ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇæਐਨæਯੂæ) ਵਿਚ ਪੀਐੱਚæਡੀæ ਕਰ ਰਹੇ ਵਿਦਿਆਰਥੀ ਆਗੂ ਉਮਰ ਖਾਲਿਦ ਦੇ ਇਹ ਸਾਧਾਰਨ ਸ਼ਬਦ ਭਾਰਤ ਅੰਦਰ ਘੱਟ-ਗਿਣਤੀਆਂ ਬਾਰੇ ਬਹੁਤ ਵੱਡਾ ਬਿਆਨ ਹਨ। ਉਮਰ ਖਾਲਿਦ ਉਤੇ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਯੂਨੀਵਰਸਿਟੀ ਵਿਚ ਅਫਜ਼ਲ ਗੁਰੂ ਦੇ ਹੱਕ ਵਿਚ ਸਮਾਗਮ ਜਥੇਬੰਦ ਕੀਤਾ। ਯਾਦ ਰਹੇ ਕਿ ਸੰਸਦ ਉਤੇ ਹਮਲੇ ਵਾਲੇ ਕੇਸ ਵਿਚ ਅਫਜ਼ਲ ਗੁਰੂ ਨੂੰ ਤਿੰਨ ਸਾਲ ਪਹਿਲਾਂ ਫਾਂਸੀ ਉਤੇ ਚਾੜ੍ਹ ਦਿੱਤਾ ਗਿਆ ਸੀ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਨੂੰ ‘ਜੁਡੀਸ਼ਲ ਮਰਡਰ’ ਕਰਾਰ ਦਿੰਦਿਆਂ ਕਿਹਾ ਸੀ ਕਿ ਕਥਿਤ ਦੇਸ਼ ਭਗਤੀ ਦੇ ਰੌਲੇ ਵਿਚ ਅਦਾਲਤ ਦੀ ਸੁਣਵਾਈ ਦੌਰਾਨ ਉਦੋਂ ਅਫਜ਼ਲ ਨੂੰ ਆਪਣਾ ਪੱਖ ਰੱਖਣ ਦਾ ਵੀ ਢੁੱਕਵਾਂ ਮੌਕਾ ਨਹੀਂ ਸੀ ਦਿੱਤਾ ਗਿਆ।
ਇਸ ਸਮਾਗਮ ਦੇ ਮਾਮਲੇ ਵਿਚ ਪੁਲਿਸ, ਜੇæਐਨæਯੂæ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਹੁਣ ਉਮਰ ਖਾਲਿਦ ਅਤੇ ਅਨਿਰਬਨ ਭਟੱਟਾਚਾਰੀਆ ਨੇ ਆਤਮ-ਸਮਰਪਣ ਕਰ ਦਿੱਤਾ ਹੈ। ਆਤਮ-ਸਮਰਪਣ ਤੋਂ ਪਹਿਲਾਂ ਉਮਰ ਖਾਲਿਦ ਨੇ ਜੋ ਭਾਸ਼ਨ ਦਿੱਤਾ, ਉਹ ਇਤਿਹਾਸਕ ਹੋ ਨਿਬੜਿਆ ਹੈ। ਜਦੋਂ ਉਸ ਨੇ ਕਿਹਾ ਕਿ ‘ਮੇਰਾ ਨਾਂ ਉਮਰ ਖਾਲਿਦ ਜ਼ਰੂਰ ਹੈ, ਪਰ ਮੈਂ ਟੈਰਰਿਸਟ ਨਹੀਂæææ’ ਤਾਂ ਉਸ ਦੇ ਵਿਦਿਆਰਥੀਅ ਸਾਥੀਆਂ ਨੇ ਕੂਕਾਂ ਮਾਰ ਕੇ ਉਸ ਦਾ ਸਾਥ ਦਿੱਤਾ। ਯਾਦ ਰਹੇ ਕਿ ਜਿਸ ਤਰ੍ਹਾਂ ਆਰæਐੱਸ਼ਐੱਸ਼ ਨੇ ਅੱਜ ਕੱਲ੍ਹ ਹਰ ਮੁਸਲਮਾਨ ਨੂੰ ਅਤਿਵਾਦੀ ਕਰਾਰ ਦਿੱਤਾ ਹੋਇਆ ਹੈ, ਇਸ ਸੰਕਟ ਵਿਚੋਂ ਕਿਸੇ ਵੇਲੇ ਸਿੱਖ ਵੀ ਲੰਘੇ ਸਨ ਜਦੋਂ ਉਨ੍ਹਾਂ ਨੂੰ ਅਤਿਵਾਦੀ-ਵੱਖਵਾਦੀ ਕਰਾਰ ਦੇ ਕੇ ਨਿਸ਼ਾਨਾ ਬਣਾਇਆ ਗਿਆ ਸੀ।
