ḔਲੰਬੀḔ ਹਲਕੇ ਦੇ ਦੇਖ ਕੇ Ḕਕੱਠ ਭਾਰੇ, ਤਾਪ ਕਈਆਂ ਨੂੰ ਲੱਗਾ ਹੈ ਚੜ੍ਹਨ ਯਾਰੋ।
ਆਮ ਆਦਮੀ ਐਦਾਂ ਹੀ ਰਿਹਾ ਤਿੱਖਾ, ਘਾਗ ਨੇਤਾ ਵੀ ਮੋਹਰੇ ਨਾ ਖੜ੍ਹਨ ਯਾਰੋ।
ਐਸਾ ਜਾਪਦੈ ਆਪਸ ‘ਚ ਬਹੁਤ ਛੇਤੀ, Ḕਪਤੀ-ਪਤਨੀḔ ਵੀ ਲੱਗਣਗੇ ਲੜਨ ਯਾਰੋ।
ਪਏ ਡੋਲਦੇ Ḕਤੱਕੜੀ-ਫੁੱਲ-ਪੰਜੇḔ, ਇਕ ਦੂਜੇ ‘ਤੇ ਦੋਸ਼ਾਂ ਨੂੰ ਮੜ੍ਹਨ ਯਾਰੋ।
ਧਨ ਵੰਡਣ ਦੇ ḔਮਤਿਆਂḔ ਨੂੰ ਪਾਸ ਕਰ ਕੇ, ਸੂਬਾ ਕਰਜੇ ਦੇ ਵਿਚ ਡੁਬੋਣ ਲੱਗੀ।
ਬਦਲੀ ਦੇਖ ਦੇ ਸੋਚ Ḕਪੰਜਾਬ ਸਿੰਘḔ ਦੀ, ਚਿੰਤਾ Ḕਕੋਰ ਕਮੇਟੀḔ ਨੂੰ ਹੋਣ ਲੱਗੀ!