ਬਲਜੀਤ ਬਾਸੀ
ਕਰੀਬੀ ਨਾਤਿਆਂ ਵਿਚ ਮਾਸੀ ਦਾ ਰਿਸ਼ਤਾ ਸਭ ਤੋਂ ਪਿਆਰਾ ਤੇ ਨਿੱਘਾ ਮੰਨਿਆ ਜਾਂਦਾ ਹੈ। ਮਾਂ ਦੀ ਛਾਂ ਮਾਸੀ ਜਿਹੀ ਹੀ ਘਣੇਰੀ ਹੁੰਦੀ ਹੈ। ਦਰਅਸਲ ਮਨੁੱਖ ਆਪਣੇ ਬਚਪਨ ਦੌਰਾਨ ਘਰ ਵਿਚ ਸਭ ਤੋਂ ਵੱਧ ਨੇੜਤਾ ਮਾਂ ਦੀ ਹੀ ਮਾਣਦਾ ਹੈ। ਸੋ ਰਵਾਇਤੀ ਤੌਰ ‘ਤੇ ਮਾਂ ਵਾਲੇ ਰਿਸ਼ਤਿਆਂ ਜਿਵੇਂ ਨਾਨਕੇ ਤੇ ਮਸੇਰਿਆਂ ਵਿਚ ਵੀ ਮਾਂ ਜਿਹੀ ਮਮਤਾ ਅਤੇ ਅਪਣੱਤ ਮਾਨਣ ਨੂੰ ਮਿਲਦੀ ਹੈ।
ਪਿਉ ਵੱਲ ਦੇ ਰਿਸ਼ਤਿਆਂ ਵਿਚ ਸ਼ਰੀਕਾਦਾਰੀ ਦੇ ਡੰਗ ਸਮੇਂ-ਸਮੇਂ ਚੋਭਾਂ ਲਾਉਂਦੇ ਰਹਿੰਦੇ ਹਨ। ਬਿਪਤਾ ਸਮੇਂ ਨਾਨੀ ਯਾਦ ਆਉਂਦੀ ਹੈ ਤਾਂ ਬੇਬਸੀ ਦੇ ਆਲਮ ਵਿਚ ਮੂੰਹ ਵਿਚੋਂ ‘ਕਿਹਦੀ ਮਾਂ ਨੂੰ ਮਾਸੀ ਆਖਾਂ’ ਨਿਕਲਦਾ ਹੈ। ਉਰਦੂ ਫਾਰਸੀ ਵਿਚ ਮਾਸੀ ਲਈ ਅਰਬੀ ਪਿਛੋਕੜ ਵਾਲਾ ‘ਖ਼ਾਲਾ’ ਸ਼ਬਦ ਹੈ। ਘਰ ਜਿਹੀ ਅਪਣੱਤ, ਸੁਰੱਖਿਆ ਅਤੇ ਬੇਤੁਕੱਲਫੀ ਦਰਸਾਉਂਦਾ ਉਰਦੂ ਤੋਂ ਅਨੁਵਾਦਤ ਮੁਹਾਵਰਾ ‘ਖ਼ਾਲਾ ਜੀ ਦਾ ਵਾੜਾ’ ਤੋਂ ਵੀ ਰਿਸ਼ਤਿਆਂ ਵਿਚ ਮਾਸੀ ਦੀ ਉਚਤਾ ਹੀ ਉਜਾਗਰ ਹੁੰਦੀ ਹੈ। ਬਿੱਲੀ ਤੇ ਸ਼ੇਰ ਇਕੋ ਜੈਵਿਕ ਪਰਿਵਾਰ ਵਿਚੋਂ ਹਨ ਇਸ ਲਈ ਉਨ੍ਹਾਂ ਦੇ ਮੁਹਾਂਦਰੇ ਦੀ ਇਕਰੂਪਤਾ ਨੂੰ ਬਿੱਲੀ ਸ਼ੇਰ ਦੀ ਮਾਸੀ ਹੋਣ ਦੇ ਰਿਸ਼ਤੇ ਵਜੋਂ ਦਰਸਾਇਆ ਜਾਂਦਾ ਹੈ ਨਾ ਕਿ ਭੂਆ ਆਦਿ ਰਾਹੀਂ। ਅੱਜ ਕਲ੍ਹ ਰਿਸ਼ਤਿਆਂ ਵਿਚ ਦੂਰੀਆਂ ਵਧ ਗਈਆਂ ਹਨ ਜਿਸ ਕਰਕੇ ਭੂਆਵਾਂ, ਮਾਮੀਆਂ, ਚਾਚੀਆਂ, ਮਾਮੀਆਂ, ਮਾਸੀਆਂ ਬੇਨਕਸ਼ ਜਿਹੀਆਂ ਹੋ ਕੇ ਇਕੋ ਅੰਟੀ ਦੀ ਲਪੇਟ ਵਿਚ ਆ ਰਹੀਆਂ ਹਨ। ਮਜ਼ੇ ਦੀ ਗੱਲ ਹੈ ਕਿ ਅੰਗਰੇਜ਼ੀ ਅੰਟੀ ਜਾਂ ਆਂਟ ਸ਼ਬਦ ਵੀ ਮਾਂ ਲਈ ਬਾਲਬੋਲੀ ਸ਼ਬਦ ਅੰਮਾ ਦਾ ਵਿਕਿਸਿਆ ਰੂਪ ਹੈ।
‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕ ਵਿਚ ਪੰਜਾਬੀ ਦੀ ਸੰਵੇਦਨਸ਼ੀਲ ਲੇਖਿਕਾ ਕਾਨਾ ਸਿੰਘ ਨੇ ਆਪਣੀ ਸਵੈ-ਜੀਵਨੀਪਰਕ ਲੇਖ ਲੜੀ ਦੀ ਨਵੀਂ ਰਚਨਾ ‘ਕੰਧ ਆਰੇ ਤੇ ਹੀ ਜਾਸੀ’ ਰਾਹੀਂ ਮਾਸੀ ਦੇ ਰਿਸ਼ਤੇ ਦੀ ਘਨਿਸ਼ਠਤਾ ਖੂਬ ਉਘਾੜੀ ਹੈ। ਹੋਰ ਬਜ਼ੁਰਗਾਂ ਦੀ ਤਰ੍ਹਾਂ ਲੇਖਿਕਾ ਦੇ ਬੇਜੀ ਵੀ ਕਹਾਵਤਾਂ, ਮੁਹਾਵਰਿਆਂ, ਲੋਕ ਸਿਆਣਪਾਂ ਦਾ ਖਜ਼ਾਨਾ ਸਨ ਜਿਨ੍ਹਾਂ ਵਿਚ ਪੋਠੋਹਾਰੀ ਦੀ ਮਿਠਾਸ ਖੂਬ ਝਲਕਦੀ ਹੈ। ਪੁਰਾਣੇ ਲੋਕਾਂ ਦੇ ਨਿਤਾਪ੍ਰਤੀ ਦੇ ਬੋਲਾਂ ਵਿਚ ਅਖਾਣਾਂ ਅਤੇ ਸਹਿਜ ਅਲੰਕਾਰਾਂ ਦੀ ਭਰਮਾਰ ਹੁੰਦੀ ਹੈ। ਖੂਹ ‘ਤੇ ਰਹਿੰਦੀ ਮੇਰੀ ਚਾਚੀ ਨੇ ਇਕ ਵਾਰੀ ਮੈਨੂੰ ਸ਼ਹਿਰ ਤੋਂ ਕਮਜ਼ੋਰ ਹੋ ਕੇ ਆਏ ਨੂੰ ਦੇਖ ਕੇ ਕਿਹਾ ‘ਵੇ ਤੇਰਾ ਤਾਂ ਨੱਕ ਹੀ ਰਹਿ ਗਿਆ।’ ææææਲੇਖਿਕਾ ਦੀ ਬੇਜੀ ਦਾ ਇਕ ਚਹੇਤਾ ਅਖਾਣ ਹੁੰਦਾ ਸੀ ‘ਮਾਂ ਨਾ ਸੂਈ ਮਾਸੀ ਸੂਈ’ ਭਾਵ ਮਾਂ ਤੇ ਮਾਸੀ ਬਰਾਬਰ ਹੁੰਦੀਆਂ ਹਨ, ਕੀ ਹੋਇਆ ਜੇ ਤਕਲੀਫ ਵੇਲੇ ਮਾਂ ਕੋਲ ਨਹੀਂ, ਮਾਸੀ ਤਾਂ ਹੈ, ਹਰ ਮਰਜ਼ ਦੀ ਦਵਾ। ਮਾਸੀ ਮਾਂ ਮਹਿੱਟਰ ਦੀ ਸਕੀ ਹੋ ਨਿੱਤਰਦੀ ਹੈ। ਬੇਜੀ ਦਾ ਮੂੰਹ ਚੜ੍ਹਿਆ ਇਕ ਹੋਰ ਅਖਾਣ ਸੀ, ‘ਜਿਹੀ ਮਾਂ ਤੈ ਜਿਹੀ ਮਾਸੀ, ਕੰਧ ਐਰੇ ਤੇ ਹੀ ਜਾਸੀ।’ ਮਾਂ ਨਾਲ ਮਾਸੀ ਤੋਂ ਵੱਧ ਹੋਰ ਕੌਣ ਮੇਲ ਖਾ ਸਕਦਾ ਹੈ? ਏਥੇ ਆ ਕੇ ਲੇਖਿਕਾ ਇਕ ਮਹੱਤਵਪੂਰਨ ਫਿਕਰਾ ਲਿਖਦੇ ਹਨ ਜਿਸ ਤੋਂ ਮੈਨੂੰ ਇਹ ਲੇਖ ਲਿਖਣ ਦੀ ਉਕਸਾਹਟ ਮਿਲੀ, “ਮਤਰੇਏਪਣ ਨੂੰ ਜੇ ਕੋਈ ਠੁੰਮਣਾ ਮਿਲਿਆ ਹੈ ਤਾਂ ਸਿਰਫ ਤੇ ਸਿਰਫ ਮਾਸੀ ਯਾਨਿ ਮਾਂææææਸੀ, ਅਰਥਾਤ ਮਾਂ ਜਿਹੀ ਤੋਂ ਹੀ।” ਮਾਸੀ ਦਾ ਸਿੱਧਾ ਸਾਦਾ ਸੰਧੀ ਛੇਦ ਮਾਂ+ਸੀ ਕਰਦਿਆਂ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਮਾਸੀ ਉਹ ਹੈ ਜੋ ‘ਮਾਂ ਸੀ ਹੈ।’ ‘ਸੀ’ ਹਿੰਦੀ ਦਾ ਪਿਛੇਤਰ ਹੈ ਜਿਸ ਦੇ ਟਾਕਰੇ ਪੰਜਾਬੀ ਦਾ ਸ਼ਬਦ ਹੈ, ਜਿਹੀ। ਇਸ ਤਰ੍ਹਾਂ ਮਾਂ ਸੀ ਦਾ ਮਤਲਬ ਹੋਇਆ ਜੋ ਮਾਂ ਜਿਹੀ ਹੈ। ਸ਼ਬਦਾਂ ਦੀ ਅਜਿਹੀ ਓਪਰੀ ਵਿਆਖਿਆ ਮਨਚਾਹਤ ਅਤੇ ਮਨਘੜੰਤ ਹੀ ਹੁੰਦੀ ਹੈ ਜਿਸ ਨੂੰ ਅੰਗਰੇਜ਼ੀ ਵਿਚ ਾਂੋਲਕ ਓਟੇਮੋਲੋਗੇ ਆਖਦੇ ਹਨ। ਅਸਲ ਵਿਚ ਸ਼ਬਦਾਂ ਦੀ ਥਾਹ ਪਾਉਣਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ। ਜੇ ਅਜਿਹਾ ਹੋਵੇ ਤਾਂ ਨਿਰੁੱਕਤਕਾਰਾਂ ਦਾ ਤੋਰੀ ਫੁਲਕਾ ਕਿਵੇਂ ਚੱਲੇ?
ਫਿਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਉਪਰੋਕਤ ਮਨਘੜੰਤ ਵਿਆਖਿਆ ਅੱਧ-ਪਚੱਧੇ ਤੌਰ ‘ਤੇ ਸਹੀ ਹੈ। ‘ਮਾਸੀ’ ਸ਼ਬਦ ਦਾ ਪਹਿਲਾ ਅੰਸ਼ ਮੁਢਲੇ ਤੌਰ ‘ਤੇ ਮਾਂ ਸ਼ਬਦ ਦਾ ਹੀ ਇਕ ਪੁਰਾਤਨ ਰੂਪ ਹੈ। ਮਾਸੀ ਦੋ ਸ਼ਬਦ ਜੁੜ ਕੇ ਬਣਿਆ ਹੈ ਯਾਨਿ ‘ਮਾਤਰ+ਸਵਸਰ’। ਪਹਿਲਾਂ ਪਹਿਲੇ ਸ਼ਬਦ ਮਾਤਰ ‘ਤੇ ਆਈਏ। ਇਸ ਸ਼ਬਦ ਬਾਰੇ ਸ਼ਾਇਦ ਮੈਂ ਕਦੇ ਨਾ ਹੀ ਲਿਖਦਾ ਕਿਉਂਕਿ ਮੇਰੇ ਖਿਆਲ ਵਿਚ ਇਸ ਦੀ ਵਿਉਤਪਤੀ ਏਨੀ ਜਾਣੀ ਜਾਂਦੀ ਹੈ ਕਿ ਇਸ ‘ਤੇ ਚਰਚਾ ਕਰਨਾ ਸਮਾਂ ਬਰਬਾਦ ਕਰਨਾ ਹੀ ਹੈ। ਦਰਅਸਲ ਕੁਝ ਮੁਢਲੇ ਰਿਸ਼ਤਿਆਂ ਜਿਵੇਂ ਮਾਂ, ਪਿਤਾ, ਭਰਾ, ਭੈਣ ਆਦਿ ਨੂੰ ਦਰਸਾਉਂਦੇ ਸ਼ਬਦਾਂ ਦੀ ਲਗਭਗ ਸਾਰੀਆਂ ਹਿੰਦ-ਯੂਰਪੀ ਭਾਸ਼ਾਵਾਂ ਵਿਚ ਚੋਖੀ ਸਾਂਝ ਹੈ। ਇਸ ਤੱਥ ਤੋਂ ਇਨ੍ਹਾਂ ਦੇ ਬੋਲਣਹਾਰਿਆਂ ਦੇ ਕਦੀਮੀ ਤੌਰ ‘ਤੇ ਇਕ ਭਾਸ਼ੀ ਤੇ ਇਕੋ ਖਿੱਤੇ ਦੇ ਵਸਨੀਕ ਰਹੇ ਹੋਣ ਦਾ ਪ੍ਰਮਾਣ ਮਿਲਦਾ ਹੈ।
ਅੱਜ ਅਸੀਂ ਭਰਾ ਤੇ ਪਿਉ ਨੂੰ ਛੱਡ ਕੇ ਮਾਂ ਤੇ ਭੈਣ ਦੀ ਗੱਲ ਕਰਨੀ ਹੈ ਕਿਉਂਕਿ ਸਾਡੇ ਵਿਸ਼ੇ ਦਾ ਇਨ੍ਹਾਂ ਨਾਲ ਹੀ ਸਬੰਧ ਹੈ। ਵਿਭਿੰਨ ਭਾਰੋਪੀ ਭਾਸ਼ਾਵਾਂ ਵਿਚ ਮਾਂ ਲਈ ਵਰਤੇ ਜਾਂਦੇ ਸ਼ਬਦ ਧੁਨੀ ਪੱਖੋਂ ਮਿਲਦੇ-ਜੁਲਦੇ ਹਨ। ਕੁਝ ਭਾਰੋਪੀ ਭਾਸ਼ਾਵਾਂ ਦੇ ਸ਼ਬਦ ਗਿਣਾਉਂਦੇ ਹਾਂ: ਅੰਗਰੇਜ਼ੀ ਮਦਰ, ਲਾਤੀਨੀ ਮਾਤਿਰ, ਆਇਰਿਸ਼ ਮਾਥਿਰ, ਲਿਥੂਏਨੀਅਨ ਮੋਤੇ, ਗਰੀਕ ਮੀਤੇਅਰਾ, ਓਲਡ ਚਰਚ ਸਲੈਵੋਨਿਕ ਮਾਤੀ, ਫਰਾਂਸੀਸੀ ਮੀਅ, ਬੁਲਗਾਰੀਅਨ ਮੈਂਕਾ, ਡੱਚ ਮੂਦੈ, ਜਰਮਨ ਮੂਟਾਅ, ਫਾਰਸੀ ਮਾਦਰ, ਸੰਸਕ੍ਰਿਤ ਮਾਤ੍ਰ (ਜਿਸ ਤੋਂ ਮਾਤਾ ਬਣਿਆ)। ਭਾਸ਼ਾ-ਵਿਗਿਆਨੀਆਂ ਨੇ ਇਸ ਸ਼ਬਦ ਦਾ ਭਾਰੋਪੀ ਮੂਲ ‘ਮਾਟਰ’ ਮਿਥਿਆ ਹੈ। ਅਨੁਮਾਨ ਹੈ ਕਿ ਇਹ ਮਾਟਰ ਸ਼ਬਦ ਵੀ ਅੰਤਮ ਤੌਰ ‘ਤੇ ਬਾਲਬੋਲੀ ‘ਮਾਂ’ ਦਾ ਹੀ ਵਿਕਸਿਤ ਰੂਪ ਹੈ। ਦੁੱਧ ਚੁੰਘਦੇ ਬੱਚੇ ਦੇ ਮੂੰਹੋਂ ਸਹਿਜ ਸੁਭਾਅ ਹੀ ਬੁਲ੍ਹਾਂ ਨਾਲ ਉਚਾਰਿਆ ਜਾਂਦਾ ਬੋਲ ਮਾ ਮਾ, ਹੀ ਨਿਕਲਦਾ ਹੈ। ਇਸ ਉਮਰ ਦੇ ਬੱਚੇ ਦੇ ਸਭ ਤੋਂ ਕਰੀਬ ਉਸ ਦੀ ਜਣਨੀ ਤੇ ਅੱਗੇ ਉਸ ਦੇ ਥਣ ਹੁੰਦੇ ਹਨ ਜਿਨ੍ਹਾਂ ਤੋਂ ਉਹ ਦੁੱਧ ਦੀ ਚਾਹਨਾ ਕਰਦਾ ਪ੍ਰਤੀਤ ਹੁੰਦਾ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਨ੍ਹਾਂ ਦੋਨਾਂ ਲਈ ਬਣੇ ਭਾਰੋਪੀ ਸ਼ਬਦਾਂ ਵਿਚ ‘ਮਾਂ’ ਧੁਨੀ ਵਿਦਮਾਨ ਹੈ ਜਿਵੇਂ ਪੰਜਾਬੀ ਵਿਚ ਜਣਨੀ ਲਈ ਮਾਂ, ਅੰਗਰੇਜ਼ੀ ਮੰਮੀ ਅਤੇ ਦੁੱਧ ਦੇ ਅੰਗ ਲਈ ਪੰਜਾਬੀ ਮੰਮਾ, ਲਾਤੀਨੀ ਮਾਮਾ ਜਿਸ ਤੋਂ ਥਣਧਾਰੀ ਲਈ ਅੰਗਰੇਜ਼ੀ ਸ਼ਬਦ ਮੈਮਲ ਬਣਿਆ। ਕੁਝ ਆਧੁਨਿਕ ਭਾਸ਼ਾਵਾਂ ਵਿਚ ਇਸ ਦਾ ਮੁਢਲਾ ਬਾਲਬੋਲੀ ਵਾਲਾ ਰੂਪ ‘ਮਾਂ’ ਜਾਂ ਇਸ ਜਿਹੇ ਕੁਝ ਹੋਰ ਸ਼ਬਦ ਵੀ ਚਲਦੇ ਹਨ ਜਿਵੇਂ ਪੰਜਾਬੀ ਮਾਂ, ਰੁਮਾਨੀਅਨ ਅਤੇ ਰੂਸੀ ਮਾਮਾ ਆਦਿ। ਮਾਂ ਦੇ ਅੱਗੇ ‘ਟਰ’ ਜਿਹਾ ਪਿਛੇਤਰ ਸਾਕਾਦਾਰੀ ਸਬੰਧ ਦਾ ਸੂਚਕ ਹੈ। ਪੰਜਾਬੀ ਮਾਤਾ ਸੰਸਕ੍ਰਿਤ ਮਾਤ੍ਰ ਦਾ ਹੀ ਸੰਕੁਚਤ ਰੂਪ ਹੈ। ਗੁਰਬਾਣੀ ਵਿਚ ਮਾਤਰ ਸ਼ਬਦ ਵੀ ਆਇਆ ਹੈ, “ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ” (ਗੁਰੂ ਅਰਜਨ ਦੇਵ)।
ਮਾਂ, ਮਾਤਾ ਤੋਂ ਅੱਗੇ ਕੁਝ ਇਕ ਸ਼ਬਦ ਬਣੇ ਹਨ ਜਿਵੇਂ ਮਾਈ, ਮਾਉਂ, ਮੇਕੇ, ਮਾਪੇ, ਮਾਤ (ਮਾਤ-ਭਾਸ਼ਾ, ਮਾਤ-ਪਿਤਾ) ਆਦਿ। ਫਾਰਸੀ ਵਲੋਂ ਮਾਦਾ, ਮਦੀਨ ਸ਼ਬਦ ਵੀ ਇਥੇ ਸਬੰਧਤ ਹਨ। ਮਾਂ/ਮਾਤਾ ਸ਼ਬਦ ਵਿਚ ਉਪਜਾਇਕਤਾ ਦੇ ਭਾਵ ਹਨ ਕਿਉਂਕਿ ਮਾਂ ਸੰਤਾਨ ਦੀ ਜਣਨੀ ਹੈ। ਮਾਤਾ ਦੇਵੀ ਦੀ ਪੂਜਾ ਮੁਢਲੇ ਤੌਰ ‘ਤੇ ਉਪਜਾਇਕਤਾ ਦੀ ਹੀ ਪੂਜਾ ਹੈ। ਧਰਤੀ ਨੂੰ ਮਾਤਾ ਕਿਹਾ ਗਿਆ ਹੈ ਕਿਉਂਕਿ ਧਰਤੀ ਤੋਂ ਸਾਰੀ ਖਾਧ ਸਮੱਗਰੀ ਪੈਦਾ ਹੁੰਦੀ ਹੈ, ਗੁਰੂ ਸਾਹਿਬ ਨੇ ਇਸ ਨੂੰ ‘ਮਾਤਾ ਧਰਤਿ ਮਹਤੁ’ ਕਿਹਾ ਹੈ। ਗਊ ਨੂੰ ਇਸ ਕਰਕੇ ਮਾਤਾ ਕਿਹਾ ਜਾਂਦਾ ਹੈ ਕਿਉਂਕਿ ਇਸ ਦੀ ਸੰਤਾਨ ਤੋਂ ਧਰਤੀ ‘ਚੋਂ ਉਪਜ ਲਈ ਜਾਂਦੀ ਹੈ। ਮਾਂ ਬੋਲੀ ਉਹ ਹੈ ਜਿਸ ਦੀ ਗੋਦ ਵਿਚ ਮਨੁੱਖ ਸਭ ਕੁਝ ਸਿੱਖਦਾ ਹੈ। ਮਾਤਾ ਦਾ ਇਕ ਅਰਥ ਚੇਚਕ ਦੀ ਬੀਮਾਰੀ ਹੈ ਜੋ ਸਮਝਿਆ ਜਾਂਦਾ ਹੈ ਕਿ ਸੀਤਲਾ ਮਾਤਾ ਦੇਵੀ ਦੀ ਕਰੋਪੀ ਨਾਲ ਹੋਈ ਹੈ। ਸੌਤੇਲੀ ਮਾਂ ਦੇ ਅਰਥਾਂ ਵਾਲਾ ਮਤੇਰ/ਮਤਰੇਈ ਸ਼ਬਦ ਦਾ ਸੰਸਕ੍ਰਿਤ ਰੂਪ ਹੈ ‘ਮਾਤ੍ਰਤਰਾ’, ਮਾਤਰ+ਤਰ। ਫਾਰਸੀ ਵਿਚ ਇਸ ਦੇ ਟਾਕਰੇ ਦਾ ਸ਼ਬਦ ਹੈ-ਮਾਦਰੰਦਰ, ਲਾਤੀਨੀ ਵਿਚ ਮਅਟeਰਟeਰਅ, ਅਤੇ ਗਰੀਕ ਵਿਚ ਮeਟਰeਅਿ ਹੈ। ਭਾਰੋਪੀ ਮੂਲ ḔਮਾਟਰḔ ਤੋਂ ਬਣੇ ਕੁਝ ਜਾਣੇ ਪਛਾਣੇ ਅੰਗਰੇਜ਼ੀ ਸ਼ਬਦ ਹਨ-ਮੈਟਰਨਲ, ਮੈਟਰਨ, ਮੈਟਰਿਕ, ਮੈਟਰਿਕਸ ਆਦਿ।
ਮਾਸੀ ਸ਼ਬਦ ਦਾ ਦੂਜਾ ਅੰਸ਼ ਹੈ, ਸਵਸਰ ਜਿਸ ਦਾ ਅਰਥ ਹੈ ਭੈਣ। ਇਸ ਸ਼ਬਦ ਦੀ ਸੁਤੰਤਰ ਵਰਤੋਂ ਅਜੋਕੀਆਂ ਹਿੰਦ-ਆਰਿਆਈ ਭਾਸ਼ਾਵਾਂ ਵਿਚੋਂ ਬੰਦ ਹੋ ਗਈ ਲਗਦੀ ਹੈ। ਸੰਭਵ ਹੈ, ਭੈਣ ਤੇ ਕੁਝ ਹੋਰ ਸ਼ਬਦਾਂ ਦੇ ਪ੍ਰਚਲਿਤ ਹੋਣ ਨਾਲ ਇਹ ਸ਼ਬਦ ਸਾਡੀ ਸ਼ਬਦਾਵਲੀ ਵਿਚੋਂ ਨਿਕਲ ਗਿਆ। ਪਰ ਅਨੇਕਾਂ ਭਾਰੋਪੀ ਭਾਸ਼ਾਵਾਂ ਵਿਚ ਇਸ ਦੇ ਸੁਜਾਤੀ ਜਾਂ ਇਸ ਤੋਂ ਵਿਉਤਪਤ ਸ਼ਬਦ ਮਿਲਦੇ ਹਨ ਜਿਨ੍ਹਾਂ ਦਾ ਅਰਥ ਭੈਣ ਹੈ। ਇਸ ਭਾਰੋਪੀ ਖਾਸੇ ਵਾਲੇ ਸ਼ਬਦ ਦਾ ਮੂਲ ਹੈ ਸੱeਸੋਰ ਜਿਸ ਵਿਚ ਭੈਣ ਦੇ ਅਰਥ ਨਿਹਿਤ ਹਨ। ਭੈਣ ਲਈ ਅੰਗਰੇਜ਼ੀ ਸ਼ਬਦ ਸਸਿਟeਰ ਇਸੇ ਮੂਲ ਤੋਂ ਆਇਆ ਹੈ। ਸਵੀਡਿਸ਼ ਵਿਚ ਇਸ ਲਈ ਸ਼ਬਦ ਹੈ ਸੇਟeਰ, ਡੇਨਿਸ਼ ਵਿਚ ਸੋਸਟeਰ ਲਾਤੀਨੀ ਵਿਚ ਸੋਰੋਰ, ਲਿਥੂਏਨੀਅਨ ਵਿਚ ਸeਸੁ, ਪੁਰਾਣੀ ਆਇਰਿਸ਼ ਵਿਚ ਸਿਰ, ਫਰਾਂਸੀਸੀ ਵਿਚ ਸੋeਰ, ਜਰਮਨ ਵਿਚ ੰਚਹੱeਸਟeਰ, ਰੂਸੀ ਵਿਚ ਸeਸਟਰਅ, ਫਾਰਸੀ ਵਿਚ ਖਵਾਹਰ ਅਤੇ ਸੰਸਕ੍ਰਿਤ ਵਿਚ ਸਵਸਰ ਜੋ ਮਾਸੀ ਸ਼ਬਦ ਦਾ ਦੂਜਾ ਅੰਸ਼ ਹੈ।
