ਉਨ੍ਹਾਂ ਬੁੱਲਾਂ ਲਈ ਅਣਖ ਦੇ ਗੀਤ ਲਿਖੀਏ, ਚੜ੍ਹੇ ਭੇਟ ਜੋ ਸਿਆਸਤੀ ਨਾਅਰਿਆਂ ਦੀ।
ਗਾਈਏ ਗ਼ਜਲ ਕੋਈ ਨਵੀਂ ਤਬਦੀਲੀਆਂ ਦੀ, ਖਸਲਤ ਬਦਲੀਏ ਦਿਲਾਂ ਦੇ ਖਾਰਿਆਂ ਦੀ।
ਜਦ ਹੁਣ ਗੁੱਤਾਂ ਤੇ ਮੀਢੀਆਂ ਗਾਇਬ ਹੋਈਆਂ, ਤੋੜੇ ਅੰਬਰੋਂ ਲੋੜ ਕੀ ਤਾਰਿਆਂ ਦੀ?
ਯਾਰੋ ਛੱਡੀਏ ਜ਼ੁਲਫਾਂ ਦੀ ਰਾਗਨੀ ਨੂੰ, ਪਾਈਏ ਬਾਤ ਹੁਣ ਗ਼ਫਲਤਾਂ ਮਾਰਿਆਂ ਦੀ।
ਲਿਖੀਏ ਸਦਾ ਲੋਕਾਈ ਦੀ ਨਬਜ਼ ਟੋਹ ਕੇ, ਮਿੱਠੀ ਮਾਖਿਉਂ ਸਾਹਿਤ ਦੀ ਮੱਸ ਦੇ ਲਈ।
ਨਹੀਂ ਉਹ ਲੋਕਾਂ ਦੇ ਕਵੀ ਖੁਦਗਰਜ਼ ਆਖੋ, ਸ਼ਾਇਰੀ ਕਰਨ ਜੋ ‘ਆਪਣੇ ਜੱਸ’ ਦੇ ਲਈ!
Leave a Reply