ਮਰੀ ਆਤਮਾ-ਜਿਉਂਦੇ ਬੰਦੇ?

ਸਮੇਂ ਅੱਜ ਦੇ ਸਾਧਾਂ ਦੇ ਪੈਣ ਪੈਰੀਂ, ਮੱਤ ਉਨ੍ਹਾਂ ਦੀ ਖੋਤਿਆਂ ਚਰੀ ਹੁੰਦੀ।
ਇਸ ḔਲੋਕḔ ਦਾ ਭਲਾ ਨਾ ਕਰਨ ਜੋਗੀ, ਜਿਹੜੀ ਜਨਤਾ Ḕਪ੍ਰਲੋਕḔ ਤੋਂ ਡਰੀ ਹੁੰਦੀ।
ਸੁੱਧ-ਬੁੱਧ ਤਾਂ ਨਸ਼ਿਆਂ ਨੇ ਮਾਰ ਸੁੱਟੀ, ਹੇਠਾਂ ਖੇਸ ਤੇ ਉਪਰ ਲਈ ਦਰੀ ਹੁੰਦੀ।
ਪੜ੍ਹੇ ਲਿਖੇ ਵੀ ਭੌਂਦੂ ਜੋ ਬਣੇ ਫਿਰਦੇ, ਜਾਣੋ ਤੂੜੀ ਹੀ ਸਿਰਾਂ ਵਿਚ ਭਰੀ ਹੁੰਦੀ।
ਬੰਦਾ ਮਰੇ, ਪਰ ਆਤਮਾ ḔਅਮਰḔ ਰਹਿੰਦੀ, ਲਿਖੀ ਗ੍ਰੰਥਾਂ ‘ਚ ਗੱਲ ਇਹ ਖਰੀ ਹੁੰਦੀ।
ਹੁਣ ਦੇਖ ਲਓ ਆਦਮੀ ਬਹੁਤ ਐਸੇ, ਜਿਉਂਦੇ ਫਿਰ ਪਰ ਆਤਮਾ ਮਰੀ ਹੁੰਦੀ!