ਹੱਕ ਸੱਚ ਇਨਸਾਫ ਲਈ ਕਲਮ ਵਰਤੋ, ਲਿਖੋ ਲਿਖਤ ਨਾ ਕੋਈ ਬੇ-ਕਾਰ ਭਾਈ।
ਸਿਰਜੋ ਸਾਹਿਤ ਜੋ ਲੋਕਾਂ ਨੂੰ ਸੇਧ ਦੇਵੇ, ਪਾਵੇ ਲੋਟੂਆਂ ਤਾਈਂ ਫਿਟਕਾਰ ਭਾਈ।
ਕਾਰਜ ਆਪਣੇ ਆਪ ਹੀ ਰਾਸ ਕਰੀਏ, ਡੋਰੀ ਛੱਡੋ ਨਾ ਉਪਰ ḔਕਰਤਾਰḔ ਭਾਈ।
ਲੱਥੀ ਪੱਗ ਪੰਜਾਬ ਦੀ ਬੰਨ੍ਹਣੇ ਲਈ, ਕਰੀਏ ਸਭ ਨੂੰ ਤਿਆਰ-ਬਰ-ਤਿਆਰ ਭਾਈ।
ਆਸ ਲਾਹੀਏ ਨਾ ਚੰਗਿਆਂ ਸਿੱਟਿਆਂ ਦੀ, ਬੇਸ਼ਕ ਮੁਸ਼ੀਕਲਾਂ ਹੈਣ ਹਜ਼ਾਰ ਭਾਈ।
ਗੀਤ ਇਸ਼ਕ ਦੇ ਲਿਖ ਲਿਓ ਫਿਰ ਸ਼ਾਇਰੋ, ਪਹਿਲਾਂ ਲਵੋ ਪੰਜਾਬ ਦੀ ਸਾਰ ਭਾਈ।