ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਤਿੰਨ ਖਾੜਕੂ ਫੜਨ ਦਾ ਦਾਅਵਾ

ਗੁਰਦਾਸਪੁਰ: ਪੰਜਾਬ ਪੁਲਿਸ ਵੱਲੋਂ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਫ਼ਤਿਹਗੜ੍ਹ ਸਾਹਿਬ, ਅੰਮ੍ਰਿਤਸਰ ਤੇ ਬਰਨਾਲਾ ਜ਼ਿਲ੍ਹਿਆਂ ਵਿਚੋਂ ਖਾੜਕੂਆਂ ਦੇ ਫੜੇ ਤਿੰਨ ਗਰੁੱਪਾਂ ਦੀਆਂ ਜੜ੍ਹਾਂ ਜ਼ਿਲ੍ਹਾ ਗੁਰਦਾਸਪੁਰ ਵਿਚ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਦਾ ਪਤਾ ਲਾ ਕੇ ਜ਼ਿਲ੍ਹਾ ਪੁਲਿਸ ਨੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਤਿੰਨ ਹੋਰ ਕਾਰਕੁਨਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕਰਕੇ ਪੰਜਾਬ ਵਿਚ ਖਾੜਕੂਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ।
ਐਸ਼ਐਸ਼ਪੀæ ਸੁਖਵੰਤ ਸਿੰਘ ਗਿੱਲ ਨੇ ਦੱਸਿਆ ਕਿ ਅੰਮ੍ਰਿਤਸਰ ਤੇ ਫ਼ਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਖਾੜਕੂ ਸੰਗਠਨਾਂ ਤੋਂ ਕੀਤੀ ਪੁੱਛਗਿੱਛ ਦੇ ਬਾਅਦ ਇਸ ਸੰਗਠਨ ਦੀਆਂ ਤਾਰਾਂ ਗੁਰਦਾਸਪੁਰ ਦੇ ਕੁਝ ਵਿਅਕਤੀਆਂ ਨਾਲ ਜੁੜੀਆਂ ਹੋਣ ਸਬੰਧੀ ਸੂਚਨਾ ਮਿਲੀ ਸੀ। ਇਸ ਦੇ ਆਧਾਰ ‘ਤੇ ਜ਼ਿਲ੍ਹਾ ਪੁਲਿਸ ਵੱਲੋਂ ਸੁਖਜਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਗੁਰੀਆ, ਜ਼ਿਲ੍ਹਾ ਗੁਰਦਾਸਪੁਰ, ਨਰਿੰਦਰਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਘਰ ਨੰ 24/6 ਸਕੀਮ ਨੰਬਰ ਇਕ, ਇੰਪਰੂਵਮੈਂਟ ਟਰੱਸਟ ਕਾਲੋਨੀ ਗੁਰਦਾਸਪੁਰ ਤੇ ਸੁਰਿੰਦਰ ਸਿੰਘ ਉਰਫ਼ ਛੀਨਾ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਕੀੜੀ ਅਫ਼ਗਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲੋਂ ਮੈਗਜ਼ੀਨ ਸਮੇਤ ਇਕ ਏæਕੇæ 47, 20 ਕਾਰਤੂਸ, ਪੰਜ ਕਾਰਤੂਸਾਂ ਸਮੇਤ ਇਕ 0æ38 ਬੋਰ ਦਾ ਅਮਰੀਕਾ ਵਿਚ ਬਣਿਆ ਸਮਿਥ ਐਂਡ ਵੈਸਨ ਰਿਵਾਲਵਰ ਤੇ ਤਿੰਨ ਹੋਰ ਕਾਰਤੂਸਾਂ ਸਮੇਤ ਇਕ ਹੋਰ 0æ45 ਬੋਰ ਦਾ ਬਰਾਜ਼ੀਲ ਵਿਚ ਬਣਿਆ ਟੌਰਸ ਪਿਸਤੌਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਾੜਕੂਆਂ (ਨੂੰ ਵਿਦੇਸ਼ ਤੋਂ ਬੈਠੇ ਇਨ੍ਹਾਂ ਦੇ ਸਰਪ੍ਰਸਤਾਂ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਸਨ ਤੇ ਇਨ੍ਹਾਂ ਦਾ ਨਿਸ਼ਾਨਾ ਸ਼ਿਵ ਸੈਨਾ (ਬਾਲ ਠਾਕਰੇ) ਦਾ ਆਗੂ ਸੀ।
ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਜਾਣ ਸਮੇਂ ਖਾੜਕੂ ਸਿਲਵਰ ਰੰਗ ਦੀ ਫੋਰਡ ਫੀਗੋ ਕਾਰ ਨੰæ ਪੀæਬੀæ 06-ਐਸ-1313 ਵਿਚ ਸਫ਼ਰ ਕਰ ਰਹੇ ਸਨ। ਇਸ ਗਰੋਹ ਵੱਲੋਂ ਵਰਤੇ ਜਾਂਦੇ ਦੋ ਮੋਟਰਸਾਈਕਲ ਵੀ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਗਰੋਹ ਨੂੰ ਵਿਦੇਸ਼ ਬੈਠੇ ਹਰਮਿੰਦਰ ਸਿੰਘ ਉਰਫ਼ ਮਿੰਟੂ ਤੇ ਹਰਮੀਤ ਸਿੰਘ ਉਰਫ਼ ਪੀæਐਚæਡੀæ ਵੱਲੋਂ ਨਿਰਦੇਸ਼ਤ ਕੀਤਾ ਜਾਂਦਾ ਸੀ।
____________________________________
ਖਾੜਕੂਆਂ ਨਾਲ ਸਬੰਧਾਂ ਦੇ ਦੋਸ਼ ਵਿਚ ਠੀਕਰੀਵਾਲਾ ਗ੍ਰਿਫ਼ਤਾਰ
ਬਰਨਾਲਾ: ਜ਼ਿਲ੍ਹਾ ਪੁਲਿਸ ਨੇ ਸੁਰਿੰਦਰ ਸਿੰਘ ਠੀਕਰੀਵਾਲਾ ਨੂੰ ਖਾੜਕੂ ਜਥੇਬੰਦੀਆਂ ਨਾਲ ਸਬੰਧ ਰੱਖਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਠੀਕਰੀਵਾਲਾ ਖਾੜਕੂ ਸੰਗਠਨਾਂ ਦੇ ਮੈਂਬਰਾਂ ਤੋਂ ਵੈਸਟਰਨ ਯੂਨੀਅਨ ਰਾਹੀਂ ਪੈਸੇ ਇਕੱਠੇ ਕਰਕੇ ਨੌਜਵਾਨਾਂ ਨੂੰ ਉਕਸਾਉਂਦਾ ਹੈ ਤੇ ਨੌਜਵਾਨਾਂ ਵਿਚ ਭੜਕਾਊ ਲਿਟਰੇਚਰ, ਮੈਗਜ਼ੀਨ ਆਦਿ ਛਪਵਾ ਕੇ ਵੰਡਦਾ ਹੈ। ਇਸ ਤੋਂ ਇਲਾਵਾ ਠੀਕਰੀਵਾਲਾ ਤੋਂ ਭੜਕਾਊ ਲਿਟਰੇਚਰ, ਇਕ ਦੇਸੀ/ਵਿਦੇਸ਼ੀ ਨੰਬਰਾਂ ਵਾਲੀ ਡਾਇਰੀ ਬਰਾਮਦ ਹੋਈ। ਠੀਕਰੀਵਾਲਾ ਖ਼ਿਲਾਫ਼ ਥਾਣਾ ਬਰਨਾਲਾ ਵਿਚ ਜੂਨ 2010 ਵਿਚ  ਦੋ ਫ਼ਿਰਕਿਆਂ ਨੂੰ ਧਾਰਮਿਕ ਤੌਰ ‘ਤੇ ਆਪਸ ਵਿਚ ਲੜਾਉਣ ਤੇ ਨਫ਼ਰਤ ਪੈਦਾ ਕਰਨ ਦਾ ਮਾਮਲਾ ਵੀ ਦਰਜ ਹੋਇਆ ਸੀ।
___________________________________
ਸੱਜਣ ਕੁਮਾਰ ਤੇ ਡੇਰਾ ਸਿਰਸਾ ਮੁਖੀ ਖਾੜਕੂਆਂ ਦੇ ਨਿਸ਼ਾਨੇ ‘ਤੇ
