ਵਰ੍ਹਾ ਦੂਰ ‘ਸਤਾਰਾਂ’ ਦਾ ਬਹੁਤ ਭਾਵੇਂ, ਸਿਆਸਤਦਾਨ ਸਭ ਬਾਹਾਂ ਉਲਾਰਦੇ ਜੀ।
ਦੇਖਣ ਤੇਲ ਤੇ ਤੇਲ ਦੀ ਧਾਰ ‘ਹਾਕਮ’, ‘ਭਗਵੇਂ’ ਪਤਾ ਨਹੀਂ ਕੀ ਵਿਚਾਰਦੇ ਜੀ।
‘ਝਾੜੂ’ ਬਿਖਰਦਾ ਦੇਖ ਕੇ ‘ਆਪ’ ਵਾਲਾ, ‘ਪੰਜੇ’ ਵਾਲੇ ਤਾਂ ਚਾਘੀਆਂ ਮਾਰਦੇ ਜੀ।
ਪੈਂਠ ਲੋਕਾਂ ਦੇ ਵਿਚ ਬਣਾਉਣ ਖਾਤਰ, ਘੂਰ ‘ਤੱਕੜੀ’ ਤਾਈਂ ਲਲਕਾਰਦੇ ਜੀ।
ਆਗੂ ਦਿੱਲੀ ਨੂੰ ਆਈ ਤੇ ਜਾਈ ਜਾਂਦੇ, ਐਪਰ ਚਿਹਰੇ ‘ਤੇ ਲਾਲੀਆਂ ਦਗਦੀਆਂ ਨਾ।
‘ਕੈਪਟਨ’ ਕਹਿਣ ਪੰਜਾਬ ਦੇ ਲੋਕ ਕਿੱਦਾਂ? ਜਦ ਤੱਕ ਮੋਢੇ ‘ਤੇ ਫੀਤੀਆਂ ਲਗਦੀਆਂ ਨਾ!