ਚੰਡੀਗੜ੍ਹ: ਪਿਛਲੇ ਦੋ ਦਹਾਕਿਆਂ ਵਿਚ ਇਕੱਲੇ ਪੰਜਾਬ ਵਿਚ ਸਿੱਖਾਂ ਦੀ ਆਬਾਦੀ 63 ਫ਼ੀਸਦੀ ਤੋਂ ਘਟ ਕੇ 57 ਫ਼ੀਸਦੀ ਉਤੇ ਪਹੁੰਚ ਗਈ ਹੈ। ਸੂਬੇ ਵਿਚ ਸਿੱਖ ਧਰਮ ਦੀ ਵਾਧਾ ਦਰ ਦੂਜੇ ਧਰਮਾਂ ਮੁਕਾਬਲੇ ਸਭ ਤੋਂ ਘੱਟ ਹੈ। ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੀ ਆਬਾਦੀ ਦਰ ਪਿਛਲੇ 10 ਸਾਲਾਂ ਵਿਚ 18æ7 ਫ਼ੀਸਦੀ ਵਧੀ ਹੈ।
ਇਸੇ ਤਰ੍ਹਾਂ ਸੂਬੇ ਵਿਚ ਬਹੁਤ ਹੀ ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ ਮੁਸਲਮਾਨਾਂ ਦੀ ਦਰ 40 ਫ਼ੀਸਦੀ ਤੇ ਈਸਾਈਆਂ ਦੀ 18æ9 ਫ਼ੀਸਦੀ ਦੇ ਹਿਸਾਬ ਨਾਲ ਵਧੀ ਹੈ ਜਦਕਿ ਸਿੱਖਾਂ ਦੀ ਆਬਾਦੀ ਵਿਚ ਸਿਰਫ਼ 9æ7 ਫ਼ੀਸਦੀ ਦੇ ਹਿਸਾਬ ਨਾਲ ਵਾਧਾ ਦਰਜ ਕੀਤਾ ਗਿਆ ਹੈ। ਅੰਕੜਿਆਂ ਮੁਤਾਬਕ ਪਿਛਲੇ 20 ਸਾਲਾਂ ਵਿਚ ਸਿੱਖਾਂ ਦੀ ਆਬਾਦੀ ਸੂਬੇ ਵਿਚ 22 ਲੱਖ ਤੋਂ ਥੋੜੀ ਜ਼ਿਆਦਾ ਵਧੀ ਹੈ। ਦੂਜੇ ਪਾਸੇ ਸਾਲ 1991 ਵਿਚ ਹਿੰਦੂਆਂ ਦੀ ਆਬਾਦੀ 69 ਲੱਖ, 89 ਹਜ਼ਾਰ 226 ਸੀ ਜਿਹੜੀ ਸਾਲ 2001 ਵਿਚ ਵਧ ਕੇ 89 ਲੱਖ 97 ਹਜ਼ਾਰ 942 ਤੇ ਸਾਲ 2011 ਦੇ ਅੰਕੜਿਆਂ ਮੁਤਾਬਕ ਇਕ ਕਰੋੜ ਛੇ ਲੱਖ 78 ਹਜ਼ਾਰ 138 ਹੋ ਗਈ ਹੈ। ਪਿਛਲੇ 20 ਸਾਲਾਂ ਵਿਚ ਹਿੰਦੂਆਂ ਦੀ ਗਿਣਤੀ ਵਿਚ 37 ਲੱਖ ਦਾ ਵਾਧਾ ਹੋਇਆ ਹੈ।
______________________________________________
ਦੱਖਣੀ ਰਾਜਾਂ ਵਿਚ ਸਿੱਖ ਆਬਾਦੀ ਵਧੀ
ਨਵੀਂ ਦਿੱਲੀ: ਉੱਤਰੀ ਰਾਜਾਂ ਦੇ ਮੁਕਾਬਲੇ ਦੱਖਣੀ ਰਾਜਾਂ ਵਿਚ ਸਿੱਖਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ। ਕਰਨਾਟਕਾ ਵਿਚ ਸਿੱਖ ਆਬਾਦੀ ਪਿਛਲੇ 10 ਸਾਲਾਂ ਵਿਚ 87æ7 ਫ਼ੀਸਦੀ ਦੇ ਹਿਸਾਬ ਨਾਲ ਵਧੀ ਹੈ। ਇਸੇ ਤਰ੍ਹਾਂ ਗੋਆ ਵਿਚ 76æ4 ਫ਼ੀਸਦੀ, ਤਾਮਿਲਨਾਡੂ ਵਿਚ 53 ਫ਼ੀਸਦੀ, ਕੇਰਲ ਵਿਚ 38 ਫ਼ੀਸਦੀ, ਆਂਧਰਾ ਪ੍ਰਦੇਸ਼ ਵਿਚ 29æ8 ਫ਼ੀਸਦੀ, ਗੁਜਰਾਤ ਵਿਚ 27 ਫ਼ੀਸਦੀ, ਉੜੀਸਾ ਵਿਚ 25æ7 ਫ਼ੀਸਦੀ ਤੇ ਪਾਂਡੇਚਰੀ ਵਿਚ 17æ5 ਫ਼ੀਸਦੀ ਦੇ ਹਿਸਾਬ ਨਾਲ ਸਿੱਖਾਂ ਦੀ ਆਬਾਦੀ ਦਰ ਵਿਚ ਵਾਧਾ ਹੋਇਆ ਹੈ।
