ਮਸ਼ਹੂਰ ਚਿੱਤਰਕਾਰ ਮਕਬੂਲ ਫਿਦਾ ਹੁਸੈਨ ਦੀ ਜ਼ਿੰਦਗੀ ਅਤੇ ਕਲਾ ਨੂੰ ਆਧਾਰ ਬਣਾ ਕੇ ਚਿੱਤਰਕਾਰਾ ਅਤੇ ਫ਼ਿਲਮਸਾਜ਼ ਬਰਖਾ ਰਾਏ ਫ਼ਿਲਮ ਬਣਾ ਰਹੀ ਹੈ। ਅਦਾਕਾਰਾ ਰੀਨਾ ਰਾਏ ਦੀ ਛੋਟੀ ਭੈਣ ਬਰਖਾ ਰਾਏ ਨੇ ਇਸ ਫਿਲਮ ਦਾ ਨਾਂ Ḕਮਾਈ ਫ੍ਰੈਂਡ ਹੁਸੈਨḔ ਰੱਖਿਆ ਹੈ। ਬਰਖਾ ਰਾਏ ਦੱਸਦੀ ਹੈ, “ਹੁਸੈਨ ਸਾਹਿਬ ਸਿਰਫ ਪੇਂਟਰ ਹੀ ਨਹੀਂ ਸਨ, ਉਨ੍ਹਾਂ ਦਾ ਜੀਵਨ ਬੜਾ ਵਿਲੱਖਣ ਸੀ। ਉਨ੍ਹਾਂ ਦੀ ਚਰਚਾ ਭਾਵੇਂ ਕਈ ਚਿੱਤਰਾਂ ਪਿੱਛੇ ਹੋਏ ਵਿਵਾਦਾਂ ਕਾਰਨ ਹੋਈ ਪਰ ਉਹ ਬਹੁਤ ਜ਼ਿੰਦਾ-ਦਿਲ ਇਨਸਾਨ ਸਨ। ਉਨ੍ਹਾਂ ਮੇਰੀ ਫਿਲਮ Ḕਸਨਮ ਤੇਰੀ ਕਸਮḔ ਦੇਖੀ ਸੀ ਅਤੇ ਇਸ ਬਾਰੇ ਗੱਲਾਂ ਵੀ ਕੀਤੀਆਂ ਸਨ।”
Ḕਮਾਈ ਫ੍ਰੈਂਡ ਹੁਸੈਨḔ ਲਈ ਬਰਖਾ ਰਾਏ ਹੁਸੈਨ ਦੇ ਪਿੰਡ ਪੰਡਰਪੁਰ (ਮਹਾਰਾਸ਼ਟਰ) ਗਈ ਅਤੇ ਉਥੇ ਉਨ੍ਹਾਂ ਦੇ ਮਿੱਤਰਾਂ- ਰਾਮ ਕੁਮਾਰ ਅਤੇ ਐਚæਐਸ਼ ਰਜ਼ਾ ਨੂੰ ਮਿਲੀ। ਇਸ ਤੋਂ ਇਲਾਵਾ ਫਿਲਮ ਲਈ ਚਿੱਤਰਕਾਰ ਜਤਿਨ ਦਾਸ ਅਤੇ ਹੋਰਾਂ ਨਾਲ ਮੁਲਾਕਾਤਾਂ ਕੀਤੀਆਂ। ਇਸ ਫਿਲਮ ਵਿਚ ਹੁਸੈਨ ਦਾ ਕਿਰਦਾਰ ਰਾਜਸਥਾਨ ਦੇ ਥਿਏਟਰ ਅਦਾਕਾਰ ਜਤਿਨ ਸ਼ਰਮਾ ਨੇ ਨਿਭਾਇਆ ਹੈ। ਇਸ ਅਦਾਕਾਰ ਨੂੰ ਲੱਭਣ ਲਈ ਬਰਖਾ ਨੇ ਤਕਰੀਬਨ 100 ਅਦਾਕਾਰਾਂ ਦਾ ਸਕਰੀਨ ਟੈਸਟ ਲਿਆ। ਬਰਖਾ ਦਾ ਦਾਅਵਾ ਹੈ ਕਿ ਜਤਿਨ ਸ਼ਰਮਾ ਦਾ ਕੱਦ, ਚਿਹਰਾ ਆਦਿ ਹੁਸੈਨ ਨਾਲ ਬਹੁਤ ਮਿਲਦਾ-ਜੁਲਦਾ ਹੈ। ਜਤਿਨ ਦੀ ਉਮਰ ਮਹਿਜ਼ 23 ਸਾਲ ਹੈ ਪਰ ਫ਼ਿਲਮ ਵਿਚ ਉਸ ਨੂੰ ਸਫੈਦ ਵਾਲਾਂ ਵਾਲੀ ਵਿੱਗ ਅਤੇ ਸਫੈਦ ਦਾੜ੍ਹੀ ਲਗਾ ਕੇ ਵੱਡੀ ਉਮਰ ਦੇ ਹੁਸੈਨ ਦੀ ਭੂਮਿਕਾ ਵਿਚ ਪੇਸ਼ ਕੀਤਾ ਗਿਆ ਹੈ। ਬਰਖਾ ਨੂੰ ਵਿਸ਼ਵਾਸ ਹੈ ਕਿ ਜਤਿਨ ਐਮæਐਫ਼ ਹੁਸੈਨ ਦੀ ਭੂਮਿਕਾ ਨਾਲ ਨਿਆਂ ਕਰੇਗਾ। ਬਰਖਾ ਨੇ ਇਸ ਫਿਲਮ ਵਿਚ ਇਕ ਗੀਤ ਵੀ ਪੇਸ਼ ਕੀਤਾ ਹੈ। ਇਹ ਗੀਤ ਇਸ ਫਿਲਮ ਦੇ ਸੰਗੀਤਕਾਰ ਸ਼ਬਾਬ ਸਾਬਰੀ ਨੇ ਗਾਇਆ ਹੈ। ਇਸ ਗੀਤ ਦੀ ਸ਼ੂਟਿੰਗ ਹਜ਼ਰਤ ਨਿਜ਼ਾਮੂਦੀਨ ਦੀ ਦਰਗਾਹ ਉਤੇ ਕੀਤੀ ਗਈ ਹੈ। ਕਿਸੇ ਵੇਲੇ ਬਰਖਾ ਨੇ ਆਪਣੀ ਭੈਣ ਲਈ ਫਿਲਮ Ḕਸਨਮ ਤੇਰੀ ਕਸਮḔ ਬਣਾਈ ਸੀ। ਉਸ ਨੇ ਮਸ਼ਹੂਰ ਫਿਲਮਸਾਜ਼ ਕਮਾਲ ਅਮਰੋਹੀ ਦੇ ਪੁੱਤਰ ਮਰਹੂਮ ਸ਼ਾਨਦਾਰ ਅਮਰੋਹੀ ਅਤੇ ਉਸ ਦੀ ਮਤਰੇਈ ਮਾਂ ਮੀਨਾ ਕੁਮਾਰੀ ਬਾਰੇ ਕਿਤਾਬ Ḕਫਰੌਮ ਨੋਵੇਅਰ ਟੂ ਸਮਵੇਅਰḔ ਲਿਖਣੀ ਸ਼ੁਰੂ ਕੀਤੀ ਸੀ। ਬਰਖਾ ਰਾਏ ਸ਼ਾਨਦਾਰ ਅਮਰੋਹੀ ਦੀ ਗੂੜ੍ਹੀ ਦੋਸਤ ਸੀ ਅਤੇ ਇਸੇ ਸਾਲ ਉਸ ਦੀ ਗੋਆ ਵਿਚ ਮੌਤ ਹੋ ਗਈ ਸੀ। ਸ਼ਾਨਦਾਰ ਵੱਲੋਂ ਆਪਣੀ ਮਤਰੇਈ ਮਾਂ ਮੀਨਾ ਕੁਮਾਰੀ ਬਾਰੇ ਦੱਸੀਆਂ ਗੱਲਾਂ ਨੂੰ ਆਧਾਰ ਬਣਾ ਕੇ ਹੀ ਬਰਖਾ ਨੇ ਕਿਤਾਬ ਸ਼ੁਰੂ ਕੀਤੀ ਸੀ। ਯਾਦ ਰਹੇ ਕਿ ਸ਼ਾਨਦਾਰ ਅਮਰੋਹੀ ਨੇ ਅਦਾਕਾਰਾ ਪੀਤੀ ਜ਼ਿੰਟਾ ਨੂੰ ਆਪਣੀ ਧੀ ਬਣਾਇਆ ਹੋਇਆ ਸੀ ਅਤੇ ਉਸ ਦੀ ਮੌਤ ਤੋਂ ਬਆਦ ਉਸ ਦੀ 600 ਕਰੋੜ ਰੁਪਏ ਦੀ ਜਾਇਦਾਦ ਬਾਰੇ ਰੱਫੜ ਪੈ ਗਿਆ ਸੀ। ਬਰਖਾ ਦਾ ਕਹਿਣਾ ਹੈ ਕਿ ਉਸ ਦਾ ਜਾਇਦਾਦ ਦੀਆਂ ਇਨ੍ਹਾਂ ਗੱਲਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
_______________________________________________
ਰਿਚਾ ਚੱਢਾ ਦੇ ‘ਰਾਮਲੀਲ੍ਹਾ’ ਰੀਟੇਕ ਦੀ ਦਾਸਤਾਨ
ਫਿਲਮਸਾਜ਼ ਸੰਜੇ ਲੀਲਾ ਭੰਸਾਲੀ ਆਪਣੀ ਨਵੀਂ ਫਿਲਮ Ḕਰਾਮਲੀਲ੍ਹਾḔ ਦੀ ਸ਼ੂਟਿੰਗ ਜ਼ੋਰ-ਸ਼ੋਰ ਨਾਲ ਕਰ ਰਹੇ ਹਨ। ਸ਼ੂਟਿੰਗ ਦੌਰਾਨ ਅਦਾਕਾਰਾ ਰਿਚਾ ਚੱਢਾ ਤੋਂ ਇਕ ਦ੍ਰਿਸ਼ ਲਈ ਪੂਰੇ 21 ਟੇਕ ਲਏ ਗਏ ਅਤੇ ਇਸ ਇਕ ਦ੍ਰਿਸ਼ ਉਤੇ ਪੂਰਾ ਦਿਨ ਲੱਗ ਗਿਆ। ਇਸ ਦ੍ਰਿਸ਼ ਵਿਚ ਉਸ ਨਾਲ ਅਦਾਕਾਰਾ ਦੀਪਿਕਾ ਪਾਦੂਕੋਣ ਵੀ ਸੀ। ਰਿਚਾ ਮੁਤਾਬਕ- “ਪੂਰਾ ਦਿਨ ਇਸ ਇਕ ਦ੍ਰਿਸ਼ ਲਈ ਸ਼ੂਟਿੰਗ ਹੁੰਦੀ ਰਹੀ ਅਤੇ ਦਿਨ ਦੇ ਅਖੀਰ ਵਿਚ 21 ਟੇਕ ਤੋਂ ਬਾਅਦ ਦ੍ਰਿਸ਼ ਪੂਰਾ ਹੋ ਸਕਿਆ। ਸੰਜੇ ਲੀਲਾ ਭੰਸਾਲੀ ਬੜੇ ਪ੍ਰਫੈਕਸ਼ਨਿਸਟ ਨਿਰਦੇਸ਼ਕ ਹਨ। ਜਦੋਂ ਕੋਈ ਦ੍ਰਿਸ਼ ਵੱਡਾ ਹੋਵੇ ਤਾਂ ਉਨ੍ਹਾਂ ਨੂੰ ਸੰਤੁਸ਼ਟ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ।” ਰਿਚਾ ਕੋਲ ਇਸ ਵੇਲੇ Ḕਰਾਮਲੀਲ੍ਹਾḔ ਤੋਂ ਇਲਾਵਾ ḔਬੈਡḔ ਅਤੇ Ḕਇਸ਼ਕੇਰੀਆḔ ਫਿਲਮਾਂ ਵੀ ਹਨ। ਹੁਣ ਤੱਕ ਰਿਚਾ ਫਿਲਮਾਂ ਵਿਚ ਤੜਕ-ਭੜਕ ਵਾਲੇ ਰੂਪ ਵਿਚ ਹੀ ਨਜ਼ਰ ਆਈ ਹੈ ਪਰ ਇਨ੍ਹਾਂ ਦੋਹਾਂ ਫਿਲਮਾਂ ਵਿਚ ਉਹ ਸ਼ਰਮੀਲੀ ਮੁਟਿਆਰ ਦਾ ਰੋਲ ਨਿਭਾਅ ਰਹੀ ਹੈ। ਉਸ ਦੀ ਇਕ ਹੋਰ ਫਿਲਮ Ḕਜਿਆਹ ਔਰ ਜਿਆਹḔ ਫਿਲਮ ਬਾਰੇ ਐਲਾਨ ਹੋ ਚੁੱਕਾ ਹੈ। ਰਿਚਾ ਪਹਿਲਾਂ-ਪਹਿਲ ਮਾਡਲਿੰਗ ਦੇ ਖੇਤਰ ਵਿਚ ਆਈ ਸੀ। ਫਿਰ ਉਹ ਥਿਏਟਰ ਨਾਲ ਜੁੜ ਗਈ ਅਤੇ ਫਿਰ ਉਹਨੇ ਫਿਲਮਾਂ ਵੱਲ ਰੁਖ ਕੀਤਾ। ਉਹ 2008 ਵਿਚ ਪਹਿਲੀ ਵਾਰ ਫਿਲਮ Ḕਓਏ ਲੱਕੀ! ਲੱਕੀ ਓਏḔ ਨਾਲ ਫਿਲਮੀ ਦੁਨੀਆਂ ਵਿਚ ਆਈ ਸੀ। ਇਸ ਤੋਂ ਬਆਦ Ḕਬੇਨੀ ਐਂਡ ਬਬਲੂḔ (2010) ਨਾਲ ਉਸ ਦੀ ਗੱਡੀ ਰੁੜ੍ਹੀ। ਫਿਰ 2012 ਵਿਚ Ḕਗੈਂਗਸ ਆਫ ਵਾਸੇਪੁਰ-1Ḕ ਅਤੇ Ḕਗੈਂਗਸ ਆਫ ਵਾਸੇਪੁਰ-2Ḕ ਨਾਲ ਉਸ ਦੀ ਚਰਚਾ ਹੋਈ। ਇਨ੍ਹਾਂ ਦੋਹਾਂ ਫਿਲਮਾਂ ਵਿਚ ਉਸ ਦੀ ਅਦਾਕਾਰੀ ਦੀ ਬੜੀ ਪ੍ਰਸ਼ੰਸਾ ਹੋਈ। Ḕਗੈਂਗਸ ਆਫ ਵਾਸੇਪੁਰ-1Ḕ ਲਈ ਤਾਂ ਉਸ ਨੂੰ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਵੀ ਮਿਲਿਆ। ḔਫੁਕਰੇḔ ਅਤੇ Ḕਸ਼ੌਰਟਸḔ ਨਾਂ ਦੀਆਂ ਦੋ ਫਿਲਮਾਂ ਇਸੇ ਸਾਲ 2013 ਵਿਚ ਰਿਲੀਜ਼ ਹੋਈਆਂ ਹਨ।
Leave a Reply