ਬਠਿੰਡਾ: ਪੰਜਾਬ ਸਰਕਾਰ ਵੱਲੋਂ ਹੁਣ ਵੀæਵੀæਆਈæਪੀਜ਼ ਲਈ ਹੈਲੀਕਾਪਟਰ ਭਾੜੇ ਉਤੇ ਲਿਆ ਜਾਣ ਲੱਗਿਆ ਹੈ, ਜਿਸ ਨਾਲ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਰਗੜਾ ਲੱਗ ਰਿਹਾ ਹੈ। ਇਸ ਹੈਲੀਕਾਪਟਰ ਨੂੰ ਰਾਤੋਂ ਰਾਤ ਹਾਇਰ ਕੀਤਾ ਜਾਂਦਾ ਹੈ ਅਤੇ ਬਦਲੇ ਵਿਚ ਸਰਕਾਰ ਭਾੜਾ ਤਾਰਦੀ ਹੈ। ਨਾ ਕੋਈ ਟੈਂਡਰ ਹੁੰਦਾ ਹੈ ਅਤੇ ਨਾ ਹੀ ਕੋਈ ਕੁਟੇਸ਼ਨ ਲਈ ਜਾਂਦੀ ਹੈ।
ਕਰੋੜਾਂ ਰੁਪਏ ਦੇ ਭਾੜੇ ਦਾ ਸੌਦਾ ਬਿਨਾਂ ਕਿਸੇ ਸਰਕਾਰੀ ਪ੍ਰਕਿਰਿਆ ਤੋਂ ਹੋ ਜਾਂਦਾ ਹੈ। ਹਾਲਾਂਕਿ ਹੁਣ ਪੰਜਾਬ ਸਰਕਾਰ ਕੋਲ ਆਪਣਾ ਸਰਕਾਰੀ ਹੈਲੀਕਾਪਟਰ ਵੀ ਹੈ, ਪਰ ਖਜ਼ਾਨੇ ਤੋਂ ਭਾੜੇ ਦੇ ਹੈਲੀਕਾਪਟਰ ਦਾ ਬੋਝ ਫਿਰ ਵੀ ਨਹੀਂ ਲੱਥਿਆ ਹੈ। ਆਡਿਟ ਵਿਭਾਗ ਵੱਲੋਂ ਪੰਜਾਬ ਸਰਕਾਰ ਦੀ ਇਸ ਮਨਮਰਜ਼ੀ ਉਤੇ ਉਂਗਲ ਉਠਾਈ ਗਈ ਹੈ।
ਸ਼ਹਿਰੀ ਹਵਾਬਾਜ਼ੀ ਵਿਭਾਗ ਤੋਂ ਆਰæਟੀæਆਈæ ਤਹਿਤ ਮਿਲੇ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਲੰਘੇ ਦੋ ਵਰ੍ਹਿਆਂ ਵਿਚ ਹੈਲੀਕਾਪਟਰ ਦੇ ਭਾੜੇ ਉਤੇ 12æ13 ਕਰੋੜ ਰੁਪਏ ਖਰਚ ਕੀਤੇ ਹਨ। ਪੰਜਾਬ ਸਰਕਾਰ ਦੇ ਆਪਣੇ ਸਰਕਾਰੀ ਹੈਲੀਕਾਪਟਰ ਦਾ ਖਰਚਾ ਇਨ੍ਹਾਂ ਦੋ ਵਰ੍ਹਿਆਂ ਵਿਚ 9æ50 ਕਰੋੜ ਰੁਪਏ ਆਇਆ ਹੈ। ਸਰਕਾਰੀ ਹੈਲੀਕਾਪਟਰ ਉਤੇ 2013-14 ਵਿਚ ਕੁੱਲ 4æ85 ਕਰੋੜ ਰੁਪਏ ਅਤੇ 2014-15 ਵਿਚ 4æ64 ਕਰੋੜ ਰੁਪਏ ਖਰਚ ਆਇਆ ਹੈ। ਚਾਲੂ ਮਾਲੀ ਵਰ੍ਹੇ ਦੌਰਾਨ ਹੁਣ ਤੱਕ ਸਰਕਾਰੀ ਹੈਲੀਕਾਪਟਰ ਉਤੇ 3æ61 ਕਰੋੜ ਰੁਪਏ ਦਾ ਖਰਚ ਆ ਚੁੱਕਾ ਹੈ। ਇਸ ਹੈਲੀਕਾਪਟਰ ਉਤੇ 23 ਅਧਿਕਾਰੀ ਤੇ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ।
