ਧੀਆਂ ਪਤਿ ਬਚਾਉਣ ਲਈ ਜਾਣ ਕਿੱਥੇ, ਯੂਥ ਵਿੰਗ ਦੇ ਵਿਗੜਿਆਂ ਕਾਕਿਆਂ ਤੋਂ।
ਥਰ ਥਰ ਕੰਬਦੇ ‘ਸੂਰਮੇ’ ਪੁਲਸੀਏ ਵੀ, ਜਥੇਦਾਰਾਂ ਦੇ ਖੁਲ੍ਹ ਗਏ ਝਾਕਿਆਂ ਤੋਂ।
ਅਫਸਰਸ਼ਾਹੀ ਗੁਲਾਮ ਹੈ ਹਾਕਮਾਂ ਦੀ, ਕਾਹਦੀ ਆਸ ਕਾਨੂੰਨ ਦੇ ਰਾਖਿਆਂ ਤੋਂ।
ਗੈਂਗ ਮਾਫੀਏ ‘ਕੁਰਸੀਆਂ’ ਮੱਲ ਬੈਠੇ, ਹਿੱਸਾ-ਪੱਤੀਆਂ ਲੈਂਦੇ ਨੇ ਨਾਕਿਆਂ ਤੋਂ।
ਬੁਰਛਾਗਰਦੀ ਨੇ ਪੈਰ ਪਸਾਰ ਲੀਤੇ, ਡੇਰਾ ਲਾ ਲਿਆ ਇੱਥੇ ਬਦਹਾਲੀਆਂ ਨੇ।
ਰੋਂਦਾ ਹੋਇਆ ਪੰਜਾਬ ਇਹ ਦੱਸਦਾ ਏ, ਕਰ’ਤਾ ਕਿੰਨਾ ‘ਵਿਕਾਸ’ ਅਕਾਲੀਆਂ ਨੇ!
Leave a Reply