ਬਲਜੀਤ ਬਾਸੀ
ਖੂਹ ਵਾਲੇ ਲੇਖ ਵਿਚ ਜ਼ਿਕਰ ਸੀ ਕਿ ਇਹ ਸ਼ਬਦ ਸੰਸਕ੍ਰਿਤ ਕੂਪ ਤੋਂ ਵਿਕਸਿਤ ਹੋਇਆ ਹੈ ਜਿਸ ਦਾ ਅਰਥ ਮੋਰੀ, ਖੋਲ, ਗੁਫਾ, ਟੋਆ, ਖਾਈ ਤੇ ਖੂਹ ਆਦਿ ਹੈ। ਸਭ ਵਿਚ ਖੋਖਲੇਪਣ ਦਾ ਭਾਵ ਹੈ। ਸੰਸਕ੍ਰਿਤ ਵਿਚ ਤੇਲ ਆਦਿ ਰੱਖਣ ਵਾਲੇ ਚਮੜੇ ਦੇ ਇਕ ਭਾਂਡੇ ਨੂੰ ਵੀ ਕੂਪ ਕਿਹਾ ਜਾਂਦਾ ਹੈ। ‘ਮਹਾਨ ਕੋਸ਼’ ਨੇ ਕੁੱਪੀ ਸ਼ਬਦ ਦੇ ਇੰਦਰਾਜ ਅਧੀਨ ḔਕੁਪਿਯਾḔ ਸ਼ਬਦ ਦੇਖਣ ਲਈ ਕਿਹਾ ਹੈ ਜਿਸ ਦੀ ਪਰਿਭਾਸ਼ਾ ਮਿਲਦੀ ਹੈ, “ਸੰæ ਕੁਤੁਪæ {ਸੰਗਿਯਾ}æ ਕੁੱਪੀæ ਚੰਮ ਸਾੜ ਕੇ ਬਣਾਇਆ ਹੋਇਆ ਤੰਗ ਮੂੰਹ ਦਾ ਪਾਤ੍ਰ, ਜਿਸ ਵਿਚ ਤੇਲ ਆਦਿਕ ਪਾਉਂਦੇ ਹਨ।”
ਨਾਲ ਹੀ ਚਰਿਤ੍ਰ 133 ਵਿਚ ਇਸ ਦੀ ਵਰਤੋਂ ਵੀ ਦੱਸੀ ਹੈ, “ਏਕ ਬਾਂਸ ਕੋ ਕੁਪਿਯਾ ਕਸੀ ਸੁਧਾਰਕੈ।”
ਸਭ ਜਾਣਦੇ ਹਨ ਕਿ ਕੁੱਪੀ ਅਜਿਹਾ ਭਾਂਡਾ ਹੈ ਜਿਸ ਦਾ ਥੱਲਾ ਚੌੜਾ ਹੁੰਦਾ ਹੈ ਤੇ ਇਹ ਉਤੋਂ ਭੀੜਾ ਹੁੰਦਾ ਹੈ। ਇਸ ਦੀ ਆਮ ਵਰਤੋਂ ਤੇਲ, ਘਿਉ, ਸ਼ਹਿਦ ਜਾਂ ਅਤਰ ਫੁਲੇਲ ਪਾਉਣ ਲਈ ਹੀ ਕੀਤੀ ਜਾਂਦੀ ਹੈ। ਇਹ ਮੁਢਲੇ ਤੌਰ ‘ਤੇ ਚਮੜੇ ਦੀ ਬਣੀ ਹੁੰਦੀ ਸੀ, ਫਿਰ ਧਾਤ ਦੀ ਬਣਨ ਲੱਗੀ ਤੇ ਅੱਜ ਕਲ੍ਹ ਪਲਾਸਟਿਕ ਦੀ ਵੀ ਮਿਲਦੀ ਹੈ। ਕੁਝ ਥਾਂਵਾਂ ‘ਤੇ ਕੁਪੀ ਸ਼ਬਦ (ਜ਼ਹਿਰੀਲੀ) ਸ਼ਰਾਬ ਲਈ ਵੀ ਵਰਤਿਆ ਜਾਂਦਾ ਹੈ ਜੋ ਛੋਟੇ ਕੱਪ ਵਿਚ ਪਾਈ ਸ਼ਰਾਬ ਤੋਂ ਬਣਿਆ ਪ੍ਰਤੀਤ ਹੁੰਦਾ ਹੈ। ਮੈਂ ਕੁੱਪੀ ਸ਼ਬਦ ਦੀ ਵਰਤੋਂ ਇਕ ਹੋਰ ਪ੍ਰਸੰਗ ਵਿਚ ਵੀ ਦੇਖੀ ਹੈ ਜੋ ਪਿਛਲੇ ਦਿਨੀਂ ਗੰਢਿਆਂ ਦੀ ਥੁੜ ਵੇਲੇ ਮੇਰੇ ਧਿਆਨ ਵਿਚ ਆਈ। ਇਹ ਕੁੱਪੀ ਗੰਢੇ ਰੱਖਣ ਲਈ ਬਣਾਈ ਜਾਂਦੀ ਹੈ। ਮੁਹਾਲੀ ਲਾਗੇ ਪਿੰਡ ਰਾਜੋਮਾਜਰਾ ਦੇ ਗੰਢਿਆਂ ਦੇ ਕਾਸ਼ਤਕਾਰ ਅਜਿਹੀ ਕੁੱਪੀ ਬਣਾਉਂਦੇ ਹਨ ਜੋ ਇਕ ਤਰ੍ਹਾਂ ਕੋਲਡ ਸਟੋਰ ਦਾ ਕੰਮ ਦਿੰਦੀ ਹੈ। ਛਾਂ ਵਾਲੀ ਥਾਂ ਤੇ ਉਚੀ ਜਗ੍ਹਾ ‘ਤੇ ਬਾਂਸ ਬੰਨ੍ਹ ਕੇ ਤੇ ਪਾਸਿਆਂ ‘ਤੇ ਅਰਹਰ ਦੀਆਂ ਛਿਟੀਆਂ ਲਾ ਕੇ ਇਹ ਢਲਾਣਨੁਮਾ ਕੁਪੀਆਂ ਬਣਾਈਆਂ ਜਾਂਦੀਆਂ ਹਨ। ਕੁੱਪੀ ਦੀ ਚੌੜਾਈ ਤਿੰਨ ਫੁੱਟ, ਉਚਾਈ ਸੱਤ ਫੁੱਟ ਅਤੇ ਲੰਬਾਈ ਪੰਦਰਾਂ ਕੁ ਫੁੱਟ ਹੁੰਦੀ ਹੈ। ਮੀਂਹ ਤੋਂ ਬਚਾਉਣ ਲਈ ਉਪਰ ਤਿਰਪਾਲਾਂ ਵੀ ਪਾਈਆਂ ਜਾਂਦੀਆਂ ਹਨ। ਅਜਿਹੇ ਠੀਹੇ-ਠੱਪੇ ਵਾਲੇ ਜੁਗਾੜ ਵਿਚ ਪੱਚੀ ਕੁਇੰਟਲ ਤੱਕ ਪਿਆਜ਼ ਸੰਭਾਲੇ ਜਾ ਸਕਦੇ ਹਨ ਤੇ ਮੰਦੀ ਦੇ ਦਿਨਾਂ ਵਿਚ ਖੂਬ ਲਾਹਾ ਖੱਟਿਆ ਜਾ ਸਕਦਾ ਹੈ। ਸਾਂਭਣ ਵਾਲੀ ਹਰ ਸ਼ੈਅ ਕਰੀਬ ਇਸੇ ਤਰ੍ਹਾਂ ਸਾਂਭੀ ਜਾਂਦੀ ਹੈ।