ਦੂਜੇ ਪਾਸੇ ਭਾੜੇ ਦੇ ਹੈਲੀਕਾਪਟਰ ‘ਤੇ ਖਜ਼ਾਨੇ ਵਿਚੋਂ ਅਕਤੂਬਰ 2014 ਤੋਂ ਸਤੰਬਰ 2015 ਤੱਕ 5æ49 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਤੇ ਇਸੇ ਤਰ੍ਹਾਂ ਨਵੰਬਰ 2013 ਤੋਂ ਸਤੰਬਰ 2014 ਤੱਕ ਭਾੜੇ ਉਤੇ 6æ64 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਪੰਜਾਬ ਵਿੱਤੀ ਰੂਲਜ਼ ਅਨੁਸਾਰ ਭਾੜੇ ਉਤੇ ਹੈਲੀਕਾਪਟਰ ਲੈਣ ਲਈ ਬਕਾਇਦਾ ਟੈਂਡਰ ਕਰਨਾ ਬਣਦਾ ਹੈ ਜਾਂ ਫਿਰ ਕੁਟੇਸ਼ਨਾਂ ਲਈਆਂ ਜਾਣ। ਪੰਜਾਬ ਸਰਕਾਰ ਨੇ ਇਨ੍ਹਾਂ ਵਿਚੋਂ ਕੋਈ ਵੀ ਸ਼ਰਤ ਪੂਰੀ ਨਹੀਂ ਕੀਤੀ ਹੈ। ਆਡਿਟ ਮਹਿਕਮੇ ਨੇ ਇਸ ਨੂੰ ਵਿੱਤੀ ਰੂਲਜ਼ ਦੀ ਉਲੰਘਣਾ ਦੱਸਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਪੈਨ ਏਅਰ, ਏਅਰ ਕਿੰਗ ਅਤੇ ਚਲੈਂਜਰਜ਼ ਏਵੀਏਸ਼ਨ ਕੰਪਨੀ ਤੋਂ ਭਾੜੇ ਉਤੇ ਹੈਲੀਕਾਪਟਰ ਲਿਆ ਜਾਂਦਾ ਹੈ। ਇਸੇ ਤਰ੍ਹਾਂ ਸਰਕਾਰੀ ਹੈਲੀਕਾਪਟਰ ਦੇ ਰੱਖ-ਰਖਾਅ ਤੇ ਮੁਰੰਮਤ ਉਤੇ ਵੀ ਦੋ ਵਰ੍ਹਿਆਂ ਵਿਚ 2æ62 ਕਰੋੜ ਖਰਚ ਦਿੱਤੇ ਹਨ। ਮੈਸਰਜ਼ ਏਅਰ ਵਰਕਸ ਇੰਡੀਆ ਤੋਂ ਸਰਕਾਰੀ ਹੈਲੀਕਾਪਟਰ ਦੀ ਮੁਰੰਮਤ ਆਦਿ ਕਰਾਈ ਗਈ ਹੈ।
ਇਸ ਵਾਸਤੇ ਵੀ ਕੋਈ ਟੈਂਡਰ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਕੁਟੇਸ਼ਨ ਲਈ ਗਈ। ਲੰਘੇ ਵਰ੍ਹਿਆਂ ਵਿਚ ਪੰਜਾਬ ਸਰਕਾਰ ਵੱਲੋਂ ਇਕੋ ਦਿਨ ਵਿਚ ਦੋ-ਦੋ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਗਈ ਹੈ। ਕਈ ਦਿਨ ਅਜਿਹੇ ਵੀ ਹਨ ਜਦੋਂ ਉਪ ਮੁੱਖ ਮੰਤਰੀ ਨੇ ਇਕੋ ਜ਼ਿਲ੍ਹੇ ਵਿਚ ਵੀ ਕਈ-ਕਈ ਪਿੰਡਾਂ ਵਿਚ ਜਾਣ ਵਾਸਤੇ ਹੈਲੀਕਾਪਟਰ ਹੀ ਵਰਤਿਆ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਦੇ ਸਲਾਹਕਾਰ ਕੈਪਟਨ ਅਭੈ ਦਾ ਕਹਿਣਾ ਹੈ ਕਿ ਐਮਰਜੈਂਸੀ ਵਿਚ ਹੀ ਭਾੜੇ ‘ਤੇ ਹੈਲੀਕਾਪਟਰ ਲਿਆ ਜਾਂਦਾ ਹੈ ਅਤੇ ਮੌਕੇ ਉਤੇ ਟੈਂਡਰ ਆਦਿ ਕਰਨੇ ਅਸੰਭਵ ਹੁੰਦੇ ਹਨ।