ਚੰਡੀਗੜ੍ਹ: ਧਰਮ ਆਧਾਰਿਤ ਮਰਦਮਸ਼ੁਮਾਰੀ ਦੇ ਅੰਕੜਿਆਂ ਵਿਚ ਸਿੱਖਾਂ ਦੀ ਆਬਾਦੀ ਘਟਣ ਬਾਰੇ ਖੁਲਾਸੇ ਨੇ ਸਮੁੱਚੀ ਕੌਮ ਨੂੰ ਫਿਕਰ ਵਿਚ ਪਾ ਦਿੱਤਾ ਹੈ ਤੇ ਇਸ ਮੁੱਦੇ ‘ਤੇ ਤਿੱਖੀ ਬਹਿਸ ਛਿੜ ਗਈ ਹੈ। ਸਵਾਲ ਕੀਤਾ ਜਾਣ ਲੱਗਾ ਹੈ ਕਿ ਸਿੱਖਾਂ ਦੀ ਵਾਧਾ ਦਰ ਵਿਚ ਏਨਾ ਵੱਡਾ ਘਾਟਾ ਕਿਉਂ ਤੇ ਕਿਵੇਂ ਆਇਆ? ਬੇਸ਼ੱਕ 1991 ਦੀ ਮਰਦਮਸ਼ੁਮਾਰੀ ਵਿਚ ਸਿੱਖਾਂ ਦੀ ਘਟੀ ਵਾਧਾ ਦਰ ਨੂੰ ਪੰਜਾਬ ਦੇ ਕਾਲੇ ਦੌਰ ਤੋਂ ਉਪਜੀ ਸਥਿਤੀ ਨਾਲ ਜੋੜ ਕੇ ਵੇਖਿਆ ਗਿਆ ਪਰ
2001 ਦੀ ਗਿਣਤੀ ਵਿਚ ਸਿੱਖਾਂ ਦੀ ਅੰਦਰੂਨੀ ਵਾਧਾ ਦਰ ਇਕਦਮ ਤਕਰੀਬਨ 25 ਫ਼ੀਸਦੀ ਘਟਣਾ ਤੇ ਹੁਣ ਤਾਜ਼ਾ ਅੰਕੜਿਆਂ ਅਨੁਸਾਰ ਇਸ ਦਹਾਕੇ ਵਿਚ ਸਿੱਖਾਂ ਦੀ ਅੰਦਰੂਨੀ ਵਾਧਾ ਦਰ ਵਿਚ 50 ਫ਼ੀਸਦੀ ਤੋਂ ਵੀ ਜ਼ਿਆਦਾ ਦੀ ਕਮੀ ਹੈਰਾਨੀਜਨਕ ਹੈ ਕਿਉਂਕਿ ਵਾਧਾ ਦਰ ਵਿਚ ਏਨੀ ਵੱਡੀ ਕਮੀ ਸਿੱਖਾਂ ਦੇ ਸਿਰਫ ਪਰਿਵਾਰ ਨਿਯੋਜਨ ਅਪਣਾਉਣ ਕਰਕੇ ਨਹੀਂ ਹੋ ਸਕਦੀ।
ਅੰਕੜਿਆਂ ਵਿਚ ਸਿੱਖਾਂ ਦੀ ਅਬਾਦੀ ਵੀ 0æ2 ਫ਼ੀਸਦੀ ਦੇ ਅਨੁਪਾਤ ਨਾਲ ਘਟਣ ਨੂੰ ਲੈ ਕੇ ਵੱਖ-ਵੱਖ ਸਿੱਖ ਵਿਦਵਾਨਾਂ ਵੱਲੋਂ ਆਪਣੇ ਨਜ਼ਰੀਏ ਨਾਲ ਲਿਆ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਅਬਾਦੀ ਦੇ ਅਨੁਪਾਤ ਦੇ ਘਾਟੇ ਨੂੰ ਸਿੱਖ ਹੋਂਦ ਲਈ ਖ਼ਤਰੇ ਦੀ ਘੰਟੀ ਦੱਸਦਿਆਂ ਕਿਹਾ ਕਿ ਇਹ ਕੌਮ ਲਈ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਜ਼ੋਰ ਦਿੱਤਾ ਕਿ ਪੰਜਾਬ ਤੋਂ ਬਾਹਰੀ ਸੂਬਿਆਂ ਵਿਚ ਪ੍ਰਚਾਰ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਉੱਦਮ ਲਈ ਸ਼੍ਰੋਮਣੀ ਕਮੇਟੀ, ਵਿਦੇਸ਼ੀ ਸਿੱਖ ਸੰਸਥਾਵਾਂ ਤੇ ਸਿੱਖ ਆਗੂਆਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਅਨੁਸਾਰ ਸਿੱਖ ਭਾਈਚਾਰੇ ਵੱਲੋਂ ਵਿਦੇਸ਼ਾਂ ਵੱਲ ਮੂੰਹ ਕਰਕੇ ਪਰਿਵਾਰਾਂ ਸਮੇਤ ਉਥੇ ਦੇ ਵਸਨੀਕ ਬਣਨ ਨੂੰ ਇਸ ਦਾ ਕਾਰਨ ਦੱਸਿਆ।
ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਕਿਸੇ ਵੀ ਸਿੱਖ ਫ਼ੌਜੀ ਦੇ ਕੇਸ ਕਟਵਾਉਣ ‘ਤੇ ਪਾਬੰਦੀ ਸੀ ਪਰ ਹਿੰਦੁਸਤਾਨੀ ਸਰਕਾਰ ਵੱਲੋਂ ਇਹ ਕਾਨੂੰਨ ਖਤਮ ਕੀਤੇ ਜਾਣ ਤੋਂ ਬਾਅਦ ਕਈ ਵੱਡੇ ਅਫ਼ਸਰਾਂ ਵੱਲੋਂ ਕੇਸ ਕਟਾ ਲਏ ਗਏ। ਇਹ ਮਰਦਮਸ਼ੁਮਾਰੀ ਹਿੰਦੁਸਤਾਨ ਦੀ ਹੋਈ ਹੈ ਜਦ ਕਿ ਵਿਦੇਸ਼ਾਂ ਵਿਚ ਸਿੱਖਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਆਬਾਦੀ ਦਾ ਹਿੰਦੁਸਤਾਨ ਵਿਚ ਅਨੁਪਾਤ ਘੱਟ ਹੋਣ ਨੂੰ ਸਾਕਾ ਨੀਲਾ ਤਾਰਾ ਤੋਂ ਬਾਅਦ ਸਿੱਖ ਹਿਜਰਤ ਤੇ ਸਿੱਖ ਨਸਲਕੁਸ਼ੀ ਨੂੰ ਸਾਰੇ ਕਾਰਨਾਂ ਵਿਚੋਂ ਅਹਿਮ ਦੱਸਦਿਆਂ ਕਿਹਾ ਕਿ ਸਿੱਖ ਆਪਣੇ ਆਪ ਨੂੰ ਇੰਨੇ ਆਜ਼ਾਦ ਮਹਿਸੂਸ ਨਹੀਂ ਕਰ ਰਹੇ ਤੇ ਉਨ੍ਹਾਂ ਵੱਲੋਂ 1984 ਦੀ ਸਿੱਖ ਨਸਲਕੁਸ਼ੀ ਤੋਂ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ ਹੈ।
ਆਜ਼ਾਦੀ ਤੋਂ ਬਾਅਦ ਭਾਰਤ ਦੀ ਪਹਿਲੀ ਮਰਦਮਸ਼ੁਮਾਰੀ 1951 ਵਿਚ ਹੋਈ ਸੀ। ਇਸ ਪਹਿਲੀ ਮਰਦਮਸ਼ੁਮਾਰੀ ਵਿਚ ਦੇਸ਼ ਭਰ ਵਿਚ ਸਿੱਖਾਂ ਦੀ ਕੁੱਲ ਗਿਣਤੀ 62 ਲੱਖ ਸੀ। ਇਸ ਤਰ੍ਹਾਂ ਸਿੱਖ ਆਜ਼ਾਦ ਭਾਰਤ ਦੀ ਕੁੱਲ ਵਸੋਂ ਦਾ 1æ74 ਫ਼ੀਸਦੀ ਹਿੱਸਾ ਸਨ। ਅਗਲੇ 10 ਸਾਲਾਂ ਵਿਚ 1961 ਦੀ ਮਰਦਮਸ਼ੁਮਾਰੀ ਅਨੁਸਾਰ ਸਿੱਖਾਂ ਦੀ ਦੇਸ਼ ਵਿਚ ਗਿਣਤੀ 78 ਲੱਖ 45 ਹਜ਼ਾਰ 170 ਹੋ ਗਈ ਸੀ। ਸਿੱਖਾਂ ਦਾ ਦੇਸ਼ ਦੇ ਆਬਾਦੀ ਵਿਚ ਹਿੱਸਾ 1æ79 ਫ਼ੀਸਦੀ ਹੋ ਗਿਆ ਸੀ। ਇਸ ਤਰ੍ਹਾਂ ਸਿੱਖਾਂ ਦੀ ਅੰਦਰੂਨੀ ਵਾਧਾ ਦਰ 27 ਫ਼ੀਸਦੀ ਸੀ। 1971 ਦੀ ਮਰਦਮਸ਼ੁਮਾਰੀ ਵਿਚ ਦੇਸ਼ ਵਿਚ ਸਿੱਖਾਂ ਦੀ ਗਿਣਤੀ ਇਕ ਕਰੋੜ ਤਿੰਨ ਲੱਖ 78 ਹਜ਼ਾਰ 797 ਸੀ। ਹੁਣ ਸਿੱਖ ਦੇਸ਼ ਦੀ ਕੁੱਲ ਆਬਾਦੀ ਦਾ 1æ8 ਫ਼ੀਸਦੀ ਸਨ। ਇਸ ਦਹਾਕੇ ਵਿਚ ਸਿੱਖਾਂ ਦਾ ਅੰਦਰੂਨੀ ਵਾਧਾ ਦਰ 32 ਫ਼ੀਸਦੀ ਸੀ। 2011 ਦੇ ਅੰਕੜਿਆਂ ਵਿਚ ਜੋ ਸਥਿਤੀ ਸਾਹਮਣੇ ਆਈ ਹੈ, ਉਹ ਬਹੁਤ ਚੌਕਾਉਣ ਵਾਲੀ ਹੈ। ਭਾਰਤ ਦੀ ਕੁੱਲ ਆਬਾਦੀ ਵਿਚ ਸਿੱਖਾਂ ਦਾ ਪ੍ਰਤੀਸ਼ਤ ਹਿੱਸਾ ਆਜ਼ਾਦੀ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਉਤੇ ਪਹੁੰਚ ਗਿਆ ਹੈ।
_________________________________________
ਲਗਾਤਾਰ ਆ ਰਹੀ ਹੈ ਗਿਰਾਵਟ
ਚੰਡੀਗੜ੍ਹ: ਦੇਸ਼ ਦੀ ਆਬਾਦੀ ਦੇ ਧਰਮ ਅਧਾਰਤ ਅੰਕੜੇ ਜਾਰੀ ਹੋਣ ਤੋਂ ਬਾਅਦ ਸਾਫ਼ ਹੋਇਆ ਹੈ ਕਿ ਹਿੰਦੂਆਂ, ਮੁਸਲਮਾਨਾਂ ਤੇ ਈਸਾਈਆਂ ਦੇ ਮੁਕਾਬਲੇ ਸਿੱਖਾਂ ਦੀ ਆਬਾਦੀ ਬੀਤੇ ਦਹਾਕਿਆਂ ਵਿਚ ਤੇਜ਼ੀ ਨਾਲ ਘਟੀ ਹੈ। ਸਾਲ 1991 ਦੀ ਮਰਦਮਸ਼ੁਮਾਰੀ ਦੌਰਾਨ ਸਿੱਖਾਂ ਦੀ ਆਬਾਦੀ 24æ3 ਫੀਸਦੀ ਦੀ ਦਰ ਨਾਲ ਵਧ ਰਹੀ ਸੀ ਤੇ ਸਾਲ 2001 ਵਿਚ ਇਹ ਵਾਧਾ 18æ2 ਫੀਸਦੀ ਸੀ ਪਰ ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਇਹ ਵਾਧਾ ਸਿਰਫ਼ 8æ4 ਫੀਸਦੀ ਦੀ ਦਰ ‘ਤੇ ਆ ਗਿਆ ਹੈ। ਜੇਕਰ ਤੁਲਨਾ ਕੀਤੀ ਜਾਵੇ ਤਾਂ ਸਾਲ 2001 ਤੋਂ ਲੈ ਕੇ ਸਾਲ 2011 ਵਿਚਲੇ ਦਸ ਸਾਲਾਂ ਵਿਚ ਸਿੱਖਾਂ ਦੀ ਆਬਾਦੀ ਦੀ ਵਾਧਾ ਦਰ ਵਿਚ 9æ8 ਫੀਸਦੀ ਦੀ ਗਿਰਾਵਟ ਆਈ ਹੈ। ਸਾਲ 2001 ਸਿੱਖਾਂ ਦੀ ਆਬਾਦੀ ਦੀ ਵਾਧਾ ਦਰ 18æ2 ਫੀਸਦੀ ਸੀ ਜੋ ਸਾਲ 2011 ਆਉਣ ਤੱਕ 8æ4 ਫੀਸਦੀ ਤੱਕ ਡਿੱਗ ਗਈ। ਇਸ ਸਮੇਂ ਦੌਰਾਨ ਹਿੰਦੂਆਂ, ਮੁਸਲਮਾਨਾਂ ਤੇ ਈਸਾਈਆਂ ਦੀ ਆਬਾਦੀ ਵਿਚ ਇਹ ਗਿਰਾਵਟ ਮਹਿਜ਼ ਕ੍ਰਮਵਾਰ 3æ5, 4æ9 ਤੇ 7æ1 ਫੀਸਦੀ ਰਹੀ। ਜੇਕਰ ਦੋ ਦਹਾਕਿਆਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਸਿੱਖਾਂ ਦੀ ਆਬਾਦੀ ਵਿਚ ਇਹ ਗਿਰਾਵਟ ਹੋਰ ਸਾਰੇ ਧਰਮਾਂ ਦੇ ਮੁਕਾਬਲੇ ਸਭ ਤੋਂ ਵੱਧ 15æ9 ਫੀਸਦੀ ਹੈ।
______________________________________
ਮਰਦਮਸ਼ੁਮਾਰੀ ਦੇ ਅੰਕੜੇ
ਚੰਡੀਗੜ੍ਹ: 2011 ਦੀ ਮਰਦਮਸ਼ੁਮਾਰੀ ਮੁਤਾਬਕ ਚੰਡੀਗੜ੍ਹ ਵਿਚ ਸਿੱਖਾਂ ਦੀ ਆਬਾਦੀ 13æ1 ਫੀਸਦੀ ਰਹਿ ਗਈ ਹੈ ਜੋ 2001 ਵਿਚ 16æ1 ਫੀਸਦੀ ਸੀ। ਦਿੱਲੀ ਵਿਚ ਸਿੱਖਾਂ ਦੀ ਆਬਾਦੀ ਜੋ ਸਾਲ 2001 ਵਿਚ ਚਾਰ ਫੀਸਦੀ ਸੀ, ਉਹ 2011 ਵਿਚ 3æ4 ਫੀਸਦੀ ਉਤੇ ਆ ਗਈ। ਹਰਿਆਣਾ ਵਿਚ ਵੀ ਸਿੱਖਾਂ ਦੀ ਆਬਾਦੀ ਵਿਚ ਗਿਰਾਵਟ ਆਈ ਹੈ। ਇਹ ਸਾਲ 2001 ਵਿਚ 5æ5 ਫੀਸਦੀ ਤੋਂ ਘਟ ਕੇ ਸਾਲ 2011 ਵਿਚ 4æ9 ਫੀਸਦੀ ਰਹਿ ਗਈ। ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿਚ ਸਿੱਖ ਕੁੱਲ ਆਬਾਦੀ ਦਾ ਕ੍ਰਮਵਾਰ 1æ9, 1æ2 ਤੇ 2æ3 ਹਨ। ਰਾਜਸਥਾਨ ਵਿਚ ਸਿੱਖ 1æ3 ਫੀਸਦੀ ਹਨ।