ਥੋੜ੍ਹਾ ਸੋਚਣ ‘ਤੇ ਹੀ ਖਿਆਲ ਆਉਂਦਾ ਹੈ ਕਿ ਗੰਢਿਆਂ ਵਾਲੀ ਕੁੱਪੀ ਦਰਅਸਲ ḔਕੁੱਪḔ ਦਾ ਹੀ ਇਸਤਰੀ ਲਿੰਗ ਹੈ, ਕੁੱਪ, ਜੋ ਤੂੜੀ ਸਾਂਭਣ ਲਈ ਗੁੰਬਦ ਦੀ ਸ਼ਕਲ ਦਾ ਮੂਸਲ ਹੁੰਦਾ ਹੈ। ਅਸਲ ਵਿਚ ਮਾਝੀ ਵਿਚ ਇਸ ਨੂੰ ਮੂਸਲ ਹੀ ਆਖਦੇ ਹਨ। ਜਿਹੜੇ ਸ਼ਬਦਾਂ ਦੇ ਪੁਲਿੰਗ ਤੇ ਇਸਤਰੀ ਲਿੰਗ ਹੁੰਦੇ ਹਨ, ਉਨ੍ਹਾਂ ਦਾ ਪੁਲਿੰਗੀ ਸ਼ਬਦ ਆਕਾਰ ਵਿਚ ਵੱਡਾ ਤੇ ਇਸਤਰੀ ਲਿੰਗੀ ਛੋਟਾ ਹੁੰਦਾ ਹੈ ਜਿਵੇਂ ਸੋਟਾ-ਸੋਟੀ, ਗਲਾਸ-ਗਲਾਸੀ ਆਦਿ। ਅਜਿਹੇ ਸ਼ਬਦ ਨਿਰਮਾਣ ਵਿਧੀ ਤੋਂ ਸਮਾਜ ਵਿਚ ਇਸਤਰੀ ਦੀ ਗੌਣ ਸਥਿਤੀ ਦਾ ਪਤਾ ਚਲਦਾ ਹੈ। ਕੁੱਪ ਦਾ ਜ਼ਿਕਰ ਲੋਕ ਸਾਹਿਤ ‘ਚ ਇਉਂ ਆਉਂਦਾ ਹੈ, ‘ਗਿੱਲੀ ਮਿੱਟੀ ਦਾ ਫੇਰ ਦਿਉ ਪੋਚਾ, ਮੇਲਣਾਂ ਦਾ ਕੁੱਪ ਬੰਨ੍ਹ ਦਿਉ।Ḕ ਇਹ ਸਤਰਾਂ ਵਿਆਹ ਵਿਚ ਆਈਆਂ ਉਨ੍ਹਾਂ ਮੇਲਣਾਂ ਲਈ ਵਰਤੀਆਂ ਜਾਂਦੀਆਂ ਹਨ, ਜੋ ਵਿਆਹ ‘ਚ ਨੱਚਦੀਆਂ-ਟੱਪਦੀਆਂ ਨਹੀਂ ਹਨ। ਦੇਖੀਏ ਵਾਰਿਸ ਸ਼ਾਹ ਕੀ ਕਹਿੰਦਾ ਹੈ:
ਚਿੜੀ ਚੂਹਕਦੀ ਨਾਲ ਜਾਂ ਟੁਰੇ ਪਾਂਧੀ,
ਪਈਆਂ ਦੁਧ ਦੇ ਵਿਚ ਮਧਾਣੀਆਂ ਨੀ।
ਉਠ ਗ਼ੁਸਲ ਦੇ ਵਾਸਤੇ ਜਾ ਪਹੁਤੇ,
ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੀ।
ਰਾਂਝੇ ਕੂਚ ਕੀਤਾ ਆਇਆ ਨਦੀ ਉਤੇ,
ਸਾਥ ਲੱਦਿਆ ਪਾਰ ਮੁਹਾਣਿਆਂ ਨੇ।
ਵਾਰਿਸ ਸ਼ਾਹ ਮੀਆਂ ਲੁੱਡਣ ਵਡਾ ਕੁੱਪਨ,
ਕੁੱਪਾ ਸ਼ਹਿਦ ਦਾ ਲੱਦਿਆ ਬਾਣੀਆਂ ਨੇ।
ਪਰ ਅਸੀਂ ਕੁੱਪੀ ਸ਼ਬਦ ਦੀ ਗੱਲ ਕਰ ਰਹੇ ਸਾਂ। ਦਰਅਸਲ ਪਿਆਜ਼ਾਂ ਵਾਲੀ ਕੁੱਪੀ ਦਾ ਤੇਲ ਵਾਲੀ ਕੁੱਪੀ ਨਾਲ ਸਿੱਧਾ ਸਬੰਧ ਨਹੀਂ ਹੈ, ਇਹ ਕੁੱਪ ਤੋਂ ਹੀ ਇਸਤਰੀ ਲਿੰਗ ਸ਼ਬਦ ਬਣਾਇਆ ਜਾਪਦਾ ਹੈ। ਤੇਲ ਵਾਲੀ ਕੁੱਪੀ ਆਪਣੇ ਆਪ ਵਿਚ ਕੁੱਪਾ ਸ਼ਬਦ ਦਾ ਇਸਤਰੀ ਲਿੰਗ ਹੈ ਤੇ ਕੁੱਪਾ ਅਸਲ ਵਿਚ ਤੇਲ ਪਾਉਣ ਵਾਲਾ ਚਮੜੇ ਦਾ ਵੱਡਾ ਬਰਤਨ ਹੈ ਜੋ ਵਿਚਕਾਰੋਂ ਮੋਟਾ ਹੁੰਦਾ ਹੈ। ਖਰਾਸ ਆਦਿ ਵਿਚ ਦਾਣੇ ਪਾਉਣ ਵਾਲੇ ਬਰਤਨ ਨੂੰ ਵੀ ਕੁੱਪਾ ਆਖਦੇ ਹਨ। ‘ਫੁੱਲ ਕੇ ਕੁੱਪਾ ਹੋਣਾ’ ਮੁਹਾਵਰਾ ਇਥੋਂ ਹੀ ਬਣਿਆ। ਇਕ ਅਖਾਣ ਹੈ ‘ਬੰਦਾ ਜੋੜੇ ਪਲੀ ਪਲੀ, ਰਾਮ ਰੁੜ੍ਹਾਏ ਕੁੱਪਾ’। ਕੂਪ (ਪੰਜਾਬੀ ਖੂਹ), ਕੁੱਪੀ, ਕੁੱਪਾ ਅਤੇ ਕੁੱਪ ਸ਼ਬਦ ਇਕੋ ਸ੍ਰੋਤ ਤੋਂ ਬਣੇ ਪ੍ਰਤੀਤ ਹੁੰਦੇ ਹਨ। ਗੌਰ ਕਰੋ ਸਭ ਵਿਚ ਖੋਖਲੇਪਣ ਦਾ ਭਾਵ ਹੈ ਤੇ ਸਭ ਦੀ ਸ਼ਕਲ ਵੀ ਮਿਲਦੀ-ਜੁਲਦੀ ਹੈ।
