ਜਿਹੜੇ ਪੂਜਦੇ ਸਾਧਾਂ ਦੇ ਵੱਗ ਤਾਈਂ, ਬੱਸ, ਕਿਸਮਤਾਂ ਸਮਝ ਲਉ ਫੁੱਟੀਆਂ ਨੇ।
ਤਿਆਗੀ ਹੋਣ ਦਾ ਢੌਂਗ ਜੋ ਕਰੇ ਬਾਬਾ, ਸੰਗਤਾਂ ਉਸੇ ਮਨਖੱਟੂ ਨੇ ਲੁੱਟੀਆਂ ਨੇ।
ਮੱਤ ਮਾਰ ਕੇ ਭੋਲੀਆਂ ਬੀਬੀਆਂ ਦੀ, ਵਸਦੇ ਰਸਦਿਆਂ ਘਰਾਂ ‘ਚੋਂ ਪੁੱਟੀਆਂ ਨੇ।
ਲੋਕੀਂ ਸੋਚਦੇ ਭੋਰੇ ਵਿਚ ਨਾਮ ਜਪਦੈ, ਅੰਦਰ ਚੇਲੀਆਂ ਬਾਹਾਂ ਵਿਚ ਘੁੱਟੀਆਂ ਨੇ।
ਸਿਆਸਤਦਾਨਾ ਤੇ ਸਾਧਾਂ ਦੀ ਦੋਸਤੀ ਨੇ, ਸ਼ਰਮਾਂ ਵਾਲੀਆਂ ਲੋਈਆਂ ਲਾਹ ਸੁੱਟੀਆਂ ਨੇ।
ਐਸ਼ਾਂ ਕਰੋ ਬਈ ਸਾਧੋ ਬੇਖੌਫ ਹੋ ਕੇ, ਡੇਰੇਦਾਰਾਂ ਨੂੰ ਖੁਲ੍ਹੀਆਂ ਛੁੱਟੀਆਂ ਨੇ!!
Leave a Reply