ਚੂੜਾਮਣੀ ਫਲ:ਅਨਾਨਾਸ

ਬਲਜੀਤ ਬਾਸੀ
ਅਨਾਨਾਸ ਇਕ ਅਜਿਹਾ ਫਲ ਹੈ ਜਿਸ ਨੂੰ ਮਹਿੰਗੇ ਭਾਅ ਦਾ ਹੋਣ ਕਾਰਨ ਜਣਾ-ਖਣਾ ਖਰੀਦ ਕੇ ਖਾਣ ਦੀ ਹਿੰਮਤ ਨਹੀਂ ਕਰ ਸਕਦਾ। ਬਹੁਤੇ ਲੋਕਾਂ ਨੇ ਤਾਂ ਸ਼ਾਇਦ ਕਦੇ ਦੇਖਿਆ ਤਾਂ ਕੀ ਇਸ ਦਾ ਨਾਂ ਵੀ ਨਾ ਸੁਣਿਆ ਹੋਵੇ। ਪਿੰਡਾਂ ਵਿਚ ਅਨਾਨਾਸ ਕਿਥੇ ਵਿਕਦਾ ਹੈ! ਸ਼ਹਿਰਾਂ ਵਿਚ ਵੀ ਸਬਜ਼ੀਆਂ ਫਲਾਂ ਦੀ ਦੁਕਾਨ ਦੇ ਪਿਛੇ ਜਿਹੇ ਇਹ ਤ੍ਰਿਸ਼ੰਕੂ ਦੀ ਤਰ੍ਹਾਂ ਪਿਆ ਹੁੰਦਾ ਹੈ।

ਮੈਂ ਅਨਾਨਾਸ ਦਾ ਰੱਜ ਕੇ ਸੇਵਣ ਦੋ ਵਾਰੀ ਕੀਤਾ ਹੈ। ਇਕ ਵਾਰੀ ਸਿੰਗਾਪੁਰ, ਮਲੇਸ਼ੀਆ, ਥਾਈਲੈਂਡ ਯਾਤਰਾ ‘ਤੇ ਗਿਆ ਤਾਂ ਮੇਜ਼ਬਾਨਾਂ ਨੇ ਇਹ ਫਲ ਖੂਬ ਛਕਾਇਆ ਸੀ। ਮਲੇਸ਼ੀਆ ਦੇ ਭਾਰਤੀਆਂ ਵਿਚ ਇਕ ਰੀਤੀ ਹੈ ਕਿ ਉਹ ਜਦ ਵੀ ਕਿਸੇ ਦੇ ਘਰ ਜਾਂਦੇ ਹਨ ਤਾਂ ਭੇਟਾ ਵਜੋਂ ਫਲਾਂ ਦਾ ਭਰਿਆ ਲਿਫਾਫਾ ਜ਼ਰੂਰ ਲਿਜਾਂਦੇ ਹਨ। ਫਿਰ ਇਕ ਵਾਰੀ ਅਸੀਂ ਪਰਿਵਾਰ ਸਮੇਤ ਭਾਰਤ ਦੇ ਉਤਰ ਪੂਰਬੀ ਰਾਜਾਂ ਦੀ ਸੈਰ ਕਰਨ ਗਏ ਤਾਂ ਦਾਰਜੀਲਿੰਗ ਜਾਣ ਲਈ ਜਲਪਾਇਗੁੜੀ ਰੇਲਵੇ ਸਟੇਸ਼ਨ ‘ਤੇ ਕਾਫੀ ਦੇਰ ਰੁਕਣਾ ਪਿਆ। ਉਥੇ ਰੇੜ੍ਹੀਆਂ ‘ਤੇ ਖੂਬ ਰਸੀਲਾ ਅਨਾਨਾਸ ਵਿਕ ਰਿਹਾ ਸੀ। ਥੋੜਾ ਖਰੀਦ ਕੇ ਖਾਣ ਲੱਗੇ ਤਾਂ ਮੂੰਹੋਂ ਹੀ ਨਾ ਲੱਥੇ। ਅਸੀਂ ਉਦੋਂ ਤੱਕ ਹੋਰ ਹੋਰ ਖਰੀਦ ਕੇ ਖਾਈ ਗਏ ਜਦ ਤੱਕ ਕਿ ਗੱਡੀ ਚੱਲਣ ਦਾ ਵਿਸਲ ਨਾ ਹੋ ਗਿਆ। ਪਤਾ ਲੱਗਾ ਕਿ ਇਸ ਇਲਾਕੇ ਵਿਚ ਅਨਾਨਾਸ ਖੂਬ ਹੁੰਦਾ ਹੈ। ਫਿਰ ਕੀ ਸੀ, ਅਸੀਂ ਗੱਡੀ ਦੀ ਖਿੜਕੀ ਥਾਣੀਂ ਅਨਾਨਾਸ ਲੱਦੇ ਬੂਟੇ ਦੇਖ ਕੇ ਅੱਖਾਂ ਰਜਾਉਣ ਲੱਗੇ। ਅਨਾਨਾਸ ਦੀ ਝਾੜੀ ਚਾਰ ਪੰਜ ਫੁੱਟ ਉਚੀ ਹੁੰਦੀ ਹੈ। ਇਸ ਦਾ ਤਣਾ ਗਠੀਲਾ ਅਤੇ ਪੱਤੇ ਮੋਮੀ ਹੁੰਦੇ ਹਨ। ਇਕ ਬੂਟੇ ਨੂੰ ਕੋਈ ਦੋ ਸੌ ਤੱਕ ਫੁੱਲ ਲਗਦੇ ਹਨ। ਦਿਲਚਸਪ ਗੱਲ ਹੈ ਕਿ ਸਾਰੇ ਫੁੱਲ ਇਕ ਦੂਜੇ ਨਾਲ ਜੁੜ ਕੇ ਇਕ ਫਲ ਪੈਦਾ ਕਰਦੇ ਹਨ। ਇਸ ਤਰ੍ਹਾਂ ਅਨਾਨਾਸ ਇਕ ਸੰਯੁਕਤ ਫਲ ਹੈ। ਇਸ ਦੀ ਅੰਦਰਲੀ ਤੇ ਬਾਹਰਲੀ ਬਣਤਰ ਵਿਚ ਜੋੜ ਤੇ ਖੰਬੜੇ ਜਿਹੇ ਦਿਖਾਈ ਦਿੰਦੇ ਹਨ ਜਿਸ ਤੋਂ ਇਸ ਤੱਥ ਦੇ ਪ੍ਰਮਾਣ ਮਿਲ ਜਾਂਦੇ ਹਨ।
ਪੱਕੇ ਰਸੀਲੇ ਅਨਾਨਾਸ ਦੇ ਗੁੱਦੇ ਦਾ ਨਿਵੇਕਲਾ ਖਟਮਿਠਾ ਸੁਆਦ ਖਾਧਿਆਂ ਹੀ ਜਾਣਿਆ ਜਾ ਸਕਦਾ ਹੈ। ਇਸ ਦੀ ਸੁਗੰਧੀ ਵੀ ਬਹੁਤ ਮਿੱਠੀ ਤੇ ਸੁਖਾਵੀਂ ਹੁੰਦੀ ਹੈ। ਉਂਜ ਗੁੱਦਾ ਕਾਹਦਾ, ਲੱਕੜ ਹੀ ਹੁੰਦੀ ਹੈ। ਅਨਾਨਾਸ ਕਦੇ ਵੀ ਹਰੇ ਰੰਗ ਦਾ ਨਹੀਂ ਬਲਕਿ ਸੁਨਹਿਰੀ ਰੰਗ ਦਾ ਖਰੀਦਣਾ ਚਾਹੀਦਾ ਹੈ। ਭਾਰਤ ਸਮੇਤ ਕਈ ਦੇਸ਼ਾਂ ਵਿਚ ਵਹਿਮ ਹੈ ਕਿ ਅਨਾਨਾਸ ਖਾਣ ਨਾਲ ਔਰਤਾਂ ਦਾ ਗਰਭ ਡਿਗ ਸਕਦਾ ਹੈ। ਸ਼ਾਇਦ ਇਹ ਮਾਨਤਾ ਇਸ ਦੇ ਤੇਜ਼ਾਬੀ ਗੁਣ ਕਾਰਨ ਹੋਵੇ। ਇਸ ਦੇ ਤਿੱਖੇ ਜ਼ਾਇਕੇ ਕਾਰਨ ਕਈ ਲੋਕਾਂ ਦੇ ਬੁਲ੍ਹ ਤੇ ਜੀਭ ਸੜ ਜਾਂਦੇ ਹਨ।
ਅਨਾਨਾਸ ਊਸ਼ਣਕਟੀਬੰਧੀ ਫਲ ਹੈ। ਇਹ ਭਾਰਤ ਦੇ ਸਿੱਲ੍ਹੇ ਤੇ ਭਰਪੂਰ ਮੀਹਾਂ ਵਾਲੇ ਦੱਖਣੀ ਅਤੇ ਉਤਰ ਪੂਰਬੀ ਪ੍ਰਦੇਸ਼ਾਂ ਵਿਚ ਹੁੰਦਾ ਹੈ। ਮੂੰਗਫਲੀ, ਆਲੂ, ਮੱਕਈ ਆਦਿ ਦੀ ਤਰ੍ਹਾਂ ਅਨਾਨਾਸ ਵੀ ਭਾਰਤ ਦਾ ਜੱਦੀ ਬੂਟਾ ਨਹੀਂ। ਇਹ ਮੁਢਲੇ ਤੌਰ ‘ਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਖਾਸ ਤੌਰ ‘ਤੇ ਬ੍ਰਾਜ਼ੀਲ ਅਤੇ ਪੈਰਾਗੁਵੇ ਵਿਚ ਵਿਕਸਿਤ ਹੋਇਆ। ਕੋਲੰਬਸ 1493 ਵਿਚ ਕੈਰੀਬੀਅਨ ਦੇ ਗਵਾਦਲੂਪ ਦੀਪ ਸਮੂਹ ਵਿਚ ਗਿਆ ਤਾਂ ਉਸ ਨੇ ਉਥੇ ਇਹ ਫਲ ਦੇਖਿਆ। ਉਸ ਨੇ ਇਸ ਨੂੰ ਫਨਿਅ ਧe ੀਨਦeਸ ਕਿਹਾ। ਯੂਰਪੀਆਂ ਨੂੰ ਉਦੋਂ ਹੀ ਇਸ ਫਲ ਦਾ ਪਹਿਲੀ ਵਾਰ ਪਤਾ ਲੱਗਾ। ਸਪੇਨ ਅਤੇ ਪੁਰਤਗਾਲੀ ਸੌਦਾਗਰਾਂ ਨੂੰ ਇਸ ਫਲ ਦੀ ਭਿਣਕ ਪੈ ਗਈ। ਸੋਲ੍ਹਵੀਂ ਸਦੀ ਦੇ ਸ਼ੁਰੂ ਵਿਚ ਸਪੇਨ ਦੇ ਰਾਜੇ ਚਾਰਲਸ ਪੰਜਵੇਂ ਦੌਰਾਨ ਇਸ ਫਲ ਨੂੰ ਸਪੇਨ ਵਿਚ ਲਿਆਂਦਾ ਗਿਆ ਪਰ ਰਾਜੇ ਨੂੰ ਇਹ ਫਲ ਬਿਲਕੁਲ ਨਾ ਸੁਖਾਇਆ। ਫਿਰ ਵੀ ਆਲੂ ਤੇ ਹੋਰ ਫਲਾਂ ਦੀ ਤਰ੍ਹਾਂ ਯੂਰਪੀ ਉਚ ਵਰਗ ਦੇ ਲੋਕਾਂ ਨੇ ਅਠਾਰਵੀਂ ਸਦੀ ਤੱਕ ਇਸ ਪਰਦੇਸੀ ਫਲ ਨੂੰ ਆਖਰ ਅਪਨਾ ਹੀ ਲਿਆ।
ਸੋਲ੍ਹਵੀਂ ਸਦੀ ਵਿਚ ਭਾਰਤ ਦੇ ਦੱਖਣੀ ਭਾਗਾਂ ਅਤੇ ਇੰਡੋਨੇਸ਼ੀਆ ਵਿਚ ਪੁਰਤਗਾਲੀ ਸਾਮਰਾਜ ਕਾਇਮ ਹੋ ਗਿਆ ਸੀ। ਪੁਰਤਗਾਲੀ ਆਬਾਦਕਾਰਾਂ ਨੇ 1548 ਵਿਚ ਇਸ ਫਲ ਦੇ ਬੀਜ ਇੰਡੋਨੇਸ਼ੀਆ ਤੋਂ ਭਾਰਤ ਲਿਆਂਦੇ ਤੇ ਇਸ ਦੀ ਬਾਕਾਇਦਾ ਕਾਸ਼ਤ ਸ਼ੁਰੂ ਹੋਈ। ਕਿਹਾ ਜਾਂਦਾ ਹੈ ਕਿ ਇਸਾਈ ਮਿਸ਼ਨਰੀਆ ਨੇ ਫਿਰ ਇਹ ਫਲ ਭਾਰਤ ਤੋਂ ਅਸਟਰੇਲੀਆ ਪਹੁੰਚਾਇਆ। ਐਪਰ ਕੁਝ ਸ੍ਰੋਤ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ ਕਿ ਅਨਾਨਾਸ ਦੱਖਣੀ ਅਮਰੀਕਾ ਤੋਂ ਹੋਰ ਦੁਨੀਆਂ ਵਿਚ ਫੈਲਿਆ। ਕੁਝ ਹਵਾਲਿਆਂ ਅਨੁਸਾਰ ਇਸ ਗੱਲ ਦੇ ਸੰਕੇਤ ਹਨ ਕਿ ਅਨਾਨਾਸ ਪ੍ਰਾਚੀਨ ਮਿਸਰ ਵਿਚ ਵੀ ਉਗਾਇਆ ਜਾਂਦਾ ਸੀ।
ਕੁਝ ਭਾਰਤੀ ਖੋਜੀਆਂ ਅਨੁਸਾਰ ਅਨਾਨਾਸ ਹਜ਼ਾਰਾਂ ਸਾਲ ਪਹਿਲਾਂ ਭਾਰਤ ਵਿਚ ਮੌਜੂਦ ਸੀ ਅਤੇ ਇਹ ਮੌਰੀਆ ਕਾਲ (322-185 ਪੂਰਵ ਈਸਵੀ) ਸਮੇਂ ਭਾਰਤ ਵਿਚ ਲਿਆਂਦਾ ਗਿਆ। ਕਿਹਾ ਜਾਂਦਾ ਹੈ ਕਿ ਮੰਗੋਲੀਆਈ ਨਸਲ ਦੀ ਸਾਗਰੀ ਸ਼ਾਖਾ ਦੇ ਪਰਵਾਸੀਆਂ ਨੇ ਅਨਾਨਾਸ ਭਾਰਤ ਪਹੁੰਚਾਇਆ। ਕੁਝ ਪੁਰਾਤਤਾਵਾਦੀਆਂ ਨੇ ਅਜੰਤਾ ਅਲੋਰਾ ਦੇ ਕੰਧ ਚਿੱਤਰਾਂ ਵਿਚ ਯਕਸ਼ਣੀਆਂ ਦੀ ਥਾਲੀ ਵਿਚ ਰੱਖੇ ਗਏ ਫਲਾਂ ਵਿਚ ਅਨਾਨਾਸ ਖੋਜਿਆ ਹੈ। ਕੁਝ ਵੀ ਹੋਵੇ ਇਹ ਇਤਿਹਾਸਕ ਸੱਚਾਈ ਹੈ ਕਿ ਪੁਰਤਗਾਲੀਆਂ ਨੇ ਹੀ ਅਨਾਨਾਸ ਫਲ ਅਤੇ ਸ਼ਬਦ ਭਾਰਤ ਵਿਚ ਫੈਲਾਏ। ਸੰਸਕ੍ਰਿਤ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਅਨਾਨਾਸ ਲਈ ਕੋਈ ਸ਼ਬਦ ਨਹੀਂ ਲਭਦਾ। ਹਾਂ, ਅੱਜ ਕਲ੍ਹ ਜ਼ਰੂਰ ਸੰਸਕ੍ਰਿਤ ਵਿਚ ਇਸ ਦਾ ਨਾਂ ਬਹੁਅਕਸ਼ੀਫਲ ਰੱਖਿਆ ਗਿਆ ਹੈ। ਇਸ ਦਾ ਵਿਗਿਆਨਕ ਨਾਂ Aਨਅਨਅਸ ਚੋਮੋਸੁਸ ਹੈ। ਅਨਾਨਾਸ ਸ਼ਬਦ ਦੱਖਣੀ ਅਮਰੀਕਾ ਦੀ ਟੂਪੀ ਭਾਸ਼ਾ ਪਰਿਵਾਰ ਦੀ ਟੂਪੀ ਨਾਮੀਂ ਭਾਸ਼ਾ ਦੇ ḔਨਨਾਸḔ ਸ਼ਬਦ ਦਾ ਵਿਗੜਿਆ ਰੂਪ ਹੈ। ਇਸ ਭਾਸ਼ਾ ਵਿਚ ਇਸ ਸ਼ਬਦ ਦਾ ਅਰਥ ਹੈ ‘ਸ੍ਰੇਸ਼ਟ ਫਲ’, ਸੱਚਮੁਚ ਮੇਜ਼ ‘ਤੇ ਪਿਆ ਇਹ ਚੂੜਾਮਣੀ ਫਲ ਸੇਠ ਹੀ ਲਗਦਾ ਹੈ। ਸਿਵਾਏ ਅੰਗਰੇਜ਼ੀ ਦੇ, ਅਨਾਨਾਸ ਸ਼ਬਦ ਥੋੜੇ ਬਹੁਤੇ ਭੇਦ ਨਾਲ ਭਾਰਤ ਸਮੇਤ ਦੁਨੀਆਂ ਦੀਆਂ ਤਮਾਮ ਭਾਸ਼ਾਵਾਂ ਵਿਚ ਪ੍ਰਚਲਿਤ ਹੋ ਗਿਆ ਹੈ।
ਸੰਨ 1600 ਤੋਂ ਪਹਿਲਾਂ ਅੰਗਰੇਜ਼ੀ ਵਿਚ ਵੀ ਅਨਾਨਾਸ ਸ਼ਬਦ ਹੀ ਪ੍ਰਚਲਿਤ ਸੀ ਪਰ ਅੰਗਰੇਜ਼ੀ ਵਾਲਿਆਂ ਨੇ ਇਸ ਨੂੰ ਬਹੁਤਾ ਚਿਰ ਨਾ ਚਲਾਇਆ। ਉਨ੍ਹਾਂ ਮੁਕਾਬਲੇ ਤੇ ਆਪਣਾ ਸ਼ਬਦ ਫਨਿeਅਪਪਲe ਘੜਿਆ ਤੇ ਵਰਤਣਾ ਸ਼ੁਰੂ ਕੀਤਾ। ਵੱਡੇ ਅੰਗਰੇਜ਼ ਬਣੇ ਫਿਰਦੇ ਭਾਰਤ ਦੇ ਮਧਵਰਗੀ ਵੀ ਪਾਈਨਐਪਲ ਸ਼ਬਦ ਨੂੰ ਹੀ ਤਰਜੀਹ ਦਿੰਦੇ ਹਨ। ਫਨਿeਅਪਪਲe ਸ਼ਬਦ ਬਣਿਆ ਹੈ ਫਨਿe + Aਪਪਲe ਤੋਂ। ਪਹਿਲੇ ਘਟਕ ਫਨਿe ਦਾ ਅਰਥ ਹੈ, ਚੀਲ੍ਹ ਜਿਹੇ ਰੁਖ ਦਾ ਸ਼ੰਕੂ। ਪੁਰਾਣੀ ਅੰਗਰੇਜ਼ੀ ਵਿਚ Aਪਪਲe ਦਾ ਅਰਥ ਸੇਬ ਦੇ ਨਾਲ ਨਾਲ ਫਲ ਵੀ ਹੁੰਦਾ ਸੀ। ਸਪਸ਼ਟ ਹੈ ਕਿ ਇਹ ਸ਼ਬਦ ਇਸ ਲਈ ਬਣਾਇਆ ਗਿਆ ਕਿਉਂਕਿ ਅਨਾਨਾਸ ਦੀ ਸ਼ਕਲ ਚੀਲ੍ਹ ਦੇ ਸ਼ੰਕੂ ਕਹਾਉਂਦੇ ਫਲ ਨਾਲ ਮਿਲਦੀ ਜੁਲਦੀ ਹੈ। ਅੱਜ ਸਪੈਨਿਸ਼ ਵਿਚ ਅਨਾਨਾਸ ਦੇ ਨਾਲ ਨਾਲ ਪੀਨਾ ਸ਼ਬਦ ਵੀ ਚਲਦਾ ਹੈ ਜੋ ਪਾਈਨ ਦਾ ਹੀ ਰੂਪ ਹੈ। ਅਨਾਨਾਸ ਦੇ ਰਸ ਤੋਂ ਬਣਦਾ ਪੀਨਾ ਕੋਲਾਡਾ ਨਾਂ ਦਾ ਕਾਕਟੇਲ ਪੀਣ ਦਾ ਆਪਣਾ ਹੀ ਲੁਤਫ ਹੈ। ਇਹ ਅਨਾਨਾਸ ਦੇ ਰਸ, ਰਮ ਅਤੇ ਨਾਰੀਅਲ ਦੇ ਗੁੱਦੇ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ।