ਘੜਾ ਪਾਪ ਦਾ ਭਰਿਆ!

ਵਰ੍ਹੇ ਬੀਤ ਗਏ ਕਪਟ ਦੇ ਆਸਰੇ ‘ਤੇ, ਗੱਲਾਂ ਕਰਦਿਆਂ ਮੀਸਣੀਆਂ ਮਿੱਠੀਆਂ ਜੀ।
ਰਾਜ ਭਾਗ ਦੇ ਨਸ਼ੇ ਵਿਚ ਰਹਿੰਦਿਆਂ ਨੂੰ, ਵਾਪਸ ਆਉਣ ਲਈ ਆਈਆਂ ਨੇ ਚਿੱਠੀਆਂ ਜੀ।
ਦਗੇਬਾਜ ਜੋ ਕੌਮ ਨੂੰ ਵੇਚ ਦਿੰਦੇ, ਵੇਲੇ ਅੰਤ ਦੇ ਗਿਣਦੇ ਨੇ ਗਿੱਟੀਆਂ ਜੀ।
ਨਗਮੇ ਸਦਾ ਨਾ ਬੁਲਬੁਲਾਂ ਗਾਉਣ ਬਾਗੀਂ, ਸਦਾ ਰਹਿੰਦੀਆਂ ਮੌਜਾਂ ਨਾ ਡਿੱਠੀਆਂ ਜੀ।
ਥੋੜ੍ਹਾ ਬਹੁਤ ਜੋ ਸੱਚ ਦਾ ḔਭਰਮḔ ਪਾਵੇ, ਝੂਠ ਬੋਲਿਆ ਓਨਾ ਕੁ ਪੁੱਗਦਾ ਐ।
ਸੱਚ ਜਾਪਦਾ ਕਥਨ ਇਹ ਹੋਣ ਲੱਗਾ, ਘੜਾ ਪਾਪ ਦਾ ਭਰ ਕੇ ਹੀ ਡੁੱਬਦਾ ਐ।