ਕਬਜਾ ਧਰਮ ਅਸਥਾਨਾਂ ‘ਤੇ ਹਾਕਮਾਂ ਦਾ, ਨੱਥ ਪਾਈ ਐ ਨੱਕ ਪੁਜਾਰੀਆਂ ਦੇ।
ਨਿਰੇ ਕੁਫਰ ਨੂੰ ਸੱਚ ਅਖਵਾਈ ਜਾਂਦੇ, ਮੂੰਹ ਵਿਚ ḔਬੁਰਕੀਆਂḔ ਦੇ ਕੇ ਦਰਬਾਰੀਆਂ ਦੇ।
ਬੇਈਮਾਨ ਮਲਾਹ ਜਦ ਫੜ੍ਹਨ ਚੱਪੂ, ਬੇੜੀ ਡੋਬਦੇ ਪੂਰ ਸਵਾਰੀਆਂ ਦੇ।
ਕਦੇ ਫੋਲ ਇਤਿਹਾਸ ਇਹ ਦੇਖਦੇ ਨਾ, ਹੁੰਦੇ ḔਅੰਤḔ ਨੇ ਕਿੰਜ ਗੱਦਾਰੀਆਂ ਦੇ।
ਸੌੜੇ ਹਿਤਾਂ ਲਈ ਬਾਲ਼ ਚਿੰਗਾੜੀਆਂ ਨੂੰ, ਫੇਰ ਪੰਥ ਨੂੰ ਬਿਪਤਾ ਵਿਚ ਪਾਉਣ ਲੱਗੀ।
ਜ਼ੋਰ ਜ਼ਬਰ ਦੇ ਨਾਲ ਸਰਕਾਰ ਦੇਖੋ, ਹੁਕਮਨਾਮਾ Ḕਪ੍ਰਵਾਨḔ ਕਰਵਾਉਣ ਲੱਗੀ!