ਫਰਜ਼ ਭੁੱਲ ਕੇ ਸਾਂਝੀ ਸਰਕਾਰ ਵਾਲੇ, ਇਕੋ ਪੱਖ ਲਈ ‘ਬਣਤ’ ਬਣਾਈ ਜਾਵੇ।
ਸਹਿਣਸ਼ੀਲਤਾ ਰੱਖਣੀ ਚਾਹੁੰਦਿਆਂ ਨੂੰ, ਰਾਸ਼ਟਰਵਾਦ ਦਾ ਸਬਕ ਪੜ੍ਹਾਈ ਜਾਵੇ।
ਵੱਖੋ ਵੱਖਰੇ ਰੰਗ-ਬਰੰਗਿਆਂ ਨੂੰ, ‘ਭਗਵੇਂ’ ਰੰਗ ਦੀ ‘ਪਾਹ’ ਚੜ੍ਹਾਈ ਜਾਵੇ।
ਚਾਟਾ ਦੁੱਧ ਦਾ ਸਾਂਝਾ ਜੋ ਸਾਰਿਆਂ ਦਾ, ਵਿਚ ਉਸ ਦੇ ‘ਕਾਂਜੀ’ ਰਲਾਈ ਜਾਵੇ।
ਹੁੱਲੜਬਾਜਾਂ ਦੀ ਪੂਰ ਕੇ ਪਿੱਠ ਦੇਖੋ, ਨਿਆਂ ਚਾਹੁੰਦਿਆਂ ਤਾਈਂ ਧਮਕਾਈ ਜਾਵੇ।
‘ਗਊ ਭਗਤ’ ਸਰਕਾਰ ਦੀ ‘ਕੰਸ ਬਿਰਤੀ’, ਫੜ੍ਹ ਕੇ ਜੇਲ੍ਹ ‘ਕਨ੍ਹੱਈਏ’ ਨੂੰ ਪਾਈ ਜਾਵੇ।