ਰੀਅਲ ਅਸਟੇਟ ਦੇ ਕਾਰੋਬਾਰ ਨੇ ਪੱਟੇ ਵਜ਼ੀਰ

ਬਠਿੰਡਾ: ਭਾਰਤ ਦੇ ਕੇਂਦਰੀ ਵਜ਼ੀਰਾਂ ਵੱਲੋਂ ਜ਼ਿਆਦਾ ਨਿਵੇਸ਼ ਰੀਅਲ ਅਸਟੇਟ ਵਿਚ ਕੀਤਾ ਹੋਇਆ ਹੈ। ਮੁਲਕ ਦੇ ਵੱਡੀ ਗਿਣਤੀ ਲੋਕਾਂ ਨੂੰ ਅਜੇ ਛੱਤ ਨਸੀਬ ਨਹੀਂ ਹੋਈ ਹੈ, ਪਰ ਇਨ੍ਹਾਂ ਵਜ਼ੀਰਾਂ ਕੋਲ ਆਲੀਸ਼ਾਨ ਮਕਾਨਾਂ ਦੀ ਕੋਈ ਕਮੀ ਨਹੀਂ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਪਿੰਡ ਬਾਦਲ ਵਿਚਲੇ ਵੱਡੇ ‘ਰੈਣ ਬਸੇਰਾ’ ਨੇ ਪੂਰੀ ਵਜ਼ਾਰਤ ਪਛਾੜ ਦਿੱਤੀ ਹੈ।

ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਕੋਲ ਸਭ ਤੋਂ ਵੱਧ ਕੀਮਤੀ ਮਕਾਨ ਹਨ। ਬੀਬਾ ਬਾਦਲ ਦੀ ਗਹਿਣੇ-ਗੱਟੇ ਦੇ ਮਾਮਲੇ ਵਿਚ ਵੀ ਪੂਰੀ ਵਜ਼ਾਰਤ ਉਤੇ ਝੰਡੀ ਹੈ। ਪ੍ਰਧਾਨ ਮੰਤਰੀ ਦਫਤਰ ਵੱਲੋਂ ਦਿੱਤੇ ਗਏ ਵੇਰਵਿਆਂ ਅਨੁਸਾਰ ਕੇਂਦਰੀ ਵਜ਼ੀਰਾਂ ਕੋਲ ਕਈ ਕਈ ਮਕਾਨ ਹਨ। 26 ਵਜ਼ੀਰਾਂ ਕੋਲ 166æ46 ਕਰੋੜ ਦੇ ਆਪਣੇ ਨਿੱਜੀ ਮਕਾਨ ਹਨ, ਜਿਨ੍ਹਾਂ ‘ਚੋਂ ਸਭ ਤੋਂ ਵੱਧ ਅਰੁਣ ਜੇਤਲੀ ਕੋਲ 62æ80 ਕਰੋੜ ਦੇ ਪੰਜ ਮਕਾਨ ਤੇ ਫਲੈਟ ਹਨ ਜਦੋਂ ਕਿ ਬੀਬਾ ਬਾਦਲ ਕੋਲ 38æ42 ਕਰੋੜ ਦੇ ਤਿੰਨ ਮਕਾਨ ਹਨ। ਘਰਾਂ ਦੀ ਕੀਮਤ ਵਿਚ ਸ੍ਰੀ ਜੇਤਲੀ ਦਾ ਹੱਥ ਉਚਾ ਹੈ ਜਦੋਂ ਕਿ ਮਕਾਨ ਦੇ ਆਕਾਰ ਵਿਚ ਬੀਬਾ ਬਾਦਲ ਅੱਗੇ ਹਨ।
ਬੀਬਾ ਬਾਦਲ ਦਾ ਪਿੰਡ ਬਾਦਲ ਵਿਚ ਨਵਾਂ ਆਲੀਸ਼ਾਨ ਮਕਾਨ ਹੈ। ਇਸ ਮਕਾਨ ਦੀ ਕੀਮਤ 12æ84 ਕਰੋੜ ਰੁਪਏ ਹੈ, ਜਿਸ ਵਿਚੋਂ 11æ08 ਕਰੋੜ ਰੁਪਏ ਤਾਂ ਇਕੱਲੇ ਮਕਾਨ ਬਣਾਉਣ ਉਤੇ ਖਰਚ ਹੋਏ ਹਨ। ਨਾਲ ਹੀ ਸਟੱਡ ਫਾਰਮ ਵੀ ਹੈ। ਬਾਦਲ ਪਰਿਵਾਰ ਦਾ ਪਿੰਡ ਬਾਦਲ ਵਿਚ, ਜੋ ਪੁਰਾਣਾ ਮਕਾਨ ਹੈ, ਉਸ ਦੀ ਕੀਮਤ 50 ਲੱਖ ਦੱਸੀ ਜਾ ਰਹੀ ਹੈ। ਬਾਦਲ ਪਰਿਵਾਰ ਦੇ ਚੰਡੀਗੜ੍ਹ ਵਿਚਲੇ ਮਕਾਨ ਦੀ ਕੀਮਤ 23æ78 ਕਰੋੜ ਰੁਪਏ ਦੱਸੀ ਗਈ ਹੈ ਜਦੋਂ ਕਿ ਹਰਿਆਣਾ ਦੇ ਬਾਲਾਸਰ ਵਾਲੇ ਮਕਾਨ ਦੀ ਕੀਮਤ 1æ80 