ਜੰਗ ਅਤੇ ਹਥਿਆਰਾਂ ਦੀ ਕੁਹਜੀ ਸਿਆਸਤ

ਡਾ. ਕੁਲਦੀਪ ਸਿੰਘ
ਫੋਨ: +91-98151-15429
ਹਥਿਆਰਾਂ ਦੀ ਦੌੜ ਵਿਚ ਅੱਜ ਵੀ ਅਮਰੀਕਾ ਸਭ ਤੋਂ ਉਪਰ ਹੈ ਜੋ 887 ਬਿਲੀਅਨ ਡਾਲਰ ਖਰਚਾ ਕਰ ਰਿਹਾ ਹੈ; ਦੂਜੇ ਨੰਬਰ ‘ਤੇ ਚੀਨ ਹੈ ਜੋ 292 ਬਿਲੀਅਨ ਡਾਲਰ ਖਰਚਦਾ ਹੈ। ਰੂਸ 86.4 ਬਿਲੀਅਨ ਡਾਲਰ, ਭਾਰਤ 81.4 ਬਿਲੀਅਨ ਡਾਲਰ ਅਤੇ ਸਾਊਦੀ ਅਰਬ 75 ਬਿਲੀਅਨ ਡਾਲਰ ਹਥਿਆਰਾਂ ਉੱਤੇ ਖਰਚ ਕਰ ਰਿਹਾ ਹੈ। ਜੰਗ ਕਾਰਨ ਯੂਕਰੇਨ ƒ ਆਪਣੇ ਮਿਲਟਰੀ ਖਰਚੇ ਵਧਾਉਣੇ ਪਏ; ਇਥੋਂ ਤੱਕ ਕਿ ਇਹ ਖਰਚ 44 ਬਿਲੀਅਨ ਡਾਲਰ ਖਰਚਣ ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਫਰਾਂਸ, ਜਰਮਨ, ਜਪਾਨ, ਇੰਗਲੈਂਡ, ਯੂਕਰੇਨ ਆਦਿ ਆਪਣੇ ਕੁੱਲ ਘਰੇਲੂ ਪੈਦਾਵਾਰ ਦਾ 3.4 ਪ੍ਰਤੀਸ਼ਤ ਹਥਿਆਰਾਂ ਉਪਰ ਖਰਚ ਰਹੇ ਹਨ।

ਅਜੋਕੀ ਦੁਨੀਆ ਸਮਾਜਿਕ ਅਤੇ ਸਿਆਸੀ ਖੇਤਰਾਂ ਤੋਂ ਲੈ ਕੇ ਆਰਥਿਕਤਾਵਾਂ ਦੇ ਸੰਕਟਾਂ ਨਾਲ ਜੂਝ ਰਹੀ ਹੈ। ਦੁਨੀਆ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਬਚਿਆ ਜਿਥੇ ਅੰਦਰੂਨੀ ਅਤੇ ਬਾਹਰੀ ਸੰਕਟ ਵੱਖੋ-ਵੱਖ ਮੁਲਕਾਂ ƒ ਨਾ ਘੇਰੀ ਬੈਠੇ ਹੋਣ ਪਰ ਜਿਸ ਕਿਸਮ ਨਾਲ ਸੰਸਾਰ ਪੱਧਰ ‘ਤੇ ਮਿਲਟਰੀ ਤਾਕਤ ਬਣਨ ਦੀ ਦੌੜ ਨੇ ਆਪਣੇ ਕੁੱਲ ਘਰੇਲੂ ਪੈਦਾਵਾਰਾਂ ਵਿਚੋਂ ਖਰਚੇ ਵਧਾ ਦਿੱਤੇ ਹਨ, ਉਨ੍ਹਾਂ ਤੋਂ ਅੰਦਾਜ਼ਾ ਲਗਾਉਣਾ ਔਖਾ ਨਹੀਂ ਕਿ ਦੁਨੀਆ ਦਾ ਭਵਿੱਖ ਹੋਰ ਜੰਗਾਂ ƒ ਜਨਮ ਦੇਵੇਗਾ। ਸਟਾਕਹੋਲਨ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਜੋ ਕੌਮਾਂਤਰੀ ਪੱਧਰ ਦਾ ਖੋਜ ਅਦਾਰਾ ਹੈ ਜਿਹੜਾ ਵੱਖ ਵੱਖ ਦੇਸ਼ਾਂ ਵਿਚ ਆਪਸੀ ਤੇ ਬਾਹਰੀ ਝਗੜਿਆਂ (ਵੱਡੀਆਂ ਛੋਟੀਆਂ ਜੰਗਾਂ) ਦੇ ਨਾਲ ਨਾਲ ਵੱਖ ਵੱਖ ਦੇਸ਼ਾਂ ਵਿਚ ਕਿਸ ਕਿਸਮ ਦੇ ਹਥਿਆਰ ਖਰੀਦੇ ਜਾਂਦੇ ਹਨ ਅਤੇ ਕਿਵੇਂ ਵੱਖ ਵੱਖ ਮੁਲਕਾਂ ਦੀਆਂ ਨੀਤੀਆਂ ਵਿਚ ਹਥਿਆਰਾਂ ਦੀ ਖਰੀਦੋ-ਫਰੋਖਤ ƒ ਲੈ ਕੇ ਫੈਸਲੇ ਕੀਤੇ ਜਾਂਦੇ ਹਨ, ਬਾਰੇ ਰਿਪੋਰਟ ਕਰਦਾ ਹੈ। ਇਸ ਅਦਾਰੇ ਦੀ ਰਿਪੋਰਟ-2023 ਨੇ ਦੁਨੀਆ ƒ ਦਿਖਾ ਦਿੱਤਾ ਹੈ ਕਿ ਇਕ ਤੋਂ ਬਾਅਦ ਦੂਜਾ ਮੁਲਕ ਕਿਸ ਤਰ੍ਹਾਂ ਹਥਿਆਰਾਂ ਦੀ ਦੌੜ ਵਿਚ ਸ਼ਾਮਲ ਹੋ ਰਿਹਾ ਹੈ।
2022 ਵਿਚ ਦੁਨੀਆ ਭਰ ਦੇ ਮੁਲਕਾਂ 2240 ਬਿਲੀਅਨ ਡਾਲਰ ਹਥਿਆਰਾਂ ਉਪਰ ਖਰਚ ਕੀਤੇ। 2015 ਤੋਂ 2022 ਤੱਕ ਹਥਿਆਰਾਂ ਉਪਰ ਖਰਚਾ 19 ਪ੍ਰਤੀਸ਼ਤ ਵਧਿਆ ਹੈ। ਸਮੁੱਚੀ ਦੁਨੀਆ ਆਪਣੀ ਕੁੱਲ ਘਰੇਲੂ ਪੈਦਾਵਾਰ ਦਾ 2.2 ਪ੍ਰਤੀਸ਼ਤ ਖਰਚ ਹਥਿਆਰਾਂ ਉਪਰ ਕਰਦੀ ਹੈ। ਇਸ ਰਿਪੋਰਟ ਵਿਚ ਦਰਜ ਹੈ ਕਿ ਦੁਨੀਆ ਦੇ ਪੰਜ ਮੁਲਕ- ਅਮਰੀਕਾ, ਚੀਨ, ਰੂਸ, ਭਾਰਤ ਤੇ ਸਾਊਦੀ ਅਰਬ, ਸਮੁੱਚੀ ਦੁਨੀਆ ਉਪਰ ਹਥਿਆਰਾਂ ਦੇ ਖਰਚੇ ਵਿਚੋਂ 63 ਪ੍ਰਤੀਸ਼ਤ ਇਹ ਮੁਲਕ ਹੀ ਕਰਦੇ ਹਨ। ਹਥਿਆਰਾਂ ਦੀ ਇਸ ਦੌੜ ਵਿਚ ਅੱਜ ਵੀ ਅਮਰੀਕਾ ਸਭ ਤੋਂ ਉਪਰ ਹੈ ਜੋ 887 ਬਿਲੀਅਨ ਡਾਲਰ ਖਰਚਾ ਕਰ ਰਿਹਾ ਹੈ; ਦੂਜੇ ਨੰਬਰ ‘ਤੇ ਚੀਨ ਜੋ 292 