਰਮ-ਨਿਰਪੱਖਤਾ ਇਸ ਅੰਦੋਲਨ ਦੀ ਸਫ਼ਲਤਾ ਦੇ ਮੁੱਖ ਕਾਰਨ ਹਨ। ਇਹ ਤਜਰਬਾ ਹੁਣ ਜੰਤਰ ਮੰਤਰ `ਤੇ ਪਹਿਲਵਾਨ ਖਿਡਾਰੀਆਂ ਦੇ ਅੰਦੋਲਨ ਵਿਚ ਵੀ ਮਦਦਗਾਰ ਸਾਬਿਤ ਹੋ ਰਿਹਾ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਆਮ ਲੋਕਾਂ ਦੀ ਆਰਥਿਕ ਅਤੇ ਸਮਾਜਿਕ ਹਾਲਤ ਤਰਸਯੋਗ ਹੈ। ਤਕਨਾਲੋਜੀ ਨੇ ਆਟੋਮੇਸ਼ਨ ਨਾਲ ਖੇਤੀ ਵਿਚੋਂ ਰੁਜ਼ਗਾਰ ਘਟਾ ਦਿੱਤਾ ਹੈ ਅਤੇ ਉਦਯੋਗਿਕ ਖੇਤਰ ਵਿਚ ਰੁਜ਼ਗਾਰ ਪੈਦਾ ਨਹੀਂ ਹੋ ਰਿਹਾ। ਆਰਥਿਕ ਵਿਕਾਸ ਨਾਲ ਦੇਸ਼ ਵਿਚ ਰੁਜ਼ਗਾਰ ਘਟਣ ਲੱਗਿਆ ਹੈ। ਇਸ ƒ ਰੁਜ਼ਗਾਰ ਰਹਿਤ ਵਿਕਾਸ ਕਿਹਾ ਜਾ ਰਿਹਾ ਹੈ। ਹੁਣ ਇਹ ਰੁਜ਼ਗਾਰ ਰਹਿਤ ਤੋਂ ਰੁਜ਼ਗਾਰ ਮਾਰੂ ਵਿਕਾਸ ਵਿਚ ਬਦਲ ਗਿਆ ਹੈ। ਇਸ ਕਰਕੇ ਲੋਕਾਂ ਵਾਸਤੇ ਸੰਘਰਸ਼ ਤੋਂ ਇਲਾਵਾ ਹੋਰ ਕੋਈ ਵੀ ਰਸਤਾ ਨਹੀਂ ਹੈ। ਕਾਰਪੋਰੇਟ ਘਰਾਣੇ ਆਰਥਿਕ ਵਿਕਾਸ ਵਿਚ ਲੋਕਾਂ ƒ ਹਿੱਸੇਦਾਰ ਬਣਾਉਣ ƒ ਤਿਆਰ ਨਹੀਂ। ਦੂਜੇ ਪਾਸੇ ਸਮਾਜਿਕ ਸੁਰੱਖਿਆ ਦੀ ਅਣਹੋਂਦ ਹੈ। ਸੱਤਾ ਵਿਚ ਭਾਰੂ ਹਿੱਸੇ ਅਤੇ ਆਗੂਆਂ ਵੱਲੋਂ ਲੋਕਾਂ ਦਾ ਧਰਮ, ਜਾਤ, ਲੰਿਗ ਅਤੇ ਇਲਾਕੇ ਦੇ ਆਧਾਰ `ਤੇ ਸ਼ੋਸ਼ਣ ਕੀਤਾ ਅਤੇ ਉਨ੍ਹਾਂ ƒ ਵੰਡਿਆ ਜਾ ਰਿਹਾ ਹੈ। ਇਹ ਹਾਲਾਤ ਜਮਾਤੀ ਸੰਘਰਸ਼ ਲਈ ਔਖੇ ਪਰ ਸਾਜ਼ਗਾਰ ਹਨ।
ਨਵੀਂ ਅਤੇ ਸੁਚਾਰੂ ਸੋਚ
ਇਨ੍ਹਾਂ ਬਦਲਦੇ ਹਾਲਾਤ ਵਿਚ ਸੰਘਰਸ਼ ਉਲੀਕਣ ਲਈ ਸਰਗਰਮ ਆਗੂਆਂ ƒ ਉਸਾਰੂ ਸੋਚ ਨਾਲ ਚੱਲਣਾ ਪਵੇਗਾ। ਸੰਘਰਸ਼ ਦੇ ਨਾਲ ਨਾਲ ਨਿਰਮਾਣ ਦੇ ਕਾਰਜ ਬਾਰੇ ਸੋਚ ਕੇ ਇਸ ƒ ਆਪਣੇ ਏਜੰਡੇ `ਤੇ ਲਿਆਉਣਾ ਹੋਵੇਗਾ। ਇਸ ਨਿਰਮਾਣ ਦੇ ਕਾਰਜ ਤੋਂ ਕਾਰਪੋਰੇਟ ਵਿਕਾਸ ਮਾਡਲ ਦੇ ਬਦਲਵੇਂ ਮਾਡਲ ਦੇ ਝਲਕਾਰੇ ਮਿਲਣੇ ਚਾਹੀਦੇ ਹਨ। ਇਸ ਮੰਗ ਤੋਂ ਬਚਣਾ ਹੋਵੇਗਾ ਕਿ ਸਾਰਾ ਕੁਝ ਹੀ ਸਰਕਾਰ ਕਰੇ। ਸਮਾਜ ƒ ਨਵੇਂ ਤਰੀਕੇ ਨਾਲ ਨਿਰਮਾਣ ਦੇ ਰਸਤੇ ਤਲਾਸ਼ਣੇ ਪੈਣਗੇ। ਇਨ੍ਹਾਂ ਰਸਤਿਆਂ `ਤੇ ਚਲਦਿਆਂ ਵਾਤਾਵਰਨ ƒ ਬਚਾਉਣ ਵੱਲ ਖ਼ਾਸ ਧਿਆਨ ਦੇਣਾ ਪਵੇਗਾ। ਇਹ ਮਨੁੱਖਤਾ ƒ ਬਚਾਉਣ ਦਾ ਮਾਮਲਾ ਹੈ ਜਿਸ ƒ ਕਾਰਪੋਰੇਟ ਕੰਪਨੀਆਂ ਨੇ ਬਿਲਕੁਲ ਵਿਸਾਰ ਰੱਖਿਆ ਹੈ। ਦੇਸ਼ ਵਿਚ ਭਾਸ਼ਾ, ਸਭਿਆਚਾਰ ਅਤੇ ਭੂਗੋਲਿਕ ਹਾਲਾਤ ਕਾਰਨ ਵੱਖ-ਵੱਖ ਇਲਾਕਿਆਂ ਵਿਚ ਵਖਰੇਵੇਂ ਹੋਂਦ ਵਿਚ ਆਏ ਹਨ। ਇਸ ਲਈ ਖੇਤਰੀ ਵੰਨ-ਸਵੰਨਤਾ ਦੇ ਮੱਦੇਨਜ਼ਰ ਨਿਰਮਾਣ ਕਾਰਜ ਉਲੀਕੇ ਜਾਣ। ਇਸ ਕਾਰਜ ਵਾਸਤੇ ਸੰਕੀਰਨਤਾ ਵਾਲੀ ਸੋਚ ƒ ਛੱਡ ਕੇ ਸਾਂਝੇ ਮੁਹਾਜ਼ ਮਦਦਗਾਰ ਹੋ ਸਕਦੇ ਹਨ। ਇਸੇ ਨਾਲ ਸਮੂਹਿਕ ਲੀਡਰਸਿ਼ਪ ਦੇਸ਼ ਪੱਧਰ `ਤੇ ਕਾਰਪੋਰੇਟ ਮਾਡਲ ƒ ਸਫ਼ਲ ਚੁਣੌਤੀ ਦੇ ਸਕਦੀ ਹੈ। ਇਸ ਪ੍ਰਕਿਰਿਆ ਨਾਲ ਲੀਡਰਸਿ਼ਪ ਦੀ ਸੋਚ ਦਾ ਵਿਕਾਸ ਅਤੇ ਸਹੀ ਸਮਝ ਵੀ ਬਰਕਰਾਰ ਰੱਖੇ ਜਾ ਸਕਦੇ ਹਨ।
ਮੌਜੂਦਾ ਸਮਾਜਿਕ, ਆਰਥਿਕ ਅਤੇ ਸਿਆਸੀ ਲਹਿਰ ਦੇ ਸਨਮੁੱਖ ਨਵੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਹਨ। ਇਨ੍ਹਾਂ ƒ ਬੌਧਿਕ ਅਤੇ ਵਿਹਾਰਕ ਪੱਧਰ `ਤੇ ਨਜਿੱਠਣ ਨਾਲ ਸਮਾਜਾਂ ƒ ਨਵੀਂ ਸਿਧਾਂਤਕ ਸੇਧ ਦਿੱਤੀ ਜਾ ਸਕਦੀ ਹੈ। ਵਿਚਾਰਧਾਰਕ ਜੱਦੋ-ਜਹਿਦ ਨਾਲ ਨਵੇਂ ਲੋਕ ਪੱਖੀ ਸਿਧਾਂਤਕਾਰ ਪੈਦਾ ਹੁੰਦੇ ਹਨ। ਇਹ ਸਮੇਂ ਦੀ ਮੰਗ ਹੈ। ਕਾਰਪੋਰੇਟ ਮਾਡਲ ਖਿਲਾਫ਼ ਹਾਲੈਂਡ ਵਿਚ ਕਿਸਾਨਾਂ ਨੇ ਗਿਣਨਯੋਗ ਜਿੱਤ ਪ੍ਰਾਪਤ ਕੀਤੀ ਹੈ। ਫਰਾਂਸ ਅਤੇ ਬਰਤਾਨੀਆ ਦੇ ਡਾਕਟਰ, ਨਰਸਾਂ ਅਤੇ ਮਿਹਨਤਕਸ਼ ਲੋਕ ਮੁਜ਼ਾਹਰੇ ਕਰ ਰਹੇ ਹਨ।
ਨਵੀਂ ਤਕਨਾਲੋਜੀ ਦੇ ਦੌਰ ਵਿਚ ਲੋਕ ਵਿਆਪਕ ਸਮਾਜਿਕ ਸੁਰੱਖਿਆ ਅਤੇ ਘੱਟੋ ਘੱਟ ਆਮਦਨ ਦੀ ਗਾਰੰਟੀ ਚਾਹੁੰਦੇ ਹਨ। ਭਾਰਤ ਵਿਚ ਇਹ ਮੁੱਦੇ ਸੰਘਰਸ਼ ਵਿਚ ਸ਼ਾਮਲ ਕਰਨਯੋਗ ਹਨ। ਸੰਘਰਸ਼ਾਂ ƒ ਆਰਥਿਕ ਮੁੱਦਿਆਂ ਦੇ ਨਾਲ ਨਾਲ ਸਿਆਸੀ ਵਿਚਾਰਧਾਰਾ ਨਾਲ ਜੋੜ ਕੇ ਲੋਕ-ਪੱਖੀ ਪਾਰਟੀਆਂ ƒ ਮਜ਼ਬੂਤ ਕਰਨਾ ਸਮਝ ਦਾ ਹਿੱਸਾ ਬਣਾਉਣਾ ਪਵੇਗਾ। ਜਮਹੂਰੀਅਤ ƒ ਡੂੰਘਾ ਤੇ ਵਿਸ਼ਾਲ ਕਰਨਾ, ਧਰਮ ਨਿਰਪੱਖਤਾ ਕਾਇਮ ਰੱਖਦਿਆਂ ਬੇਇਨਸਾਫ਼ੀ ਅਤੇ ਸ਼ੋਸ਼ਣ ਖਿਲਾਫ਼ ਸੰਘਰਸ਼ਾਂ ƒ ਸੇਧਣਾ ਲੋਕ ਲਹਿਰ ƒ ਮਜ਼ਬੂਤ ਕਰ ਸਕਦੇ ਹਨ। ਇਹ ਰਸਤਾ ਸਮਾਜਿਕ ਸੁਰੱਖਿਆ, ਨਿਆਂ, ਬਰਾਬਰੀ, ਸਾਂਝੀਵਾਲਤਾ ਅਤੇ ਵਾਤਾਵਰਨ ਦੀ ਸੰਭਾਲ ਵੱਲ ਜਾਂਦਾ ਹੈ। ਇਸ ƒ ਸਮਾਜਵਾਦ ਦੀ ਪ੍ਰਾਪਤੀ ਵਾਸਤੇ ਮੁੱਢਲਾ ਕਦਮ ਵੀ ਕਿਹਾ ਜਾ ਸਕਦਾ ਹੈ। ਇਸ ਕਰ ਕੇ ਸਮਾਜਿਕ ਲੋਕ ਲਹਿਰ ƒ ਵਿਹਾਰਕ ਮਸਲਿਆਂ ƒ ਨਜਿੱਠਦਿਆਂ ਵੱਡੀ ਵਿਚਾਰਧਾਰਕ ਲੜਾਈ ਕਾਰਪੋਰੇਟ ਸੋਚ ਨਾਲ ਵੀ ਲੜਨੀ ਪਵੇਗੀ। ਇਹ ਗੱਲ ਸਾਫ਼ ਹੈ ਕਿ ਆਮ ਲੋਕਾਂ ƒ ਕੰਟਰੋਲ ਕਰਨ ਵਾਸਤੇ ਕਾਰਪੋਰੇਟ ਜਗਤ ਵੱਲੋਂ ਵਰਤੀ ਜਾ ਰਹੀ ਤਕਨਾਲੋਜੀ ਸਮਾਜਿਕ ਲਹਿਰ ਲਈ ਵਰਤ ਕੇ ਸਮਾਜ ਦੇ ਵਿਕਾਸ ਦੀ ਦਿਸ਼ਾ ਲੋਕਾਂ ਦੇ ਹਿੱਤ ਵਿਚ ਮੋੜੀ ਜਾ ਸਕਦੀ ਹੈ।