ਚੋਣ ਸਰਵੇਖਣ ਵੀ ਬਿਹਾਰ ਚੋਣਾਂ ਬਾਰੇ ਟੇਵਾ ਲਾਉਣ ‘ਚ ਅਸਮਰਥ

ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਵਿਚ ਚੋਣ ਸਰਵੇਖਣ ਵੀ ਕਿਸੇ ਇਕ ਧਿਰ ਦੇ ਹੱਕ ਵਿਚ ਨਹੀਂ ਭੁਗਤ ਰਹੇ। ਚੋਣ ਸਰਵੇਖਣ ਜਿਥੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਗੱਠਜੋੜ ਨੂੰ ਸਾਧਾਰਨ ਬਹੁਮਤ ਦੇ ਰਹੇ ਹਨ, ਉਥੇ ਇਕ ਹੋਰ ਸਰਵੇਖਣ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਨੂੰ 243 ਮੈਂਬਰੀ ਵਿਧਾਨ ਸਭਾ ਹਲਕਿਆਂ ਵਿਚੋਂ 119 ਸੀਟਾਂ ਦਿੱਤੀਆਂ ਗਈਆਂ ਹਨ

ਤੇ ਕੋਈ ਵੀ ਧਿਰ ਸਪਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ।
ਸੀæਐਨæਐਨæ, ਆਈæਬੀæਐਨæ/ਆਈæਬੀæਐਨ-7 ਚੋਣ ਸਰਵੇਖਣਾਂ ਨੇ ਜਨਤਾ ਦਲ-ਯੂਨਾਈਟਿਡ (ਜੇæਡੀæ-ਯੂ), ਰਾਸ਼ਟਰੀ ਜਨਤਾ ਦਲ (ਆਰæਜੇæਡੀæ) ਤੇ ਕਾਂਗਰਸ ਨੂੰ 137 ਸੀਟਾਂ ਦਿੱਤੀਆਂ ਗਈਆਂ ਹਨ। ਭਾਜਪਾ ਦੀ ਅਗਵਾਈ ਹੇਠਲਾ ਗੱਠਜੋੜ 95 ਸੀਟਾਂ ਉਤੇ ਅੱਗੇ ਦਿਖਾਇਆ ਗਿਆ ਹੈ। ਭਾਜਪਾ ਇਕੱਲੀ ਹੀ 82 ਸੀਟਾਂ ਉਤੇ ਅੱਗੇ ਦਿਖਾਈ ਗਈ ਹੈ। ਰਾਮ ਵਿਲਾਸ ਪਾਸਵਾਨ ਦੀ ਐਲ਼ਜੇæਪੀæ ਨੂੰ ਦੋ ਸੀਟਾਂ ਦਿੱਤੀਆਂ ਗਈਆਂ ਹਨ। ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਪਾਰਟੀ ਐਚæਏæਐਮæ ਨੂੰ ਅੱਠ ਸੀਟਾਂ ਤੇ ਉਪੇਂਦਰ ਖੁਸ਼ਵਾਹਾ ਦੀ ਆਰæਐਲ਼ਐਸ਼ਪੀæ ਨੂੰ ਤਿੰਨ ਸੀਟਾਂ ਦਿੱਤੀਆਂ ਗਈਆਂ ਹਨ। ਨਿਤੀਸ਼ ਕੁਮਾਰ ਦੀ ਜੇæਡੀæਯੂæ ਨੂੰ 69 ਸੀਟਾਂ, ਲਾਲੂ ਪ੍ਰਸਾਦ ਦੀ ਆਰæਜੇæਡੀæ ਨੂੰ 48 ਸੀਟਾਂ ਤੇ ਕਾਂਗਰਸ ਨੂੰ 20 ਸੀਟਾਂ ਦਰਸਾਈਆਂ ਗਈਆਂ ਹਨ। ਚੋਣ ਸਰਵੇਖਣ ਤਿੰਨ ਸਤੰਬਰ ਤੇ ਚਾਰ ਅਕਤੂਬਰ ਦੌਰਾਨ 243 ਵਿਧਾਨ ਸਭਾ ਹਲਕਿਆਂ ਦੇ 38 ਜ਼ਿਲ੍ਹਿਆਂ ਵਿਚਲੇ 24000 ਲੋਕਾਂ ਦੇ ਵਿਚਾਰਾਂ ਤੋਂ ਪ੍ਰਾਪਤ ਕੀਤੇ ਗਏ ਹਨ।
ਚੋਣ ਸਰਵੇਖਣਾਂ ਵਿਚ 33 ਫੀਸਦੀ ਯਾਦਵ ਤੇ 28 ਫੀਸਦੀ ਮੁਸਲਮਾਨ ਆਰæਜੇæਡੀæ ਤੇ ਜਨਤਾ ਦਲ ਯੂ ਨੂੰ ਛੱਡ ਕੇ ਐਨæਡੀæਏæ ਵੱਲ ਜਾਂਦੇ ਨਜ਼ਰ ਆ ਰਹੇ ਹਨ। ਸਰਵੇਖਣਾਂ ਵਿਚ 18 ਤੋਂ 35 ਸਾਲ ਦੇ ਨੌਜਵਾਨ ਵਧੇਰੇ ਵੋਟਾਂ ਐਨæਡੀæਏæ ਨੂੰ ਪਾਉਂਦੇ ਦਿਖਾਈ ਦੇ ਰਹੇ ਹਨ। ਨਿਤੀਸ਼ ਕੁਮਾਰ ਨੂੰ ਲਾਲੂ ਪ੍ਰਸਾਦ ਨਾਲ ਗੱਠਜੋੜ ਕਰਨ ਨਾਲ 40 ਫੀਸਦੀ ਦਾ ਲਾਭ ਹੋਇਆ ਹੈ। 2010 ਵਿਚ ਭਾਜਪਾ ਤੇ ਜਨਤਾ ਦਲ ਯੂ ਗੱਠਜੋੜ ਨੇ 206 ਸੀਟਾਂ ਜਿੱਤੀਆਂ ਸਨ। ਆਰæਜੇæਡੀæ ਤੇ ਪਾਸਵਾਨ ਦੇ ਗੱਠਜੋੜ ਨੂੰ ਸਿਰਫ 25 ਸੀਟਾਂ ਮਿਲੀਆਂ ਸਨ। 2014 ਵਿਧਾਨ ਸਭਾ ਵੋਟਾਂ ਵਿਚ ਐਨæਡੀæਏæ ਨੇ 174 ਸੀਟਾਂ ਜਿੱਤੀਆਂ ਸਨ।