ਫਤਹਿਗੜ੍ਹ ਸਾਹਿਬ: ਪੁਲਿਸ ਨੇ ਦਾਅਵਾ ਕੀਤਾ ਹੈ ਕਿ ਛੇ ਸਤੰਬਰ ਨੂੰ ਕਾਬੂ ਕੀਤੇ ਨਵੇਂ ਖਾੜਕੂ ਸੰਗਠਨ ਦੇ ਸੱਤ ਮੈਂਬਰਾਂ ਤੋਂ ਕੀਤੀ ਪੁੱਛਗਿਛ ਦੌਰਾਨ ਕਈ ਅਹਿਮ ਸੁਰਾਗ ਹੱਥ ਲੱਗੇ ਹਨ। ਪੁੱਛਗਿਛ ਦੇ ਆਧਾਰ ‘ਤੇ ਪੁਲਿਸ ਨੇ ਇਸ ਗਰੋਹ ਨਾਲ ਸਬੰਧਤ 13 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਗਰੋਹ ਦੇ ਮੁੱਖ ਸਰਗਨਾ ਸਤਨਾਮ ਸਿੰਘ ਜੋ ਨਾਂਦੇੜ ਸਾਹਿਬ ਰਹਿੰਦਾ ਹੈ, ਦੇ ਬੱਬਰ ਖ਼ਾਲਸਾ ਦੇ ਖਾੜਕੂ ਰੇਸ਼ਮ ਸਿੰਘ ਨਾਲ ਸਬੰਧ ਹਨ। ਇਸ ਦੇ ਆਧਾਰ ‘ਤੇ ਹੀ ਪੰਜਾਬ ਪੁਲਿਸ ਵੱਲੋਂ ਮਹਾਰਾਸ਼ਟਰ ਪੁਲਿਸ ਨਾਲ ਮਿਲ ਕੇ ਕੀਤੀ ਕਾਰਵਾਈ ਦੌਰਾਨ ਸਤਨਾਮ ਸਿੰਘ ਨੂੰ ਏæਕੇ 47 ਰਾਈਫਲ ਸਮੇਤ ਕਾਬੂ ਕਰ ਲਿਆ ਹੈ। ਪਤਾ ਲੱਗਾ ਹੈ ਕਿ ਇਸ ਸੰਗਠਨ ਨੇ ਆਉਣ ਵਾਲੇ ਦਿਨਾਂ ਵਿਚ ਜਿਥੇ 1984 ਦੇ ਕਤਲੇਆਮ ਲਈ ਜ਼ਿੰਮੇਵਾਰ ਸਮਝੇ ਜਾਂਦੇ ਸੱਜਣ ਕੁਮਾਰ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ, ਉਥੇ ਡੇਰਾ ਸਿਰਸਾ ਮੁਖੀ, ਸ਼ਿਵ ਸੈਨਾ ਦੇ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਕਈ ਅਹਿਮ ਾਗੂ ਤੇ ਸਿੱਖ ਧਰਮ ਵਿਰੋਧੀ ਕੁਝ ਹੋਰ ਸ਼ਖ਼ਸੀਅਤਾਂ ਵੀ ਇਨ੍ਹਾਂ ਦੇ ਨਿਸ਼ਾਨੇ ‘ਤੇ ਸਨ। ਗਰੋਹ ਦੇ ਮੁੱਖ ਸਰਗਨਾ ਸਤਨਾਮ ਸਿੰਘ ਨੂੰ ਜਿਥੇ ਨਾਢਾ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਹੈ, ਉਥੇ ਹਰਵਿੰਦਰ ਸਿੰਘ ਵਾਸੀ ਜਗਰਾਓ, ਮਨਿੰਦਰਜੀਤ ਸਿੰਘ, ਤਰਨਦੀਪ ਸਿੰਘ ਜ਼ਿਲ੍ਹਾ ਗੁਰਦਾਸਪੁਰ, ਤਜਿੰਦਰ ਸਿੰਘ ਵਾਸੀ ਜ਼ਿਲ੍ਹਾ ਕੈਥਲ ਹਰਿਆਣਾ ਤੇ ਬਚਿੱਤਰ ਸਿੰਘ ਜ਼ਿਲ੍ਹਾ ਤਰਨਤਾਰਨ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਨੂੰ ਥਾਣਾ ਫਤਹਿਗੜ੍ਹ ਸਾਹਿਬ ਵਿਚ ਪੰਜ ਸਤੰਬਰ ਨੂੰ ਦਰਜ ਕੇਸ ਵਿਚ ਸ਼ਾਮਲ ਕੀਤਾ ਗਿਆ ਹੈ।

Be the first to comment

Leave a Reply

Your email address will not be published.