ਕਰੋੜ ਰੁਪਏ ਹੈ। ਪਿੰਡ ਬਾਦਲ ਵਿਚਲੇ ਮਕਾਨ ਵਿਚ 1æ66 ਕਰੋੜ ਰੁਪਏ ਦਾ ਇਕੱਲਾ ਫਰਨੀਚਰ ਹੀ ਹੈ ਜਦੋਂ ਕਿ 22æ50 ਲੱਖ ਦਾ ਜੈਨਰੇਟਰ ਸੈੱਟ ਹੈ। ਬੀਬਾ ਬਾਦਲ ਕੋਲ 9æ50 ਕਰੋੜ ਦੇ ਪਲਾਟ ਤੇ 4æ03 ਕਰੋੜ ਦੀ ਖੇਤੀ ਵਾਲੀ ਜ਼ਮੀਨ ਹੈ।
ਉਨ੍ਹਾਂ ਕੋਲ ਕੇਂਦਰੀ ਵਜ਼ੀਰਾਂ ‘ਚੋਂ ਸਭ ਤੋਂ ਜ਼ਿਆਦਾ 5æ47 ਕਰੋੜ ਦੀ ਜਿਊਲਰੀ ਹੈ ਜਦੋਂ ਕਿ ਅਰੁਣ ਜੇਤਲੀ ਕੋਲ 2æ11 ਕਰੋੜ ਦੀ ਜਿਊਲਰੀ ਹੈ। ਮੇਨਕਾ ਗਾਂਧੀ ਕੋਲ 1æ47 ਕਰੋੜ ਤੇ ਸਮ੍ਰਿਤੀ ਇਰਾਨੀ ਕੋਲ 19æ95 ਲੱਖ ਦੀ ਜਿਊਲਰੀ ਹੈ। ਕੇਂਦਰੀ ਮੰਤਰੀ ਨਜ਼ਮਾ ਹੈਪਤੁੱਲਾ, ਰਾਮ ਵਿਲਾਸ ਪਾਸਵਾਨ ਅਤੇ ਕਲਰਾਜ ਮਿਸ਼ਰਾ ਕੋਲ ਆਪਣਾ ਕੋਈ ਮਕਾਨ ਹੀ ਨਹੀਂ ਹੈ ਜਦੋਂ ਕਿ ਨਿਤਿਨ ਗਡਕਰੀ ਕੋਲ 11æ30 ਕਰੋੜ ਦੇ ਪੰਜ ਮਕਾਨ ਤੇ ਫਲੈਟ ਹਨ। ਚੌਧਰੀ ਬੀਰੇਂਦਰ ਸਿੰਘ ਕੋਲ 4æ82 ਕਰੋੜ ਦੇ ਛੇ ਮਕਾਨ ਹਨ ਅਤੇ 3æ64 ਕਰੋੜ ਦੀ ਵਪਾਰਕ ਸੰਪਤੀ ਹੈ। ਸਮ੍ਰਿਤੀ ਇਰਾਨੀ ਕੋਲ 3æ05 ਕਰੋੜ ਦੇ ਚਾਰ ਮਕਾਨ ਤੇ ਫਲੈਟ ਹਨ ਜਦੋਂ ਕਿ ਡਾæ ਹਰਸ਼ ਵਰਧਨ ਕੋਲ 1æ09 ਕਰੋੜ ਦੇ ਤਿੰਨ ਮਕਾਨ ਹਨ।
ਮੰਤਰੀ ਨਰੇਂਦਰ ਤੋਮਰ ਕੋਲ 40 ਲੱਖ ਦੇ ਪਲਾਟ, ਜੇæਪੀæ ਨੱਢਾ ਕੋਲ 49 ਲੱਖ ਦੇ, ਰਾਧਾ ਮੋਹਨ ਸਿੰਘ ਕੋਲ 70 ਲੱਖ ਦੇ, ਨਜ਼ਮਾ ਹੈਪਤੁੱਲਾ ਕੋਲ 2 ਕਰੋੜ ਦੇ ਪਲਾਟ ਹਨ। ਅਨੀਸ਼ ਕੁਮਾਰ ਕੋਲ 1æ86 ਕਰੋੜ ਤੇ ਰਵੀ ਸ਼ੰਕਰ ਪ੍ਰਸਾਦ ਕੋਲ 90 ਲੱਖ ਦੇ ਪਲਾਟ ਹਨ।
ਮਨੋਹਰ ਪਰੀਕਰ ਕੋਲ 64æ33 ਲੱਖ ਤੇ ਸਦਾਨੰਦ ਗੌੜਾ ਕੋਲ 78æ75 ਲੱਖ ਦੇ ਪਲਾਟ ਹਨ। ਰਿਹਾਇਸ਼ੀ ਮਕਾਨਾਂ ਦੀ ਕੀਮਤ ਤਕਰੀਬਨ ਹਰ ਵਜ਼ੀਰ ਦੀ ਕਰੋੜਾਂ ਵਿਚ ਹੈ। ਚਾਰ ਵਜ਼ੀਰਾਂ ਕੋਲ ਦੋ- ਦੋ ਮਕਾਨ ਹਨ ਜਦੋਂ ਕਿ ਪੰਜ ਵਜ਼ੀਰਾਂ ਕੋਲ ਤਿੰਨ-ਤਿੰਨ ਰਿਹਾਇਸ਼ੀ ਮਕਾਨ ਹਨ। ਦੋ ਵਜ਼ੀਰਾਂ ਕੋਲ ਚਾਰ-ਚਾਰ ਮਕਾਨ ਹਨ। ਵਜ਼ੀਰਾਂ ਦੀ ਇਹ ਸੰਪਤੀ ਆਮ ਲੋਕਾਂ ਦੀਆਂ ਅੱਖਾਂ ਖੋਲ੍ਹਣ ਵਾਲੀ ਹੈ।