ਠੂੰਗੇ ਦਾ ਜਲਵਾ!

ਮਿਹਨਤ ਅਤੇ ਮੁਸ਼ੱਕਤਾਂ ਭੁੱਲ ਗਈਆਂ, ਨਿਰਭਰ ਹੋਏ ਹਾਂ ਅਸੀਂ ਮਸ਼ੀਨ ਉਤੇ।
ਘਟੇ ਲੱਡੂ-ਜਲੇਬੀਆਂ ਖਾਣ ਵਾਲੇ, ਹੁਣ ਤਾਂ ਡੁੱਲ੍ਹਦੇ ਲੋਕ ਨਮਕੀਨ ਉਤੇ।
ਘਟੀਆ ਸਮਝਦੇ ਦੇਸੀ ਪਹਿਰਾਵਿਆਂ ਨੂੰ, ਮੁੰਡੇ-ਕੁੜੀਆਂ ਦੀ ਨਿਗਾਹ ਏ ਜੀਨ ਉਤੇ।
Ḕਵੰਨ-ਟੂ-ਥਰੀḔ ਦੇ ਫੈਨ ਹੋ ਗਏ, ਕੋਈ ਨਾ ਭੱਜਦਾ Ḕਏਕ-ਦੋ-ਤੀਨḔ ਉਤੇ।
ਵਧੀ ਜਾਏ ਵਿਗਿਆਨ ਦਾ ਬੋਲ ਬਾਲਾ, ਉਠਦੇ ਪ੍ਰਸ਼ਨ ਹੁਣ ਮਜ਼ਹਬ ਤੇ ਦੀਨ ਉਤੇ।
ਪਲਾਂ ਵਿਚ ਹੀ ਦੂਰੀਆਂ ਮਿਟਦੀਆਂ ਨੇ, Ḕਠੂੰਗੇ ਵੱਜਦੇḔ ਜਦੋਂ ਸਕਰੀਨ ਉਤੇ!