ਮਾਂ ਪਹਿਲੀ ਸੀ ਮਾਣ ਜਿਹਾ ਕਰੀ ਜਾਂਦੀ, ਮੰਗਣ ਗਿਆਂ ਨੂੰ ਖਾਲੀ ਨਾ ਮੋੜਿਆ ਸੀ।
ਤਾਂ ਵੀ ਉਹਨੂੰ ਮਤਰੇਈ ਹੀ ਆਖਦੇ ਰਹੇ, ਜਿਸ ਨੇ ‘ਪੁੱਤਾਂ’ ਦਾ ਦਿਲ ਨਾ ਤੋੜਿਆ ਸੀ।
‘ਸਕੀ’ ਮਾਂ ਜਤਾਉਣ ਲਈ ਟਿੱਲ ਲਾਇਆ, ਉਸ ਨੇ ਆਉਂਦੇ ਹੀ ਨੱਕ ਸੰਗੋੜਿਆ ਸੀ।
‘ਪਤੀ-ਪਤਨੀ’ ਦੀ ਰੱਟ ਹੀ ਰਹੇ ਲਾਉਂਦੇ, ਤਿਹ-ਮੋਹ ਪਰ ਅਗਲਿਆਂ ਰੋੜ੍ਹਿਆ ਸੀ।
ਮਸਾਂ ਮੋਦੀ ਨੇ ਮਿਲਣ ਦਾ ਸਮਾਂ ਦਿੱਤਾ, ਆਸ ਚਿਰਾਂ ਦੀ ਪੂਰੀ ਅਫਸੋਸਿਆਂ ਦੀ।
ਬੁੱਕੇ ਫੁੱਲਾਂ ਦੇ ਉਹਨੂੰ ਜਾ ਭੇਟ ਕੀਤੇ, ਉਸ ਨੇ ਬੰਨ੍ਹ’ਤੀ ‘ਪੰਡ ਭਰੋਸਿਆਂ’ ਦੀ!