ਉਮਰ ਖਾਲਿਦ ਨੇ ਆਪਣੇ ਭਾਸ਼ਣ ਦੌਰਾਨ ਆਰæਐੱਸ਼ਐੱਸ਼ ਦੇ ਘੱਟ-ਗਿਣਤੀਆਂ ਬਾਰੇ ਏਜੰਡੇ ਦਾ ਪੂਰਾ ਖੁਲਾਸਾ ਕੀਤਾ ਅਤੇ ਸੱਦਾ ਦਿੱਤਾ ਕਿ ਇਹ ਲੜਾਈ ਅੰਤ ਤੱਕ ਜਾਰੀ ਰੱਖੀ ਜਾਵੇ। ਚੇਤੇ ਰਹੇ ਕਿ ਉਮਰ ਖਾਲਿਦ ਯੂਨੀਵਰਸਿਟੀ ਅੰਦਰ ਸਰਗਰਮ ਵਿਦਿਆਰਥੀ ਜਥੇਬੰਦੀ ਡੈਮੋਕਰੈਟਿਕ ਸਟੂਡੈਂਟਸ ਯੂਨੀਅਨ (ਡੀæਐੱਸ਼ਯੂæ) ਦਾ ਲੀਡਰ ਹੈ ਜਿਸ ਨੂੰ ਮਾਓਵਾਦੀਆਂ ਦੇ ਪ੍ਰਭਾਵ ਵਾਲੀ ਜਥੇਬੰਦੀ ਗਰਦਾਨਿਆ ਜਾ ਚੁੱਕਾ ਹੈ।
ਇਸੇ ਦੌਰਾਨ ਜੇæਐਨæਯੂæਦੇ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਨੂੰ ਦੇਸ਼ ਧ੍ਰੋਹ ਦੇ ਦੋਸ਼ ਵਿਚ ਗ੍ਰਿਫਤਾਰ ਕਰਨ ਖਿਲਾਫ਼ ਪੂਰੇ ਦੇਸ਼ ਵਿਚ ਆਵਾਜ਼ ਉਠ ਰਹੀ ਹੈ। ਭਾਜਪਾ, ਆਰæਐਸ਼ਐਸ਼ ਤੇ ਇਸ ਦੀਆਂ ਕੱਟੜ ਹਮਾਇਤੀਆਂ ਤੋਂ ਬਿਨਾਂ ਕੋਈ ਵੀ ਧਿਰ ਇਸ ਵਿਦਿਆਰਥੀ ਨੂੰ ਦੇਸ਼ ਧ੍ਰੋਹੀ ਮੰਨਣ ਲਈ ਅੱਗੇ ਨਹੀਂ ਆਈ। ਇਥੋਂ ਤੱਕ ਇਸ ਵਿਵਾਦ ਨੂੰ ਹਵਾ ਦੇਣ ਵਾਲੀ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਏæਬੀæਵੀæਪੀæ ਦੇ ਤਿੰਨ ਪ੍ਰਮੁੱਖ ਆਗੂ ਪ੍ਰਦੀਪ ਕੁਮਾਰ, ਰਾਹੁਲ ਤੇ ਅੰਕਿਤ ਹੰਸ ਇਹ ਕਹਿ ਕੇ ਜਥੇਬੰਦੀ ਤੋਂ ਵੱਖ ਹੋ ਗਏ ਕਿ ਜੇæਐਨæਯੂæ ਵਿਵਾਦ ‘ਤੇ ਜੋ ਦੇਸ਼ ਵਿਚ ਹੋ ਰਿਹਾ ਹੈ, ਉਹ ਰਾਸ਼ਟਰਵਾਦ ਨਹੀਂ, ਹੁੱਲੜਵਾਦ ਹੈ।
ਦਿੱਲੀ ਪੁਲਿਸ ਨੇ ਹਾਈ ਕੋਰਟ ਨੂੰ ਸੌਂਪੀ ਨਵੀਂ ਰਿਪੋਰਟ ਵਿਚ ਇਹ ਦੱਸ ਕੇ ਵਿਵਾਦ ਛੇੜ ਦਿੱਤਾ ਹੈ ਕਿ ਉਸ ਦਿਨ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਨਹੀਂ ਲਗਾਏ ਗਏ ਸਨ; ਹਾਲਾਂਕਿ ਮੁਢਲੀ ਰਿਪੋਰਟ ਵਿਚ ਪੁਲਿਸ ਨੇ ਇਹੀ ਕਹਿ ਕੇ ਕਨ੍ਹੱਈਆ ਕੁਮਾਰ ‘ਤੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਸੀ ਕਿ ਉਸ ਨੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਸਨ। ਪੁਲਿਸ ਕਾਰਵਾਈ ‘ਤੇ ਸਵਾਲ ਉਠੇ ਹਨ ਕਿ ਉਸ ਨੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਦੇ ਆਖੇ ਲੱਗ ਕੇ ਇਸ ਮਾਮਲੇ ਵਿਚ ਇੰਨੀ ਫੁਰਤੀ ਵਿਖਾਈ।
ਅਮਰੀਕਾ ਦੇ ਪ੍ਰਮੁੱਖ ਅਖਬਾਰ ‘ਨਿਊ ਯਾਰਕ ਟਾਈਮਜ਼’ ਨੇ ਵੀ ਇਸ ਵਿਵਾਦ ਨੂੰ ਆਪਣੇ ਸੰਪਾਦਕੀ ਵਿਚ ਥਾਂ ਦਿੰਦਿਆਂ ਨਰੇਂਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ਦੀ ਸਖਤ ਅਲੋਚਨਾ ਕੀਤੀ ਹੈ। ਅਖਬਾਰ ਨੇ ਲਿਖਿਆ ਹੈ ਕਿ ਭਾਰਤ ਵਿਚ ਵਿਅਕਤੀ ਦੀ ਆਜ਼ਾਦੀ ਦੀ ਵਕਾਲਤ ਕਰਨ ਵਾਲੇ ਲੋਕਾਂ ਤੇ ਮੋਦੀ ਸਰਕਾਰ ਵਿਚਾਲੇ ਹਿੰਸਕ ਵਿਰੋਧ ਦੀ ਹਾਲਤ ਬਣੀ ਹੋਈ ਹੈ। ਅਖਬਾਰ ਨੇ ਆਖਿਆ ਹੈ ਕਿ ਮੋਦੀ ਨੂੰ ਆਪਣੇ ਮੰਤਰੀਆਂ ਉਤੇ ਲਗਾਮ ਲਾਉਣੀ ਚਾਹੀਦੀ ਹੈ। ਲੰਡਨ ਦੇ ਅਖਬਾਰ ‘ਦਿ ਗਾਰਡੀਅਨ’ ਨੇ ਵੀ ਭਾਰਤ ਵਿਚ ਉਪਜੀ ਸਥਿਤੀ ਉਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।ਐਮਨੈਸਟੀ ਇੰਟਰਨੈਸ਼ਨਲ ਨੇ ਕਨ੍ਹੱਈਆ ਕੁਮਾਰ ਤੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਲੈਕਚਰਾਰ ਐਸ਼ਏæਆਰæ ਗਿਲਾਨੀ ਨੂੰ ਰਿਹਾਅ ਕਰਨ ਦੀ ਦੁਹਾਈ ਦਿੱਤੀ ਹੈ। ਐਮਨੈਸਟੀ ਇੰਟਰਨੈਸ਼ਨਲ ਇੰਡੀਆ ਦੇ ਪ੍ਰੋਗਰਾਮਾਂ ਸਬੰਧੀ ਡਾਇਰੈਕਟਰ ਤਾਰਾ ਰਾਓ ਨੇ ਕਿਹਾ ਕਿ ਅਦਾਲਤਾਂ ਦੇ ਅੰਦਰ ਹੋਏ ਹਿੰਸਕ ਹਮਲਿਆਂ ਤੋਂ ਲੋਕਾਂ ਦੀ ਸੁਰੱਖਿਆ ਕਰਨ ਵਿਚ ਪੁਲਿਸ ਦਾ ਨਾਕਾਮਯਾਬ ਹੋਣਾ ਰਹੱਸਮਈ ਹੈ।