‘ਮਹਾਨ ਕੋਸ਼’ ਦੇ ਇਕ ਇੰਦਰਾਜ ḔਸੁਸਾḔ ਵਿਚ ਇਸ ਦਾ ਅਰਥ ਭੈਣ ਦਿੱਤਾ ਗਿਆ ਹੈ। Ḕਨਾਨਕ ਪ੍ਰਕਾਸ਼Ḕ ਵਿਚ ਇਹ ਸ਼ਬਦ ਆਇਆ ਹੈ, “ਉਠ ਚਲੀਏ ਸੁਸਾ ਅਵਾਸਾ” ਅਰਥਾਤ ਉਠ ਕੇ ਆਪਣੀ ਭੈਣ ਦੇ ਘਰ ਜਾਓ। ਨਿਰੁਕਤਕਾਰ ਕਲੈਨ ਨੇ ਸੱeਸੋਰ ਮੂਲ ਦੇ ਵੀ ਅੱਗੋਂ ਦੋ ਅੰਸ਼ ਸੁਝਾਏ ਹਨ ਸੱe ਅਰਥਾਤ ਸਵੈ (ਖ਼ੁਦ) ਅਤੇ ਸeਰ ਜਿਸ ਦਾ ਅਰਥ ਹੈ ਇਸਤਰੀ। ਸੋ ਪੂਰਾ ਮਤਲਬ ਬਣਿਆ, ਆਪਣੀ ਇਸਤਰੀ।
ਪੰਜਾਬੀ ਸਮਾਜ ਵਿਚ ਵਿਆਹੇ ਔਰਤ-ਮਰਦ ਦੇ ਸਹੁਰਾ ਪਰਿਵਾਰ ਵਿਚ ਕੁਝ ਬਜ਼ੁਰਗੀ ਰਿਸ਼ਤੇ ਹਨ, ਜਿਨ੍ਹਾਂ ਨੂੰ ਅੱਜ ਕਲ੍ਹ ਲੋਕ ਭੁਲਦੇ ਜਾ ਰਹੇ ਹਨ। ਇਨ੍ਹਾਂ ਦੇ ਸੂਚਕ ਸ਼ਬਦਾਂ ਵਿਚ ਭੈਣ ਦੇ ਅਰਥਾਂ ਵਾਲਾ ਸਵਸਰ ਸ਼ਬਦ ਕੁਝ ਬਦਲੇ ਰੂਪਾਂ ਵਿਚ ਆਉਂਦਾ ਹੈ ਮਿਸਾਲ ਵਜੋਂ ਦਦੇਹਸ ਹੁੰਦੀ ਹੈ ਪਤੀ ਜਾਂ ਪਤਨੀ ਦੀ ਦਾਦੀ ਦੀ ਭੈਣ ਜੋ ਦਾਦਾਸਵਸਰੂ ਦਾ ਸੰਕੁਚਤ ਰੂਪ ਹੈ। ਇਸੇ ਤਰ੍ਹਾਂ ਪਤੀਸ ਕਹਾਉਂਦੀ ਸਹੁਰੇ ਦੀ ਛੋਟੀ ਭੈਣ ਦਾ ਸੰਕੁਚਤ ਰੂਪ ਹੈ ਪਤਿਰਿਆਸਵਰੂ ਦਾ ਅਤੇ ਸਹੁਰੇ ਦੀ ਭੈਣ ਦਾ ਸੂਚਕ ਸ਼ਬਦ ਫਫੇਹਸ ਬਣਿਆ ਹੈ ਪੂਰੇ ਸ਼ਬਦ ਫੱਫੂਸਵਰੂ ਤੋਂ। ਪਾਠਕ ਸਭਨਾਂ ਵਿਚ ‘ਸਵਰੂ’ ਘਟਕ ਭਲੀ ਭਾਂਤ ਦੇਖ ਸਕਦੇ ਹਨ।