ਭਿਕਸ਼ੂ ਬਨਾਮ ਟਿਕਟੂ!

ਰਹਿੰਦੇ ਤਾੜਦੇ ਹਵਾ ਦਾ ਰੁਖ ਕਿੱਦਾਂ, ਵੋਟਾਂ ਪੈਣ ਤੋਂ ਪਹਿਲਾਂ ਇਹ ਹਾਲ ਹੁੰਦਾ।
ਕਰੇ ਸਿਫਤ ਜੋ ਕਿਤੇ ਵਿਰੋਧੀਆਂ ਦੀ, ਉਹਦਾ ਸਮਝ ਲਓ ਉਖੜਿਆ ‘ਤਾਲ’ ਹੁੰਦਾ।
‘ਦਮ ਘੁਟਦਾ’ ਕਹੇ ਜੋ ਪਾਰਟੀ ਵਿਚ, ਕਿਸੇ ਪਾਸਿਓਂ ਮਿਲ ਗਿਆ ‘ਮਾਲ’ ਹੁੰਦਾ।
ਸ਼ਾਮ ਪੈਂਦਿਆਂ ਪਤਾ ਨਹੀਂ ਕਿਧਰ ਜਾਵੇ, ਸੁਬ੍ਹਾ ਵੇਲੇ ਜੋ ‘ਤਨ-ਮਨ’ ਦੇ ਨਾਲ ਹੁੰਦਾ।
ਉਧਰੋਂ ਇਧਰ ਤੇ ਇਧਰੋਂ ਉਧਰ ਜਾਣਾ, ਹੁੰਦਾ ਇਕ ਟਿਕਾਣਾ ਨਹੀਂ ਭਿਕਸ਼ੂਆਂ ਦਾ।
‘ਕੈਂਡੀਟੇਡ’ ਹਰ ਹਾਲ ਚਾਹੁਣ ਬਣਨਾ, ਦੀਨ-ਧਰਮ ਨਹੀਂ ਹੁੰਦਾ ਕੋਈ ਟਿਕਟੂਆਂ ਦਾ।