ਅਨੁਸ਼ਕਾ ਟੌਪ ਫਾਈਵ ‘ਚ

ਅਨੁਸ਼ਕਾ ਸ਼ਰਮਾ ਨੇ ਪਿਛਲੇ ਕੁਝ ਸਮੇਂ ਤੋਂ ਖੁਦ ਨੂੰ ਸੁਰਖੀਆਂ ਤੋਂ ਲਗਾਤਾਰ ਦੂਰ ਰੱਖਿਆ ਹੈ। ਪਿਛਲੇ ਕੁਝ ਸਮੇਂ ਤੋਂ ਹੀ ਉਹ ਬੇਹੱਦ ਪਤਲੀ ਤੇ ਖੂਬਸੂਰਤ ਨਜ਼ਰ ਆਉਣ ਲੱਗੀ ਹੈ। ਯਸ਼ ਚੋਪੜਾ ਨੇ ਅਨੁਸ਼ਕਾ ਸ਼ਰਮਾ ਨੂੰ ਸ਼ਾਹਰੁਖ ਨਾਲ ਲੈ ਕੇ ‘ਜਬ ਤਕ ਹੈ ਜਾਨ’ ਫ਼ਿਲਮ ਬਣਾਈ। ਇਸ ਤੋਂ ਪਹਿਲਾਂ ਵੀ ਉਹ ਬਾਲੀਵੁੱਡ ਦੇ ਸਭ ਤੋਂ ਪ੍ਰਸਿੱਧ ਨਿਰਮਾਤਾਵਾਂ ਵਿਚੋਂ ਇਕ ਯਸ਼ਰਾਜ ਬੈਨਰ ਨਾਲ ‘ਬੈਂਡ ਬਾਜਾ ਬਾਰਾਤ’ ਤੇ ‘ਲੇਡੀਜ਼ ਵਰਸਿਜ਼ ਰਿਕੀ ਬਹਿਲ’ ਵਰਗੀਆਂ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਹੈ।
ਅੱਜਕਲ ਅਨੁਸ਼ਕਾ ਵਿਸ਼ਾਲ ਭਾਰਦਵਾਜ ਦੀ ਫ਼ਿਲਮ ‘ਮਟਰੂ ਕੀ ਬਿਜਲੀ ਕਾ ਮੰਡੋਲਾ’ ਦੇ ਪੋਸਟ ਪ੍ਰੋਡਕਸ਼ਨ ਤੇ ਇਸ ਦੇ ਪ੍ਰਚਾਰ ਵਿਚ ਰੁੱਝੀ ਹੋਈ ਹੈ। ਕੁਝ ਮਹੀਨੇ ਪਹਿਲਾਂ ਉਸ ਨੂੰ ਇਕ ਫ਼ਿਲਮ ਲਈ ਸਿਰਫ ਇਕ ਕਰੋੜ ਮਿਲ ਰਿਹਾ ਸੀ ਪਰ ਹੁਣ ਨਿਰਮਾਤਾ-ਨਿਰਦੇਸ਼ਕਾਂ ਨੇ ਉਸ ਦੀ ਕੀਮਤ ਵਧਾ ਕੇ ਢਾਈ ਕਰੋੜ ਕਰ ਦਿੱਤੀ ਹੈ। ਅਨੁਸ਼ਕਾ ਨੇ ਮੁੰਬਈ ਵਿਚ ਆਪਣਾ ਘਰ ਖਰੀਦ ਲਿਆ ਹੈ ਤੇ ਹੁਣ ਉਹ ਇੰਡਸਟਰੀ ਦੀਆਂ ਟੌਪ ਹੀਰੋਇਨਾਂ ਦੀ ਸ਼੍ਰੇਣੀ ਵਿਚ ਸ਼ਾਮਲ ਹੋ ਚੁੱਕੀ ਹੈ।
ਕਰੀਨਾ ਕਪੂਰ, ਕੈਟਰੀਨਾ ਕੈਫ, ਦੀਪਿਕਾ ਤੇ ਪ੍ਰਿਯੰਕਾ ਚੋਪੜਾ ਤੋਂ ਬਾਅਦ ਪੰਜਵੇਂ ਸਥਾਨ ‘ਤੇ ਅਨੁਸ਼ਕਾ ਨੇ ਆਪਣਾ ਸਥਾਨ ਪੱਕਾ ਕਰ ਲਿਆ ਹੈ। ਇਸ ਤਰ੍ਹਾਂ ਉਹ ਟੌਪ ਫਾਈਵ ਵਿਚ ਸ਼ਾਮਲ ਹੋ ਚੁੱਕੀ ਹੈ। ਰਾਜ ਕੁਮਾਰ ਹੀਰਾਨੀ ਨੇ ਹੁਣੇ ਜਿਹੇ ਅਨੁਸ਼ਕਾ ਨੂੰ ਵਿਧੂ ਵਿਨੋਦ ਚੋਪੜਾ ਦੀ ਆਮਿਰ ਖਾਨ ਸਟਾਰਰ ਫ਼ਿਲਮ ‘ਪੀ ਕੇ’ ਲਈ ਵੀ ਸਾਈਨ ਕੀਤਾ ਹੈ। ਸ਼ਾਹਰੁਖ ਤੋਂ ਬਾਅਦ ਆਮਿਰ ਨਾਲ ਫ਼ਿਲਮ ਹਾਸਲ ਕਰ ਲੈਣਾ ਅਨੁਸ਼ਕਾ ਲਈ ਬਹੁਤ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ। ਫਰਹਾ ਖਾਨ ਵੀ ਆਪਣੀ ਅਗਲੀ ਫ਼ਿਲਮ ਸ਼ਾਹਰੁਖ ਅਤੇ ਅਨੁਸ਼ਕਾ ਨੂੰ ਲੀਡ ਜੋੜੇ ਦੇ ਤੌਰ ‘ਤੇ ਲੈ ਕੇ ਸ਼ੁਰੂ ਕਰਨ ਦੀ ਯੋਜਨਾ ਬਣਾ ਚੁੱਕੀ ਹੈ। ਪਹਿਲਾਂ ਫਰਹਾ ਖਾਨ ਸ਼ਾਹਰੁਖ ਦੇ ਆਪੋਜ਼ਿਟ ਕਰੀਨਾ ਜਾਂ ਪ੍ਰਿਯੰਕਾ ਦੇ ਨਾਂ ‘ਤੇ ਵਿਚਾਰ ਕਰ ਰਹੀ ਸੀ ਪਰ ਆਖਰੀ ਫੈਸਲਾ ਅਨੁਸ਼ਕਾ ਦੇ ਪੱਖ ਵਿਚ ਹੋਇਆ।

Be the first to comment

Leave a Reply

Your email address will not be published.