ਮੋਨੀਅਰ ਵਿਲੀਅਮਜ਼ ਨੇ ਕੂਪ ਸ਼ਬਦ ਨੂੰ ਕੁ+ਅਪ ਸ਼ਬਦ ਤੋਂ ਵਿਕਸਿਤ ਹੋਣ ਦੀ ਸੰਭਾਵਨਾ ਦੱਸੀ ਹੈ। ḔਕੁḔ ਇਕ ਅਗੇਤਰ ਹੈ ਜਿਸ ਵਿਚ ਨਿਘਾਰ, ਗਿਰਾਵਟ, ਖਰਾਬੀ, ਨਿਵਾਣ ਆਦਿ ਦੇ ਭਾਵ ਹਨ ਜਿਵੇਂ ਕੁਰੂਪ, ਕੁਲਟਾ, ਕਸੰਗ, ਕੁਹਣਾ ਆਦਿ ਸ਼ਬਦਾਂ ਵਿਚ। ḔਅਪḔ ਸ਼ਬਦ ਦਾ ਅਰਥ ਪਾਣੀ ਹੈ। ਇਹ ਫਾਰਸੀ ਆਬ ਦਾ ਸਕਾ ਹੈ। ਅਨੂਪ, ਜਿਸ ਦਾ ਅਰਥ ਵੱਡਾ ਜਲ ਭੰਡਾਰ ਜਾਂ ਜਲ ਵਾਲਾ ਪਰਦੇਸ਼ ਹੁੰਦਾ ਹੈ, ਵਿਚ ḔਅਪḔ ਸਪਸ਼ਟ ਝਲਕਦਾ ਹੈ: ਅਨੂਪ=ਅਨੁ+ਅਪ। ਅਨੂਪ ਦਾ ਇਕ ਅਰਥ ਅਨੂਪਮ ਵੀ ਹੈ ਪਰ ਉਹ ਬਣਿਆ ਹੈ ਅਨ=ਉਪਮਾ ਤੋਂ। ਇਸੇ ਤਰ੍ਹਾਂ ਪਾਣੀ ਵਾਲੇ ਟਾਪੂ ਦੇ ਅਰਥਾਂ ਵਾਲੇ ਦੀਪ ਵਿਚ ḔਅਪḔ ਬੋਲਦਾ ਹੈ: ਦੀਪ< ਦ੍ਵੀਪ=ਦ੍ਵਿ+ਅਪ ਅਰਥਾਤ ਜਿਸ ਦੇ ਦੋਵੇਂ ਪਾਸੇ ਪਾਣੀ ਹੈ। ਸੋ ਮੋਨੀਅਰ ਵਿਲੀਅਮਜ਼ ਅਨੁਸਾਰ ਕੂਪ ਸ਼ਬਦ ਦਾ ਸ਼ਾਬਦਿਕ ਅਰਥ ਬਣਦਾ ਹੈ, ਨਿਵਾਣ ਵੱਲ ਦਾ ਪਾਣੀ। ਖੂਹ ਧਰਤੀ ਦੇ ਹੇਠਾਂ ਨਿਵਾਣ ਵੱਲ ਨੂੰ ਹੀ ਜਾਂਦਾ ਹੈ।
ਮਹਾਨ ਕੋਸ਼ ਅਨੁਸਾਰ ਕੂਪ ਦਾ ਸ਼ਬਦ ਕੁਝ ਇਸ ਤਰ੍ਹਾਂ ਬਣਿਆ ਹੈ: ਕੁ (ਕੁਝ) ਅਪ (ਜਲ) ਜਿਸ ਵਿਚ। ਅੱਗੇ ਵਿਆਖਿਆ ਹੈ, "ਖੂਹਾ ਜੋ ਤਾਲ ਅਤੇ ਨਦ ਦੇ ਮੁਕਾਬਲੇ ਥੋੜੇ ਪਾਣੀ ਵਾਲਾ ਹੈ। 'ਕੁḔ ਸ਼ਬਦ ḔਕੁਝḔ ਦਾ ਸੰਕੁਚਤ ਰੂਪ ਹੈ ਜਿਵੇਂ 'ਮੈਨੂੰ ਜ਼ਰਾ ਕੁ ਮੱਖਣ ਦਿਓ' = 'ਮੈਨੂੰ ਜ਼ਰਾ ਕੁਝ ਮੱਖਣ ਦਿਓ'। ਪਰ ਮੇਰੇ ਖਿਆਲ ਵਿਚ 'ਕੁ' ਸ਼ਬਦ ਅਜਿਹੇ ਅਰਥਾਂ ਵਿਚ ਸੰਸਕ੍ਰਿਤ ਵਿਚ ਨਹੀਂ ਹੈ। ਸੋ ਮੋਨੀਅਰ ਵਿਲੀਅਮਜ਼ ਦੀ ਵਿਆਖਿਆ ਵਧੇਰੇ ਦਰੁਸਤ ਜਾਪਦੀ ਹੈ।
ਇਸੇ ਤਰ੍ਹਾਂ ਕੁੱਪਾ ਜਾਂ ਕੁੱਪੀ ਸ਼ਬਦ ਦੀ ਵਿਆਖਿਆ ਇਕ ਅਜਿਹੇ ਭਾਂਡੇ ਵਜੋਂ ਸਹੀ ਹੁੰਦੀ ਹੈ ਜਿਸ ਦੀ ਸ਼ਕਲ ਕੂਪ (ਖੂਹ) ਨਾਲ ਮਿਲਦੀ-ਜੁਲਦੀ ਹੈ। ਖੂਹ ਵਿਚ ਪਾਣੀ ਰੂਪੀ ਤਰਲ ਹੁੰਦਾ ਹੈ ਅਤੇ ਕੁੱਪੀ/ਕੁੱਪੇ ਵਿਚ ਤੇਲ। ਇਸ ਪ੍ਰਕਾਰ ਕੂਪ ਇਕ ਤਰ੍ਹਾਂ ਤਰਲ-ਧਾਰਕ ਦੇ ਰੂਪਕ ਵਜੋਂ ਸਮਝਿਆ ਗਿਆ ਹੈ। ਗ਼ ਸ਼ ਰਿਆਲ ਨੇ ਅੰਗਰੇਜ਼ੀ ਦੀ ਉਦਾਹਰਣ ਲੈ ਕੇ ਇਸ ਦਲੀਲ ਨੂੰ ਹੋਰ ਪੁਖਤਾ ਬਣਾਇਆ ਹੈ। ਦਵਾਤ ਲਈ ਇਕ ਸ਼ਬਦ ਹੈ ੀਨਕ-ੱeਲਲ ਅਰਥਾਤ ਸਿਆਹੀ ਦਾ ਖੂਹ। ਸੋ ਇਥੇ ਖੂਹ ਦੇ ਅਰਥਾਂ ਵਾਲਾ ੱeਲਲ ਸ਼ਬਦ ਵੀ ਤਰਲ-ਧਾਰਕ ਦੇ ਤੌਰ 'ਤੇ ਹੀ ਸਾਹਮਣੇ ਆਉਂਦਾ ਹੈ। ਪਰ ਕੁੱਪਾ ਸ਼ਬਦ ਦੀ ਵਿਆਖਿਆ ਇਕ ਹੋਰ ਤਰ੍ਹਾਂ ਵੀ ਕੀਤੀ ਜਾਂਦੀ ਹੈ। 'ਮਹਾਨ ਕੋਸ਼' ਨੇ, ਜਿਵੇਂ ਪਹਿਲਾਂ ਜ਼ਿਕਰ ਆ ਚੁੱਕਾ ਹੈ ਕਿ ਕੁੱਪਾ ਸ਼ਬਦ ਨੂੰ ਸੰਸਕ੍ਰਿਤ ḔਕੁਤੁਪḔ ਤੋਂ ਬਣਿਆ ਦੱਸਿਆ ਹੈ। ਦੋ ਹਜ਼ਾਰ ਸਾਲ ਪਹਿਲਾਂ ਦੇ ਕੋਸ਼ਕਾਰ ਅਮਰ ਸਿੰਘ ਦੇ ਪ੍ਰਾਚੀਨ ਕੋਸ਼ 