ਦੇਖ ਦੇਖ ਪੁੱਠੇ ਕਾਰੇ ਉਠਦੇ ਉਬਾਲੇ ਭਾਰੇ, ਜੋਸ਼ ਪਿਆ ਠਾਠਾਂ ਮਾਰੇ ਸਾਂਭਣਾ ਮੁਹਾਲ ਜੀ।
ਪੱਬਾਂ ਭਾਰ ਹੋਈ ਐ ਜਵਾਨੀ ਮਸਤਾਨੀ ਯਾਰੋ, ਬਾਪੂਆਂ ਦੇ ਚਿਹਰੇ ‘ਤੇ ਵੀ ਛਾ ਗਿਆ ਜਲਾਲ ਜੀ।
ਵੱਟਦਾ ਕਚੀਚੀਆਂ ‘ਪੰਜਾਬ ਸਿੰਘ’ ਸੋਚਦਾ ਏ, ਕੌੜਾ ਘੁੱਟ ਕਿੱਦਾਂ ਭਰਾਂ ਹਾਲੇ ਪਿਆ ਸਾਲ ਜੀ।
ਫਿਰਦੇ ਸ਼ਿਕਾਰੀ ਭਾਰੀ ਲੈ ਕੇ ਤੀਰ ਲਾਲਚਾਂ ਦੇ, ਸਿਰੜ-ਸਿਦਕ ਭਾਈ ਰੱਖਣਾ ਸੰਭਾਲ ਜੀ।
ਆਪਣਾ ਹੀ ਦੇਸ਼ ‘ਆਪ’ ਘੜੋ ਤਕਦੀਰ ਖੁਦ, ਸਿਰ ‘ਤੇ ਚੜ੍ਹਾਉਣੇ ਕਾਹਨੂੰ ‘ਸੱਤਾ ਦੇ ਦਲਾਲ’ ਜੀ।
ਮੂੰਹ ਨਾ ਲਾਇਓ ਝੂਠੇ, ਮੱਕਾਰਾਂ ਤੇ ਗਪੌੜੀਆਂ ਨੂੰ, ਦੂਰੋਂ ਹੀ ਬੁਲਾਈ ਜਾਇਓ ‘ਸਤਿ ਸ੍ਰੀ ਅਕਾਲ’ ਜੀ!