ਬਿਲੀਅਨ ਡਾਲਰ ਖਰਚਦਾ ਹੈ। ਰੂਸ 86.4 ਬਿਲੀਅਨ ਡਾਲਰ, ਭਾਰਤ 81.4 ਬਿਲੀਅਨ ਡਾਲਰ ਅਤੇ ਸਾਊਦੀ ਅਰਬ 75 ਬਿਲੀਅਨ ਡਾਲਰ ਹਥਿਆਰਾਂ ਉੱਤੇ ਖਰਚ ਕਰ ਰਿਹਾ ਹੈ। ਜੰਗ ਕਾਰਨ ਯੂਕਰੇਨ ƒ ਆਪਣੇ ਮਿਲਟਰੀ ਖਰਚੇ ਵਧਾਉਣੇ ਪਏ; ਇਥੋਂ ਤੱਕ ਕਿ ਇਹ ਖਰਚ 44 ਬਿਲੀਅਨ ਡਾਲਰ ਖਰਚਣ ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਫਰਾਂਸ, ਜਰਮਨ, ਜਪਾਨ, ਇੰਗਲੈਂਡ, ਯੂਕਰੇਨ ਆਦਿ ਆਪਣੇ ਕੁੱਲ ਘਰੇਲੂ ਪੈਦਾਵਾਰ ਦਾ 3.4 ਪ੍ਰਤੀਸ਼ਤ ਹਥਿਆਰਾਂ ਉਪਰ ਖਰਚ ਰਹੇ ਹਨ।
ਵੱਖ ਵੱਖ ਮੁਲਕਾਂ ਨੇ ਜਿਸ ਢੰਗ ਨਾਲ ਆਪਣੇ ਖਰਚੇ ਹਥਿਆਰਾਂ ਉਪਰ ਵਧਾਏ ਹਨ, ਉਸ ਨਾਲ ਇਨ੍ਹਾਂ ਦੇਸ਼ਾਂ ਅੰਦਰ ਜਨ-ਸਮੂਹ ƒ ਵੱਡੀਆਂ ਆਰਥਿਕ ਤੰਗੀਆਂ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਇਸ ਰਿਪੋਰਟ ਵਿਚ ਹੀ ਦਰਜ ਕੀਤਾ ਗਿਆ ਹੈ ਕਿ ਲੋਕਾਂ ਦਾ ਰੋਜ਼ਮੱਰਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਉਹ ਭਿਆਨਕ ਮਹਿੰਗਾਈ ਦੇ ਦੌਰ ਵਿਚ ਪ੍ਰਵੇਸ਼ ਕਰ ਗਏ ਹਨ। ਵੱਖ ਵੱਖ ਦੇਸ਼ਾਂ ਨੇ ਆਪਣੇ ਲੋਕਾਂ ƒ ਮਿਲਦੀਆਂ ਸਹੂਲਤਾਂ ਉਪਰ ਵੱਡੀਆਂ ਕਟੌਤੀਆਂ ਲਾ ਦਿੱਤੀਆਂ ਹਨ। ਰਿਪੋਰਟ ਵਿਚ ਇਥੋਂ ਤੱਕ ਜ਼ਿਕਰ ਹੈ ਕਿ 2021 ਤੋਂ 2022 ਤੱਕ ਕੁੱਲ ਘਰੇਲੂ ਪੈਦਾਵਾਰ ਦੀ ਹਥਿਆਰਾਂ ਦੀ ਖਪਤ 3.7 ਪ੍ਰਤੀਸ਼ਤ ਤੋਂ ਵੱਧ ਕੇ 4.1 ਪ੍ਰਤੀਸ਼ਤ ਹੋ ਗਈ ਹੈ। ਭਾਰਤ ਜਿਹੜਾ ਹਥਿਆਰਾਂ ਦੀ ਦੌੜ ਵਿਚ ਚੌਥੇ ਨੰਬਰ ‘ਤੇ ਹੈ, ਨੇ 2021 ਤੋਂ 2022 ਦਰਮਿਆਨ ਹਥਿਆਰਾਂ ‘ਤੇ 6 ਪ੍ਰਤੀਸ਼ਤ ਵੱਧ ਖਰਚਿਆ ਹੈ। ਰਿਪੋਰਟ ਵਿਚ ਦਰਜ ਹੈ ਕਿ 2013 ਤੋਂ 2021 ਦਰਮਿਆਨ ਹਥਿਆਰਾਂ ‘ਤੇ ਖਰਚਾ 47 ਪ੍ਰਤੀਸ਼ਤ ਵਧਿਆ ਹੈ। ਕਾਰਨ ਇਹ ਦਰਸਾਇਆ ਗਿਆ ਹੈ ਕਿ ਚੀਨ ਅਤੇ ਪਾਕਿਸਤਾਨ ਨਾਲ ਲਗਾਤਾਰ ਤਣਾਅ ਰਹਿਣ ਕਰ ਕੇ ਮਿਲਟਰੀ ਤਾਕਤ ƒ ਆਧੁਨਿਕ ਕਰਨ ਲਈ ਇਹ ਖਰਚਾ ਕੀਤਾ ਗਿਆ ਹੈ।
ਰਿਪੋਰਟ ਵਿਚ ਇਹ ਵੀ ਦਰਜ ਹੈ ਕਿ ਯੂਕਰੇਨ ਉਪਰ ਰੂਸ ਦੇ ਹਮਲੇ ਤੋਂ ਬਾਅਦ ਡੈਨਮਾਰਕ, ਪੋਲੈਂਡ, ਲੀਥੋਨੀਆ ਆਦਿ ਤੋਂ ਲੈ ਕੇ ਸਵਿਸਟਜਰਲੈਂਡ; ਹੋਰ ਤਾਂ ਹੋਰ ਲਾਤਵੀਆ, ਬੋਸਨੀਆ ਆਦਿ (ਜੋ ਸੈਂਟਰਲ ਤੇ ਵੈਸਟ ਯੂਰੋਪੀਅਨ ਦੇਸ਼ ਬਣਦੇ ਹਨ) ਨੇ ਹਥਿਆਰਾਂ ਉਪਰ 23 ਪ੍ਰਤੀਸ਼ਤ ਵਾਧਾ ਕੀਤਾ ਹੈ। ਇਸ ਨਾਲ ਇਨ੍ਹਾਂ ਮੁਲਕਾਂ ਵਿਚ ਮਹਿੰਗਾਈ ਦੀ ਦਰ ਵਧ ਗਈ ਹੈ।
ਏਸ਼ੀਆ ਦੇ ਖਿੱਤੇ ਵਿਚ ਸਮੁੱਚੇ ਮੁਲਕ 575 ਬਿਲੀਅਨ ਡਾਲਰ ਹਥਿਆਰਾਂ ‘ਤੇ ਖਰਚਦੇ ਹਨ। 2013 ਤੋਂ 2021 ਤੱਕ ਇਸ ਦੀ ਪ੍ਰਤੀਸ਼ਤ 2.7 ਤੋਂ ਵਧ ਕੇ 4.5 ਹੋ ਗਈ ਹੈ ਜਿਹੜੀ ਲਗਾਤਾਰ ਵਧ ਰਹੀ ਹੈ। ਆਰਥਿਕ ਤੌਰ ‘ਤੇ ਪਹਿਲਾਂ ਅਹਿਮੀਅਤ ਅਖਤਿਆਰ ਕਰ ਗਏ ਈਸਟ ਏਸ਼ੀਅਨ ਮੁਲਕ ਵੀ ਪਿਛਲੇ ਸਮੇਂ ਵਿਚ ਮਿਲਟਰੀ ਉਪਰ ਆਪਣੇ ਖਰਚੇ ਇਸ ਕਰ ਕੇ ਵਧਾ ਰਹੇ ਹਨ ਕਿਉਂਕਿ ਉਨ੍ਹਾਂ ƒ ਚੀਨ ਤੋਂ ਖਤਰਾ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਜਪਾਨ ਵੀ ਇਕ ਕਿਸਮ ਨਾਲ ਚੀਨ ਤੋਂ ਦਹਿਸ਼ਤਜ਼ਦਾ ਮਹਿਸੂਸ ਕਰਦਾ ਹੈ। ਇਸ ਰਿਪੋਰਟ ਨੇ ਸਮੁੱਚਤਾ ਵਿਚ ਇਹ ਦਰਸਾਇਆ ਹੈ ਕਿ ਅਫਰੀਕਨ ਮੁਲਕਾਂ ƒ ਛੱਡ ਕੇ ਸਮੁੱਚੀ ਦੁਨੀਆ ਵਿਚ ਹਥਿਆਰਾਂ ‘ਤੇ ਖਰਚਾ ਲਗਾਤਾਰ ਵਧਿਆ ਹੈ ਜਿਸ ਦਾ ਸਿੱਧਾ ਤੇ ਅਸਿੱਧਾ ਪ੍ਰਭਾਵ ਇਹ ਪਿਆ ਹੈ ਕਿ ਅਮਰੀਕਾ ਵਰਗਾ ਮੁਲਕ ਜਿਸ ਦੀ ਆਰਥਿਕਤਾ ਵਿਚ ਪ੍ਰਮੁੱਖ ਹਿੱਸਾ ਮਿਲਟਰੀ ਇੰਡਸਟਰੀਅਲ ਕੰਪਲੈਕਸ ਦਾ ਰਿਹਾ ਹੈ, ਲਗਾਤਾਰ ਤਾਕਤਵਰ ਹੋ ਰਿਹਾ ਹੈ। ਦੁਨੀਆ ਦੀਆਂ ਵੱਖ ਵੱਖ ਸੰਸਥਾਵਾਂ ਜਿਹੜੀਆਂ ਕਿਸੇ ਸਮੇਂ ਹਥਿਆਰਾਂ ਦੀ ਦੌੜ ਰੋਕਣ ਅਤੇ ਜੰਗਾਂ ਦੇ ਖਿਲਾਫ ਹੁੰਦੀਆਂ ਸਨ, ਉਨ੍ਹਾਂ ਦੀ ਸਾਰਥਿਕਤਾ ਪਿਛਲੇ ਸਮੇਂ ਵਿਚ ਲਗਾਤਾਰ ਘਟ ਰਹੀ ਹੈ। ਯੂਕਰੇਨ ਦੀ ਜੰਗ ਨੇ ਇਹ ਦਿਖਾ ਦਿੱਤਾ ਹੈ ਕਿ ਜਦੋਂ ਵੱਡੇ ਮੁਲਕ ਜੰਗਾਂ ਵਿਚ ਉਲਝਦੇ ਹਨ ਅਤੇ ਸਮੁੱਚੀ ਦੁਨੀਆ ƒ ਖੌਫ ਦੇ ਦੌਰ ਵਿਚ ਸੁੱਟ ਦਿੰਦੇ ਹਨ ਤਾਂ ਹਥਿਆਰਾਂ ਦੀ ਦੌੜ ਹੋਰ ਤੇਜ਼ ਹੋ ਜਾਂਦੀ ਹੈ।
ਹਥਿਆਰਾਂ ਦੇ ਵਧ ਰਹੇ ਝੁਕਾਅ ƒ ਦਰਸਾਉਂਦੀ ਇਸ ਰਿਪੋਰਟ ਵਿਚ ਮਿਲਟਰੀ ਖਰਚਿਆਂ ƒ ਸੁਰੱਖਿਆ ਮਹਿਕਮਿਆਂ ਤੋਂ ਲੈ ਕੇ ਵੱਖ ਵੱਖ ਕਿਸਮ ਦੀਆਂ ਮਿਲਟਰੀ ਤਾਕਤਾਂ, ਕਈ ਦੇਸ਼ਾਂ ਵਿਚ ਸ਼ਾਂਤੀ ਦੇ ਨਾਂ ‘ਤੇ ਭੇਜੀ ਜਾਂਦੀ ਮਿਲਟਰੀ ਤੇ ਇਥੋਂ ਤੱਕ ਵੱਖ ਵੱਖ ਦੇਸ਼ਾਂ ਵਿਚ ਮਿਲਟਰੀ ਅਪਰੇਸ਼ਨਾਂ ਲਈ ਦਿੱਤੀ ਜਾਂਦੀ ਸਿਖਲਾਈ, ਮਿਲਟਰੀ ਖੋਜਾਂ ਤੇ ਉਸ ਵਿਚ ਆਧੁਨਿਕ ਵਿਕਾਸ ਲਈ ਵਰਤੀ ਜਾਂਦੀ ਤਕਨੀਕ ਉਪਰ ਖਰਚਿਆਂ ਬਾਰੇ ਚਰਚਾ ਹੈ। ਇਸ ਵਿਚ ਦੁਨੀਆ ਭਰ ਦੀ ਪੁਲੀਸ ‘ਤੇ ਕੀਤੇ ਜਾਂਦੇ ਖਰਚੇ ਸ਼ਾਮਲ ਨਹੀਂ ਹਨ। ਜੇ ਉਹ ਖਰਚੇ ਵੀ ਸ਼ਾਮਲ ਕਰ ਲਏ ਜਾਣ ਤਾਂ ਇਸ ਦੀ ਪ੍ਰਤੀਸ਼ਤ ਕਈ ਗੁਣਾਂ ਹੋਰ ਵਧ ਜਾਵੇਗੀ। ਹਥਿਆਰਾਂ ਦੀ ਦੌੜ ਦਾ ਸਿਲਸਿਲਾ ਇਕ ਕਿਸਮ ਨਾਲ ਅੰਦਰੂਨੀ ਅਤਿਵਾਦ ਹੀ ਹੁੰਦਾ ਹੈ ਹਾਲਾਂਕਿ ਅਤਿਵਾਦ ƒ ਰੋਕਣ ਦੇ ਨਾਂ ‘ਤੇ ਜੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ 11 ਸਤੰਬਰ 2001 ਤੋਂ ਬਾਅਦ ਅਫ਼ਗਾਨਿਸਤਾਨ ƒ ਨਿਸ਼ਾਨਾ ਬਣਾਇਆ ਗਿਆ ਸੀ। ਇਸੇ ਤਰ੍ਹਾਂ ਰਸਾਇਣਕ ਹਥਿਆਰ ਰੱਖਣ ਦੇ ਨਾਂ ਹੇਠ ਇਰਾਕ ƒ ਤਬਾਹ ਕਰ ਦਿੱਤਾ ਗਿਆ।
ਹਥਿਆਰਾਂ ਦੀ ਇਹ ਦੌੜ ਜਿਥੇ ਦੁਨੀਆ ਭਰ ਦੇ ਆਧੁਨਿਕ, ਆਰਥਿਕ ਪ੍ਰਬੰਧ ਦੀਆਂ ਸਮੱਸਿਆਵਾਂ ਨਾਲ ਜੁੜੀ ਹੋਈ ਹੈ, ਉਥੇ ਵੱਖ ਵੱਖ ਮੁਲਕਾਂ ਵਿਚ ਆਪੋ-ਆਪਣੀ ਰਾਜਨੀਤੀ ƒ ਬਰਕਰਾਰ ਰੱਖਣ ਅਤੇ ਅਗਾਂਹ ਚਲਾਉਣ ਲਈ ਜੰਗਾਂ ਦਾ ਸਹਾਰਾ ਲਿਆ ਜਾਂਦਾ ਹੈ। ਇਸ ਕਰ ਕੇ ਭਾਰਤ ਵਰਗਾ ਮੁਲਕ ਵੀ ਹਥਿਆਰਾਂ ਦੀ ਦੌੜ ਵਿਚ ਕਿਸੇ ਤੋਂ ਪਿਛੇ ਨਹੀਂ ਹੈ।
ਦੁਨੀਆ ਵਿਚ ਹਥਿਆਰਾਂ ਦੀ ਦੌੜ ਜਿਸ ਤਰ੍ਹਾਂ ਲਗਾਤਾਰ ਵਧ ਰਹੀ ਹੈ, ਇਹ ਆਉਣ ਵਾਲੇ ਸਮੇਂ ਵਿਚ ਨਵੇਂ ਸੰਕਟਾਂ ƒ ਜਨਮ ਦੇਵੇਗੀ। ਇਹ ਹੁਣ ਤੱਕ ਬਚੀਆਂ ਖੁਚੀਆਂ ਜਮਹੂਰੀਅਤਾਂ ਲਈ ਵੀ ਖਤਰਾ ਹੈ। ਇਸ ਰਿਪੋਰਟ ਵਿਚ ਦਰਸਾਇਆ ਗਿਆ ਹੈ ਕਿ ਜਿਸ ਪੱਧਰ ‘ਤੇ ਹਥਿਆਰਾਂ ਦੀ ਦੌੜ ਇੰਨੇ ਭਿਆਨਕ ਮੰਦਵਾੜੇ ਦੇ ਬਾਵਜੂਦ ਵਧ ਰਹੀ ਹੈ ਅਤੇ ਸੰਸਾਰ ਮੰਡੀ ਵਿਚ ਹਥਿਆਰਾਂ ਉਪਰ ਖਰਚਾ ਲਗਾਤਾਰ ਵਧ ਰਿਹਾ ਹੈ, ਇਹ ਵੱਖ-ਵੱਖ ਸਮਾਜਾਂ ƒ ਭਿਆਨਕ ਤਬਾਹੀਆਂ ਦੇ ਕੰਢੇ ਪਹੁੰਚਾ ਸਕਦਾ ਹੈ। ਇਨ੍ਹਾਂ ਖਤਰਿਆਂ ƒ ਜੇ ਵੱਖ ਵੱਖ ਪੱਧਰ ‘ਤੇ ਦੁਨੀਆ ਭਰ ਦੇ ਸੰਘਰਸ਼ਾਂ ਨੇ ਆਪਣੇ ਮੁੱਦਿਆਂ ਵਿਚ ਸ਼ਾਮਲ ਨਾ ਕੀਤਾ ਤਾਂ ਰੋਜ਼ਾ ਲਗਜ਼ਮਬਰਗ ਦੀ ਇਹ ਗੱਲ ਸੱਚੀ ਹੋ ਜਾਵੇਗੀ ਕਿ ਦੁਨੀਆ ƒ ਬਰਬਾਦੀ ਦੇ ਕੰਢੇ ‘ਤੇ ਪਹੁੰਚਣ ਤੋਂ ਕੋਈ ਵੀ ਬਚਾ ਨਹੀਂ ਸਕਦਾ। ਹਾਲਾਂਕਿ ਇਹ ਸ਼ਬਦ ਉਸ ਨੇ 1913 ਵਿਚ ਲਿਖੇ ਸੀ ਜਦੋਂ ਸਰਮਾਇਆ ਕੁਝ ਹੱਥਾਂ ਵਿਚ ਕੇਂਦਰਤ ਹੋ ਰਿਹਾ ਸੀ। ਹੁਣ ਤੱਕ ਸਰਮਾਏ ਦੇ ਨਾਲ ਨਾਲ ਹਥਿਆਰ ਵੀ ਕੁਝ ਹੱਥਾਂ ਵਿਚ ਕੇਂਦਰਤ ਹੋ ਰਹੇ ਹਨ ਅਤੇ ਛੋਟੇ ਮੋਟੇ ਮੁਲਕ ਆਪਣੇ ਬਚਾ ਲਈ ਵੱਡੇ ਮੁਲਕਾਂ ਦੇ ਹਥਿਆਰਾਂ ਲਈ ਮੰਡੀ ਬਣ ਰਹੇ ਹਨ। ਜਿਸ ਕਿਸਮ ਦੀਆਂ ਆਧੁਨਿਕ ਲੜਾਈਆਂ ਆਧੁਨਿਕ ਤਕਨਾਲੋਜੀ ਰਾਹੀਂ ਲੜੀਆਂ ਜਾ ਰਹੀਆਂ ਹਨ, ਉਸ ਕਰ ਕੇ ਅਮਰੀਕਾ ਦਾ ਮਿਲਟਰੀ ਇੰਡਸਟਰੀਅਲ ਕੰਪਲੈਕਸ ਤਾਕਤਵਰ ਹੋ ਰਿਹਾ ਹੈ। ਇਹ ਇਕ ਕਿਸਮ ਨਾਲ ਮਨੁੱਖਤਾ ਦੀ ਆਤਮ-ਹੱਤਿਆ ਦੇ ਬਰਾਬਰ ਹੈ। ਦੁਨੀਆ ਦੀ ਜੰਗ ਭਾਵੇਂ ਛੋਟੇ ਮੁਲਕ ਵਿਚ ਲੜੀ ਜਾ ਰਹੀ ਹੋਵੇ ਜਾਂ ਕਿਸੇ ਨਾ ਕਿਸੇ ਰੂਪ ਵਿਚ ਆਪਣੀਆਂ ਹੱਦਾਂ ਤੇ ਸਰਹੱਦਾਂ ਦੇ ਝਗੜੇ ਹੋਣ, ਉਸ ਵਿਚ ਸਿੱਧੇ ਜਾਂ ਅਸਿੱਧੇ ਰੂਪ ਵਿਚ ਵੱਡੀਆਂ ਤਾਕਤਾਂ ਦਾ ਹੱਥ ਲਾਜ਼ਮੀ ਹੁੰਦਾ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਨ ਪਹਿਲਾਂ ਅਫ਼ਗਾਨਿਸਤਾਨ ਸੀ ਤੇ ਹੁਣ ਯੂਕਰੇਨ ਹੈ।
ਇਸ ਦਿਲ ਕੰਬਾਊ ਰਿਪੋਰਟ ਦੇ ਅੰਕੜਿਆਂ ਨੇ ਦਰਸਾ ਦਿੱਤਾ ਹੈ ਕਿ ਦੁਨੀਆ ਵੱਡੀ ਜੰਗ ਦੇ ਕਿਨਾਰੇ ‘ਤੇ ਹੀ ਨਹੀਂ ਖੜ੍ਹੀ ਬਲਕਿ ਜੰਗਾਂ ਤਾਂ ਚੱਲ ਰਹੀਆਂ ਹਨ ਅਤੇ ਇਨ੍ਹਾਂ ਦੀਆਂ ਤਿਆਰੀਆਂ ਵੱਡੇ ਪੈਮਾਨੇ ‘ਤੇ ਹਨ। ਵੱਖ ਵੱਖ ਮੁਲਕਾਂ ਦੇ ਅੰਦਰ ਅਤੇ ਬਾਹਰ ਲਗਾਤਾਰ ਆਰਥਿਕ ਨਾ-ਬਰਾਬਰੀਆਂ ਤੋਂ ਲੈ ਕੇ ਬੇਚੈਨੀਆਂ ਹਕੂਮਤਾਂ ƒ ਕੰਬਣੀਆਂ ਛੇੜ ਰਹੀਆਂ ਹਨ। ਉਂਝ, ਜਿਸ ਕਿਸਮ ਦਾ ਸਿਆਸੀ ਬਦਲ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿਚ ਚਾਹੀਦਾ ਹੈ, ਲੋਕ-ਲੜਾਈਆਂ ਉਸ ਤੋਂ ਅਜੇ ਵੀ ਕੋਹਾਂ ਦੂਰ ਹਨ। ਜੰਗਾਂ ‘ਤੇ ਖਰਚੇ ਵੱਖ ਵੱਖ ਮੁਲਕਾਂ ਦੀਆਂ ਆਰਥਿਕਤਾਵਾਂ ƒ ਕੰਗਾਲ ਕਰ ਰਹੇ ਹਨ ਅਤੇ ਹਥਿਆਰਾਂ ‘ਤੇ ਖਰਚੇ ਮੁਲਕਾਂ ਦੇ ਸਰਮਾਏ ƒ ਖਾ ਹੀ ਨਹੀਂ ਰਹੇ ਬਲਕਿ ਨਵੇਂ ਭਿਆਨਕ ਹਾਲਾਤ ƒ ਵੀ ਜਨਮ ਦੇ ਰਹੇ ਹਨ। ਹੁਣ ਹਕੀਕਤ ਇਹ ਹੈ ਕਿ ਮਨੁੱਖਤਾ ਕਈ ਪੱਖਾਂ ਤੋਂ ਬਰਬਾਦੀ ਦੇ ਕਗਾਰ ‘ਤੇ ਹੈ। ਵਾਤਾਵਰਨ ਤਬਦੀਲੀਆਂ, ਆਰਥਿਕ ਮੰਦਵਾੜਾ, ਮੁਲਕਾਂ ਵਿਚ ਆਪਸੀ ਤਣਾਅ, ਸਿਆਸੀ ਫਾਸ਼ੀਵਾਦ ਵਰਗੇ ਮੁੱਦੇ ਸਿਰ ‘ਤੇ ਚੜ੍ਹੇ ਆ ਰਹੇ ਹਨ। ਫਾਸ਼ੀਵਾਦੀ ਤਾਕਤਾਂ ਮੁੜ ਸੱਤਾ ‘ਤੇ ਕਾਬਜ਼ ਹੋ ਕੇ ਦੁਨੀਆ ƒ ਤਰਾਸਦੀਆਂ ਵੱਲ ਧੱਕ ਚੁੱਕੀਆਂ ਹਨ। ਇਸ ਗੁੰਝਲਦਾਰ ਸਵਾਲ ਦਾ ਜਵਾਬ ਲੱਭਣਾ ਹਰ ਚੇਤਨ ਅਤੇ ਚਿੰਤਤ ਸ਼ਖ਼ਸ ਤੇ ਸੰਸਥਾਵਾਂ ਲਈ ਜ਼ਰੂਰੀ ਹੈ।