________________________________________________
ਸ਼ਿਵ ਸੈਨਾ 5 ਬੱਚਿਆਂ ਵਾਲੇ ਹਿੰਦੂਆਂ ਨੂੰ ਦੇਵੇਗੀ ਇਨਾਮ
ਆਗਰਾ: ਸ਼ਿਵ ਸੈਨਾ ਦੀ ਆਗਰਾ ਇਕਾਈ ਨੇ ਉਨ੍ਹਾਂ ਹਿੰਦੂ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੇ ਪਰਿਵਾਰ ਵਿਚ ਪੰਜ ਬੱਚੇ ਹੋਣਗੇ। ਸ਼ਿਵ ਸੈਨਾ ਦੇ ਜ਼ਿਲ੍ਹਾ ਮੁਖੀ ਵੀਣੂ ਲਵਾਣੀਆ ਨੇ ਦੱਸਿਆ ਕਿ ਜਨਗਣਨਾ ਦੇ ਅੰਕੜਿਆਂ ਵਿਚ ਹਿੰਦੂਆਂ ਦੀ ਆਬਾਦੀ ਵਿਚ ਗਿਰਾਵਟ ਦਰਜ ਹੋਣ ਉਤੇ ਸ਼ਿਵ ਸੈਨਾ ਦੀ ਇਕਾਈ ਨੇ ਇਹ ਇਨਾਮ ਦੇਣ ਦੀ ਪ੍ਰਣਾਲੀ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ 2010 ਤੋਂ 15 ਵਿਚਕਾਰ ਜਿਨ੍ਹਾਂ ਹਿੰਦੂ ਪਰਿਵਾਰਾਂ ਦੇ ਪੰਜ ਬੱਚੇ ਹਨ, ਇਨਾਮ ਉਨ੍ਹਾਂ ਨੂੰ ਹੀ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸ਼ਿਵ ਸੈਨਾ ਨੇ ਮੁਸਲਮਾਨਾਂ ਦੀ ਵਧੀ ਜਨਸੰਖਿਆ ਬਾਰੇ ਚਿੰਤਾ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਆਮ ਨਾਗਰਿਕ ਜ਼ਾਬਤਾ ਲਾਗੂ ਕੀਤਾ ਜਾਵੇ ਤਾਂ ਕਿ ਕਈ ਪਤਨੀਆਂ ਵਾਲੀ ਵਿਵਸਥਾ ਬੰਦ ਹੋ ਸਕੇ।
___________________________
ਨਾਸਤਿਕਾਂ ਦੀ ਗਿਣਤੀ ਵਿਚ ਚੋਖਾ ਵਾਧਾ
ਨਵੀਂ ਦਿੱਲੀ: ਪਿਛਲੇ ਤਿੰਨ ਦਹਾਕਿਆਂ ਵਿਚ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲਿਆਂ ਦੇ ਪ੍ਰਤੀਸ਼ਤ ਵਿਚ ਵਾਧਾ ਕਾਫੀ ਜ਼ਿਆਦਾ ਹੋਇਆ ਹੈ। ਇਨ੍ਹਾਂ ਵਿਚ 1981 ਵਿਚ 67 ਫ਼ੀਸਦੀ, 1991 ਵਿਚ 590 ਫ਼ੀਸਦੀ, 2001 ਵਿਚ 75 ਫ਼ੀਸਦੀ ਤੇ ਹੁਣ ਦੇ ਤਾਜ਼ਾ ਅੰਕੜਿਆਂ ਵਿਚ 294 ਫ਼ੀਸਦੀ ਵਾਧਾ ਨਜ਼ਰ ਆਇਆ ਹੈ। ਭਾਵੇਂ ਕਿਸੇ ਧਰਮ ਨੂੰ ਨਾ ਮੰਨਣ ਵਾਲਿਆਂ ਦੀ ਗਿਣਤੀ ਅਜੇ ਸਿਰਫ 28 ਲੱਖ 67 ਹਜ਼ਾਰ 303 ਹੀ ਹੈ ਪਰ ਇਹ ਗਿਣਤੀ ਵਿਚ ਪ੍ਰਭਾਵ ਤਾਂ ਦੇ ਹੀ ਰਹੀ ਹੈ ਕਿ ਦੇਸ਼ ਦੇ ਲੋਕਾਂ ਦਾ ਧਰਮ ਤੋਂ ਵਿਸ਼ਵਾਸ ਘਟਣ ਲੱਗ ਪਿਆ ਹੈ।