ਸੁਣੀ ਨਹੀਂ ਜਮੀਰ ਕੀ ਬੋਲਦੀ ਏ, ਘਾਣ ਕੌਮੀ ਵਿਚਾਰਾਂ ਦਾ ਕਰਦਿਆਂ ਨੇ।
ਵਿਰਸੇ ਅਤੇ ਰਵਾਇਤਾਂ ਦਾ ਭੋਗ ਪਾ ਕੇ, ਅੱਕ ਚੱਬਿਆ ਮੂਜ਼ੀਆਂ ਮਰਦਿਆਂ ਨੇ।
ਦੁਨੀਆਂ ਜਾਣਦੀ Ḕਅੰਦਰਲਾ ਸੱਚḔ ਸਾਰਾ, ਕੀ ਉਹ ਢਕਣਾ ਝੂਠੇ ਪਰਦਿਆਂ ਨੇ।
ਸ਼ਸਤਰ ਹੱਥਾਂ ‘ਚ ਭਾਵੇਂ ਨੇ ਤਿੰਨ ਫੁਟੇ, ਫਿਰ ਵੀ ਲਈ ḔਸੁਰੱਖਿਆḔ ਡਰਦਿਆਂ ਨੇ।
ਵੋਟਾਂ ਲਈ ਨਿਵਾਜਦੇ ਢੌਂਗੀਆਂ ਨੂੰ, ਚੇਤਾ ਭੁੱਲ ਕੇ ਹੋਈਆਂ ਬੇ-ਅਦਬੀਆਂ ਦਾ।
ਝੁਲਦੇ ਹਾਕਮਾਂ ਮੋਹਰੇ ਨਿਸੰਗ ਹੋ ਕੇ, ਹਾਲ ਦੇਖ ਲਉ Ḕਸਰਬ ਉਚḔ ਪਦਵੀਆਂ ਦਾ!