'ਅਮਰਕੋਸ਼' ਵਿਚ ਕੁਤੁਪ ਸ਼ਬਦ ਦਾ ਇੰਦਰਾਜ ਹੈ ਜਿਸ ਦਾ ਅਰਥ ਚਮੜੇ ਦਾ ਤੇਲ-ਪਾਤਰ ਹੈ। ḔਕੁਤੁਪḔ ਵਿਚੋਂ ḔਤḔ ਧੁਨੀ ਦੇ ਗੁੰਮ ਹੋ ਨਾਲ ਕੁਪ ਸ਼ਬਦ ਬਣਦਾ ਹੈ।
ਤੂੜੀ ਵਾਲੇ ਕੁੱਪ ਨੂੰ ਵੀ ਕੁੱਪ ਦੀ ਸ਼ਕਲ ਦਾ ਹੋਣ ਕਾਰਨ ਅਜਿਹਾ ਨਾਂ ਮਿਲਿਆ ਪ੍ਰਤੀਤ ਹੁੰਦਾ ਹੈ। 'ਮਹਾਨ ਕੋਸ਼' ਨੇ ਇਸ ਕੁੱਪ ਸ਼ਬਦ ਸੰਸਕ੍ਰਿਤ ਕਕਸ਼ਪ ਤੋਂ ਬਣਿਆ ਦੱਸਿਆ ਹੈ। ਸੰਸਕ੍ਰਿਤ ਕਕਸ਼ ਸ਼ਬਦ ਪੰਜਾਬੀ ਰੂਪ ḔਕੱਖḔ ਹੈ ਜਿਸ ਦਾ ਅਰਥ ਘਾਹ-ਫੂਸ ਹੁੰਦਾ ਹੈ। ਇਸ ਕੋਸ਼ ਅਨੁਸਾਰ ਕੁੱਪ ਦਾ ਸ਼ਾਬਦਿਕ ਅਰਥ ਹੈ, ਕੱਖਾਂ ਦੀ ਰਾਖੀ ਕਰਨ ਵਾਲਾ। ਪਰ ਮੈਨੂੰ ਸੰਸਕ੍ਰਿਤ ਜਾਂ ਹਿੰਦੀ ਵਿਚ ਕਕਸ਼ਪ ਸ਼ਬਦ ਨਹੀਂ ਮਿਲਿਆ।
ਆਓ, ਜ਼ਰਾ ਇਨ੍ਹਾਂ ਸ਼ਬਦਾਂ ਦਾ ਹੋਰ ਭਾਰੋਪੀ ਭਾਸ਼ਾਵਾਂ ਦੇ ਸ਼ਬਦਾਂ ਨਾਲ ਰਿਸ਼ਤਾ ਗੰਢੀਏ। ਪਿਆਲੇ ਦੇ ਅਰਥ ਵਾਲਾ ਅੰਗਰੇਜ਼ੀ ਦਾ ਸ਼ਬਦ ਹੈ, ਕੱਪ ਜੋ ਅੰਗਰੇਜ਼ੀ ਵਲੋਂ ਸਾਡੀਆਂ ਭਾਸ਼ਾਵਾਂ ਵਿਚ ਵੀ ਆ ਵੜਿਆ ਹੈ। ਅਸਾਂ ਛੋਟੇ ਕੱਪ ਲਈ ਕੱਪੀ ਸ਼ਬਦ ਵੀ ਬਣਾ ਲਿਆ ਹੈ। ਕੱਪ ਸ਼ਬਦ ਦੀ ਉਪਰੋਕਤ ਚਰਚਾ ਵਿਚ ਆਏ ਸ਼ਬਦਾਂ ਨਾਲ ਖੂਨ ਦਾ ਰਿਸ਼ਤਾ ਹੈ। ਇਕ ਭਾਰੋਪੀ ਮੂਲ ḔਖeੁਪḔ ਕਲਪਿਆ ਗਿਆ ਹੈ ਜਿਸ ਵਿਚ ਖੋਖਲੇਪਣ ਦੇ ਭਾਵ ਹਨ। ਇਸ ਤੋਂ ਪੁਰਾਣੀ ਲਾਤੀਨੀ ਵਿਚ ਸ਼ਬਦ ਬਣਿਆ ਛੁਪਅ ਜਿਸ ਦਾ ਅਰਥ ਟੱਬ, ਢੋਲ ਆਦਿ ਸੀ। ਇਹ ਪੁਰਾਣੀ ਅੰਗਰੇਜ਼ੀ ਵਿਚ ਜਾ ਕੇ ਛੁਪਪe ਹੋਇਆ ਤੇ ਫਿਰ ਛੁਪ। ਹੋਰ ਕਈ ਆਰਿਆਈ ਭਾਸ਼ਾਵਾਂ ਵਿਚ ਮਿਲਦੇ-ਜੁਲਦੇ ਸ਼ਬਦ ਮਿਲਦੇ ਹਨ। ਕੁਝ ਭਾਸ਼ਾਵਾਂ ਵਿਚ ਕੱਪ ਸ਼ਬਦ ਦਾ ਅਰਥ ਸਿਰ ਵੀ ਹੋ ਗਿਆ ਹੈ, ਸ਼ਾਇਦ ਗੁੰਬਦਆਕਾਰ ਦੀ ਸਾਂਝ ਕਰਕੇ। ਸ਼ਹਿਦ ਦੀਆਂ ਮੱਖੀਆਂ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ੍ਹਵਿe ਵੀ ਇਸੇ ਮੂਲ ਨਾਲ ਜੋੜਿਆ ਜਾਂਦਾ ਹੈ। ਇਥੇ ḔਕḔ ਧੁਨੀ ḔਹḔ ਵਿਚ ਅਤੇ ḔਪḔ ਧੁਨੀ ਪਹਿਲਾਂ ḔਫḔ ਵਿਚ ਤੇ ਫਿਰ ḔਵḔ ਵਿਚ ਬਦਲੀ। ਮੁਰਗੀਆਂ ਦੇ ਪਿੰਜਰੇਨੁਮਾ ਖੁੱਡੇ ਲਈ ਅੰਗਰੇਜ਼ੀ ਸ਼ਬਦ ਛੋਪ ਵੀ ਇਸ ਨਾਲ ਆਪਣੀ ਸਾਂਝ ਦਰਸਾਉਂਦਾ ਹੈ। ਅਜਿਤ ਵਡਨੇਰਕਰ ਨੇ ਗੱਡੀ ਦੇ ਤੰਗ ਡੱਬੇ ਲਈ ਵਰਤੇ ਜਾਂਦੇ ਸ਼ਬਦ ਛੁਪe ਨੂੰ ਵੀ ਇਸ ਪ੍ਰਸੰਗ ਵਿਚ ਜੋੜਿਆ ਹੈ ਪਰ ਇਹ ਦਰੁਸਤ ਨਹੀਂ। ਗੱਡੀ ਵਾਲੇ ਕੂਪੇ ਦੀ ਸਾਂਝ ਇਕ ਹੋਰ ਫਰਾਂਸੀਸੀ ਸ਼ਬਦ ਛੁਪe ਨਾਲ ਹੈ ਜਿਸ ਦੀ ਕਿਰਿਆ ਛੁਪeਰ ਦਾ ਅਰਥ (ਅੱਧਾ) ਕੱਟਣਾ ਹੁੰਦਾ ਹੈ। ਇਥੇ ਭਾਵ ਹੈ, ਅੱਧਾ ਕੱਟਿਆ ਡੱਬਾ ਅਰਥਾਤ ਛੋਟਾ ਡੱਬਾ।