ਨਵੀਂ ਦਿੱਲੀ: ਰਾਸ਼ਟਰੀ ਸੋਇਮ ਸੇਵਕ ਸੰਘ (ਆਰæਐਸ਼ਐਸ਼) ਤੇ ਭਾਜਪਾ ਦੀ ਤਾਲਮੇਲ ਕਮੇਟੀ ਦੀ ਨਵੀਂ ਦਿੱਲੀ ਵਿਚ ਹੋਈ ਤਿੰਨ ਦਿਨਾਂ ਬੈਠਕ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸ਼ਮੂਲੀਅਤ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਦੋਸ਼ ਲੱਗੇ ਹਨ ਕਿ ਮੀਟਿੰਗ ਵਿਚ ਮੋਦੀ ਸਰਕਾਰ ਨੇ ਆਰæਐਸ਼ਐਸ਼ ਨੂੰ ਆਪਣੇ ਡੇਢ ਸਾਲ ਦੇ ਕਾਰਜਕਾਲ ਦਾ ਹਿਸਾਬ ਦਿੱਤਾ ਹੈ। ਇਸ ਪਿੱਛੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਮੁਲਕ ਦੇ ਲੋਕਾਂ ਰਾਹੀਂ ਚੁਣੀ ਹੋਈ ਸਰਕਾਰ ਨੂੰ ਕਿਸੇ ਇਕ ਸੰਸਥਾ ਪ੍ਰਤੀ ਕਿੰਨਾ ਕੁ ਜਵਾਬਦੇਹ ਹੋਣਾ ਚਾਹੀਦਾ ਹੈ? ਵਿਰੋਧੀ ਧਿਰਾਂ ਇਸ ਮੁੱਦੇ ਨੂੰ ਉਭਾਰ ਰਹੀਆਂ ਹਨ ਕਿ ਅਸਲ ਵਿਚ ਆਰæਐਸ਼ਐਸ਼ ਹੀ ਸਰਕਾਰ ਚਲਾ ਰਹੀ ਹੈ।
ਬਸਪਾ ਸੁਪਰੀਮੋ ਮਾਇਆਵਤੀ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੂੰ ਫਿਰਕੂ ਤੇ ਫਾਸੀਵਾਦੀ ਜਥੇਬੰਦੀ ਆਰæਐਸ਼ਐਸ਼ ਰਿਮੋਟ ਰਾਹੀਂ ਚਲਾ ਰਹੀ ਹੈ। ਸਰਕਾਰ, ਭਾਜਪਾ ਤੇ ਆਰæਐਸ਼ਐਸ਼ ਵਿਚਾਲੇ ਆਪਣੀ ਕਿਸਮ ਦਾ ਇਹ ਪਹਿਲਾ ਵਿਚਾਰ-ਵਟਾਂਦਰਾ ਸੀ। ਆਰæਐਸ਼ਐਸ਼ ਦੇ ਮੁੱਖ ਏਜੰਡੇ ਰਾਮ ਮੰਦਿਰ ਤੇ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਬਾਰੇ ਚਰਚਾ ਕੀਤੀ ਗਈ। ਵਿਚਾਰ-ਵਟਾਂਦਰੇ ਵਿਚ ਸੀਨੀਅਰ ਮੰਤਰੀਆਂ ਵਿਚ ਰਾਜਨਾਥ ਸਿੰਘ, ਅਰੁਣ ਜੇਤਲੀ, ਸੁਸ਼ਮਾ ਸਵਰਾਜ, ਮਨੋਹਰ ਪਾਰੀਕਰ, ਵੈਂਕਈਆ ਨਾਇਡੂ ਤੇ ਅਨੰਤ ਕੁਮਾਰ ਨੇ ਹਾਜ਼ਰੀ ਭਰੀ।
ਮੀਟਿੰਗ ਵਿਚ ਆਰæਐਸ਼ਐਸ਼ ਨੇ ਅਯੁੱਧਿਆ ਵਿਚ ਰਾਮ ਮੰਦਿਰ ਬਣਾਉਣ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ ਹੈ ਤੇ ਇਸ ਬਾਰੇ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੂੰ ਵੀ ਇਹ ਵਾਅਦਾ ਪੂਰਾ ਕਰਨ ਲਈ ਆਖਿਆ ਹੈ। ਦੱਸਣਯੋਗ ਹੈ ਕਿ ਭਾਜਪਾ ਵਾਲੇ ਆਰæਐਸ਼ਐਸ਼ ਦੇ ਪਿੱਛੇ ਪਿੱਛੇ ਤੁਰਨ ਨੂੰ ਹੀ ਤਰਜੀਹ ਦਿੰਦੇ ਹਨ। ਇਸੇ ਲਈ ਸਰਕਾਰ ਦੇ ਕਈ ਮੰਤਰੀਆਂ ਵੱਲੋਂ ਆਪਣੇ ਵਿਭਾਗਾਂ ਨੂੰ ਭਗਵੇਂ ਰੰਗ ਵਿਚ ਰੰਗਣ ਦਾ ਵੀ ਸਖ਼ਤ ਵਿਰੋਧ ਹੋ ਰਿਹਾ ਹੈ। ਮੋਦੀ ਲੰਬੇ ਸਮੇਂ ਤੱਕ ਆਰæਐਸ਼ਐਸ਼ ਦੇ ਪ੍ਰਚਾਰਕ ਤੇ ਅਹੁਦੇਦਾਰ ਰਹੇ ਹਨ। ਇਸੇ ਕਰ ਕੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਵੀ ਉਨ੍ਹਾਂ ਉਤੇ ਫ਼ਿਰਕੂ ਹੋਣ ਦੇ ਦੋਸ਼ ਲੱਗਦੇ ਰਹੇ ਹਨ। ਇਥੋਂ ਤੱਕ ਕਿ ਗੁਜਰਾਤ ਵਿਚ ਹੋਏ ਭਿਆਨਕ ਦੰਗਿਆਂ ਬਾਰੇ ਵੀ ਉਨ੍ਹਾਂ ਉਤੇ ਉਂਗਲੀ ਉੱਠਦੀ ਰਹੀ ਹੈ। ਉਸ ਸਮੇਂ ਵੀ ਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਉਹ ਭਗਵੇਂਕਰਨ ਦੇ ਆਪਣੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕੇ, ਨਾ ਹੀ ਉਨ੍ਹਾਂ ਨੇ ਅਜਿਹਾ ਕੋਈ ਬਹੁਤਾ ਯਤਨ ਹੀ ਕੀਤਾ ਹੈ।
ਉਧਰ, ਆਰæਐਸ਼ਐਸ਼ ਨੇ ਇਸ ਆਲੋਚਨਾ ਨੂੰ ਰੱਦ ਕੀਤਾ ਹੈ ਕਿ ਉਹ ਰਿਮੋਟ ਕੰਟਰੋਲ ਦੀ ਤਰ੍ਹਾਂ ਕੰਮ ਕਰ ਰਹੀ ਹੈ। ਆਰæਐਸ਼ਐਸ਼ ਦੇ ਜਾਇੰਟ ਜਨਰਲ ਸਕੱਤਰ ਦੱਤਾਤਰੇ ਹੋਸਬਾਲੇ ਦਾ ਕਹਿਣਾ ਹੈ ਕਿ ਉਹ ਸਰਕਾਰ ਦੀ ਨਜ਼ਰਸਾਨੀ ਨਹੀਂ ਕਰ ਰਹੇ ਅਤੇ ਨਾ ਹੀ ਉਸ ਨੂੰ ਕੋਈ ਸੁਨੇਹਾ ਦੇ ਰਹੇ ਹਨ। ਤਾਲਮੇਲ ਬੈਠਕ ਦੌਰਾਨ ਆਰæਐਸ਼ਐਸ਼ ਦੇ ਮੁਖੀ ਮੋਹਨ ਭਾਗਵਤ ਤੇ ਸੰਘ ਦੇ ਹੋਰ ਆਗੂਆਂ ਨੇ ਸਰਕਾਰ ਦੇ ਮੰਤਰੀਆਂ ਅਤੇ ਭਾਜਪਾ ਆਗੂਆਂ ਨਾਲ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਚਾਰਾਂ ਕੀਤੀਆਂ। ਉਨ੍ਹਾਂ ਕਿਹਾ ਕਿ ਆਰæਐਸ਼ਐਸ਼ ਕੋਈ ਗ਼ੈਰ ਕਾਨੂੰਨੀ ਜਥੇਬੰਦੀ ਨਹੀਂ ਹੈ।
_______________________________________
ਆਰæਐਸ਼ਐਸ਼ ਨੂੰ ਕੋਈ ਲੇਖਾ-ਜੋਖਾ ਨਹੀਂ ਦਿੱਤਾ: ਰਾਜਨਾਥ
ਨਵੀਂ ਦਿੱਲੀ: ਕੇਂਦਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵਿਰੋਧੀ ਧਿਰ ਦੇ ਆਰæਐਸ਼ਐਸ਼ ਵੱਲੋਂ ਸਰਕਾਰ ਚਲਾਏ ਜਾਣ ਦੇ ਦੋਸ਼ਾਂ ਦਾ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ (ਰਾਜਨਾਥ ਸਿੰਘ) ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੋਇਮ ਸੇਵਕ ਹਨ। ਜੇ ਉਹ ਸੰਘ ਦੇ ਵਰਕਰ ਹਨ ਤਾਂ ਇਸ ਵਿਚ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਡੇਢ ਸਾਲ ਦੇ ਕੰਮਕਾਰ ਦਾ ਕੋਈ ਲੇਖਾ-ਜੋਖਾ ਨਹੀਂ ਦਿੱਤਾ। ਗ੍ਰਹਿ ਮੰਤਰੀ ਨੇ ਸੰਘ, ਮੋਦੀ ਤੇ ਉਨ੍ਹਾਂ ਦੇ ਮੰਤਰੀਆਂ ਵਿਚਾਲੇ ਹੋਈ ਮੀਟਿੰਗ ਬਾਰੇ ਨੂੰ ਸਿਰਫ਼ ਵਿਚਾਰ ਮੰਥਨ ਦੱਸਦਿਆਂ ਸਪਸ਼ਟ ਕੀਤਾ ਕਿ ਭਾਜਪਾ ਦੀ ਸਿਖਰਲੀ ਵਿਚਾਰਧਾਰਕ ਜਥੇਬੰਦੀ ਨੇ ਪਾਰਟੀ ਦੇ ਕੰਮਕਾਰ ਦੀ ਕੋਈ ਵੀ ਸਮੀਖਿਆ ਨਹੀਂ ਕੀਤੀ ਹੈ